ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਭੂ-ਜੋਖਮ ਪ੍ਰਬੰਧਨ ਲਈ ਸੜਕ ਆਵਾਜਾਈ ਅਤੇ ਰਾਜ ਮਾਰਗ ਅਤੇ ਡੀਆਰਡੀਓ ਦਰਮਿਆਨ ਸਹਿਯੋਗ
Posted On:
20 JAN 2021 2:10PM by PIB Chandigarh
ਸੜਕ ਆਵਾਜਾਈ ਅਤੇ ਰਾਜਮਾਰਗ (ਐੱਮਆਰਆਰਟੀ) ਅਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ), ਰੱਖਿਆ ਮੰਤਰਾਲੇ ਨੇ ਭੂ-ਜੋਖਮ ਪ੍ਰਬੰਧਨ ਵਿੱਚ ਤਕਨੀਕੀ ਆਦਾਨ-ਪ੍ਰਦਾਨ ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਉਪਾਅ ਸਥਿਰ ਬਣਾਉਣ 'ਤੇ ਸਹਿਯੋਗ ਵਧਾਉਣ ਲਈ ਅੱਜ ਇੱਕ ਸਮਝੌਤੇ ’ਤੇ ਦਸਤਖਤ ਕੀਤੇ। ਇਸ ਸਮਝੌਤੇ 'ਤੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਸੱਕਤਰ ਸ਼੍ਰੀ ਗਿਰਧਰ ਅਰਮਾਨੇ ਅਤੇ ਸੱਕਤਰ ਡੀਆਰਡੀਓ ਡਾ. ਸਤੀਸ਼ ਰੈਡੀ ਨੇ ਦਸਤਖਤ ਕੀਤੇ।
ਇਸ ਗੱਲ 'ਤੇ ਸਹਿਮਤੀ ਹੋਈ ਕਿ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਅਤੇ ਡੀਆਰਡੀਓ ਆਪਸੀ ਲਾਭ ਦੇ ਖੇਤਰਾਂ ਵਿੱਚ ਸਹਿਯੋਗੀ ਹੋਣਗੇ ਜਿਨ੍ਹਾਂ ਵਿੱਚ ਸਾਡੇ ਦੇਸ਼ ਦੇ ਬਰਫ਼ ਨਾਲ ਘਿਰੇ ਇਲਾਕਿਆਂ ਵਿੱਚ ਹਰ ਮੌਸਮ ਵਿੱਚ ਸੰਪਰਕ ਕਾਇਮ ਰੱਖਣ ਲਈ ਏਕੀਕ੍ਰਿਤ ਬਰਫ਼ਬਾਰੀ/ ਜ਼ਮੀਨ ਖਿਸਕਣ ਸੁਰੱਖਿਆ ਸਕੀਮਾਂ ਦੀ ਯੋਜਨਾਬੰਦੀ ਸਮੇਤ ਸੁਰੰਗਾਂ ਅਤੇ ਵਾਇਆਡਕਟਾਂ ਦੀ ਯੋਜਨਾਬੰਦੀ ਸ਼ਾਮਲ ਹੈ ਅਤੇ ਵੱਖ-ਵੱਖ ਬਰਫ਼ਬਾਰੀ/ ਭੂਮੀ ਖਿਸਕਣ ਕੰਟਰੋਲ ਢਾਂਚਿਆਂ ਦੀ ਡਿਜ਼ਾਈਨਿੰਗ, ਸੁਰੰਗਾਂ ਲਈ ਤਜਵੀਜ਼ਾਂ/ ਡੀਪੀਆਰਜ਼ ਦੀ ਤਿਆਰੀ ਵਿੱਚ ਸਹਿਯੋਗੀ ਭੂਗੋਲਿਕ/ਭੂ-ਤਕਨੀਕੀ/ ਭੂਮੀਗਤ ਮਾਡਲਿੰਗ ਅਤੇ ਸੁਰੰਗਾਂ ਦੇ ਹੋਰ ਸਬੰਧਤ ਪਹਿਲੂ ਆਦਿ। ਇਹ ਪਹਿਲ ਦੇਸ਼ ਵਿੱਚ ਰਾਸ਼ਟਰੀ ਰਾਜ ਮਾਰਗਾਂ 'ਤੇ ਭੂਮੀ ਖਿਸਕਣ ਅਤੇ ਹੋਰ ਕੁਦਰਤੀ ਆਫ਼ਤਾਂ ਦੇ ਮਾੜੇ ਪ੍ਰਭਾਵਾਂ ਦੇ ਵਿਰੁੱਧ ਸੜਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏਗੀ।
ਡੀਆਰਡੀਓ ਸਾਡੇ ਦੇਸ਼ ਦਾ ਚੋਟੀ ਦਾ ਸੰਗਠਨ ਹੈ ਜੋ ਵੱਖ-ਵੱਖ ਤਕਨੀਕਾਂ 'ਤੇ ਕੰਮ ਕਰ ਰਿਹਾ ਹੈ। ਡਿਫੈਂਸ ਜੀਓ-ਇਨਫਾਰਮੈਟਿਕਸ ਰਿਸਰਚ ਅਸਟੈਬਲਿਸ਼ਮੈਂਟ (ਡੀਜੀਆਰਈ), ਡੀਆਰਡੀਓ ਦੀ ਇੱਕ ਪ੍ਰਮੁੱਖ ਪ੍ਰਯੋਗਸ਼ਾਲਾ, ਭੂਮੀ ਅਤੇ ਬਰਫ਼ਬਾਰੀ 'ਤੇ ਕੇਂਦਰਿਤ ਹੋਣ ਦੇ ਨਾਲ ਲੜਾਕੂ ਪ੍ਰਭਾਵਸ਼ੀਲਤਾ ਨੂੰ ਵਧਾਉਣ ਲਈ ਮਹੱਤਵਪੂਰਨ ਟੈਕਨੋਲੋਜੀਆਂ ਦੇ ਵਿਕਾਸ ਵਿੱਚ ਮੋਹਰੀ ਹੈ।
ਇਸ ਸਥਾਪਨਾ ਦੀ ਭੂਮਿਕਾ ਅਤੇ ਚਾਰਟਰ ਹਿਮਾਲਿਅਨ ਖੇਤਰ ਵਿੱਚ ਭੂਚਾਲ ਅਤੇ ਤੂਫਾਨਾਂ ਦੀ ਮੈਪਿੰਗ, ਭਵਿੱਖਬਾਣੀ, ਨਿਗਰਾਨੀ, ਨਿਯੰਤਰਣ, ਭੂਮੀ ਖਿਸਕਣ ਅਤੇ ਬਰਫ਼ੀਲੇ ਤੁਫਾਨ ਨੂੰ ਘਟਾਉਣਾ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ (ਐੱਮਆਰਟੀਐੱਚ), ਭਾਰਤ ਸਰਕਾਰ ਦੇਸ਼ ਭਰ ਦੇ ਰਾਸ਼ਟਰੀ ਰਾਜਮਾਰਗਾਂ ਦੇ ਵਿਕਾਸ ਅਤੇ ਸਾਂਭ ਸੰਭਾਲ ਲਈ ਜ਼ਿੰਮੇਵਾਰ ਹੈ।
ਦੋਵਾਂ ਸੰਗਠਨਾਂ ਦੁਆਰਾ ਦੇਸ਼ ਦੇ ਵੱਖ-ਵੱਖ ਰਾਸ਼ਟਰੀ ਰਾਜਮਾਰਗਾਂ ’ਤੇ ਭੂਮੀ ਖਿਸਕਣ, ਤੂਫਾਨ ਅਤੇ ਹੋਰ ਕੁਦਰਤੀ ਕਾਰਕਾਂ ਨਾਲ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਦੇ ਉਪਾਅ ਮੁਹੱਈਆ ਕਰਾਉਣ ਲਈ ਡੀ.ਆਰ.ਡੀ.ਓ (ਡੀ.ਜੀ.ਆਰ.ਈ.) ਦੀ ਮੁਹਾਰਤ ਦੀ ਵਰਤੋਂ ਕਰਨ ਲਈ ਸਹਿਮਤੀ ਦਿੱਤੀ ਗਈ ਹੈ। ਸਹਿਯੋਗ ਦੇ ਖੇਤਰ ਹੇਠ ਦਿੱਤੇ ਅਨੁਸਾਰ ਹਨ:
1. ਮੌਜੂਦਾ ਗੰਭੀਰ ਬਰਫ਼ਬਾਰੀ/ਭੂ-ਖਤਰਿਆਂ ਜਿਵੇਂ ਕਿ ਭੂਚਾਲ, ਢਲਾਣ ਅਸਥਿਰਤਾ, ਡੁੱਬਣ ਦੀਆਂ ਸਮੱਸਿਆਵਾਂ ਆਦਿ ਦੀ ਵਿਸਥਾਰਤ ਜਾਂਚ।
2. ਸੁਰੰਗਾਂ ਸਮੇਤ ਰਾਸ਼ਟਰੀ ਰਾਜ ਮਾਰਗਾਂ ਲਈ ਭੂ-ਖਤਰਿਆਂ ਨੂੰ ਘਟਾਉਣ ਲਈ ਸਥਿਰ ਉਪਾਵਾਂ ਦੀ ਯੋਜਨਾਬੰਦੀ, ਡਿਜ਼ਾਈਨਿੰਗ ਅਤੇ ਨਿਰਮਾਣ।
3. ਰੋਕਥਾਮ ਉਪਾਵਾਂ ਨੂੰ ਲਾਗੂ ਕਰਨ ਦੌਰਾਨ ਨਿਗਰਾਨੀ ।
4. ਕੋਈ ਹੋਰ ਸੇਵਾਵਾਂ, ਜੋ ਲੋੜੀਂਦੀਆਂ ਹੋ ਸਕਦੀਆਂ ਹਨ।
***
ਬੀਐੱਨ/ਐੱਮਐੱਸ/ਐੱਸਐੱਮ
(Release ID: 1690426)
Visitor Counter : 181