ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਭਾਰਤ ਦੀ ਵਿਕਾਸ ਦੀ ਕਹਾਣੀ ਲਿਖਣ ਵਿੱਚ ਨੌਜਵਾਨਾਂ ਨੂੰ ਸਭ ਤੋਂ ਅੱਗੇ ਰਹਿਣ ਦਾ ਸੱਦਾ ਦਿੱਤਾ


ਉਪ ਰਾਸ਼ਟਰਪਤੀ ਨੇ ਵੱਖ-ਵੱਖ ਸੈਕਟਰਾਂ ਵਿੱਚ ਤੇਜ਼ੀ ਨਾਲ ਚਲਣ ਵਾਲੀ ਪ੍ਰਗਤੀ ਲਈ ਭਾਰਤ ਦੇ ਅਬਾਦੀ ਸਬੰਧੀ ਲਾਭਅੰਸ਼ ਦਾ ਪੂਰੀ ਤਰ੍ਹਾਂ ਲਾਭ ਲੈਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ

ਉਪ ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਨੌਕਰੀ ਲੱਭਣ ਦੀ ਬਜਾਏ ਨੌਕਰੀ-ਸਿਰਜਣਹਾਰ ਬਣਨ ਲਈ ਕਿਹਾ

ਉਪ ਰਾਸ਼ਟਰਪਤੀ ਨੇ ਸਿੱਖਿਆ ਨੂੰ ਅਨੰਦਮਈ ਅਨੁਭਵ ਬਣਾਉਣ ਲਈ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ

ਸਾਬਕਾ ਰਾਸ਼ਟਰਪਤੀ, ਡਾ. ਏ ਪੀ ਜੇ ਅਬਦੁਲ ਕਲਾਮ 'ਤੇ ਚੇਨਈ ਦੇ ਰਾਜ ਭਵਨ ਵਿਖੇ ਤਮਿਲ ਵਿੱਚ ਇੱਕ ਕਿਤਾਬ ਰਿਲੀਜ਼ ਕੀਤੀ

ਡਾ. ਕਲਾਮ ਨੂੰ ਸ਼ਰਧਾਂਜਲੀ ਅਰਪਿਤ ਕੀਤੀ

ਡਾ. ਕਲਾਮ ਨੇ ਰੱਖਿਆ ਅਤੇ ਪੁਲਾੜ ਖੇਤਰਾਂ ਵਿੱਚ ‘ਆਤਮ ਨਿਰਭਰਤਾ’ ਦੀ ਮਜ਼ਬੂਤ ਨੀਂਹ ਰੱਖੀ

ਡਾ. ਕਲਾਮ ਦੁਆਰਾ ਛੱਡੀ ਆਤਮ-ਵਿਸ਼ਵਾਸ ਦੀ ਵਿਰਾਸਤ ਨੇ ਸਾਨੂੰ ਆਪਣਾ ਖੁਦ ਦਾ ਟੀਕਾ ਵਿਕਸਿਤ ਕਰਨ ਲਈ ਪ੍ਰੇਰਿਆ: ਵੀ.ਪੀ.

Posted On: 17 JAN 2021 11:25AM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਨੌਜਵਾਨਾਂ ਨੂੰ ਭਾਰਤ ਦੀ ਵਿਕਾਸ ਦੀ ਕਹਾਣੀ ਲਿਖਣ ਵਿੱਚ ਮੋਹਰੀ ਰਹਿਣ ਦਾ ਸੱਦਾ ਦਿੱਤਾ।

 

