ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
‘ਪੈਨਸ਼ਨ ਪੇਮੈਂਟ ਆਰਡਰ ’ (ਪੀਪੀਓ) ਸੀਨੀਅਰ ਨਾਗਰਿਕਾਂ ਲਈ ਜੀਵਨ ਜਿਊਣਾ ਆਸਾਨ ਬਣਾਉਣ ਦਾ ਵਾਅਦਾ ਕਰਦਾ ਹੈ: ਡਾ. ਜਿਤੇਂਦਰ ਸਿੰਘ
Posted On:
17 JAN 2021 5:16PM by PIB Chandigarh
ਉੱਤਰ–ਪੂਰਬੀ ਖੇਤਰ ਦੇ ਵਿਕਾਸ ਬਾਰੇ ਕੇਂਦਰੀ ਰਾਜ (ਸੁਤੰਤਰ ਚਾਰਜ) ਮੰਤਰੀ, ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਤੇ ਪ੍ਰਮਾਣੂ ਮਾਮਲਿਆਂ ਬਾਰੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਹਾਲ ਹੀ ’ਚ ਲਿਆਂਦਾ ਗਿਆ ਇਲੈਕਟ੍ਰੌਨਿਕ ‘ਪੈਨਸ਼ਨ ਪੇਮੈਂਟ ਆਰਡਰ’ (ਪੀਪੀਓ – PPO) ਬਜ਼ੁਰਗਾਂ (ਸੀਨੀਅਰ ਨਾਗਰਿਕਾਂ) ਲਈ ਜੀਵਨ ਜਿਊਣਾ ਆਸਾਨ ਬਣਾਉਣ ਦਾ ਵਾਅਦਾ ਕਰਦਾ ਹੈ।
ਪਰਸੋਨਲ ਮੰਤਰਾਲੇ ’ਚ ਲਿਆਂਦੇ ਗਏ ਕੁਝ ਨਿਵੇਕਲੀ ਕਿਸਮ ਦੇ ਸੁਧਾਰਾਂ ਦਾ ਜ਼ਿਕਰ ਕਰਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਰਸੋਨਲ ਮੰਤਰਾਲੇ ’ਚ ਪੈਨਸ਼ਨਾਂ ਬਾਰੇ ਵਿਭਾਗ ਨੂੰ ਸੀਨੀਅਰ ਨਾਗਰਿਕਾਂ ਤੋਂ ਅਕਸਰ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਸਨ ਕਿ ਉਨ੍ਹਾਂ ਦੇ ‘ਪੈਨਸ਼ਨ ਪੇਮੈਂਟ ਆਰਡਰ’ ਦੀਆਂ ਅਸਲ ਕਾਪੀਆਂ ਗੁੰਮ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ’ਚ, ਪੈਨਸ਼ਨਰਾਂ, ਖ਼ਾਸ ਕਰਕੇ ਬਿਰਧ ਪੈਨਸ਼ਨਰਾਂ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਡਿਜੀਟਲਕਰਣ ਉੱਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਜ਼ੋਰ ਦਿੱਤੇ ਜਾਣ ਦੀ ਸ਼ਲਾਘਾ ਕਰਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਿਛਲੇ ਛੇ ਸਾਲਾਂ ਦੌਰਾਨ ਇਸ ਦਿਸ਼ਾ ਵਿੱਚ ਤੇਜ਼–ਰਫ਼ਤਾਰ ਨਾਲ ਪ੍ਰਗਤੀ ਹੋਈ ਹੈ ਅਤੇ ਭਾਰਤ ਸਰਕਾਰ ਦੇ ਬਹੁਤ ਸਾਰੇ ਮੰਤਰਾਲੇ ਤੇ ਵਿਭਾਗ ਕੋਵਿਡ ਮਹਾਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਵੀ ਆਪਣਾ ਲਗਭਗ 80% ਕੰਮ ਈ–ਆਫ਼ਿਸ (e-office) ਤੋਂ ਕਰਦੇ ਰਹੇ ਸਨ। ਉਨ੍ਹਾਂ ਪੈਨਸ਼ਨਾਂ ਬਾਰੇ ਵਿਭਾਗ ਦੇ ਉਨ੍ਹਾਂ ਅਧਿਕਾਰੀਆਂ ਨੂੰ ਮੁਬਾਰਕਬਾਦ ਦਿੱਤੀ, ਜਿਨ੍ਹਾਂ ਨੇ ਕੋਵਿਡ ਮਹਾਂਮਾਰੀ ਦੇ ਸਿਖ਼ਰ ਸਮੇਂ ਇਲੈਕਟ੍ਰੌਨਿਕ ‘ਪੈਨਸ਼ਨ ਪੇਮੈਂਟ ਆਰਡਰ’ ਦੀ ਵਿਵਸਥਾ ਸਫ਼ਲਤਾਪੂਰਬਕ ਸ਼ੁਰੂ ਕੀਤੀ ਸੀ ਤੇ ਇਹ ਇੰਤਜ਼ਾਮ ਸੇਵਾ–ਮੁਕਤ ਹੋਣ ਵਾਲੇ ਕਈ ਅਧਿਕਾਰੀਆਂ ਲਈ ਬਹੁਤ ਫ਼ਾਇਦੇਮੰਦ ਸਿੱਧ ਹੋਈ ਸੀ, ਜਿਨ੍ਹਾਂ ਦੇ ਸੇਵਾ–ਕਾਲ ਲੌਕਡਾਊਨ ਦੇ ਸਮੇਂ ਦੌਰਾਨ ਮੁਕੰਮਲ ਹੋ ਗਏ ਸਨ ਅਤੇ ਉਸ ਵੇਲੇ ਉਨ੍ਹਾਂ ਆਪਣੇ ਪੀਪੀਓ ਦੀ ‘ਹਾਰਡ ਕਾਪੀ’ (ਅਸਲ ਦਸਤਾਵੇਜ਼ੀ ਕਾਪੀ) ਲੈਣੀ ਔਖੀ ਸੀ। ਮਹਾਮਾਰੀ ਕਾਰਣ ਪੈਨਸ਼ਨਰਾਂ ਨੂੰ ਦਰਪੇਸ਼ ਔਕੜਾਂ ਨੂੰ ਧਿਆਨ ’ਚ ਰੱਖਦਿਆਂ ਇਹ ਸਮੁੱਚੀ ਪ੍ਰਕਿਰਿਆ ਬਹੁਤ ਅਹਿਮ ਢੰਗ ਨਾਲ ਟੀਚਾਗਤ ਸਮੇਂ ਤੋਂ ਬਹੁਤ ਪਹਿਲਾਂ ਮੁਕੰਮਲ ਕਰ ਲਈ ਗਈ ਸੀ। ਉਸੇ ਅਨੁਸਾਰ ਪੈਨਸ਼ਨਾਂ ਤੇ ਪੈਨਸ਼ਨਰਾਂ ਦੀ ਭਲਾਈ ਬਾਰੇ ਵਿਭਾਗ ਨੇ ਡਿਜੀ–ਲੌਕਰ ਨਾਲ CGA (ਕੰਟ੍ਰੋਲਰ ਜਨਰਲ ਆੱਵ੍ ਅਕਾਊਂਟਸ) ਦੀ PFMS ਐਪਲੀਕੇਸ਼ਨ ਰਾਹੀਂ ਇਲੈਕਟ੍ਰੌਨਿਕ ਪੀਪੀਓ (PPO) ਤਿਆਰ ਕਰ ਕੇ ਸੰਗਠਤ ਕਰਨ ਦਾ ਫ਼ੈਸਲਾ ਲਿਆ ਸੀ। ਇਸ ਨਾਲ ਪੈਨਸ਼ਨਰ; ਡਿਜੀ–ਲੌਕਰ ਖਾਤੇ ਤੋਂ ਆਪਣੇ ਪੀਪੀਓ (PPO) ਦੀ ਤਾਜ਼ਾ ਕਾਪੀ ਦਾ ਤੁਰੰਤ ਪ੍ਰਿੰਟ ਲੈਣ ਦੇ ਯੋਗ ਹੋ ਜਾਂਦਾ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜੀਵਨ ਜਿਊਣਾ ਆਸਾਨ ਬਣਾਉਣ ਅਤੇ ਉਨ੍ਹਾਂ ਪੈਨਸ਼ਨਾਂ ਦੇ ਜੀਵਨਾਂ ’ਚ ਸੁਵਿਧਾ ਲਈ ਅਨੇਕ ਸੁਧਾਰ ਕੀਤੇ ਗਏ ਹਨ, ਜਿਨ੍ਹਾਂ ਦੀ ਗਿਣਤੀ ਔਸਤ–ਉਮਰ ਵਧਣ ਅਤੇ ਸਿਹਤ ਦੀ ਸੁਧਰੀ ਸਥਿਤੀ ਕਾਰਣ ਦਿਨ–ਬ–ਦਿਨ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚ ਸੇਵਾ–ਮੁਕਤੀ ਤੋਂ ਪਹਿਲਾਂ ਵਰਕਸ਼ਾਪਸ ਤੇ ਕਾਊਂਸਲਿੰਗ ਸੈਸ਼ਨਜ਼ ਦੇ ਨਾਲ–ਨਾਲ ਜੀਵਨ ਦੇ ਸੇਵਾ–ਮੁਕਤੀ ਤੋਂ ਬਾਅਦ ਦੇ ਦੌਰ ਵਿੱਚ ਅਰਥਪੂਰਨ ਤਰੀਕੇ ਨਾਲ ਰੁੱਝੇ ਰਹਿਣ ਵਿੱਚ ਸਹਾਇਤਾ ਸ਼ਾਮਲ ਹਨ; ਤਾਂ ਜੋ ਸੀਨੀਅਰ ਨਾਗਰਿਕਾਂ ਦੀਆਂ ਊਰਜਾਵਾਂ, ਮੁਹਾਰਤ ਤੇ ਤਜਰਬੇ ਸਮਾਜ ਦੀ ਸੇਵਾ ਅਤੇ ਰਾਸ਼ਟਰ–ਨਿਰਮਾਣ ਲਈ ਵਧੀਆ ਤਰੀਕੇ ਉਪਯੋਗ ’ਚ ਲਿਆਂਦੇ ਜਾ ਸਕਣ।
<><><><><>
ਐੱਸਐੱਨਸੀ
(Release ID: 1689526)
Visitor Counter : 194