ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾਕਟਰ ਹਰਸ਼ ਵਰਧਨ ਨੇ ਸੁਸ਼ਰੁਤਾ ,"ਪਲਾਸਟਿਕ ਸਰਜਰੀ ਦੇ ਪਿਤਾਮਾਹ" ਨੂੰ ਏਮਜ਼ ਨਵੀਂ ਦਿੱਲੀ ਦਾ ਨਿਊ ਬਰਨਸ ਤੇ ਪਲਾਸਟਿਕ ਸਰਜਰੀ ਬਲਾਕ ਕੀਤਾ ਸਮਰਪਿਤ
"ਸਰਕਾਰ ਦਾ ਇਰਾਦਾ ਹੈ ਕਿ ਭਾਰਤ ਸਿਹਤ ਸੰਭਾਲ ਵਿੱਚ ਵਿਸ਼ਵ ਦੀ ਅਗਵਾਈ ਕਰੇ"
Posted On:
18 JAN 2021 3:53PM by PIB Chandigarh
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਨਵੀਂ ਦਿੱਲੀ ਏਮਜ਼ ਦੇ ਨਵੇਂ ਨਿਰਮਾਣ ਹੋਏ ਬਰਨਸ ਤੇ ਪਲਾਸਟਿਕ ਸਰਜਰੀ ਬਲਾਕ ਨੂੰ ਸੁਸ਼ਰੁਤਾ "ਪਲਾਸਟਿਕ ਸਰਜਰੀ ਦੇ ਪਿਤਾਮਾਹ" ਨੂੰ ਸਮਰਪਿਤ ਕਰਦਿਆਂ ਉਦਘਾਟਨ ਕੀਤਾ ।
ਡਾਕਟਰ ਹਰਸ਼ ਵਰਧਨ ਨੇ ਬਰਨਸ ਤੇ ਪਲਾਸਟਿਕ ਸਰਜਰੀ ਬਲਾਕ ਦੀ ਲੋੜ ਬਾਰੇ ਆਪਣਾ ਦ੍ਰਿਸ਼ਟੀਕੋਣ ਸਾਂਝਾ ਕੀਤਾ । ਉਹਨਾਂ ਕਿਹਾ "ਸੜਨ ਨਾਲ ਹੋਏ ਜਖ਼ਮ ਮਨੁੱਖੀ ਸ਼ਕਤੀ ਦੇ ਨੁਕਸਾਨ ਦੇ ਵੱਡੇ ਕਾਰਨਾਂ ਵਿੱਚੋਂ ਇੱਕ ਹਨ ਅਤੇ ਤੇਜ਼ੀ ਨਾਲ ਵਿਕਾਸ ਕਰ ਰਹੇ ਮੁਲਕ ਜਿਵੇਂ ਭਾਰਤ, ਲਈ ਇਹ ਚਿੰਤਾ ਦਾ ਮੁੱਦਾ ਹੈ । ਭਾਰਤ ਵਿੱਚ ਸਲਾਨਾ 70 ਲੱਖ ਸੜਨ ਦੀਆਂ ਘਟਨਾਵਾਂ ਹੁੰਦੀਆਂ ਹਨ , ਜਿਹਨਾਂ ਕਰਕੇ 1.4 ਲੱਖ ਪ੍ਰਤੀ ਸਾਲ ਮੌਤ ਦਰ ਹੈ ਅਤੇ ਵਧੀਕ 2.4 ਲੱਖ ਮਰੀਜ਼ ਇਹਨਾਂ ਜਖ਼ਮਾਂ ਕਰਕੇ ਬਹੁਤ ਕਰੂਪ ਹੋ ਜਾਂਦੇ ਹਨ , ਜਿ਼ਆਦਾ ਵਸੋਂ ਹੋਣ ਕਰਕੇ ਜਿ਼ਆਦਾਤਰ ਬਰਨ ਕੇਅਰ ਸਹੂਲਤਾਂ ਉੱਪਰ ਲੋੜ ਤੋਂ ਜਿ਼ਆਦਾ ਬੋਝ ਹੈ ਅਤੇ ਅਤਿ ਆਧੁਨਿਕ ਬਰਨ ਕੇਅਰ ਕਿਤੇ ਕਿਤੇ ਹੈ । ਸਿਹਤ ਸੰਭਾਲ ਸਹੂਲਤ ਦੀ ਜ਼ਬਰਦਸਤ ਲੋੜ ਹੈ , ਜੋ ਵਸੋਂ ਦੇ ਵੱਡੇ ਹਿੱਸੇ ਨੂੰ ਉੱਚੀ ਤੇ ਮਿਆਰੀ ਸਿਹਤ ਸੰਭਾਲ ਮੁਹੱਈਆ ਕਰ ਸਕੇ । ਨਵਾਂ ਬਰਨਸ ਤੇ ਪਲਾਸਟਿਕ ਸਰਜਰੀ ਬਲਾਕ ਬਰਨਸ ਪ੍ਰਬੰਧਨ ਅਤੇ ਖੋਜ ਦੇ ਖੇਤਰ ਵਿੱਚ ਆਧੁਨਿਕ ਸੰਭਾਲ ਮੁਹੱਈਆ ਕਰਨ ਦੀ ਦ੍ਰਿਸ਼ਟੀ ਨਾਲ ਬਣਾਇਆ ਗਿਆ ਹੈ"। ਡਾਕਟਰ ਹਰਸ਼ ਵਰਧਨ ਨੇ ਹੋਰ ਕਿਹਾ ਕਿ ਸਰਕਾਰ ਦੀ ਇਹ ਪਹਿਲਕਦਮੀ ਲੋੜ ਅਤੇ ਉਪਲਬੱਧਤਾ ਵਿੱਚ ਪਾੜੇ ਨੂੰ ਪੂਰੇਗੀ । ਉਹਨਾਂ ਨੇ ਬਰਨਸ ਤੇ ਪਲਾਸਟਿਕ ਬਲਾਕ ਸਥਾਪਿਤ ਕਰਨ ਪਿੱਛੇ ਉਦੇਸ਼ ਬਾਰੇ ਦੱਸਿਆ ,"ਬਰਨਸ ਤੇ ਪਲਾਸਟਿਕ ਸਰਜਰੀ ਬਲਾਕ ਦੇ 3 ਟੀਚੇ ਹਨ :— ਪਹਿਲਾ , ਬਰਨਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਘਟਾਉਣਾ , ਇੱਕ ਸਾਲ ਵਿੱਚ 1.4 ਲੱਖ ਮੌਜੂਦਾ ਮੌਤ ਦਾ ਅੰਕੜਾ , ਜਿਸ ਦਾ ਕਾਰਨ ਬਰਨ ਹੈ , ਚੰਗੀ ਸਥਿਤੀ ਨਹੀਂ ਹੈ"। ਬਰਨ ਰੋਗੀਆਂ ਦੀ ਮੌਤ ਪਿੱਛੇ ਸਭ ਤੋਂ ਵੱਡਾ ਕਾਰਨ ਇਨਫੈਕਸ਼ਨ ਹੁੰਦਾ ਹੈ । ਇਸ ਸਹੂਲਤ ਵਿੱਚ 30 ਰੋਗੀਆਂ ਲਈ ਆਈ ਸੀ ਯੂ ਵਿੱਚ ਵਿਅਕਤੀਗਤ ਕਿਊਬੀਕਲਜ਼ ਹਨ ਅਤੇ ਇੱਕ ਦੂਜੇ ਤੋਂ ਇਨਫੈਕਸ਼ਨ ਰੋਕਣ ਲਈ 10 ਨਿਜੀ ਆਈਸੋਲੇਸ਼ਨ ਬੈੱਡਸ ਹਨ । ਦੂਜਾ , ਸੰਸਥਾ ਦੇ ਮਾਣਕ ਪ੍ਰੋਟੋਕੋਲਜ਼ ਅਨੁਸਾਰ ਚੱਲਦਿਆਂ ਉਹਨਾਂ ਲੋਕਾਂ ਦਾ ਅੰਕੜਾ ਵੀ ਘੱਟ ਹੋਵੇਗਾ , ਜਿਹਨਾਂ ਨੂੰ ਆਖਿਰ ਵਿੱਚ ਕਰੂਪ ਹੋਣਾ ਪੈਂਦਾ ਹੈ । ਤੀਜਾ , ਲਾਗਤ ਨੂੰ ਹੇਠਾਂ ਲਿਆਉਣਾ , ਬਰਨਸ ਦੇ ਪ੍ਰਬੰਧਨ ਸਿੱਧੀਆਂ ਅਤੇ ਅਸਿੱਧੀਆਂ ਲਾਗਤਾਂ ਆਉਂਦੀਆਂ ਹਨ । ਸਿੱਧੀ ਲਾਗਤ ਉਹ ਹੈ , ਜੋ ਮੈਡੀਕਲ ਕੇਅਰ ਲਈ ਖਰਚੀ ਜਾਂਦੀ ਹੈ ਅਤੇ ਅਸਿੱਧਾ ਨੁਕਸਾਨ ਉਹ ਹੈ , ਜਿਹੜਾ ਰੋਗੀ ਦਾ ਰੋਜ਼ਗਾਰ ਜਾਣ , ਉਜਰਤਾਂ ਦਾ ਨੁਕਸਾਨ , ਉਤਪਾਦਕਤਾ ਦਾ ਨੁਕਸਾਨ ਅਤੇ ਸਿਖਲਾਈ ਦਾ ਨੁਕਸਾਨ ਆਦਿ ਕਾਰਨ ਆਰਥਿਕ ਅਸਰ ਹੁੰਦਾ ਹੈ"।
ਉਹਨਾਂ ਹੋਰ ਕਿਹਾ ਕਿ ਇਹ ਬਲਾਕ ਇੱਕ ਸਾਲ ਵਿੱਚ ਕਰੀਬ 15,000 ਬਰਨ ਐਮਰੀਜੈਂਸੀਜ਼ ਤੇ 5,000 ਬਰਨ ਦਾਖਲਿਆਂ ਲਈ ਪੂਰੀ ਤਰ੍ਹਾਂ ਲੈਸ ਹੈ । ਇਹ ਬਲਾਕ ਵੱਡੀ ਗਿਣਤੀ ਵਿੱਚ ਕੈਜੂਐਲਿਟੀਜ਼ ਨਾਲ ਕੁਸ਼ਲਤਾਪੂਰਵਕ ਨਜਿੱਠ ਸਕਦਾ ਹੈ , ਕਿਉਂਕਿ ਲੋੜ ਅਨੁਸਾਰ ਰੋਗੀ ਰਿਸੀਵਿੰਗ ਖੇਤਰ ਨੂੰ ਐਮਰਜੈਂਸੀ ਵਾਰਡ ਵਿੱਚ ਬਦਲਿਆ ਜਾ ਸਕਦਾ ਹੈ । ਇਸ ਬਲਾਕ ਦਾ ਟਰੌਮਾ ਸੈਂਟਰ ਨਾਲ ਏਕੀਕਰਨ ਟਰੌਮਾ ਟੀਮ ਨੂੰ ਝੱਟਪੱਟ ਆਸਾਨ ਸਹਾਇਤਾ ਮੁਹੱਈਆ ਕਰੇਗਾ । ਇਹ ਨਿਸ਼ਚਿਤ ਕਦਮ ਬਰਨ ਰੋਗੀਆਂ ਦੀਆਂ ਮੌਤਾਂ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ ਅਤੇ ਬਚਣ ਵਾਲੇ ਰੋਗੀਆਂ ਦੀ ਕਰੂਪਤਾ ਨੂੰ ਘਟਾਏਗਾ ।
ਸੁਸ਼ਰੁਤਾ ਅਤੇ ਭਾਰਤ ਦੇ ਨੱਕ ਸਰਜੀਆਂ ਦੀ ਰੀਕੰਸਟ੍ਰਕਸ਼ਨ ਲਈ ਜਨਮ ਸਥਾਨ ਹੋਣ ਬਾਰੇ ਬੋਲਦਿਆਂ ਡਾਕਟਰ ਹਰਸ਼ ਵਰਧਨ ਨੇ ਕਿਹਾ ,"ਇਸ ਸੈਂਟਰ ਵਿੱਚ ਸਾਡੀਆਂ ਰਿਵਾਇਤੀ ਜਖ਼ਮ ਪ੍ਰਬੰਧ ਹੁਨਰਾਂ ਨੂੰ ਵੀ ਇਸ ਦੀ ਦ੍ਰਿਸ਼ਟੀ ਵਿੱਚ ਸ਼ਾਮਲ ਕੀਤਾ ਗਿਆ ਹੈ । ਇਹ ਆਯੁਸ਼ ਮੈਡੀਕੇਸ਼ਨਸ ਜੋ ਸੜੇ ਜਖ਼ਮਾਂ ਪ੍ਰਬੰਧਾਂ ਲਈ ਉਪਲਬੱਧ ਹਨ , ਸਮੇਤ ਮੈਡੀਸਨ ਦੇ ਸਭ ਤੋਂ ਅਤਿ ਆਧੁਨਿਕ ਖੋਜਾਂ ਨਾਲ ਪੂਰੀ ਤਰ੍ਹਾਂ ਲੈਸ ਹੈ । ਇਸ ਤੋਂ ਇਲਾਵਾ ਇਹ ਬਲਾਕ ਲੋੜੀਂਦੇ ਸਟਾਫ ਅਤੇ ਪ੍ਰਸੋਨਲ ਨੂੰ ਸਿਖਲਾਈ ਵੀ ਦੇਵੇਗਾ । ਇਸ ਨੂੰ ਸਭ ਤੋਂ ਅਤਿ ਆਧੁਨਿਕ ਜਖ਼ਮ ਪ੍ਰਬੰਧਨ ਤਕਨੀਕਾਂ ਅਤੇ ਜੰਤਰਾਂ ਜਿਵੇਂ ਵੀ ਏ ਸੀ ਤੇ ਹਾਈਬਰ ਬਾਰਿਕ ਆਕਸੀਜਨ ਚੈਂਬਰਸ ਨਾਲ ਲੈਸ ਕੀਤਾ ਗਿਆ ਹੈ"।
ਕੇਂਦਰੀ ਸਿਹਤ ਮੰਤਰੀ ਨੇ ਹੋਰ ਪਤਵੰਤੇ ਵਿਅਕਤੀਆਂ ਨਾਲ ਬਲਾਕ ਵਿੱਚਲੀਆਂ ਸਹੂਲਤਾਂ ਨੂੰ ਦੇਖਿਆ ।
ਡਾਕਟਰ ਰਣਦੀਪ ਗੁਲੇਰੀਆ , ਡਾਇਰੈਕਟਰ ਏਮਜ਼ , ਡਾਕਟਰ ਸੁਨੀਲ ਕੁਮਾਰ , ਡੀ ਜੀ , ਡੀ ਜੀ ਐੱਚ ਐੱਸ , ਡਾਕਟਰ ਮਨੀਸ਼ ਸਿੰਘਲ , ਪ੍ਰੋਫੈਸਰ ਤੇ ਹੈੱਡ ਡਿਪਾਰਟਮੈਂਟ ਆਫ ਪਲਾਸਟਿਕ , ਰਿਕੰਸਟ੍ਰਕਟਿਵ ਤੇ ਬਰਨ ਸਰਜਰੀ ਅਤੇ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਅਤੇ ਨਵੀਂ ਦਿੱਲੀ ਏਮਜ਼ ਦੇ ਫੈਕਲਟੀ ਮੈਂਬਰ ਵੀ ਇਸ ਮੌਕੇ ਹਾਜ਼ਰ ਸਨ ।
ਐੱਮ ਵੀ
(Release ID: 1689730)
Visitor Counter : 201