ਉਹ ਚੇਨਈ ਦੇ ਰਾਜ ਭਵਨ ਵਿਖੇ ਸਾਬਕਾ ਰਾਸ਼ਟਰਪਤੀ, ਡਾ ਏ ਪੀ ਜੇ ਅਬਦੁਲ ਕਲਾਮ ਉੱਤੇ ਤਮਿਲ ਵਿੱਚ ਇੱਕ ਜੀਵਨੀ ਜਾਰੀ ਕਰ ਰਹੇ ਸਨ। ‘ਅਬਦੁਲ ਕਲਾਮ-ਨਿਨਿਵੁਗਲੁਕੁ ਮਰਨਮਲਾਈ’’ ("Abdul Kalam- Ninaivugalukku Maranamillai") ਨਾਮ ਦੀ ਪੁਸਤਕ ਡਾ. ਕਲਾਮ ਦੀ ਭਤੀਜੀ ਡਾ. ਏਪੀਜੇਐੱਮ ਨਾਜ਼ਿਮਾ ਮੈਰਕਿਯਰ (Dr APJM Nazema Maraikayar) ਅਤੇ ਪ੍ਰਸਿੱਧ ਪੁਲਾੜੀ ਵਿਗਿਆਨੀ ਡਾ. ਵਾਈ. ਐੱਸ. ਰਾਜਨ ਦੁਆਰਾ ਲਿਖੀ ਗਈ ਹੈ। ਤਮਿਲ ਵਿੱਚ ਪੁਸਤਕ ਲਿਆਉਣ ਲਈ ਲੇਖਕਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਮਾਂ ਬੋਲੀ ਵਿੱਚ ਲਿਖਣਾ ਲੋਕਾਂ ਤੱਕ ਪਹੁੰਚਣ ਦਾ ਸਭ ਤੋਂ ਉੱਤਮ ਢੰਗ ਹੈ।

 

ਇਹ ਦੇਖਦਿਆਂ ਕਿ ਭਾਰਤ ਦੀ ਸਭ ਤੋਂ ਵੱਡੀ ਤਾਕਤ ਇਸ ਦੀ ਅਬਾਦੀ ਸਬੰਧੀ ਲਾਭ ਹੈ, ਸ਼੍ਰੀ ਨਾਇਡੂ ਨੇ ਇਸ ਨੂੰ ਵੱਖ-ਵੱਖ ਸੈਕਟਰਾਂ ਖੇਤੀਬਾੜੀ ਤੋਂ ਲੈ ਕੇ ਨਿਰਮਾਣ ਤੱਕ ਵਿੱਚ ਤੇਜ਼ੀ ਨਾਲ ਅੱਗੇ ਵਧਾਉਣ ਅਤੇ ਆਉਣ ਵਾਲੇ ਸਾਲਾਂ ਵਿੱਚ ਨਿਰੰਤਰ ਵਿਕਾਸ ਦਰ ਨੂੰ ਯਕੀਨੀ ਬਣਾਉਣ ਲਈ ਇਸ ਦਾ ਪੂਰਾ ਲਾਭ ਉਠਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਲਗਭਗ 65 ਫ਼ੀਸਦੀ ਅਬਾਦੀ 35 ਸਾਲ ਤੋਂ ਘੱਟ ਹੈ ਅਤੇ 50 ਫ਼ੀਸਦੀ 25 ਸਾਲ ਤੋਂ ਘੱਟ ਹੈ, ਉਨ੍ਹਾਂ ਕਿਹਾ ਕਿ ਇਹ ਸਮਾਂ ਹੈ ਕਿ ਦੇਸ਼ ਦੇ ਨੌਜਵਾਨ ਤਰੱਕੀ ਨੂੰ ਤੇਜ਼ ਕਰਨ ਵਿੱਚ ਮੋਹਰੀ ਹੋਣ।

 

ਸਾਬਕਾ ਰਾਸ਼ਟਰਪਤੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ਼੍ਰੀ ਨਾਇਡੂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਡਾ. ਕਲਾਮ ਦੀ ਕਿਤਾਬ ਵਿੱਚੋਂ ਪੇਜ ਪੜ੍ਹਨ ਅਤੇ ਆਪਣੇ ਆਪ ਵਿੱਚ ਵਿਸ਼ਵਾਸ ਕਰਨ। ਉਨ੍ਹਾਂ ਨੇ ਅੱਗੇ ਕਿਹਾ “ਉਨ੍ਹਾਂ ਨੂੰ ਨੌਕਰੀ ਲੱਭਣ ਦੀ ਥਾਂ ਨੌਕਰੀ-ਸਿਰਜਣਹਾਰ ਬਣਨ ਦੀ ਇੱਛਾ ਰੱਖਣੀ ਚਾਹੀਦੀ ਹੈ।” 

 

