ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸਾਡੀ ਫਿਲਮ ਦ ਬ੍ਰਿਜ ਗ੍ਰਾਮੀਣ ਅਸਾਮ ਵਿੱਚ ਹੜ੍ਹਾਂ ਕਾਰਨ ਆਈਆਂ ਮੁਸੀਬਤਾਂ ਦੇ ਵਿਚਕਾਰ ਜ਼ਿੰਦਗੀ ਨੂੰ ਦਰਸਾਉਂਦੀ ਹੈ: ਸੁਤੰਤਰ ਫਿਲਮ ਨਿਰਮਾਤਾ ਕ੍ਰਿਪਾਲ ਕਾਲੀਤਾ


“ਇੱਕ ਖ਼ਾਸ ਸ਼ਾਟ ਲਈ, ਚਾਲਕ ਦਲ ਨੂੰ ਸੱਤ ਘੰਟੇ ਹੜ੍ਹ ਦੇ ਪਾਣੀ ਵਿੱਚ ਰਹਿਣਾ ਪਿਆ”

ਮੈਂ ਉਸ ਦੇ ਵਿਚਾਰਾਂ ਤੋਂ ਵੀ ਪ੍ਰੇਰਿਤ ਹਾਂ, ਮੇਰੀ ਫਿਲਮ ਦਾ ਉਦੇਸ਼ ਆਉਣ ਵਾਲੀਆਂ ਪੀੜ੍ਹੀਆਂ ਲਈ ਉਸ ਦੇ ਦਰਸ਼ਨ ਨੂੰ ਅੱਗੇ ਵਧਾਉਣਾ ਹੈ: ਬਿਸ਼ਪ ਫਿਲਿਪੋਜ਼ ਮਾਰ ਕ੍ਰਿਸੋਸਟੋਮ ’ਤੇ ਆਪਣੀ ਡਾਕੂਮੈਂਟਰੀ ’ਤੇ ਡਾਇਰੈਕਟਰ ਬਲੇਸੀ ਆਈਪ ਥਾਮਸ

Posted On: 19 JAN 2021 4:05PM by PIB Chandigarh

ਕ੍ਰਿਪਾਲ ਕਲੀਤਾ ਦੀ ਅਸਾਮੀ ਭਾਸ਼ਾ ਦੀ ਫਿਲਮ ‘ਦਿ ਬ੍ਰਿਜ’ ਹਰ ਸਾਲ ਅਸਾਮ ਦੇ ਪਿੰਡਾਂ ਵਿੱਚ ਹੜ੍ਹਾਂ ਕਾਰਨ ਉਨ੍ਹਾਂ ਤਬਾਹੀਆਂ ਅਤੇ ਮੁਸੀਬਤਾਂ ਬਾਰੇ ਚਾਨਣਾ ਪਾਉਂਦੀ ਹੈ। ਇੱਫੀ 51 ਦੇ ਪਨੋਰਮਾ ਫੀਚਰ ’ਤੇ, ਗੋਆ ਵਿੱਚ ਆਯੋਜਿਤ ਕੀਤੇ ਜਾ ਰਹੇ 51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਵਿੱਚ ਅੱਜ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਾਲੀਤਾ ਨੇ ਕਿਹਾ, “ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੈ। ਮੈਂ ਇੱਕ ਗ੍ਰਾਮੀਣ ਅਸਾਮ ਦੇ ਵਸਨੀਕ ਪੁੱਤਰ ਦੇ ਤੌਰ ‘ਤੇ ਇਹ ਸਭ ਕੁਝ ਮਹਿਸੂਸ ਕੀਤਾ ਹੈ।” ਨੈਸ਼ਨਲ ਅਵਾਰਡ ਜੇਤੂ ਫਿਲਮ ਨਿਰਦੇਸ਼ਕ ਅਤੇ ਸਕ੍ਰਿਪਟ-ਲੇਖਕ ਬਲੇਸੀ ਆਈਪ ਥਾਮਸ ਵੀ ਮੀਡੀਆ ਬ੍ਰੀਫਿੰਗ ਵਿੱਚ ਹਾਜ਼ਿਰ ਹੋਏ, ਉਨ੍ਹਾਂ ਦੀ 2019 ਦੀ ਦਸਤਾਵੇਜ਼ੀ ‘ਕ੍ਰਿਸੋਸਟੋਮ ਦੇ 100 ਸਾਲ - ਏ ਬਾਇਓਗ੍ਰਾਫਿਕਲ ਫਿਲਮ’, ਜੋ ਕਿ ਇੱਫੀ ਦੇ 51 ਵੇਂ ਭਾਰਤੀ ਪਨੋਰਾਮਾ ਨਾਨ ਫੀਚਰ ਫਿਲਮ ਭਾਗ ਵਿੱਚ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ।

