ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾ.ਹਰਸ਼ ਵਰਧਨ ਨੇ ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਬੋਰਡ ਦੇ 148ਵੇਂ ਇਜਲਾਸ ਦੀ ਪ੍ਰਧਾਨਗੀ ਕੀਤੀ
"2020 ਇਕ ਅਜਿਹਾ ਸਾਲ ਵੀ ਰਿਹਾ ਜਿਸ ਵਿਚ ਵਿਗਿਆਨ ਦੀ ਸੂਝਬੂਝ ਅਤੇ ਪ੍ਰਮਾਣਿਕਤਾ ਨੂੰ ਨਿਆਂਪੂਰਣ ਢੰਗ ਨਾਲ ਅਪਣਾਇਆ ਗਿਆ "
"2021 ਦਾ ਸਾਲ ਵਿਸ਼ਵ ਪੱਧਰੀ ਏਕਤਾ ਅਤੇ ਬਚਾਅ ਦਾ ਸਾਲ ਹੋਵੇਗਾ। ਇਹ ਐਕਸ਼ਨ ਦੇ ਇਕ ਦਹਾਕੇ ਦਾ ਸੰਦੇਸ਼ਵਾਹਕ ਹੋਵੇਗਾ"
Posted On:
18 JAN 2021 4:22PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਬੋਰਡ ਦੀ ਵੀਡੀਓ ਕਾਨਫਰੰਸ ਰਾਹੀਂ ਡਿਜੀਟਲ ਰੂਪ ਵਿਚ ਪ੍ਰਧਾਨਗੀ ਕੀਤੀ।
ਉਨ੍ਹਾਂ ਦੀਆਂ ਸ਼ੁਰੂਆਤੀ ਟਿੱਪਣੀਆਂ ਹੇਠ ਅਨੁਸਾਰ ਸਨ -
ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਬੋਰਡ ਦੇ ਵਿਸ਼ਿਸ਼ਟ ਮੈਂਬਰ, ਮਾਨਯੋਗ ਮੰਤਰੀ, ਐਕਸੀਲੈਂਸੀਜ਼ ਅਤੇ ਮੈਂਬਰ ਦੇਸ਼ਾਂ ਦੇ ਪ੍ਰਤੀਨਿਧ, ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ, ਵਿਸ਼ਵ ਸਿਹਤ ਸੰਗਠਨ ਦੇ ਦੱਖਣ ਪੂਰਬੀ ਏਸ਼ੀਆ ਦੇ ਖੇਤਰੀ ਡਾਇਰੈਕਟਰ ਅਤੇ ਸੰਯੁਕਤ ਰਾਸ਼ਟਰ ਏਜੰਸੀਆਂ ਅਤੇ ਭਾਈਵਾਲ ਸੰਗਠਨਾਂ ਦੇ ਖੇਤਰੀ ਡਾਇਰੈਕਟਰ ਅਤੇ ਮੁੱਖੀਆਂ ਨੂੰ ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਬੋਰਡ ਦੇ 148ਵੇਂ ਇਜਲਾਸ ਤੇ ਸਾਰਿਆਂ ਦਾ ਬਹੁਤ ਬਹੁਤ ਗਰਮਜੋਸ਼ੀ ਨਾਲ ਸਵਾਗਤ। 2021 ਵਿਚ ਇਹ ਸਾਡੀ ਪਹਿਲੀ ਮੀਟਿੰਗ ਹੈ ਅਤੇ ਅਸੀਂ ਸਾਰੇ ਵੇਖ ਸਕਦੇ ਹਾਂ ਕਿ ਇਕ ਨਵੀਂ ਸਵੇਰ ਪਹਿਲਾਂ ਹੀ ਸਾਡੇ ਸਾਹਮਣੇ ਹੈ।