ਸਿੱਖਿਆ ਨੂੰ ਪ੍ਰਾਇਮਰੀ ਸਿੱਖਿਆ ਤੋਂ ਹੀ ਅਨੰਦਮਈ ਅਨੁਭਵ ਬਣਾਉਣ ਲਈ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪ੍ਰਸ਼ਨ ਪੁੱਛਣ ਅਤੇ ਆਲੋਚਨਾਤਮਕ ਸੋਚਣ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ “ਨਵੀਂ ਸਿੱਖਿਆ ਨੀਤੀ ਇਸ ਸਬੰਧ ਵਿੱਚ ਵੱਡੀ ਛਾਲ ਹੈ। ਇਹ ਪਾਠਕ੍ਰਮ ਅਤੇ ਵਾਧੂ ਪਾਠਕ੍ਰਮ ਦੀਆਂ ਗਤੀਵਿਧੀਆਂ ਵਿਚਕਾਰ ਮਸਨੂਈ ਵੰਡ ਨੂੰ ਦੂਰ ਕਰਦੀ ਹੈ ਅਤੇ ਇਸਦਾ ਉਦੇਸ਼ ਬੱਚੇ ਦਾ ਸਰਵਪੱਖੀ ਵਿਕਾਸ ਕਰਨਾ ਹੈ।

 

ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੇ ਡਾ. ਕਲਾਮ ਦੇ ਜਨੂੰਨ ਨੂੰ ਯਾਦ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਹਮੇਸ਼ਾ ਸਕੂਲ ਜਾਂਦੇ ਸਨ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਸਨ। ਉਨ੍ਹਾਂ ਨੇ ਅੱਗੇ ਕਿਹਾ “ਉਨ੍ਹਾਂ ਨੇ ਹਜ਼ਾਰਾਂ ਵਿਦਿਆਰਥੀਆਂ ਨੂੰ ਆਪਣੇ ਨਾ ਭੁੱਲਣਯੋਗ ਸ਼ਬਦਾਂ, ਚੁੰਬਕੀ ਮੌਜੂਦਗੀ ਅਤੇ ਨਿੱਘੀ ਮੁਸਕਰਾਹਟ ਰਾਹੀਂ ਪ੍ਰੇਰਿਤ ਕੀਤਾ।” 

 

ਸਾਬਕਾ ਰਾਸ਼ਟਰਪਤੀ ਨੇ ਸਮਾਜ ਦੇ ਲਾਭ ਅਤੇ ਭਲਾਈ ਲਈ ਟੈਕਨੋਲੋਜੀ ਦੀ ਵਰਤੋਂ 'ਤੇ ਦ੍ਰਿੜਤਾ ਨਾਲ ਵਿਸ਼ਵਾਸ ਕੀਤਾ, ਉਪ ਰਾਸ਼ਟਰਪਤੀ ਨੇ ਕਿਹਾ, "ਅਸਲ ਵਿੱਚ ਡਾ. ਕਲਾਮ ਨੂੰ ਸਾਡੇ ਪੁਲਾੜ ਅਤੇ ਰੱਖਿਆ ਖੇਤਰਾਂ ਵਿੱਚ ਆਤਮ ਨਿਰਭਰਤਾ ਦੀ ਮਜ਼ਬੂਤ ਨੀਂਹ ਰੱਖਣ ਦਾ ਸਿਹਰਾ ਦਿੱਤਾ ਜਾ ਸਕਦਾ ਹੈ, ਜਿਸ 'ਤੇ ਅੱਜ ਸਾਡੇ ਵਿਗਿਆਨੀ ਅਤੇ ਇੰਜੀਨੀਅਰ ਨਿਰਮਾਣ ਕਰ ਰਹੇ ਹਨ।"

 

