ਪ੍ਰਧਾਨ ਮੰਤਰੀ ਦਫਤਰ
ਰੇਲਵੇ ਦੇ ਆਧੁਨਿਕੀਕਰਨ ਲਈ ਪਿਛਲੇ ਕੁਝ ਵਰ੍ਹਿਆਂ ਵਿੱਚ ਬੇਮਿਸਾਲ ਕੰਮ ਕੀਤੇ ਗਏ: ਪ੍ਰਧਾਨ ਮੰਤਰੀ ਮੋਦੀ
Posted On:
17 JAN 2021 2:19PM by PIB Chandigarh
https://youtu.be/IC-pGI-4ODI
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਜੋਕੇ ਸਮੇਂ ਵਿੱਚ ਰੇਲਵੇ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਪਹੁੰਚ ਅੰਦਰ ਤਬਦੀਲੀ ਨੂੰ ਰੇਖਾਂਕਿਤ ਕੀਤਾ ਹੈ। ਇਸ ਤਬਦੀਲੀ ਕਾਰਨ ਭਾਰਤੀ ਰੇਲਵੇ ਵਿੱਚ ਆਧੁਨਿਕੀਕਰਨ ਵਿੱਚ ਬੇਮਿਸਾਲ ਪ੍ਰਗਤੀ ਹੋਈ ਹੈ। ਵੀਡੀਓ ਕਾਨਫਰੰਸਿੰਗ ਜ਼ਰੀਏ ਸ਼੍ਰੀ ਮੋਦੀ ਗੁਜਰਾਤ ਦੇ ਕੇਵਡੀਆ ਨੂੰ ਦੇਸ਼ ਦੇ ਵੱਖ-ਵੱਖ ਖੇਤਰਾਂ ਨੂੰ ਜੋੜਨ ਵਾਲੀਆਂ ਅੱਠ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਉਣ ਅਤੇ ਰਾਜ ਵਿੱਚ ਰੇਲਵੇ ਨਾਲ ਸਬੰਧਿਤ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਤੋਂ ਬਾਅਦ ਬੋਲ ਰਹੇ ਸਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਧਿਆਨ ਮੌਜੂਦਾ ਬੁਨਿਆਦੀ ਢਾਂਚੇ ਨੂੰ ਚਾਲੂ ਰੱਖਣ ਤੱਕ ਸੀਮਤ ਸੀ ਅਤੇ ਨਵੀਂ ਸੋਚ ਜਾਂ ਨਵੀਂ ਟੈਕਨੋਲੋਜੀ ਵੱਲ ਘੱਟ ਧਿਆਨ ਦਿੱਤਾ ਗਿਆ ਸੀ। ਇਸ ਪਹੁੰਚ ਨੂੰ ਬਦਲਣਾ ਜ਼ਰੂਰੀ ਸੀ। ਹਾਲ ਹੀ ਦੇ ਵਰ੍ਹਿਆਂ ਵਿੱਚ, ਸਾਰੀ ਰੇਲਵੇ ਪ੍ਰਣਾਲੀ ਦੇ ਵਿਆਪਕ ਰੂਪਾਂਤਰਣ ‘ਤੇ ਕੰਮ ਕੀਤਾ ਗਿਆ ਅਤੇ ਇਹ ਬਜਟ ਅਤੇ ਰੇਲ ਦੇ ਨਵੇਂ ਐਲਾਨਾਂ ਨਾਲ ਜੋੜਨ ਤੱਕ ਸੀਮਤ ਨਹੀਂ ਸੀ। ਤਬਦੀਲੀ ਬਹੁਤ ਸਾਰੇ ਮੋਰਚਿਆਂ 'ਤੇ ਹੋਈ ਹੈ। ਉਨ੍ਹਾਂ ਨੇ ਕੇਵਡੀਆ ਨੂੰ ਜੋੜਨ ਦੇ ਮੌਜੂਦਾ ਪ੍ਰੋਜੈਕਟ ਦੀ ਉਦਾਹਰਣ ਦਿੱਤੀ ਜਿੱਥੇ ਬਹੁ-ਪੱਖੀ ਫੋਕਸ ਕਰਨ ਰਿਕਾਰਡ ਸਮੇਂ ਵਿੱਚ ਕੰਮ ਪੂਰੇ ਹੋਏ ਹਨ।
ਪ੍ਰਧਾਨ ਮੰਤਰੀ ਨੇ ਸਮਰਪਿਤ ਫਰਾਈਟ ਕੋਰੀਡੋਰ ਨੂੰ ਪਿਛਲੇ ਸਮਿਆਂ ਦੇ ਦ੍ਰਿਸ਼ਟੀਕੋਣ ਵਿੱਚ ਤਬਦੀਲੀ ਦੀ ਇੱਕ ਉਦਾਹਰਣ ਵਜੋਂ ਵੀ ਪੇਸ਼ ਕੀਤਾ। ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਈਸਟਰਨ ਅਤੇ ਵੈਸਟਰਨ ਡੈਡੀਕੇਟਡ ਫ੍ਰੇਟ ਕੌਰੀਡੋਰ ਵੀ ਸਮਰਪਿਤ ਕੀਤੇ ਸਨ। ਇਹ ਪ੍ਰੋਜੈਕਟ ਪ੍ਰਗਤੀ ਅਧੀਨ ਸੀ ਅਤੇ 2006-2014 ਦੇ ਦਰਮਿਆਨ ਕੰਮ ਸਿਰਫ ਕਾਗਜ਼ਾਂ 'ਤੇ ਕੀਤਾ ਗਿਆ ਸੀ ਜਿਸ ਵਿੱਚ ਇੱਕ ਕਿਲੋਮੀਟਰ ਦਾ ਟ੍ਰੈਕ ਵੀ ਨਹੀਂ ਰੱਖਿਆ ਗਿਆ ਸੀ। ਹੁਣ ਕੁੱਲ 1100 ਕਿਲੋਮੀਟਰ ਅਗਲੇ ਕੁਝ ਮਹੀਨਿਆਂ ਵਿੱਚ ਪੂਰਾ ਹੋਣ ਜਾ ਰਹੇ ਹਨ।
****
ਡੀਐੱਸ
(Release ID: 1689493)
Visitor Counter : 204
Read this release in:
English
,
Urdu
,
Hindi
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam