ਪ੍ਰਧਾਨ ਮੰਤਰੀ ਦਫਤਰ

ਇਹ ਡਿਜੀਟਲ ਕ੍ਰਾਂਤੀ ਅਤੇ ਨਵੇਂ ਯੁਗ ਦੀਆਂ ਇਨੋਵੇਸ਼ਨਾਂ ਦੀ ਸਦੀ ਹੈ: ਪ੍ਰਧਾਨ ਮੰਤਰੀ ਮੋਦੀ


ਪ੍ਰਧਾਨ ਮੰਤਰੀ ਨੇ ਇਸ ਸਦੀ ਨੂੰ ‘ਏਸ਼ੀਆ ਦੀ ਸਦੀ’ ਬਣਾਉਣ ਲਈ ਬਿਮਸਟੈੱਕ (BIMSTEC) ਦੇਸ਼ਾਂ ਵਿਚਾਲੇ ਤਾਲਮੇਲ ਕਾਇਮ ਕਰਨ ਦਾ ਸੱਦਾ ਦਿੱਤਾ


ਬਿਮਸਟੈੱਕ (BIMSTEC) ਦੇਸ਼ਾਂ ਦੇ ਸਟਾਰਟਅੱਪ ਖੇਤਰ ਦੀ ਜੀਵੰਤ ਊਰਜਾ ਦੀ ਸ਼ਲਾਘਾ ਕੀਤੀ

Posted On: 16 JAN 2021 8:55PM by PIB Chandigarh

https://youtu.be/_vdc8NM3OrI

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਬਿਮਸਟੈੱਕ (BIMSTEC) ਦੇਸ਼ਾਂ ਨੇ ਇਸ ਸਦੀ ਨੂੰ ‘ਏਸ਼ੀਆ ਦੀ ਸਦੀ’ ਬਣਾਉਣਾ ਹੈ ਕਿਉਂਕਿ ਉਹ ਦੁਨੀਆ ਦੀ ਆਬਾਦੀ ਦਾ 1/5ਵਾਂ ਹਿੱਸਾ ਹਨ ਅਤੇ ਉਨ੍ਹਾਂ ਸਾਰਿਆਂ ਦਾ ਸਮੂਹਕ ‘ਕੁੱਲ ਘਰੇਲੂ ਉਤਪਾਦਨ’ (ਜੀਡੀਪੀ) 3.8 ਟ੍ਰਿਲੀਅਨ ਡਾਲਰ ਦਾ ਹੈ। ਉਹ ਵੀਡੀਓ ਕਾਨਫ਼ਰੰਸਿੰਗ ਜ਼ਰੀਏ ‘ਪ੍ਰਾਰੰਭ: ਸਟਾਰਟਅੱਪ ਇੰਡੀਆ ਇੰਟਰਨੈਸ਼ਨਲ ਸਮਿਟ’ ਨੂੰ ਸੰਬੋਧਨ ਕਰ ਰਹੇ ਸਨ।

 

ਪ੍ਰਧਾਨ ਮੰਤਰੀ ਨੇ ਬੰਗਲਾਦੇਸ਼, ਭੂਟਾਨ, ਭਾਰਤ, ਨੇਪਾਲ, ਸ੍ਰੀ ਲੰਕਾ, ਮਿਆਂਮਾਰ ਤੇ ਥਾਈਲੈਂਡ ਜਿਹੇ ਬਿਮਸਟੈੱਕ (BIMSTEC) ਦੇਸ਼ਾਂ ਵਿੱਚ ਸਟਾਰਟਅੱਪ ਸਥਾਨ ਵਿੱਚ ਜੀਵੰਤ ਊਰਜਾ ਨੂੰ ਨੋਟ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਦੀ ਡਿਜੀਟਲ ਕ੍ਰਾਂਤੀ ਅਤੇ ਨਵੇਂ ਯੁਗ ਦੀਆਂ ਇਨੋਵੇਸ਼ਨਾਂ ਦੀ ਸਦੀ ਹੈ। ਇਹ ਸਦੀ ਏਸ਼ੀਆ ਦੀ ਵੀ ਹੈ। ਇਸੇ ਲਈ, ਇਹ ਸਾਡੇ ਸਮੇਂ ਦੀ ਮੰਗ ਹੈ ਕਿ ਭਵਿੱਖ ਦੀ ਟੈਕਨੋਲੋਜੀ ਤੇ ਉੱਦਮੀ ਇਸ ਖੇਤਰ ਤੋਂ ਆਉਣੇ ਚਾਹੀਦੇ ਹਨ। ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਸੇ ਲਈ ਜਿਹੜੇ ਏਸ਼ੀਆਈ ਦੇਸ਼ਾਂ ਦੀ ਤਾਲਮੇਲ ਕਾਇਮ ਕਰਨ ਇੱਛਾ ਹੈ, ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਲੈ ਕੇ ਇੱਕਜੁਟ ਹੋਣਾ ਚਾਹੀਦਾ ਹੈ। ਇਨ੍ਹਾਂ ਦੇਸ਼ਾਂ ਦੇ ਸੱਭਿਆਚਾਰ, ਸੱਭਿਅਤਾ ਤੇ ਸਬੰਧਾਂ ਦੀ ਇੱਕ ਸਾਂਝੀ ਵਿਰਾਸਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਆਪਣੀਆਂ ਸੋਚਾਂ, ਆਪਣੇ ਵਿਚਾਰ ਤੇ ਸਲਾਮਤੀ ਸਾਂਝੀ ਕਰਦੇ ਹਨ, ਇਸੇ ਲਈ ਸਾਡੀ ਸਫ਼ਲਤਾ ਵੀ ਸਾਂਝੀ ਕੀਤੀ ਜਾਵੇਗੀ। ਇਹ ਜ਼ਿੰਮੇਦਾਰੀ ਸੁਭਾਵਿਕ ਤੌਰ ਉੱਤੇ ਬਿਮਸਟੈੱਕ (BIMSTEC) ਦੇਸ਼ਾਂ ਦੀ ਹੈ ਕਿਉਂਕਿ ਅਸੀਂ ਦੁਨੀਆ ਦੀ 1/5ਵੇਂ ਹਿੱਸੇ ਦੀ ਆਬਾਦੀ ਲਈ ਕੰਮ ਕਰਦੇ ਹਾਂ।

 

ਪ੍ਰਧਾਨ ਮੰਤਰੀ ਨੇ ਇਸ ਖੇਤਰ ਦੇ ਨੌਜਵਾਨਾਂ ਦੀ ਬੇਸਬਰੀ, ਊਰਜਾ ਤੇ ਉਤਸੁਕਤਾ ਵਿੱਚ ਨਵੀਂਆਂ ਸੰਭਾਵਨਾਵਾਂ ਵੇਖੀਆਂ। ਉਨ੍ਹਾਂ ਕਿਹਾ ਕਿ ਇਸੇ ਲਈ ਉਨ੍ਹਾਂ ਸਾਲ 2018 ‘ਚ ਬਿਮਸਟੈੱਕ (BIMSTEC) ਸਿਖ਼ਰ–ਸੰਮੇਲਨ ਵਿੱਚ ਟੈਕਨੋਲੋਜੀ ਤੇ ਇਨੋਵੇਸ਼ਨ ਲਈ ਤਾਲਮੇਲ ਕਾਇਮ ਕਰਨ ਦਾ ਸੱਦਾ ਦਿੰਦਿਆ ਬਿਮਸਟੈੱਕ (BIMSTEC) ਸਟਾਰਟਅੱਪ ਕਨਕਲੇਵ ਦਾ ਪ੍ਰਸਤਾਵ ਰੱਖਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ‘ਸਟਾਰਟਅੱਪ ਇੰਡੀਆ ਆਲਮੀ ਕਨਕਲੇਵ’ ਉਸ ਸੰਕਲਪ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ।

 

ਸ਼੍ਰੀ ਮੋਦੀ ਨੇ ਇਸ ਖੇਤਰ ਦੇ ਦੇਸ਼ਾਂ ਵਿਚਾਲੇ ਕਨੈਕਟੀਵਿਟੀ ਤੇ ਕਾਰੋਬਾਰੀ ਸਬੰਧ ਵਧਾਉਣ ਲਈ ਚੁੱਕੇ ਜਾ ਰਹੇ ਕਦਮਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਯਾਦ ਕੀਤਾ ਕਿ ਬਿਮਸਟੈੱਕ (BIMSTEC) ਮੰਤਰੀਆਂ ਨੇ ਡਿਜੀਟਲ ਕਨੈਕਟੀਵਿਟੀ ਨੂੰ ਉਤਸ਼ਾਹਿਤ ਕਰਨ ਲਈ 2018 ‘ਚ ‘ਭਾਰਤ ਮੋਬਾਇਲ ਕਾਂਗਰਸ’ ਵਿੱਚ ਭਾਗ ਲਿਆ ਸੀ। ਇਸੇ ਤਰ੍ਹਾਂ ਰੱਖਿਆ, ਆਪਦਾ ਪ੍ਰਬੰਧਨ, ਪੁਲਾੜ, ਖੇਤੀਬਾੜੀ ਤੇ ਵਪਾਰ ਜਿਹੇ ਖੇਤਰਾਂ ਵਿੱਚ ਤਾਲਮੇਲ ਚਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਆਸ ਪ੍ਰਗਟਾਈ,‘ਇਨ੍ਹਾਂ ਖੇਤਰਾਂ ਵਿੱਚ ਮਜ਼ਬੂਤ ਸਬੰਧ ਸਾਡੇ ਸਟਾਰਟਅੱਪਸ ਨੂੰ ਲਾਭ ਪਹੁੰਚਾਉਣਗੇ, ਜਿਸ ਨਾਲ ਮੁੱਲ ਸਿਰਜਣਾ ਚੱਕਰ ਬਣੇਗਾ, ਭਾਵ ਬੁਨਿਆਦੀ ਢਾਂਚਾ, ਖੇਤੀਬਾੜੀ ਤੇ ਕਾਰੋਬਾਰ ਜਿਹੇ ਖੇਤਰਾਂ ਵਿੱਚ ਡੂੰਘੇਰੇ ਸਬੰਧ ਸਾਡੇ ਸਟਾਰਟਅੱਪਸ ਲਈ ਨਵੇਂ ਮੌਕੇ ਪੈਦਾ ਕਰਨਗੇ ਅਤੇ ਜਿਨ੍ਹਾਂ ਸਦਕਾ ਇਨ੍ਹਾਂ ਖੇਤਰਾਂ ਦਾ ਵਿਕਾਸ ਹੋਵੇਗਾ।’

 

*****

 

ਡੀਐੱਸ



(Release ID: 1689244) Visitor Counter : 65