ਮੇਰੀਆਂ ਤੁਹਾਨੂੰ ਅਤੇ ਤੁਹਾਡੇ ਪਰਿਵਾਰਾਂ ਨੂੰ ਸ਼ੁਭ ਕਾਮਨਾਵਾਂ ਅਤੇ ਉਨ੍ਹਾਂ ਸਾਰੇ ਸੰਬੰਧਤ ਦੇਸ਼ਾਂ ਦੇ ਲੋਕਾਂ ਲਈ 2021 ਦਾ ਨਵਾਂ ਸਾਲਾ ਸਿਹਤਮੰਦ , ਸੁਰੱਖਿਅਤ ਅਤੇ ਸਫਲਤਾ ਵਾਲਾ ਹੋਵੇ।
ਇਹ ਸਿਰਫ ਕੁਦਰਤੀ ਹੈ ਕਿ ਜਦੋਂ ਅਸੀਂ ਸਾਰੇ ਇਥੇ ਇਕੱਠੇ ਹੋਏ ਹਾਂ, ਅਸੀਂ ਉਨ੍ਹਾਂ ਪਰਿਵਾਰਾਂ ਅਤੇ ਸਮਾਜਾਂ ਨਾਲ ਆਪਣੀ ਸੰਵੇਦਨਾ ਅਤੇ ਇਕਜੁਟਤਾ ਜ਼ਰੂਰ ਜਾਹਰ ਕਰੀਏ ਜਿਨ੍ਹਾਂ ਦੇ ਲੋਕਾਂ ਨੇ ਮਹਾਮਾਰੀ ਕਾਰਣ ਆਪਣੀਆਂ ਜਾਨਾਂ ਗਵਾਈਆਂ ਹਨ ਅਤੇ ਉਨ੍ਹਾਂ ਨੂੰ ਵੀ ਜੋ ਆਪਣੀ ਧਰਤੀ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ ਅਤੇ ਨਾਲ ਹੀ ਉਨ੍ਹਾਂ ਨਾਲ ਵੀ ਹਮਦਰਦੀ ਜਾਹਰ ਕਰੀਏ ਜਿਨ੍ਹਾਂ ਦੀਆਂ ਜ਼ਿੰਦਗੀਆਂ ਅਤੇ ਆਜੀਵਿਕਾਵਾਂ ਇਸ ਸੰਕਟ ਨਾਲ ਪ੍ਰਭਾਵਤ ਹੋਈਆਂ ਹਨ।
ਸਾਨੂੰ ਇਹ ਮੌਕਾ ਵੀ ਨਹੀਂ ਗਵਾਉਣਾ ਚਾਹੀਦਾ ਕਿ ਅਸੀਂ ਮੈਡੀਕਲ ਪੇਸ਼ੇਵਰਾਂ, ਵਿਗਿਆਨੀਆਂ ਅਤੇ ਖੋਜਕਾਰਾਂ ਅਤੇ ਨਾਲ ਦੇ ਨਾਲ ਵਿਸ਼ਵ ਦੇ ਆਲੇ-ਦੁਆਲੇ ਦੇ ਸਾਰੇ ਹੀ ਜ਼ਰੂਰੀ ਕਰਮਚਾਰੀਆਂ ਦਾ ਵੀ ਧੰਨਵਾਦ ਕਰੀਏ ਜਿਨ੍ਹਾਂ ਨੇ ਮਹਾਮਾਰੀ ਨਾਲ ਨਜਿੱਠਣ ਲਈ ਔਖੇ ਅਤੇ ਚੁਨੌਤੀ ਭਰੇ ਹਾਲਾਤਾਂ ਵਿਚ ਵੀ ਕੰਮ ਕਰਨਾ ਜਾਰੀ ਰੱਖਿਆ।
ਅਸੀਂ ਸਾਰੇ ਜਾਣਦੇ ਹਾਂ ਕਿ 2020 ਦਾ ਸਾਲ ਪੂਰੇ ਵਿਸ਼ਵ ਲਈ ਕਿੰਨਾ ਔਖਾ ਸੀ ਅਤੇ ਮਨੁੱਖਤਾ ਨੇ ਆਪਣੀ ਤਾਕਤ ਨਾਲ ਇਸ ਸੰਕਟ ਨਾਲ ਸੰਘਰਸ਼ ਕੀਤਾ ਪਰ ਇਹ ਸਾਲ ਅਜਿਹਾ ਵੀ ਰਿਹਾ ਜਿਸ ਵਿਚ ਵਿਗਿਆਨ ਦੀ ਕਾਬਲੀਅਤ ਅਤੇ ਪ੍ਰਮਾਣ ਨੂੰ ਨਿਆਇਕ ਢੰਗ ਨਾਲ ਅਪਣਾਇਆ ਗਿਆ। ਮੈਂ 2020 ਦੇ ਸਾਲ ਨੂੰ ਇਕ ਵਿਗਿਆਨ ਦੇ ਸਾਲ ਵਜੋਂ ਮੰਨਦਾ ਹਾਂ ਜੋ ਵਿਗਿਆਨਕ ਉਪਲਬਧੀਆਂ ਦਾ ਸਾਲ ਸੀ।
12 ਮਹੀਨਿਆਂ ਤੋਂ ਘੱਟ ਦੇ ਸਮੇਂ ਵਿਚ ਖੋਜਕਾਰਾਂ ਨੇ ਇਕ ਨਵੀਂ ਬੀਮਾਰੀ ਦਾ ਚਰਿੱਤਰਨ ਕੀਤਾ ਅਤੇ ਇਕ ਨਵੇਂ ਵਾਇਰਸ ਦੇ ਜੀਨੋਮ ਨੂੰ ਵੇਖਿਆ, ਉਸ ਦੀ ਜਾਂਚ ਵਿਕਸਤ ਕੀਤੀ, ਇਲਾਜ ਦੇ ਪ੍ਰੋਟੋਕੋਲ ਬਣਾਏ ਅਤੇ ਦਵਾਈਆਂ ਅਤੇ ਟੀਕਿਆਂ ਦੀ ਸਫਲਤਾ ਨੂੰ ਅਟਕਲਪੱਚੂ ਕੰਟਰੋਲ ਪਰੀਖਣਾਂ ਨਾਲ ਸਫਲਤਾ ਪੂਰਵਕ ਸਥਾਪਤ ਕੀਤਾ।
ਸਾਡੇ ਵਿਗਿਆਨੀਆਂ ਅਤੇ ਖੋਜਕਾਰਾਂ ਨੂੰ ਵੱਡੀ ਸ਼ਾਬਾਸ਼ੀ। ਅਸੀਂ ਸਮੇਂ ਦੇ ਵਿਰੁੱਧ ਵਿਸ਼ਵ ਪੱਧਰੀ ਵਿਗਿਆਨਕ ਸਮਰਥਾਵਾਂ ਦੀ ਦੌਡ਼ ਵੇਖੀ ਅਤੇ ਇਤਿਹਾਸ ਵਿਚ ਉਨ੍ਹਾਂ ਬਾਰੇ ਬਹੁਤ ਘੱਟ ਤੋਂ ਘੱਟ ਸੰਭਵ ਸਮੇਂ ਵਿਚ ਡਲਿਵਰੀ ਕੀਤੀ।
ਜਦੋਂਕਿ 2020 ਦੇ ਸਾਲ ਨੂੰ ਵਿਗਿਆਨ ਦੇ ਸਾਲ ਵਜੋਂ ਵਰਣਨ ਕੀਤਾ ਗਿਆ ਹੈ, 2021 ਦਾ ਸਾਲ ਵਿਸ਼ਵ ਪੱਧਰੀ ਇਕਜੁਟਤਾ ਅਤੇ ਜਿਉਂਦੇ ਰਹਿਣ ਦਾ ਸਾਲ ਹੋਣਾ ਚਾਹੀਦਾ ਹੈ। ਮੈਨੂੰ ਯਕੀਨ ਹੈ ਕਿ ਇਹ ਇਕ ਕਾਰਜ ਦੇ ਦਹਾਕੇ ਦਾ ਸੰਦੇਸ਼ਵਾਹਕ ਹੋਵੇਗਾ।
ਜਿਸ ਰਫਤਾਰ ਨਾਲ ਕਈ ਦੇਸ਼ਾਂ ਵਿਚ ਕੋਵਿਡ-19 ਦੇ ਟੀਕੇ ਦਾ ਸਫਲਤਾ ਪੂਰਵਕ ਨਿਰਮਾਣ ਕੀਤਾ ਜਾ ਰਿਹਾ ਹੈ, ਕਈ ਸਫਲਤਾਵਾਂ, ਸਾਹਮਣੇ ਆ ਰਹੀਆਂ ਹਨ। ਇਕ ਟੈੱਕ ਨਿਵੇਸ਼ ਉਛਾਲ ਵੇਖਣ ਨੂੰ ਮਿਲੀ ਹੈ ਅਤੇ ਡਿਜੀਟਲ ਟੈਕਨੋਲੋਜੀਆਂ ਅਪਣਾਈਆਂ ਜਾ ਰਹੀਆਂ ਹਨ। ਇਹ ਸਭ ਕੁਝ ਪ੍ਰਗਤੀ ਦੇ ਇਕ ਨਵੇਂ ਯੁੱਗ ਦੀਆਂ ਆਸ਼ਾਵਾਂ ਨੂੰ ਜੋਡ਼ਦਾ ਹੈ।
ਮੈਂ ਇਸ ਸਾਲ ਸਭ ਤੋਂ ਵੱਧ ਉਮੀਦ ਜਾਹਰ ਕਰਦਾ ਹਾਂ, ਕੋਵਿਡ-19 ਮਹਾਮਾਰੀ ਕਾਰਣ ਪੈਦਾ ਹੋਇਆ ਬੇਮਿਸਾਲ ਸੰਕਟ ਘਟੇਗਾ ਅਤੇ ਵਚਨਬੱਧਤਾ ਵਾਲੀ ਸਿਆਸੀ ਲੀਡਰਸ਼ਿਪ ਅਤੇ ਟਿਕਾਊ ਵਿਸ਼ਵਪੱਧਰੀ ਸਹਿਯੋਗ ਅਤੇ ਇਕਜੁਟਤਾ ਨਾਲ ਇਸ ਨੂੰ ਸਫਲਤਾਪੂਰਵਕ ਮੋੜਿਆ ਜਾਵੇਗਾ।
ਇਹ ਸਾਲ, ਅਸੀਂ ਵਧੇ ਹੋਏ ਵਿਗਿਆਨਕ ਗਿਆਨ ਅਤੇ ਚੰਗੇ ਅਭਿਆਸਾਂ ਦੀ ਵਰਤੋਂ ਕਰਕੇ ਅੰਤਰਰਾਸ਼ਟਰੀ ਸਹਿਯੋਗ ਨਾਲ ਮਹਾਮਾਰੀ ਨੂੰ ਰੋਕਣ, ਘੱਟ ਕਰਨ ਅਤੇ ਹਰਾਉਣ ਵਿਚ ਤੇਜ਼ੀ ਵੇਖਾਂਗੇ।
