ਸਿੱਖਿਆ ਮੰਤਰਾਲਾ
ਕੇਂਦਰੀ ਸਿੱਖਿਆ ਮੰਤਰੀ ਨੇ ਦੇਸ਼ ਭਰ ਵਿੱਚ ਕੇਂਦਰੀ ਵਿਦਿਆਲਿਆਂ ਦੇ ਵਿਦਿਆਰਥੀਆਂ ਨਾਲ ਵਰਚੂਅਲ ਮਾਧਿਅਮ ਰਾਹੀਂ ਗੱਲਬਾਤ ਕੀਤੀ
Posted On:
18 JAN 2021 6:51PM by PIB Chandigarh
ਕੇਂਦਰੀ ਸਿੱਖਿਆ ਮੰਤਰੀ ਅਤੇ ਕੇਂਦਰੀ ਵਿਦਿਆਲਿਆ ਸੰਗਠਨ ਦੇ ਚੇਅਰਮੈਨ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਦੇਸ਼ ਭਰ ਦੇ ਕੇਂਦਰੀ ਵਿਦਿਆਲਿਆਂ ਦੇ ਵਿਦਿਆਰਥੀਆਂ ਨਾਲ ਵਰਚੂਅਲ ਮਾਧਿਅਮ ਰਾਹੀਂ ਗੱਲਬਾਤ ਕੀਤੀ। ਮੰਤਰੀ ਨੇ ਕੇਵੀ ਐਂਡਰਿਊਜ਼ਗੰਜ, ਨਵੀਂ ਦਿੱਲੀ ਤੋਂ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਦੇ ਪ੍ਰਸ਼ਨਾਂ ਦੇ ਜਵਾਬ ਦਿੱਤੇ।
ਗੱਲਬਾਤ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਖੇਤਰਾਂ ਅਤੇ ਵਿਸ਼ਿਆਂ ਨਾਲ ਸਬੰਧਤ ਪ੍ਰਸ਼ਨ ਪੁੱਛੇ। ਕੇਵੀ ਗੁਰੂਗਰਾਮ ਦੇ ਇੱਕ ਵਿਦਿਆਰਥੀ ਵਲੋਂ ਸਵਾਲ ਦੇ ਜਵਾਬ ਵਿੱਚ ਸ਼੍ਰੀ ਪੋਖਰਿਯਾਲ ਨੇ ਦੱਸਿਆ ਕਿ ਜਿਵੇਂ ਕੋਵਿਡ -19 ਦੇ ਕਾਰਨ ਇਸ ਸਾਲ ਪਾਠਕ੍ਰਮ ਵਿੱਚ 30 ਪ੍ਰਤੀਸ਼ਤ ਦੀ ਕਟੌਤੀ ਕੀਤੀ ਗਈ ਸੀ, ਇਸ ਲਈ ਜੇਈਈ ਅਤੇ ਨੀਟ ਵਰਗੀਆਂ ਆਉਣ ਵਾਲੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਇਸ ਸਾਲ ਉਮੀਦਵਾਰਾਂ ਕੋਲ ਸਵਾਲਾਂ ਦੇ ਜਵਾਬ ਲਈ ਵਧੇਰੇ ਵਿਕਲਪ ਹੋਣਗੇ।
ਵਾਰਾਣਸੀ ਦੇ ਇੱਕ ਵਿਦਿਆਰਥੀ ਦੁਆਰਾ ਪੁੱਛੇ ਗਏ ਇੱਕ ਹੋਰ ਸਵਾਲ ਦੇ ਜਵਾਬ ਵਿੱਚ, ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਸਕੂਲ ਖੋਲ੍ਹਣ ਤੋਂ ਬਾਅਦ ਵੀ ਆਨਲਾਈਨ ਸਿੱਖਿਆ ਦੀਆਂ ਸਹੂਲਤਾਂ ਜਾਰੀ ਰਹਿਣਗੀਆਂ। ਕੁਝ ਸਮੇਂ ਲਈ, ਵਿਦਿਆਰਥੀਆਂ ਲਈ ਔਨਲਾਈਨ ਅਤੇ ਔਫਲਾਈਨ ਦਾ ਮਿਸ਼ਰਤ ਫਾਰਮੈਟ ਉਪਲਬਧ ਹੋਵੇਗਾ।