 

ਹਰ ਸਾਲ, ਸ਼ਕਤੀਸ਼ਾਲੀ ਬ੍ਰਹਮਪੁੱਤਰ ਅਤੇ ਇਸ ਦੀਆਂ ਸਹਾਇਕ ਨਦੀਆਂ ਬਹੁਤ ਸਾਰੇ ਪਿੰਡਾਂ ਵਿੱਚ ਹੜ੍ਹਾਂ ਨੂੰ ਲਿਆਉਂਦੀਆਂ ਹਨ ਅਤੇ ਖੇਤੀ ਨੂੰ ਬਰਬਾਦ ਕਰਦੀਆਂ ਹਨ। ਕਾਲੀਤਾ ਨੇ ਕਿਹਾ ਕਿ ਫਿਲਮ ਦਾ ਮੁੱਖ ਪਾਤਰ ਜੋਨਾਕੀ ਹੜ੍ਹਾਂ ਕਾਰਨ ਹੋਏ ਅਸਾਧਾਰਣ ਸੰਘਰਸ਼ ਵਿੱਚੋਂ ਲੰਘਿਆਂ ਹੈ। ਉਸ ਦੀ ਦੁਰਦਸ਼ਾ ਨਦੀ ਉੱਤੇ ਪੁਲ਼ ਦੀ ਅਣਹੋਂਦ ਕਾਰਨ ਹੋਰ ਵੀ ਵਧ ਜਾਂਦੀ ਹੈ। ਪਰ, ਅੰਤ ਵਿੱਚ, ਉਹ ਸ਼ਕਤੀਸ਼ਾਲੀ ਬਣ ਜਾਂਦੀ ਹੈ, ਜਿਸਦਾ ਸੰਕੇਤ ਦਿੰਦੇ ਹੋਏ “ਜ਼ਿੰਦਗੀ ਨੂੰ ਅੱਗੇ ਵਧਣਾ ਚਾਹੀਦਾ ਹੈ।”

 