ਇਹ ਸਾਲ ਸਾਡੇ ਲਈ ਆਸ਼ਾ ਲਿਆਇਆ ਹੈ। ਕੋਵਿਡ-19 ਟੀਕੇ ਤੇ ਮਿਲੀਆਂ ਹਾਲ ਦੀਆਂ ਸਫਲਤਾਵਾਂ ਨੇ ਉਮੀਦ ਦੀ ਇਕ ਕਿਰਨ ਪੇਸ਼ ਕੀਤੀ ਹੈ। ਪਰ ਆਸ਼ਾ ਦੀ ਇਸ ਕਿਰਨ ਨੂੰ ਹਰੇਕ ਤੱਕ ਪਹੁੰਚਾਉਣ ਦੀ ਲੋਡ਼ ਹੈ। ਸਾਨੂੰ ਇਹ ਮੰਨਣਾ ਪਵੇਗਾ ਕਿ ਗਰੀਬ ਤੋਂ ਗਰੀਬ ਅਤੇ ਬਹੁਤ ਜ਼ਿਆਦਾ ਕਮਜ਼ੋਰ ਲੋਕ ਮਹਾਮਾਰੀ ਕਾਰਣ ਬਹੁਤ ਜ਼ਿਆਦਾ ਪ੍ਰਭਾਵਤ ਹੋਏ ਹਨ ਅਤੇ ਇਸ ਸੰਕਟ ਦਾ ਪ੍ਰਭਾਵ ਟਿਕਾਊ ਵਿਕਾਸ ਟੀਚਿਆਂ ਦੀ ਪ੍ਰਾਪਤੀ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ। ਇਸ ਲਈ ਸਾਨੂੰ ਕੋਵਿਡ ਟੀਕਿਆਂ ਦੀ ਨਿਰਪੱਖ ਅਤੇ ਸਮਾਨ ਵੰਡ ਨੂੰ ਯਕੀਨੀ ਬਣਾਉਣਾ ਹੋਵੇਗਾ।
ਧੰਨਵਾਦ ਦੇ ਪੰਨੇ ਤੇ, ਮੈਂ ਵਿਸ਼ਵ ਸਿਹਤ ਸੰਗਠਨ ਅਤੇ ਇਸ ਦੇ ਸਟਾਫ ਅਤੇ ਮੈਂਬਰਾਂ ਵਲੋਂ ਨਿਭਾਏ ਗਏ ਮਹੱਤਵਪੂਰਨ ਰੋਲ ਨੂੰ ਵੀ ਮਾਨਤਾ ਦੇਣਾ ਚਾਹਾਂਗਾ ਜਿਨ੍ਹਾਂ ਨੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਅਤੇ ਕੰਟਰੋਲ ਕਰਨ ਲਈ ਵਿਸ਼ਵ ਪੱਧਰ ਤੇ ਤਾਲਮੇਲ ਕੀਤਾ।
ਤੁਹਾਡੀ ਅੱਜ ਇਥੇ ਮੌਜੂਦਗੀ ਵਿਸ਼ਵ ਸਿਹਤ ਸੰਗਠਨ ਦੀ ਗਵਰਨੈਂਸ ਵਿਚ ਤੁਹਾਡੀ ਸਰਗਰਮੀ ਨਾਲ ਸ਼ਮੂਲੀਅਤ ਦੀ ਵਚਨਬੱਧਤਾ ਦਰਸਾਉਂਦੀ ਹੈ।
ਇਕ ਵਿਸ਼ਵ ਪੱਧਰੀ ਜਨਤਕ ਸਿਹਤ ਆਗੂਆਂ ਦੇ ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਬੋਰਡ ਦਾ ਇਹ ਪਲੇਟਫਾਰਮ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਇਹ ਸਾਨੂੰ ਸਾਰਿਆਂ ਨੂੰ ਇਕੱਠਾ ਕਰਦਾ ਹੈ ਅਤੇ ਇਸ ਕਾਬਲ ਬਣਾਉਂਦਾ ਹੈ ਕਿ ਅਸੀਂ ਨਿਰਦੇਸ਼ ਅਤੇ ਏਜੰਡਾ ਤੈਅ ਕਰ ਸਕੀਏ ਅਤੇ ਇਕ ਮੁਕੰਮਲ ਸਰੀਰਕ, ਮਾਨਸਿਕ ਅਤੇ ਸਮਾਜਿਕ ਤੰਦਰੁਸਤੀ ਦੀ ਸਥਿਤੀ ਦੇ ਸਾਡੇ ਸਿਹਤ ਦੇ ਉਦੇਸ਼ ਲਈ ਯਤਨ ਜਾਰੀ ਰਖੀਏ ਜੋ ਨਾ ਸਿਰਫ ਬੀਮਾਰੀ ਦੀ ਗੈਰ ਮੌਜੂਦਗੀ ਜਾਂ ਨਿਰਬਲਤਾ ਦੌਰਾਨ ਹੀ ਕੀਤੇ ਜਾਣ।