ਕੇਂਦਰੀ ਵਿਦਿਆਲਿਆ ਐਂਡਰਿਊਜ਼ਗੰਜ ਦੇ ਵਿਦਿਆਰਥੀ ਦੁਆਰਾ ਨਵੀਂ ਸਿੱਖਿਆ ਨੀਤੀ -2020 ਬਾਰੇ ਪੁੱਛੇ ਗਏ ਪ੍ਰਸ਼ਨ ਦੇ ਜਵਾਬ ਵਿਚ ਮੰਤਰੀ ਨੇ ਕਿਹਾ, “ਨਵੀਂ ਸਿੱਖਿਆ ਨੀਤੀ ਭਵਿੱਖ ਦੇ ਭਾਰਤ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤੀ ਗਈ ਹੈ। ਸਿਰਫ ਕਿਤਾਬੀ ਗਿਆਨ ਦੀ ਬਜਾਏ ਵਿਹਾਰਕ ਗਿਆਨ 'ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ। 6ਵੀਂ ਜਮਾਤ ਤੋਂ ਬਾਅਦ ਦੇ ਵਿਦਿਆਰਥੀਆਂ ਲਈ ਕਿੱਤਾਮੁਖੀ ਸਿਖਲਾਈ ਦੀ ਸਹੂਲਤ ਦਿੱਤੀ ਜਾਏਗੀ, ਜਿਸ ਵਿੱਚ ਇੰਟਰਨਸ਼ਿਪ ਵੀ ਜੁੜੀ ਹੋਈ ਹੈ। ਇਸ ਦੇ ਨਾਲ ਹੀ ਭਾਰਤੀ ਕਦਰਾਂ-ਕੀਮਤਾਂ ਅਤੇ ਸੱਭਿਆਚਾਰ ਨੂੰ ਵੀ ਉਤਸ਼ਾਹਤ ਕੀਤਾ ਜਾਵੇਗਾ। ਇਹ ਨੀਤੀ ਆਤਮਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਸਮਰੱਥ ਹੈ।
ਮੰਤਰੀ ਨੇ ਆਪਣੀ ਸਾਹਿਤਕ ਕੁਸ਼ਲਤਾ ਨਾਲ ਜੁੜੇ ਪ੍ਰਸ਼ਨ 'ਤੇ ਆਪਣੀਆਂ ਮਨਪਸੰਦ ਕਵਿਤਾਵਾਂ ਵੀ ਸੁਣਾਈਆਂ।
ਇਸ ਤੋਂ ਪਹਿਲਾਂ ਸ਼੍ਰੀ ਪੋਖਰਿਯਾਲ ਨੇ ਕੇਵੀ ਐਂਡਰਿਊਜ਼ਗੰਜ ਦੇ ਵਿਹੜੇ ਵਿੱਚ ਬੂਟੇ ਵੀ ਲਗਾਏ ਸਨ। ਫਿੱਟ ਇੰਡੀਆ ਮੁਹਿੰਮ ਨੂੰ ਤੇਜ਼ ਕਰਦਿਆਂ, ਉਨ੍ਹਾਂ ਨੇ ਕੇਵੀ ਵਿੱਚ ਇੱਕ 'ਓਪਨ ਜਿਮ' ਦਾ ਉਦਘਾਟਨ ਵੀ ਕੀਤਾ। ਇਸ ਤੋਂ ਇਲਾਵਾ ਸਕੂਲ ਦੇ ਵਿਹੜੇ ਵਿੱਚ ਮੰਤਰੀ ਦੁਆਰਾ ਇੱਕ ਮਿਊਜ਼ੀਕਲ ਗਾਰਡਨ ਦਾ ਉਦਘਾਟਨ ਵੀ ਕੀਤਾ ਗਿਆ।
ਕੇਵੀਐਸ ਦੇ ਕਮਿਸ਼ਨਰ ਸ਼੍ਰੀਮਤੀ ਨਿਧੀ ਪਾਂਡੇ ਨੇ ਸਵਾਗਤੀ ਭਾਸ਼ਣ ਦਿੱਤਾ, ਜਦਕਿ ਕੇਵੀਐਸ ਦੇ ਵਧੀਕ ਕਮਿਸ਼ਨਰ ਸ਼੍ਰੀਮਤੀ ਵੀ ਵਿਜੇਲਕਸ਼ਮੀ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
******
ਐਮਸੀ\ਏਕੇ
(Release ID: 1689845)
Visitor Counter : 141