ਰੱਖਿਆ ਮੰਤਰਾਲਾ

ਕੋਸਟਲ ਡਿਫੈਂਸ ਕਸਰਤ ਸੀ ਵਿਜਿੱਲ (ਸਮੁੰਦਰੀ ਚੌਕਸੀ) 21 ਸੰਪੰਨ

Posted On: 14 JAN 2021 11:35AM by PIB Chandigarh

ਦੋ ਦਿਨਾਂ ਤੱਟਵਰਤੀ ਰੱਖਿਆ ਅਭਿਆਸ 12 ਅਤੇ 13 ਜਨਵਰੀ 2021 ਨੂੰ ਆਯੋਜਿਤ
ਕੀਤਾ ਗਿਆ ਸੀ । ਜਿਸ ਵਿਚ ਸੀ ਵਿਜਿੱਲ ਦੇ ਵਿਚਾਰਧਾਰਕ ਅਤੇ ਭੂਗੋਲਿਕ ਵਿਸਥਾਰ ’ਚ ਦੇਸ਼
ਦੀ ਸਮੁੱਚੀ ਤੱਟ ਰੇਖਾ ਅਤੇ ਈ.ਈ.ਜ਼ੈਡ ਸ਼ਾਮਿਲ ਸਨ । ਇਸ ਮਿਆਦ ਦੇ ਦੌਰਾਨ ਸ਼ਾਂਤੀ
ਤੋਂ ਲੈ ਕੇ ਯੁੱਧ ਤੱਕ ਦੇ ਅਭਿਆਸ ਕੀਤੇ ਗਏ। ਇਸ ਤੋਂ ਇਲਾਵਾ ਕਿਨਾਰਿਆਂ ਦੀ  ਸੁਰੱਖਿਆ
’ਚ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਦੇ ਮਾਮਲੇ  ’ਚ ਕਿਨਾਰੇ  ’ਤੇ ਉਸ ਨਾਲ ਨਜਿੱਠਣ ਦੇ
ਢੰਗਾਂ ਦਾ ਵੀ ਅਭਿਆਸ ਕੀਤਾ ਗਿਆ ਸੀ।



ਇਸ ਅਭਿਆਸ ’ਚ  ਸਮੁੰਦਰੀ ਤੱਟਵਰਤੀ ਸੁਰੱਖਿਆ ਪ੍ਰਣਾਲੀ ਤਾਇਨਾਤ ਕੀਤੀ ਗਈ ਸੀ। ਇਸ ’ਚ
ਭਾਰਤੀ ਜਲ ਸੈਨਾ (ਆਈ. ਐੱਨ.) ਅਤੇ ਕੋਸਟ ਗਾਰਡ (ਸੀ. ਜੀ.) ਦੀ 110 ਤੋਂ ਵਧੇਰੇ
ਜ਼ਮੀਨੀ ਕੰਪਨੀਆਂ  ਵੀ ਸ਼ਾਮਿਲ ਸਨ । ਇਸਦੇ ਇਲਾਵਾ ਵੱਡੀ ਤਾਦਾਦ ’ਚ ਮਰੀਨ ਪੁਲਿਸ ਅਤੇ
ਸੀਮਾ ਸ਼ੁਲਕ ਵਿਭਾਗ ਦੀਆਂ ਕੰਪਨੀਆਂ  ਦੀ ਵੀ ਤੈਨਾਤੀ ਕੀਤੀ ਗਈ ਸੀ। ਸਮੁੰਦਰੀ ਤੱਟਵਰਤੀ
ਖੇਤਰ ਦੀ ਨਿਗਰਾਨੀ ਭਾਰਤੀ ਜਲ ਸੈਨਾ ਅਤੇ ਤੱਟ ਰੱਖਿਅਕ ਜਹਾਜ਼ਾਂ ਵਲੋਂ ਕੀਤੀ ਗਈ ਸੀ।
ਇਸ ਦੇ ਨਾਲ ਹੀ ਹੈਲੀਕਾਪਟਰਾਂ ਨੂੰ ਆਫਸ਼ੋਰ ਪਲੇਟਫਾਰਮਾਂ ’ਤੇ ਕੰਮ ਕਰਨ ਵਾਲੇ ਵਿਸ਼ੇਸ਼
ਕਾਰਜਸ਼ੀਲ ਵਿਅਕਤੀਆਂ ਦੀ ਸੇਵਾ ਲਈ ਵੀ ਤਾਇਨਾਤ ਕੀਤਾ ਗਿਆ ਸੀ।