ਥੀਏਟਰ ਦੇ ਪਿਛੋਕੜ ਤੋਂ ਆਈ ਇੱਕ ਸੁਤੰਤਰ ਫਿਲਮ ਨਿਰਮਾਤਾ ਕਾਲੀਤਾ ਨੇ ਜ਼ਿਆਦਾਤਰ ਨਵੇਂ ਆਏ ਲੋਕਾਂ ਨੂੰ ਇਸ ਫਿਲਮ ਵਿੱਚ ਕਰੂ ਅਤੇ ਕਾਸਟ ਵਜੋਂ ਲਿਆ ਹੈ। “ਸ਼ਿਵ ਰਾਣੀ ਕਾਲੀਤਾ ਜੋ ‘ਜੋਨਾਕੀ’ ਦੀ ਭੂਮਿਕਾ ਨਿਭਾਉਂਦੀ ਹੈ, ਨੂੰ 300 ਕਾਲਜ ਜਾਣ ਵਾਲਿਆਂ ਅਤੇ ਥੀਏਟਰ ਕਲਾਕਾਰਾਂ ਦੀ ਸਕ੍ਰੀਨ-ਟੈਸਟਿੰਗ ਤੋਂ ਬਾਅਦ ਚੁਣਿਆ ਗਿਆ ਸੀ। ਸੀਮਿਤ ਸਰੋਤਾਂ ਨਾਲ ਬਣੀ ਇਸ ਫਿਲਮ ਦੀ ਸ਼ੂਟਿੰਗ ਅੱਪਰ ਅਸਾਮ ਵਿੱਚ ਹੜ੍ਹ ਦੀ ਅਸਲ ਸਥਿਤੀ ਵਿੱਚ ਕੀਤੀ ਗਈ ਸੀ। ਇੱਕ ਖ਼ਾਸ ਸ਼ਾਟ ਲਈ, ਚਾਲਕ ਦਲ ਨੂੰ ਸੱਤ ਘੰਟਿਆਂ ਲਈ ਹੜ੍ਹ ਦੇ ਪਾਣੀ ਵਿੱਚ ਖੜਨਾ ਪਿਆ। ਫਿਲਹਾਲ ਹੜ੍ਹ ਦੇ ਪਾਣੀਆਂ ਵਿੱਚ ਸੰਘਰਸ਼ ਕਰ ਰਹੇ ਲੋਕਾਂ ਦੇ ਅਸਲ ਦ੍ਰਿਸ਼ਾਂ ਦੀ ਵਰਤੋਂ ਵੀ ਕੀਤੀ ਗਈ ਹੈ।” 

 

ਫਿਲਮਾਂ ਦੀ ਵੰਡ ਵਿੱਚ ਉਨ੍ਹਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਕਾਲੀਤਾ ਨੇ ਕਿਹਾ: “ਕੋਵਿਡ-19 ਕਾਰਨ ਕਈ ਥੀਏਟਰ ਬੰਦ ਪਏ ਹਨ।”

 

ਇੱਕ ਮੀਡੀਆ ਪ੍ਰਸ਼ਨ ਦੇ ਜਵਾਬ ਵਿੱਚ, ਉਨ੍ਹਾਂ ਨੇ ਅਹੋਮ ਰਾਜਾ ਚੋਲੰਗ ਸੁਕਾਫਾ ’ਤੇ ਇੱਕ ਵੱਡੇ ਬਜਟ ਫਿਲਮ ਬਣਾਉਣ ਦੀ ਇੱਛਾ ਜ਼ਾਹਰ ਕੀਤੀ ਜੋ 13ਵੀਂ ਸਦੀ ਵਿੱਚ ਥਾਈਲੈਂਡ ਤੋਂ ਆਇਆ ਸੀ ਅਤੇ ਇੱਕ ਅਸਾਮੀ ਰਾਜ ਸਥਾਪਿਤ ਕੀਤਾ ਸੀ, ਖ਼ਾਸ ਗੱਲ ਇਹ ਸੀ ਕਿ ਰਾਜੇ ਨੂੰ ਵੀ ਬ੍ਰਹਮਪੁੱਤਰ ਅਤੇ ਇਸ ਦੀਆਂ ਸਹਾਇਕ ਨਦੀਆਂ ਦੁਆਰਾ ਹੜ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ।

 

ਆਪਣੇ ਸਾਹਮਣੇ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਬੋਲਦਿਆਂ, ਉਨ੍ਹਾਂ ਕਿਹਾ, ਬਿਹਤਰ ਰੋਜ਼ਗਾਰ ਦੀ ਭਾਲ ਵਿੱਚ ਸਥਾਨਕ ਲੋਕਾਂ ਦਾ ਹੋਰ ਜਗ੍ਹਾ ’ਤੇ ਪ੍ਰਵਾਸ ਅਸਾਮ ਵਿੱਚ ਆਰਥਿਕ ਵਿਕਾਸ ਨੂੰ ਵਿਗਾੜ ਰਿਹਾ ਹੈ।

 

