ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਹਾਜ਼ੀਰਾ ਵਿਖੇ ਸ਼ੈੱਲ ਇੰਡੀਆ ਦੇ ਐੱਲਐੱਨਜੀ ਟਰੱਕ-ਲੋਡਿੰਗ ਯੂਨਿਟ ਦਾ ਉਦਘਾਟਨ ਕੀਤਾ ਇਸ ਨੂੰ ਭਾਰਤ ਦੇ ਸਾਫ਼ ਸੁਥਰੇ ਅਤੇ ਹਰੇ ਭਰੇ ਭਵਿੱਖ ਵੱਲ ਇੱਕ ਹੋਰ ਵੱਡਾ ਕਦਮ ਦੱਸਿਆ
Posted On:
19 JAN 2021 3:24PM by PIB Chandigarh
ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਗੁਜਰਾਤ ਦੇ ਹਾਜ਼ੀਰਾ ਵਿਖੇ ਸ਼ੈੱਲ ਇੰਡੀਆ ਦੀ ਐੱਲਐੱਨਜੀ ਟਰੱਕ-ਲੋਡਿੰਗ ਯੂਨਿਟ ਦਾ ਉਦਘਾਟਨ ਕੀਤਾ।
ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਯੂਨਿਟ ਆਵ੍ ਗਰਿੱਡ ਇਲਾਕਿਆਂ ਵਿੱਚ ਕੁਦਰਤੀ ਗੈਸ ਦੀ ਉਪਲੱਬਧਤਾ ਨੂੰ ਵਧਾਏਗੀ ਜਿੱਥੇ ਗੈਸ ਪਾਈਪ ਲਾਈਨ ਨਹੀਂ ਹੈ ਅਤੇ ਲੰਬੇ ਸਮੇਂ ਤੋਂ ਟਰੱਕਿੰਗ ਵਿੱਚ ਐੱਲਐੱਨਜੀ ਦੀ ਵਰਤੋਂ ਨੂੰ ਉਤਸ਼ਾਹਤ ਵੀ ਕੀਤਾ ਜਾਵੇਗਾ। ਸ਼ੈੱਲ ਇੰਡੀਆ ਦੀ ਟੀਮ ਦੀ ਅੱਜ ਦੀ ਇਸ ਮਹੱਤਵਪੂਰਣ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਐੱਲਐੱਨਜੀ ਸੈਕਟਰ ਵਿੱਚ ਵਧ ਰਹੀ ਮੁਕਾਬਲੇਬਾਜ਼ੀ ਨਾਲ ਨਵੇਂ ਬਜ਼ਾਰਾਂ ਦੇ ਉਭਾਰ ਵਿੱਚ, ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ, ਉਦਯੋਗਾਂ ਲਈ ਸਾਫ਼ ਸੁਥਰੇ ਬਾਲਣ ਯਕੀਨੀ ਹੋਣਗੇ ਅਤੇ ਵਾਤਾਵਰਣ ਦੀ ਸੰਭਾਲ ਵਿੱਚ ਸੁਵਿਧਾ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਭਾਰਤ ਦੇ ਸਾਫ਼ ਸੁਥਰੇ ਅਤੇ ਹਰੇ ਭਰੇ ਭਵਿੱਖ ਵੱਲ ਇੱਕ ਹੋਰ ਵੱਡਾ ਕਦਮ ਹੈ। "ਅਸੀਂ ਆਪਣੀ ਊਰਜਾ ਦੇ ਮਿਸ਼ਰਣ ਵਿੱਚ ਸਾਫ਼ ਊਰਜਾ ਦੀ ਮਾਤਰਾ ਨੂੰ ਵਧਾਉਣ, ਇੱਕ ਗੈਸ ਅਧਾਰਿਤ ਅਰਥਚਾਰੇ ਵਿੱਚ ਤਬਦੀਲੀ ਕਰਨ, ਜਲਵਾਯੂ ਤਬਦੀਲੀ ਦੇ ਮੁੱਦਿਆਂ ਨੂੰ ਹੱਲ ਕਰਨ ਅਤੇ ਆਤਮਨਿਰਭਰ ਭਾਰਤ ਦਾ ਨਿਰਮਾਣ ਕਰਨ ਲਈ ਵਚਨਬੱਧ ਹਾਂ।" ਮੰਤਰੀ ਨੇ ਐੱਲਐੱਨਜੀ ਨੂੰ ਟਰਾਂਸਪੋਰਟ ਈਂਧਨ ਵਜੋਂ ਉਤਸ਼ਾਹਤ ਕਰਨ ਲਈ ਲੋੜੀਂਦੇ ਬੁਨਿਆਦੀ ਢਾਂਚੇ ਦੇ ਨਿਰਮਾਣ 'ਤੇ ਜ਼ੋਰ ਦੇ ਕੇ ਭਾਰਤ ਦੇ ਵਾਤਾਵਰਣ ਦੇ ਨਾਲ ਨਾਲ ਸਾਫ਼ ਊਰਜਾ ਤਬਦੀਲੀ ਦੇ ਟੀਚਿਆਂ ਦੀ ਸਹਾਇਤਾ ਕਰਨ ਦੇ ਇਸ ਯਤਨ ’ਤੇ ਸ਼ੈੱਲ ਇੰਡੀਆ ਨੂੰ ਵਧਾਈ ਦਿੱਤੀ।
****
ਵਾਈਬੀ
(Release ID: 1690026)
Visitor Counter : 151