ਕਿਉਂਕਿ ਬੰਦਰਗਾਹ ਸਮੁੰਦਰੀ ਵਪਾਰ ਲਈ ਇਕ ਪ੍ਰਮੁੱਖ ਕੇਂਦਰ ਹੈ, ਅਭਿਆਸ ਦੌਰਾਨ
ਬੰਦਰਗਾਹਾਂ ਦੀ ਸੁਰੱਖਿਆ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ ਸੀ ਅਤੇ ਕਿਸੇ ਵੀ
ਐਮਰਜੈਂਸੀ ਨਾਲ ਨਜਿੱਠਣ ਲਈ ਸਾਰੀਆਂ ਬੰਦਰਗਾਹਾਂ ਦੀਆਂ ਸੰਕਟ ਪ੍ਰਬੰਧਨ ਯੋਜਨਾਵਾਂ ਦਾ
ਮੁਲਾਂਕਣ ਕੀਤਾ ਜਾਂਦਾ ਸੀ । ਰਾਜ ਪੁਲਿਸ ਟੀਮਾਂ, ਇੰਡੀਅਨ ਨੇਵੀ ਮਰੀਨ ਕਮਾਂਡੋ ਅਤੇ
ਨੈਸ਼ਨਲ ਸਿਕਿਓਰਿਟੀ ਗਾਰਡ ਕਮਾਂਡੋਜ਼ ਨੂੰ ਦਹਿਸ਼ਤਗਰਦੀ ਨਾਲ ਜੁੜੀਆਂ ਘਟਨਾਵਾਂ ਨਾਲ
ਨਜਿੱਠਣ ਲਈ ਅਮਲ ’ਚ ਲਿਆਂਦਾ ਗਿਆ ਸੀ।

ਇਸ ਅਭਿਆਸ ਨੇ ਰਾਸ਼ਟਰੀ ਕਮਾਨ, ਨਿਯੰਤਰਨ, ਸੰਚਾਰ ਅਤੇ ਖੂਫ਼ੀਆ (ਐਨ.ਸੀ.ਆਈ )
ਨੈੱਟਵਰਕ ਨਾਮਕ ਤਕਨੀਕੀ ਨਿਗਰਾਨੀ ਬੁਨਿਆਦੀ ਢਾਂਚੇ ਨੂੰ ਵੀ ਮਾਨਤਾ ਪ੍ਰਦਾਨ ਕੀਤੀ ।
ਗੁਰੁਗ੍ਰਾਮ  ਦੇ ਸੂਚਨਾ ਪ੍ਰਬੰਧਨ ਅਤੇ ਵਿਸ਼ਲੇਸ਼ਣ ਕੇਂਦਰ (ਆਈਐਮਏਸੀ) ਅਤੇ ਭਾਰਤੀ
ਨੌ ਸੈਨਾ ਅਤੇ ਤਟਰਕਸ਼ਕ ਸੈਨਾ  ਦੇ ਸਟੇਸ਼ਨਾਂ ’ਤੇ ਇਸਦੇ ਵੱਖ ਵੱਖ ਨੋਡਲਸ ਦੀ ਵਰਤੋ
ਨਿਗਰਾਨੀ ਅਤੇ ਸੂਚਨਾ ਪ੍ਰਸਾਰ ਤੰਤਰ ਦੇ ਸਹਿਯੋਗ ਲਈ ਕੀਤੀz ਗਿਆ । ਇਸ ਅਭਿਆਸ ਦੇ
ਕਲਪਿਤ ਉਦੇਸ਼ਾਂ ਨੂੰ ਸਾਰੇ ਹਿੱਸੇਦਾਰਾਂ ਦੀ ਦਿਲੋਂ ਭਾਗੀਦਾਰੀ ਰਾਹੀਂ ਪੂਰਾ ਕੀਤਾ ਗਿਆ
ਸੀ।

ਇਸ ’ਚ ਸ਼ਾਮਿਲ ਵੱਖ ਵੱਖ ਏਜੰਸੀਆਂ ਦੇ ਸਹਿਯੋਗ ਅਤੇ ਤਾਲਮੇਲ ਤੱਟਵਰਤੀ ਬਚਾਅ ’ਚ ਤਰੱਕੀ
ਦਾ ਭਰੋਸਾ ਦਿਵਾਉਂਦਾ ਹੈ। ਨਾਲ ਹੀ ਇਹ ਅਭਿਆਸ ਸਮੁੰਦਰੀ ਖੇਤਰ ’ਚ ਤੱਟਵਰਤੀ ਬਚਾਅ ਅਤੇ
ਰਾਸ਼ਟਰੀ ਸੁਰੱਖਿਆ ’ਚ  ਸੁਧਾਰ ਲਈ ਬਹੁਤ ਮਹੱਤਵਪੂਰਣ ਸਿੱਧ ਹੋਵੇਗਾ।



ਐਮਜੀ / ਏਐਮ / ਐਸਕੇਸੀ / ਡੀਸੀ

 



(Release ID: 1688874) Visitor Counter : 153