ਅਸੀਂ ਸਾਰੇ ਜਾਣਦੇ ਹਾਂ ਕਿ ਵਿਸ਼ਵ ਸਿਹਤ ਸੰਗਠਨ ਦੇ ਮੈਂਬਰ ਦੇਸ਼ਾਂ ਦੀ ਸਖਤ ਮਿਹਨਤ ਅਤੇ ਅਟਲ ਇਰਾਦੇ ਨੇ ਅਣਗਿਣਤ ਜ਼ਿੰਦਗੀਆਂ ਨੂੰ ਬਚਾਇਆ, ਜਨਤਕ ਸਿਹਤ ਵਿਚ ਸੁਧਾਰ ਲਿਆਂਦਾ ਅਤੇ ਜ਼ਿਦਗੀ ਦੀਆਂ ਸੰਭਾਵਨਾਵਾਂ ਨੂੰ ਵਧਾਇਆ ਹੈ।
ਇਕਜੁਟਤਾ ਅਤੇ ਸਹਿਯੋਗ ਜਿਸ ਨੇ ਸਾਡੇ 7 ਦਹਾਕਿਆਂ ਲਈ ਕੰਮ ਦੀ ਵਿਆਖਿਆ ਕੀਤੀ ਹੈ, ਉਹ ਕੋਵਿਡ-19 ਦੀ ਪ੍ਰਤੀਕ੍ਰਿਆ ਲਈ ਕੇਂਦਰੀ ਰਿਹਾ ਹੈ। "ਕੋਵਿਡ-19 ਪ੍ਰਤੀਕ੍ਰਮ" ਤੇ ਵਿਸ਼ਵ ਸਿਹਤ ਸਭਾ ਦੇ ਪ੍ਰਸਤਾਵ ਵਿਚ ਦਰਜ ਕਦਰਾਂ ਕੀਮਤਾਂ ਵਿਸ਼ਵ ਸਿਹਤ ਸੰਗਠਨ ਅਤੇ ਇਸਦੇ ਮੈਂਬਰ ਦੇਸ਼ਾਂ ਦੇ ਕੰਮ ਨੂੰ ਸੇਧ ਦੇਣੀ ਜਾਰੀ ਰੱਖੇਗਾ ਅਤੇ ਅਸੀਂ ਇਸ ਇਜਲਾਸ ਦੇ ਕੋਰਸ ਦੌਰਾਨ ਇਸ ਤੇ ਅਮਲ ਦੀ ਪ੍ਰਗਤੀ ਬਾਰੇ ਜਾਣਕਾਰੀ ਹਾਸਿਲ ਹੋਵੇਗੀ।
ਜਦੋਂ ਕੋਵਿਡ-19 ਨੇ ਸਿਹਤ ਖੇਤਰ ਵਿਚ ਨਿਵੇਸ਼ ਦੀ ਲੋਡ਼ ਦਾ ਖੁਲਾਸਾ ਕੀਤਾ ਹੈ ਅਤੇ ਵਿਸ਼ਵ ਸਿਹਤ ਸੰਗਠਨ ਵਿਚ ਸਥਿਰ ਫੰਡਿੰਗ ਦਾ ਸੱਦਾ ਦਿੱਤਾ ਹੈ ਤਾਕਿ ਸੰਗਠਨ ਨੂੰ ਜਨਤਕ ਸਿਹਤ ਦੀਆਂ ਲੋਡ਼ਾਂ ਲਈ ਪੂਰੀ ਤਰ੍ਹਾਂ ਨਾਲ ਹੁੰਗਾਰਾ ਦਿੱਤੇ ਜਾਣ ਨੂੰ ਯਕੀਨੀ ਬਣਾਇਆ ਜਾ ਸਕੇ ਜੋ ਕੋਵਿਡ-19 ਦੇ ਵਿਸ਼ਵ ਪੱਧਰੀ ਆਰਥਿਕ ਪ੍ਰਭਾਵ ਤੇ ਵਿਚਾਰ ਕਰਦਿਆਂ ਬਜਟ ਵਿਚ ਕਿਸੇ ਵੀ ਤਰ੍ਹਾਂ ਦੇ ਵਾਧੇ ਦੀ ਤਜਵੀਜ਼ ਲਈ ਲੁਡ਼ੀਂਦਾ ਹੋਵੇ।
ਅਸੀਂ ਸਾਰੇ ਜਾਣਦੇ ਹਾਂ ਕਿ ਮਹਾਮਾਰੀ ਨੇ ਵਿਸ਼ਵ ਪੱਧਰ ਤੇ ਦੇਸ਼ਾਂ ਦੇ ਅਰਥਚਾਰਿਆਂ ਨੂੰ ਪ੍ਰਭਾਵਤ ਕੀਤਾ ਹੈ। ਹਾਲਾਂਕਿ ਇਸ ਨੇ ਸਾਡੇ ਸਾਹਮਣੇ ਇਕ ਮੌਕਾ ਵੀ ਪੇਸ਼ ਕੀਤਾ ਹੈ ਜਿਥੇ ਸਰਕਾਰਾਂ, ਭਾਈਵਾਲਾਂ ਅਤੇ ਡੋਨਰਾਂ ਦੇ ਵਿਸ਼ਵਵਿਆਪੀ ਏਜੰਡੇ ਤੇ ਸਿਹਤ ਨੂੰ ਕੇਂਦਰ ਵਿਚ ਰੱਖਿਆ ਹੈ।
