ਰੱਖਿਆ ਮੰਤਰਾਲਾ
ਭਾਰਤੀ ਫ਼ੌਜ ਨੇ 73ਵਾਂ ਸੈਨਾ ਦਿਵਸ ਮਨਾਇਆ
Posted On:
15 JAN 2021 2:33PM by PIB Chandigarh
ਭਾਰਤੀ ਫੌਜ ਨੇ ਅੱਜ ਆਪਣਾ 73ਵਾਂ ਸੈਨਾ ਦਿਵਸ ਮਨਾਇਆ। ਹਰ ਸਾਲ ਇੰਡੀਅਨ ਆਰਮੀ ਵੱਲੋਂ
15 ਜਨਵਰੀ ਨੂੰ ‘ਸੈਨਾ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਸਾਲ 1949 ’ਚ ਜਨਰਲ ਕੇ.
ਐਮ. ਕਰੀਅੱਪਾ (ਬਾਅਦ ’ਚ ਫੀਲਡ ਮਾਰਸ਼ਲ) ਨੇ ਆਖਰੀ ਬ੍ਰਿਟਿਸ਼ ਕਮਾਂਡਰ-ਇਨ-ਚੀਫ਼ ਜਨਰਲ
ਸਰ ਐਫ.ਆਰ.ਆਰ. ਬੁੱਚੜ ਤੋਂ ਸੈਨਾ ਦੀ ਕਮਾਨ ਸੰਭਾਲੀ । ਆਜ਼ਾਦੀ ਤੋਂ ਬਾਅਦ ਭਾਰਤੀ ਸੈਨਾ
ਦੇ ਪਹਿਲੇ ਕਮਾਂਡਰ-ਇਨ-ਚੀਫ਼ ਬਣੇ।
ਸਮਾਰੋਹ ਦੀ ਸ਼ੁਰੂਆਤ ਨੈਸ਼ਨਲ ਵਾਰ ਮੈਮੋਰੀਅਲ ਵਿਖੇ ਫੁੱਲ ਭੇਂਟ ਕਰਨ ਨਾਲ ਹੋਈ, ਜਿਥੇ ਸੀ. ਡੀ.
ਐਸ. ਜਨਰਲ ਬਿਪਿਨ ਰਾਵਤ ਅਤੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਨੇ ਸ਼ਹੀਦ ਨੂੰ ਸ਼ਰਧਾਂਜਲੀ
ਦਿੱਤੀ।
ਆਰਮੀ ਚੀਫ ਜਨਰਲ ਐਮ.ਐਮ. ਨਰਵਨੇ ਨੇ ਕਰੀਅੱਪਾ ਪਰੇਡ ਗਰਾਉਂਡ, ਦਿੱਲੀ ਛਾਉਣੀ ’ਚ ਫੌਜ
ਦਿਵਸ ਪਰੇਡ ਦਾ ਨਿਰੀਖਣ ਕੀਤਾ ਅਤੇ ਬਹਾਦਰੀ ਦੇ ਵਿਅਕਤੀਗਤ ਕੰਮਾਂ ਲਈ 15 ਫੌਜੀ ਮੈਡਲ
(ਪੰਜ ਮਰਨ ਉਪਰੰਤ) ਅਤੇ ਆਪਣੀ ਆਪਣੀ ਇਕਾਈਆਂ ਦੇ ਲਈ ਸ਼ਲਾਘਾਯੋਗ ਪ੍ਰਦਰਸ਼ਨ ਲਈ 23
ਸੀ.ਓ.ਐੱਸ ਯੂਨਿਟ ਪੱਤਰ ਪ੍ਰਦਾਨ ਕੀਤੇ। ਫ਼ੌਜ ਦਿਵਸ ਪਰੇਡ ਦੀ ਕਮਾਂਡ ਦਿੱਲੀ
ਏਰੀਆ ਦੇ ਚੀਫ ਆਫ਼ ਸਟਾਫ ਮੇਜਰ ਜਨਰਲ ਅਲੋਕ ਕੱਕੜ ਨੇ ਸੰਭਾਲੀ। ਪਰੇਡ ਦੀ ਮੁੱਖ ਟੁਕੜੀ ’ਚ
ਪਰਮਵੀਰ ਚੱਕਰ ਅਤੇ ਅਸ਼ੋਕ ਚੱਕਰ ਐਵਾਰਡ ਜੇਤੂ ਸ਼ਾਮਿਲ ਹੋਏ। ਇਸਦੇ ਬਾਅਦ ਫੌਜ ਦੀਆਂ
ਟੁਕੜੀਆਂ ਆਈਆਂ ਜਿਸ ’ਚ ਟੀ -90 ਟੈਂਕ, ਭੀਸ਼ਮਾ, ਪੈਦਲ ਫ਼ੌਜ ਇਨਫੈਂਟਰੀ ਕੰਮਬੇਟ ਵਾਹਨ
ਬੀਐਮਪੀ ਆਈ ਆਈ, ਬ੍ਰਹਮੋਸ ਮਿਜ਼ਾਈਲ ਸਿਸਟਮਜ਼, ਪਿਨਾਕਾ ਮਲਟੀਪਲ ਲਾਂਚ ਰਾਕੇਟ ਸਿਸਟਮ,
ਐਡਵਾਂਸਡ ਚਿਲਕਾ ਗਨ ਸਿਸਟਮ, ਬਿ੍ਜ ਲੇਅਰ ਟੈਂਕ, ਅੰਤਰਰਾਸ਼ਟਰੀ ਖੇਡ ਪੁਰਸਕਾਰ ਜੇਤੂ
ਅਤੇ 7 ਘੋੜਸਵਾਰ ਦਸਤੇ ਅਤੇ ਮਾਊਂਟਿਡ ਹੋਰਸ ਕੇਵੇਲਰੀ ਸ਼ਾਮਿਲ ਸਨ।
ਭਾਰਤੀ ਫ਼ੌਜ ਨੇ 75 ਸਵਦੇਸ਼ੀ ਢੰਗ ਨਾਲ ਡਿਜ਼ਾਈਨ ਅਤੇ ਵਿਕਸਿਤ ਡਰੋਨਾਂ ਦਾ ਇਸਤੇਮਾਲ ਕਰਕੇ
ਡਰੋਨ ਸਵਾਮਿੰਗ ਗੁਣਵਤਾ ਦਾ ਇਕ ਲਾਈਵ ਪ੍ਰਦਰਸ਼ਨ ਕੀਤਾ, ਜਿਸ ’ਚ ਆਰਟੀਫਿਸ਼ਿਅਲ
ਇੰਟੈਲੀਜੈਂਸ (ਏਆਈ) ਨਕਲੀ ਹਮਲਾ ਮਿਸ਼ਨਾਂ ਅਤੇ ਨੇੜਤਾ ਸਹਾਇਕ ਕਾਰਜਾਂ ਦੀ ਇਕ ਲੜੀ ਨੂੰ
ਵੀ ਚਲਾਇਆ ਗਿਆ ਸੀ।
ਏਏ /ਬੀਐਸ / ਵੀਬੀਵਾਈ
(Release ID: 1689134)
Visitor Counter : 226