ਬਲੇਸੀ ਆਈਪ ਥਾਮਸ ਦੀ 2019 ਦੀ ਦਸਤਾਵੇਜ਼ੀ ਫਿਲਮ ‘ਕ੍ਰਿਸੋਸਟੋਮ ਦੇ 100 ਸਾਲ - ਇੱਕ ਬਾਇਓਗ੍ਰਾਫੀ ਫਿਲਮ’ 103 ਸਾਲਾ ਦੇ ਬਿਸ਼ਪ ਫਿਲਿਪੋਜ਼ ਮਾਰ ਕ੍ਰਿਸੋਸਟੋਮ ਮਾਰ ਥੋਮਿਆ ਵਾਲਿਆ ਮੈਟਰੋਪੋਲੀਟਨ ਦੇ ਵਿਚਾਰਾਂ ਅਤੇ ਜਜ਼ਬਾਤ ਨੂੰ ਗ੍ਰਹਿਣ ਕਰਦੀ ਹੈ। ਉਹ ਏਸ਼ੀਆ ਵਿੱਚ ਇੱਕ ਈਸਾਈ ਚਰਚ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲਾ ਬਿਸ਼ਪ ਹੈ ਅਤੇ ਈਸਾਈ ਧਰਮ ਦੇ ਇਤਿਹਾਸ ਵਿੱਚ ਸਭ ਤੋਂ ਲੰਬਾ ਸਮਾਂ ਹੈ। ਉਹ 2007 ਵਿੱਚ ਮਾਰ ਥੋਮਾ ਵਾਲੀਆ ਮੈਟਰੋਪੋਲੀਟਨ ਬਣ ਗਿਆ ਸੀ ਅਤੇ ਉਸ ਨੂੰ 2018 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸਦੀ ਜ਼ਿੰਦਗੀ ਪਹਿਲੀ ਸਦੀ ਦੇ ਵਿਸ਼ਵ ਯੁੱਧ ਦੇ ਆਖ਼ਰੀ ਸਾਲਾਂ ਤੋਂ ਸ਼ੁਰੂ ਹੋਈ, ਪਿਛਲੀ ਸਦੀ ਦੇ ਭਾਰਤ ਦੇ ਰਾਜਨੀਤਿਕ ਅਤੇ ਸਮਾਜਿਕ ਇਤਿਹਾਸ ਦਾ ਇੱਕ ਮਹਾਕਾਵਿ ਇਤਿਹਾਸ ਹੈ। ਨਿਰਦੇਸ਼ਕ ਕਹਿੰਦਾ ਹੈ, “ਮੈਂ ਉਸ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹਾਂ”, ਇਸ ਦਸਤਾਵੇਜ਼ੀ ਦਾ ਉਦੇਸ਼ ਆਉਣ ਵਾਲੀਆਂ ਪੀੜ੍ਹੀਆਂ ਲਈ ਉਸ ਦੇ ਦਰਸ਼ਨ ਨੂੰ ਅੱਗੇ ਵਧਾਉਣਾ ਹੈ।”

 

 

ਸ਼੍ਰੀ ਥੌਮਸ ਦੀ ਡਾਕੂਮੈਂਟਰੀ ਦਾ ਪੂਰਾ ਸੰਸਕਰਣ 48 ਘੰਟੇ 10 ਮਿੰਟ ਦਾ ਹੈ ਅਤੇ ਸਾਲ 2019 ਵਿੱਚ ‘ਲੰਬੀ ਫਿਲਮ ਦਸਤਾਵੇਜ਼ੀ’ ਲਈ ਗਿੰਨੀਜ਼ ਰਿਕਾਰਡ ਰੱਖਦਾ ਹੈ। ਫਿਲਮ ਦੀ ਸ਼ੂਟਿੰਗ 5 ਸਾਲਾਂ ਦੇ ਅਰਸੇ ਦੌਰਾਨ ਕੀਤੀ ਗਈ ਸੀ।

 

https://youtu.be/3kWInGNT05s

 

***

 

ਡੀਜੇਐੱਮ/ਐੱਸਸੀ/ਇੱਫੀ- 21



(Release ID: 1690219) Visitor Counter : 167