ਰੱਖਿਆ ਮੰਤਰਾਲਾ
5 ਵੇਂ ਭਾਰਤ - ਸਿੰਗਾਪੁਰ ਰੱਖਿਆ ਮੰਤਰੀ ਸੰਵਾਦ ਦੌਰਾਨ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਸਿੰਗਾਪੁਰ ਦੇ ਰੱਖਿਆ ਮੰਤਰੀ ਡਾ. ਐੰਗ. ਇੰਗ. ਹੇਨ ਵਿਚਾਲੇ ਹੋਈ ਗੱਲਬਾਤ
Posted On:
20 JAN 2021 3:38PM by PIB Chandigarh
ਰਕਸ਼ਾ ਮੰਤਰੀ, ਸ੍ਰੀ ਰਾਜਨਾਥ ਸਿੰਘ ਨੇ ਸਿੰਗਾਪੁਰ ਦੇ ਰੱਖਿਆ ਮੰਤਰੀ, ਡਾ. ਐੰਗ. ਇੰਗ. ਹੇਨ ਦੇ ਨਾਲ 20 ਜਨਵਰੀ 2021 ਨੂੰ 5 ਵੀਂ ਭਾਰਤ-ਸਿੰਗਾਪੁਰ ਰੱਖਿਆ ਮੰਤਰੀ ਸੰਵਾਦ ਦੀ ਸਹਿ-ਪ੍ਰਧਾਨਗੀ ਕੀਤੀ । ਆਪਣੀ ਵਰਚੁਅਲ ਗੱਲਬਾਤ ਦੌਰਾਨ, ਦੋਵਾਂ ਮੰਤਰੀਆਂ ਨੇ ਚੱਲ ਰਹੀ ਦੁਵਲੀ ਪ੍ਰਗਤੀ ‘ਤੇ ਵੀ ਤਸੱਲੀ ਪ੍ਰਗਟਾਈ। ਮੌਜੂਦਾ ਕੋਵਿਡ- 19 ਮਹਾਮਾਰੀ ਦੀਆਂ ਪਾਬੰਦੀਆਂ ਦੇ ਬਾਵਜੂਦ ਦੋਵਾਂ ਦੇਸ਼ਾਂ ਦਰਮਿਆਨ ਰੱਖਿਆ ਸਹਿਯੋਗ ਦੇ ਰੁਝੇਵੇਂ ਦੇਖਣ ਨੂੰ ਮਿਲ ਰਹੇ ਹਨ।
ਵਰਚੁਅਲ ਗੱਲਬਾਤ ਦੌਰਾਨ, ਰਕਸ਼ਾ ਮੰਤਰੀ ਨੇ ਸਿੰਗਾਪੁਰ ਵਿੱਚ ਮਹਾਮਾਰੀ ਦੇ ਖਾਤਮੇ ਲਈ ਕੀਤੇ ਗਏ ਉਪਾਵਾਂ ਦੀ ਪ੍ਰਭਾਵਸ਼ੀਲਤਾ ਅਤੇ ਕੋਵਿਡ -19 ਦੇ ਫੈਲਾਣ ਨੂੰ ਰੋਕਣ ਵਿੱਚ ਸਿੰਗਾਪੁਰ ਦੀਆਂ ਆਰਮਡ ਫੋਰਸਿਜ਼ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕੋਵਿਡ -19 ਦਾ ਮੁਕਾਬਲਾ ਕਰਨ ਵਿੱਚ ਸਾਡੀਆਂ ਆਰਮਡ ਫੋਰਸਿਜ਼ ਦੀ ਭੂਮਿਕਾ ਅਤੇ ਵਿਦੇਸ਼ਾਂ ਵਿੱਚੋਂ ਭਾਰਤੀਆਂ ਦੇ ਦੇਸ਼ ਵਾਪਸੀ ਵਿਚ ਸਹਾਇਤਾ ਚਲਾਏ ਗਏ ਵੱਖੋਂ ਵੱਖਰੇਂ ਮਿਸ਼ਨਾਂ ਬਾਰੇ ਵੀ ਚਾਨਣਾ ਪਾਇਆ। ਸਿੰਗਾਪੁਰ ਦੇ ਰੱਖਿਆ ਮੰਤਰੀ ਡਾ. ਡਾ. ਐੰਗ. ਇੰਗ. ਹੇਨ ਨੇ ਸ਼ਲਾਘਾਯੋਗ ਕਾਰਵਾਈਆਂ 'ਤੇ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਮਹਾਮਾਰੀ ਨੂੰ ਕੰਟਰੋਲ ਕਰਨ ਲਈ ਸਰਕਾਰ ਦੇ ਸਰਬਪੱਖੀ ਪਹੁੰਚ ਵਿਚ ਹਥਿਆਰਬੰਦ ਸੈਨਾਵਾਂ ਦੀ ਭੂਮਿਕਾ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ।
ਦੋਵਾਂ ਮੰਤਰੀਆਂ ਨੇ ਦੋਵਾਂ ਦੇਸ਼ਾਂ ਦਰਮਿਆਨ ਲਗਾਤਾਰ ਮਜ਼ਬੁਤ ਹੋ ਰਹੇ ਰੱਖਿਆ ਸੰਬੰਧਾਂ ‘ਤੇ ਵੀ ਤਸੱਲੀ ਪ੍ਰਗਟਾਈ। ਦੋਵਾਂ ਧਿਰਾਂ ਨੇ ਪਿਛਲੇ ਸਾਲ ਤੋਂ ਜਾਰੀ ਵੱਖੋਂ-ਵੱਖਰੀਆਂ ਦੁਵੱਲੀ ਰੱਖਿਆ ਸਹਿਯੋਗ ਪਹਿਲਕਦਮੀਆਂ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਅਤੇ ਹਥਿਆਰਬੰਦ ਸੈਨਾਵਾਂ ਦੇ ਨਾਲ-ਨਾਲ ਰੱਖਿਆ ਟੈਕਨਾਲੋਜੀ ਅਤੇ ਉਦਯੋਗ ਦੇ ਖੇਤਰਾਂ ਵਿਚ ਰੁਝੇਵਿਆਂ ਦੇ ਪੈਮਾਨੇ ਨੂੰ ਹੋਰ ਵਧਾਉਣ ਦਾ ਵਾਅਦਾ ਕੀਤਾ। ਗੱਲਬਾਤ ਦੌਰਾਨ, ਦੋਵਾਂ ਮੰਤਰੀਆਂ ਨੇ ਸਹਿਯੋਗ ਦੇ ਸੰਭਾਵਤ ਨਵੇਂ ਖੇਤਰਾਂ ਉੱਤੇ ਵਿਚਾਰ- ਵਟਾਂਦਰਾ ਕੀਤਾ ਅਤੇ ਇਸ ਦਿਸ਼ਾ ਵਿੱਚ ਆਪਣੇ ਦ੍ਰਿਸ਼ਟੀਕੋਣ ਅਨੁਸਾਰ ਰੂਪ ਰੇਖਾ ਦਾ ਵੀ ਖੁਲਾਸਾ ਕੀਤਾ। ਮੰਤਰੀਆਂ ਨੇ ਪਣਡੁੱਬੀ ਬਚਾਅ ਸਹਾਇਤਾ ਅਤੇ ਸਹਿਕਾਰਤਾ ਨੂੰ ਲਾਗੂ ਕਰਨ ਬਾਰੇ ਭਾਰਤੀ ਜਲ ਸੈਨਾ ਅਤੇ ਸਿੰਗਾਪੁਰ ਗਣਰਾਜ ਦਰਮਿਆਨ ਹੋਏ ਸਮਝੌਤੇ 'ਤੇ ਦਸਤਖਤ ਵੀ ਕੀਤੇ।
ਇਸ ਮੀਟਿੰਗ ਦੌਰਾਨ ਰੱਖਿਆ ਸਕੱਤਰ ਡਾ: ਅਜੈ ਕੁਮਾਰ ਹਾਜ਼ਰ ਸਨ।
ਸੰਯੁਕਤ ਬਿਆਨ ਸਿੰਗਾਪੁਰ ਡੀਐਮਡੀ ਦੇਖਣ ਲਈ ਇੱਥੇ ਕਲਿੱਕ ਕਰੋ-
https://static.pib.gov.in/WriteReadData/userfiles/Joint%20Statement%20Singapore%20DMD.pdf
****
ਏਬੀਬੀ / ਨਾਮਪੀ / ਕੇਏ / ਰਾਜੀਬ
(Release ID: 1690484)
Visitor Counter : 201