ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਨੇਪਾਲ ਦੇ ਵਿਦੇਸ਼ ਮੰਤਰੀ ਸ੍ਰੀ ਪ੍ਰਦੀਪ ਕੁਮਾਰ ਗਿਆਵਾਲੀ ਵਿਚਾਲੇ ਮੁਲਾਕਾਤ ਹੋਈ
Posted On:
16 JAN 2021 1:57PM by PIB Chandigarh
ਨੇਪਾਲ ਦੇ ਵਿਦੇਸ਼ ਮੰਤਰੀ ਸ੍ਰੀ ਪ੍ਰਦੀਪ ਕੁਮਾਰ ਗਿਆਵਾਲੀ ਨੇ ਅੱਜ ਨਵੀਂ ਦਿੱਲੀ ਵਿੱਚ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਨੇਪਾਲ ਦੇ ਵਿਦੇਸ਼ ਮੰਤਰੀ 6 ਵੀਂ ਭਾਰਤ-ਨੇਪਾਲ ਸੰਯੁਕਤ ਕਮਿਸ਼ਨ ਦੀ ਬੈਠਕ ਵਿੱਚ ਹਿੱਸਾ ਲੈਣ ਲਈ ਭਾਰਤ ਆਏ ਹੋਏ ਹਨ। ਰਕਸ਼ਾ ਮੰਤਰੀ ਨਾਲ ਗੱਲਬਾਤ ਦੌਰਾਨ ਵਿਦੇਸ਼ ਮੰਤਰੀ ਨੇ ਨੇਪਾਲ ਦੀ ਲੀਡਰਸ਼ਿਪ ਵਲੋਂ ਵਧਾਈ ਦਿੱਤੀ ਅਤੇ ਦੁਵੱਲੇ ਸਬੰਧਾਂ ਨੂੰ ਹੋਰ ਡੂੰਘਾ ਕਰਨ ਦੀ ਇੱਛਾ ਜ਼ਾਹਰ ਕੀਤੀ। ਉਨ੍ਹਾਂ ਭਾਰਤ ਵੱਲੋਂ ਨੇਪਾਲ ਨੂੰ ਦਿੱਤੀਆਂ ਜਾਂਦੀਆਂ ਸਾਰੀਆਂ ਸਹਾਇਤਾ ਲਈ ਕੇਂਦਰ ਸਰਕਾਰ ਦਾ ਧੰਨਵਾਦ ਵੀ ਜ਼ਾਹਰ ਕੀਤਾ। ਸ੍ਰੀ ਰਾਜਨਾਥ ਸਿੰਘ ਨੇ ਇਸ ਭਾਵਨਾ ਨੂੰ ਜ਼ੋਰ ਦੇ ਕੇ ਦੁਹਰਾਉਂਦਿਆਂ ਕਿਹਾ ਕਿ ਭਾਰਤ-ਨੇਪਾਲ ਦੇ ਰਿਸ਼ਤੇ ਵਿਲੱਖਣ ਲੋਕਾਂ ਦੇ ਨਾਲ-ਨਾਲ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਸਬੰਧਾਂ ਨਾਲ ਜੁੜੇ ਹੋਏ ਹਨ।
ਰਕਸ਼ਾ ਮੰਤਰੀ ਨੇ ਨੇਪਾਲ ਨਾਲ ਆਪਣੇ ਵਿਅਕਤੀਗਤ ਸਬੰਧਾਂ, ਲੀਡਰਸ਼ਿਪ ਦੇ ਨਾਲ ਲੰਬੀ ਸਾਂਝ ਅਤੇ ਨੇਪਾਲ ਦੇ ਲੋਕਾਂ ਲਈ ਵਿਸ਼ੇਸ਼ ਸਤਿਕਾਰ ਤੇ ਸਬੰਧਾਂ ਬਾਰੇ ਦੱਸਿਆ। ਦੋਵਾਂ ਪਤਵੰਤਿਆਂ ਨੇ ਦੁਵਲੇ ਸ਼ਾਨਦਾਰ ਫੌਜੀ ਤਾਲਮੇਲ ਅਤੇ ਸਹਿਯੋਗ 'ਤੇ ਤਸੱਲੀ ਵੀ ਪ੍ਰਗਟਾਈ। ਰਕਸ਼ਾ ਮੰਤਰੀ ਨੇ ਭਾਰਤ ਵਲੋਂ ਨੇਪਾਲ ਨੂੰ ਮਾਨਵਤਾਵਾਦੀ ਸਹਾਇਤਾ , ਆਫ਼ਤ ਰਾਹਤ ਪ੍ਰਬੰਧਨ ਦੀ (ਐਚ. ਏ.ਡੀ.ਆਰ.) ਸਿਖਲਾਈ ਅਤੇ ਸਮਰੱਥਾ ਨਿਰਮਾਣ ਵਿੱਚ ਸਹਿਯੋਗ ਦੀ ਪੇਸ਼ਕਸ਼ ਵੀ ਕੀਤੀ ।
ਨੇਪਾਲ ਦੇ ਵਿਦੇਸ਼ ਮੰਤਰੀ ਨੇ ਭਾਰਤ ਨੂੰ ਕੋਵਿਡ ਟੀਕੇ ਵਿਕਸਤ ਕਰਨ ਵਿੱਚ ਮਿਲੀ ਸਫਲਤਾ ਲਈ ਵਧਾਈ ਦਿੱਤੀ ਅਤੇ ਵਿਸ਼ਵਾਸ ਜਤਾਇਆ ਕਿ ਕੋਰੋਨਾ ਮਹਾਮਾਰੀ ਜਲਦੀ ਹੀ ਦੂਰ ਹੋ ਜਾਵੇਗੀ।
ਰਕਸ਼ਾ ਮੰਤਰੀ ਨੇ ਕਿਹਾ ਕਿ ਭਾਰਤ- ਨੇਪਾਲ ਦੇ ਨਾਲ ਦੁਵਲੇਂ ਵਿਸ਼ੇਸ਼ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਭਾਰਤ ਅਤੇ ਨੇਪਾਲ ਵਿੱਚਾਲੇ ਤਾਲਮੇਲ ਨੂੰ ਹੋਰ ਡੂੰਘਾ ਕਰਨ ਦੀ ਉਮੀਦ ਕਰ ਰਿਹਾ ਹੈ।
ਏਬੀਬੀ / ਨਾਮਪੀ / ਕੇਏ / ਰਾਜੀਬ
(Release ID: 1689138)