ਕੋਵਿਡ-19 ਨੇ ਸਾਨੂੰ ਇਕ ਨਵਾਂ ਲੈਂਸ ਪ੍ਰਦਾਨ ਕੀਤਾ ਹੈ। ਅਸੀਂ ਇਹ ਵੇਖ ਸਕਦੇ ਹਾਂ ਕਿ ਸਿਹਤ ਸੰਭਾਲ ਦੀ ਸਪੁਰਦਗੀ ਕਿਸ ਤਰ੍ਹਾਂ ਕੀਤੀ ਜਾਵੇ ਅਤੇ ਟੀਚਾ ਹਾਸਿਲ ਕਰਨ ਲਈ ਕੀ ਕੁਝ ਸੰਭਵ ਹੈ। ਅਸੀਂ ਕਿਵੇਂ ਇਸ ਇਕ ਪੀਡ਼੍ਹੀ ਦੇ ਮੌਕੇ ਲਈ ਆਪਣੀਆਂ ਕਮੀਆਂ ਨੂੰ ਮਹਿਸੂਸ ਕਰ ਸਕਦੇ ਹਾਂ ਅਤੇ ਅਜੇ ਵੀ ਇਸੇ ਸਮੇਂ ਮੌਕਿਆਂ ਦੀ ਵਰਤੋਂ ਕਰ ਸਕਦੇ ਹਾਂ।
ਮੈਂ ਪਹਿਲਾਂ ਵੀ ਕਈ ਮੌਕਿਆਂ ਤੇ ਜ਼ਿਕਰ ਕੀਤਾ ਹੈ ਅਤੇ ਮੁਡ਼ ਤੋਂ ਦੁਹਰਾਉਣਾ ਚਾਹੁੰਦਾ ਹਾਂ ਕਿ ਕਾਰਜਕਾਰੀ ਬੋਰਡ ਦੇ ਚੇਅਰਪਰਸਨ ਵਜੋਂ ਮੇਰਾ ਧਿਆਨ ਸਾਰਿਆਂ ਲਈ ਵਿਸ਼ੇਸ਼ ਤੌਰ ਤੇ ਉਨ੍ਹਾਂ ਦੀ ਸਿਹਤ ਦੀ ਸੁਰੱਖਿਆ ਲਈ ਹੈ ਜੋ ਬਿਨਾਂ ਧਨ ਦੌਲਤ ਦੇ ਹਨ, ਬਰਾਬਰ, ਕਿਫਾਇਤੀ ਅਤੇ ਪਹੁੰਚਯੋਗ ਸਿਹਤ ਸੰਭਾਲ ਤੇ ਕੇਂਦ੍ਰਿਤ ਕਰਨਾ ਚਾਹੁੰਦਾ ਹਾਂ।
ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਕਿ ਸੁਧਾਰ ਦਾ ਸਕੋਪ ਹਮੇਸ਼ਾ ਹੀ ਬਣਿਆ ਰਹਿੰਦਾ ਹੈ ਕਿ ਅਸੀਂ ਕੀ ਕੀਤਾ ਹੈ! ਅਸੀਂ ਪਿਛਲੇ ਸਮੇਂ ਤੋਂ ਸਬਕ ਸਿੱਖ ਕੇ ਅਤੇ ਭਵਿੱਖ ਦੀ ਕਲਪਣਾ ਕਰਕੇ ਆਪਣੇ ਆਪ ਨੂੰ ਸੁਧਾਰ ਸਕਦੇ ਹਾਂ। ਸਾਨੂੰ ਇਹ ਵੇਖਣ ਦੀ ਲੋਡ਼ ਹੈ ਕਿ ਕੀ ਚੰਗਾ ਕੀਤਾ ਗਿਆ ਹੈ ਅਤੇ ਕਲ੍ਹ ਨੂੰ ਬਿਹਤਰ ਬਣਾਉਣ ਲਈ ਹੋਰ ਕੀ ਸੁਧਾਰ ਕੀਤੇ ਜਾਣੇ ਚਾਹੀਦੇ ਹਨ।
ਅਸੀਂ ਇਸ ਤੱਥ ਵਿਚ ਸੰਤੁਸ਼ਟੀ ਪ੍ਰਾਪਤ ਕਰ ਸਕਦੇ ਹਾਂ ਕਿ ਲਚਕਤਾ ਨਾਲ ਬੇਮਿਸਾਲ ਚੁਣੌਤੀਆਂ ਦਾ ਸਮੂਹਕ ਤੌਰ ਤੇ ਟਾਕਰਾ ਕਰੀਏ ਅਤੇ ਇਥੋਂ ਤੱਕ ਕਿ ਅਸੀਂ ਅਨਿਸ਼ਚਿਤਤਾਵਾਂ ਨਾਲ ਸੰਘਰਸ਼ ਕਰੀਏ ਅਤੇ ਸ਼ੁਰੂਆਤੀ ਪ੍ਰਤੀਕ੍ਰਮ ਵਾਲੇ ਅਰਸੇ ਵਿਚ ਢਾਹਾਂ ਦੇ ਬਾਵਜੂਦ ਜ਼ਰੂਰੀ ਸਿਹਤ ਸੰਭਾਲ ਸੇਵਾਵਾਂ ਜਾਰੀ ਰਖੀਏ।
ਹਾਲਾਂਕਿ ਸਾਨੂੰ ਅੱਗੇ ਜਾਣ ਲਈ ਹੋਰ ਬਹੁਤ ਕੁਝ ਕਰਨ ਦੀ ਲੋਡ਼ ਹੈ। ਜਦਕਿ ਹਰੇਕ ਦੇਸ਼ ਦੀ ਆਪਣੇ ਆਪਣੇ ਦੇਸ਼ ਵਿਚ ਮੌਜੂਦ ਸਿਹਤ ਪ੍ਰਣਾਲੀਆਂ ਅਤੇ ਰਾਸ਼ਟਰੀ ਨੀਤੀਆਂ ਅਤੇ ਪ੍ਰੋਗਰਾਮਾਂ ਦੀ ਮਜ਼ਬੂਤੀ ਦੇ ਆਧਾਰ ਤੇ ਜਨਤਕ ਸਿਹਤ ਨਾਲ ਨਜਿੱਠਣ ਦੀ ਨਿਵੇਕਲੀ ਪਹੁੰਚ ਹੈ, ਮੈਨੂੰ ਵਿਸ਼ਵਾਸ ਹੈ ਕਿ ਅਸੀਂ ਮਿਲਜੁਲ ਕੇ ਆਪਣੀਆਂ ਸਮੂਹਕ ਚਰਚਾਵਾਂ ਨਾਲ ਸੁਧਾਰ ਲਿਆਉਣਾ ਜਾਰੀ ਰੱਖਾਂਗੇ।
ਇਸ ਮਹਾਮਾਰੀ ਦਾ ਪ੍ਰਤੀਕ੍ਰਮ ਬਹੁਤ ਜ਼ਿਆਦਾ ਦਬਾਅ ਵਾਲਾ ਅਤੇ ਚੁਣੌਤੀ ਭਰਿਆ ਸੀ ਅਤੇ ਅਸੀਂ ਇਸ ਦੇ ਪ੍ਰਤੀਕ੍ਰਮ ਲਈ ਸਭ ਤੋਂ ਵਧੀਆ ਸੇਵਾਵਾਂ ਦਿੱਤੀਆਂ ਅਤੇ ਇਸ ਦੇ ਰਿਕਵਰੀ ਪਡ਼ਾਅ ਨੂੰ ਜਾਰੀ ਰੱਖਿਆ।
ਸਮਾਪਤੀ ਤੋਂ ਪਹਿਲਾਂ ਮੈਂ ਵਿਸ਼ਵ ਸਿਹਤ ਸੰਗਠਨ ਦੇ ਕਾਰਜ ਬਲ ਦੇ ਸਾਰੇ ਹੀ ਮੈਂਬਰਾਂ ਨੂੰ ਐਕਸੀਲੈਂਸ ਲਈ 2020 ਦੇ ਡੀਜੀ ਅਵਾਰ਼ਡਜ ਪ੍ਰਦਾਨ ਕਰਨ ਦੇ ਫੈਸਲੇ ਲਈ ਡਾਇਰੈਕਟਰ ਜਨਰਲ ਅਤੇ ਖੇਤਰੀ ਡਾਇਰੈਕਟਰਾਂ ਦੀ ਸ਼ਲਾਘਾ ਕਰਨੀ ਚਾਹਾਂਗਾ।
ਮਹਾਮਾਰੀ ਦੇ ਪ੍ਰਤੀਕ੍ਰਮ ਦੀ ਸਹਾਇਤਾ ਵਿਚ ਸਾਰੇ ਹੀ ਵਿਸ਼ਵ ਸਿਹਤ ਸੰਗਠਨ ਦੇ ਸਟਾਫ ਵਲੋਂ ਦਿੱਤੇ ਗਏ ਅਸਾਧਾਰਨ ਯੋਗਦਾਨਾਂ ਲਈ ਇਕ ਬਹੁਤ ਹੀ ਵਿਚਾਰਸ਼ੀਲ ਫੈਸਲਾ ਹੈ।
ਮੇਰੇ ਮਿੱਤਰੋ, ਇਸ ਸਾਲ ਦੀ ਸ਼ੁਰੂਆਤ ਬਹੁਤ ਹੀ ਵਿਨਮਰ ਤਜਰਬੇ ਨਾਲ ਹੋਈ ਹੈ। ਪਿਛਲੇ 20 ਦਿਨ ਵਿਗਿਆਨ ਅਤੇ ਮਨੁੱਖਤਾ ਦੀ ਜਿੱਤ ਦੇ ਸਨ। ਵਿਸ਼ਵ ਦੇ ਕਈ ਦੇਸ਼ਾਂ ਵਿਚ ਲੋਕਾਂ ਨੇ ਟੀਕੇ ਲਗਵਾਉਣੇ ਸ਼ੁਰੂ ਕਰ ਦਿੱਤੇ ਅਤੇ ਇਹ ਇਕ ਬਹੁਤ ਜ਼ਿਆਦਾ ਉਤਸ਼ਾਹਜਨਕ ਕੰਮ ਸੀ।
ਉਮੀਦਾਂ ਬਹੁਤ ਉੱਚੀਆਂ ਹਨ, ਪਰ ਅਜੇ ਵੀ ਬਹੁਤ ਕੁਝ ਸਿੱਖਣਾ ਅਤੇ ਰੁਕਾਵਟਾਂ ਤੇ ਕਾਬੂ ਪਾਉਣਾ ਹੈ । ਕੋਵਿਡ-19 ਦੇ ਨਵੇਂ ਮਾਮਲੇ ਦਰਜ ਕੀਤੇ ਜਾ ਰਹੇ ਹਨ। ਸਮਝੌਤੇ ਦੀ ਕੋਈ ਗੁੰਜਾਇਸ਼ ਨਹੀਂ ਹੈ।