ਉਨ੍ਹਾਂ ਕਿਹਾ ਕਿ ਡਾ. ਕਲਾਮ ਦੁਆਰਾ ਛੱਡੀ ਆਤਮ-ਵਿਸ਼ਵਾਸ ਦੀ ਵਿਰਾਸਤ ਨੇ ਵਿਗਿਆਨੀਆਂ ਨੂੰ ਅੱਜ ਸਾਡਾ ਆਪਣਾ ਟੀਕਾ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ ਹੈ। ਉਪ-ਰਾਸ਼ਟਰਪਤੀ ਨੇ ਕਿਹਾ, “ਮੈਡੀਕਲ ਉਪਕਰਣਾਂ ਦੇ ਨਾਲ ਵੀ ਮਾਮੂਲੀ ਜਿਹੀ ਸ਼ੁਰੂਆਤ ਕਰਦਿਆਂ, ਹੁਣ ਅਸੀਂ ਪੀਪੀਈ ਕਿੱਟਾਂ, ਐੱਨ 95 ਦੇ ਮਾਸਕ ਅਤੇ ਵੈਂਟੀਲੇਟਰ ਦੂਸਰੇ ਦੇਸ਼ਾਂ ਵਿੱਚ ਬਰਾਮਦ ਕਰ ਰਹੇ ਹਾਂ।” ਉਪ ਰਾਸ਼ਟਰਪਤੀ ਨੇ ਕੋਵਿਡ-19 ਲਈ ਟੀਕਾ ਲਿਆਉਣ ਲਈ ਸਰਕਾਰ ਅਤੇ ਵਿਗਿਆਨੀਆਂ ਦੀਆਂ ਅਣਥੱਕ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਟੀਕੇ ਦਾ ਥੋੜ੍ਹੇ ਸਮੇਂ ਵਿਚ ਅਤੇ ਕਿਫਾਇਤੀ ਕੀਮਤ 'ਤੇ ਵਿਕਾਸ ਕਰਨਾ “ਕਮਾਲ ਦੀ ਪ੍ਰਾਪਤੀ” ਹੈ।

 

ਸ਼੍ਰੀ ਨਾਇਡੂ ਨੇ ਕਿਹਾ ਕਿ ਡਾ. ਕਲਾਮ ਨੂੰ ਉਨ੍ਹਾਂ ਦੀ ਮਜ਼ਬੂਤ ਭਾਵਨਾ ਅਤੇ ਮੁਸ਼ਕਲਾਂ ਦੇ ਬਾਵਜੂਦ ਕਦੇ ਨਾ ਮਰਨ ਵਾਲੇ ਵਤੀਰੇ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਹ ਅਨੁਸ਼ਾਸਨ, ਸਖਤ ਮਿਹਨਤ ਅਤੇ ਵਿਸ਼ਵਾਸ ਨਾਲ ਅੱਗੇ ਵਧੇ ਅਤੇ ਕਾਇਮ ਰਹੇ।

 

ਇਸ ਮੌਕੇ ’ਤੇ ਡਾ. ਏਪੀਜੇਐੱਮ ਨਾਜ਼ਿਮਾ ਮੈਰਕਿਯਰ (Dr APJM NazemaMaraikayar ), ਸਹਿ ਲੇਖਕ ਅਤੇ ਪ੍ਰਬੰਧਕੀ ਟਰੱਸਟੀ, ਅਬਦੁਲ ਕਲਾਮ ਇੰਟਰਨੈਸ਼ਨਲ ਫਾਊਂਡੇਸ਼ਨ (ਏਆਈਕੇਐੱਫ), ਡਾ. ਮਨੀਕਾਮ, ਚੇਅਰਮੈਨ, ਐੱਮਸੀਈਟੀ (ਡਾ. ਮਾਹਲਿੰਗਮ ਕਾਲਜ ਆਵ੍ ਇੰਜੀਨੀਅਰਿੰਗ ਅਤੇ ਟੈਕਨੋਲੋਜੀ), ਡਾ. ਸਿਰਪੀ ਬਾਲਸੁਬਰਾਮਨੀਅਮ, ਲੇਖਕ ਅਤੇ ਕਵੀ ਅਤੇ ਸ਼੍ਰੀ ਏ ਪੀ ਐੱਮ ਐੱਮ ਜੇ ਸ਼ੀਕ ਸਲੀਮ, ਸਹਿ-ਸੰਸਥਾਪਕ, ਏਕੇ ਆਈਐੱਫ ਹਾਜ਼ਰ ਸਨ।


 

*****

 

ਐੱਮਐੱਸ/ਆਰਕੇ/ਡੀਪੀ



(Release ID: 1689494) Visitor Counter : 218