ਅੱਜ, ਮੈਂ ਤੁਹਾਨੂੰ ਸਾਰਿਆਂ ਨੂੰ ਲੋਕਾਂ ਅਤੇ ਸਮਾਜਾਂ ਦੀ ਮਦਦ ਦੀ ਵਚਨਬੱਧਤਾ ਨੂੰ ਨਵਿਆਉਣ ਦਾ ਸੱਦਾ ਦੇਂਦਾ ਹਾਂ ਵਿਸ਼ੇਸ਼ ਤੌਰ ਤੇ ਸਾਰੀਆਂ ਹੀ ਸਥਿਤੀਆਂ ਵਿਚ ਅਤੇ ਇਸ ਤੋਂ ਵੀ ਵੱਧ ਵਿਸ਼ੇਸ਼ ਤੌਰ ਤੇ ਕਮਜ਼ੋਰਾਂ ਅਤੇ ਬਹੁਤ ਜ਼ਿਆਦਾ ਕਮਜ਼ੋਰ ਲੋਕਾਂ ਦੀ ਮਦਦ ਲਈ, ਜਿੰਨ੍ਹਾਂ ਨੂੰ ਸਰਕਾਰਾਂ ਨੇ ਸਵੀਕਾਰ ਕੀਤਾ ਹੈ ਅਤੇ ਕਈ ਸਰਕਾਰਾਂ ਨੇ ਉਨ੍ਹਾਂ ਨੂੰ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ ਅਤੇ ਨਾਲ ਹੀ ਦੂਜਿਆਂ ਨੂੰ ਇਕਜੁਟਤਾ ਦੀ ਭਾਵਨਾ ਅਤੇ ਆਪਸੀ ਸਹਿਯੋਗ ਦੀ ਪੇਸ਼ਕਸ਼ ਕੀਤੀ ਹੈ।
ਅੱਜ ਸਾਨੂੰ ਕਾਰਜ ਦੇ ਦਹਾਕੇ ਅਤੇ ਟਿਕਾਊ ਵਿਕਾਸ ਤੇ ਮਹਾਂਮਾਰੀ ਦੇ ਪ੍ਰਤੀਕ੍ਰਮ ਲਈ ਇਕ ਤਾਲਮੇਲ ਵਾਲੇ ਵਿਸ਼ਵ ਵਿਆਪੀ ਹੁੰਗਾਰੇ ਲਈ ਕੰਮ ਕਰਨ ਦੀ ਵਚਨਬੱਧਤਾ ਦਾ ਸੰਕਲਪ ਲੈਣਾ ਚਾਹੀਦਾ ਹੈ।
ਅੱਜ ਸਾਰੀਆਂ ਹੀ ਸਰਕਾਰਾਂ ਨੂੰ ਚੁਣੌਤੀ ਤੋਂ ਉੱਪਰ ਉਠਣਾ ਚਾਹੀਦਾ ਹੈ ਤਾਕਿ ਤੇਜ਼ੀ ਨਾਲ ਤਰੱਕੀ ਵਲ ਅਤੇ ਉੱਚ ਜੀਵਨ ਪੱਧਰਾਂ ਨੂੰ ਉਨ੍ਹਾਂ ਦੀ ਪਹੁੰਚ ਵਿਚ ਲਿਆਂਦਾ ਜਾਵੇ। 2020 ਦਾ ਸਾਲ ਦਰਦ ਦੀ ਇਕ ਚੀਖ ਨਾਲ ਸ਼ੁਰੂ ਹੋਇਆ ਪਰ ਸਹੀ ਨੀਤੀਆਂ ਨਾਲ ਦਹਾਕਾ ਇਕ ਜ਼ੋਰਦਾਰ ਆਵਾਜ਼ ਨਾਲ ਖਤਮ ਹੋਇਆ।
ਮੈਂ ਇਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਮੇਰੇ ਵਿਚ ਭਰੋਸਾ ਅਤੇ ਵਿਸ਼ਵਾਸ ਜਤਾਉਣ ਤੇ ਧੰਨਵਾਦ ਕਰਦਾ ਹਾਂ ਅਤੇ ਇਸ ਇਜਲਾਸ ਵਿਚ ਸਾਡੀਆਂ ਚਰਚਾਵਾਂ ਨੂੰ ਅੱਗੇ ਲਿਜਾਉਂਦਾ ਵੇਖਣਾ ਚਾਹੁੰਦਾ ਹਾਂ।
ਮੈਨੂੰ ਤੁਹਾਨੂੰ ਸਾਰਿਆਂ ਨੂੰ ਸੰਬੋਧਨ ਕਰਨ ਦਾ ਮੌਕਾ ਦੇਣ ਲਈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਸਾਰਿਆਂ ਦਾ ਧੰਨਵਾਦ।
-------------------
ਐਮਵੀ
(Release ID: 1689781)
Visitor Counter : 225