ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਦੇਸ਼ ਵਿਚ ਏਵੀਅਨ ਇਨਫਲੂਐਂਜ਼ਾ ਦੀ ਸਥਿਤੀ

Posted On: 14 JAN 2021 6:56PM by PIB Chandigarh

14 ਜਨਵਰੀ, 2021 ਨੂੰ ਗੁਜਰਾਤ ਦੇ ਡਾਂਗ ਜ਼ਿਲ੍ਹੇ ਵਿਚ ਕੁਝ ਕਾਵਾਂ ਵਿਚ ਏਵੀਅਨ ਇਨਫਲੂਐਂਜ਼ਾ ਦੇ ਵਾਧੂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਮਹਾਰਾਸ਼ਟਰ ਅਤੇ ਮੱਧਪ੍ਰਦੇਸ਼ ਵਿਚ ਪੰਛੀਆਂ ਨੂੰ ਸਫਲਤਾਪੂਰਵਕ ਮਾਰਨ ਦਾ ਕੰਮ ਖਤਮ ਕੀਤੇ ਜਾਣ ਤੋਂ ਬਾਅਦ ਸੈਨਿਟਾਈਜ਼ੇਸ਼ਨ ਗਤੀਵਿਧੀਆਂ ਮੁਕੰਮਲ ਕੀਤੀਆਂ ਗਈਆਂ ਹਨ।

 

ਹਰਿਆਣਾ ਵਿਚ ਚਾਰ ਪੋਲਟਰੀ ਫਾਰਮਾਂ ਤੋਂ ਨਮੂਨਿਆਂ ਵਿਚ ਏਵੀਅਨ ਇਨਫਲੂਐਂਜ਼ਾ (ਐਚ5ਐਨ8) ਦੇ ਪਾਜ਼ਿਟਿਵ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਹ ਫਾਰਮ ਹਰਿਆਣਾ ਦੇ ਪੰਚਕੁਲਾ ਜਿਲੇ ਦੇ ਪਿੰਡਾਂ ਖਟੌਲੀ ਵਿਚ ਮਹਾਰਾਜਾ ਪੋਲਟਰੀ ਫਾਰਮ, ਬਟੌਰ ਦਾ ਤਾਰਾ ਪੋਲਟਰੀ ਫਾਰਮ ਅਤੇ ਮੌਲੀ ਪਿੰਡ ਦਾ ਸਿੰਗਲਾ ਪੋਲਟਰੀ ਫਾਰਮ ਹੈ। 

ਪ੍ਰਭਾਵਤ ਖੇਤਰਾਂ ਵਿਚ ਸਥਿਤੀ ਦੀ ਨਿਗਰਾਨੀ ਲਈ ਕੇਂਦਰੀ ਟੀਮਾਂ ਗਠਤ ਕੀਤੀਆਂ ਗਈਆਂ ਹਨ ਅਤੇ ਇਹ ਟੀਮਾਂ ਪ੍ਰਭਾਵਤ ਖੇਤਰਾਂ ਦਾ ਦੌਰਾ ਕਰ ਰਹੀਆਂ ਹਨ ਅਤੇ ਬੀਮਾਰੀ ਦਾ ਅਧਿਅਨ ਕੀਤਾ ਜਾ ਰਿਹਾ ਹੈ। ਵਿਭਾਗ ਨੇ ਭਾਰਤ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰਾਲਾ ਨੂੰ ਬੇਨਤੀ ਕੀਤੀ ਹੈ ਕਿ ਉਹ ਨਾਮਜ਼ਦ ਲੈਬਾਰਟਰੀਆਂ ਵਿੱਚ ਏਵੀਅਨ ਇਨਫਲੂਐਂਜ਼ਾ ਦੀ ਤੇਜ਼ ਰਫਤਾਰ ਨਾਲ ਟੈਸਟਿੰਗ  ਲਈ ਨਿਰਵਿਘਨ ਟ੍ਰਾਂਸਪੋਰਟੇਸ਼ਨ ਦੀ ਇਜਾਜ਼ਤ ਦੇਵੇ।

 

ਖੋਜ ਤਥਾਂ ਦੀ ਰੌਸ਼ਨੀ ਵਿਚ ਕਿ ਕਈ ਰਾਜਾਂ ਨੇ ਦੂਜੇ ਰਾਜਾਂ ਤੋਂ ਪੋਲਟਰੀ ਅਤੇ ਪੋਲਟਰੀ ਉਤਪਾਦਾਂ ਦੀ ਸਪਲਾਈ ਤੇ ਪਾਬੰਦੀ ਲਗਾ ਦਿੱਤੀ ਹੈ, ਇਹ ਸੁਝਾਅ ਦਿੱਤਾ ਗਿਆ ਹੈ ਕਿ ਅਜਿਹੀ ਪਾਬੰਦੀ ਨੀਤੀ ਦੀ ਸਮੀਖਿਆ ਕੀਤੀ ਜਾਵੇ ਕਿਉਂਕਿ ਇਹ ਪੋਲਟਰੀ ਉਦਯੋਗ ਤੇ ਨਕਾਰਾ ਪ੍ਰਭਾਵ ਵਿਚ ਵਾਧਾ ਕਰੇਗੀ। ਇਸ ਤੋਂ ਇਲਾਵਾ ਇਸ ਗੱਲ ਦੀ ਕੋਈ ਵਿਗਿਆਨਕ ਰਿਪੋਰਟ ਉਪਲਬਧ ਨਹੀਂ ਹੈ ਕਿ ਏਵੀਅਨ ਇਨਫਲੂਐਂਜ਼ਾ ਵਾਇਰਸ ਦੀ ਇਨਫੈਕਸ਼ਨ ਪ੍ਰੋਸੈਸਡ ਉਤਪਾਦਾਂ ਰਾਹੀਂ ਫੈਲਦੀ ਹੈ। ਚੰਗੀ ਤਰ੍ਹਾਂ ਨਾਲ ਪਕਾਇਆ ਗਿਆ ਚਿਕਨ ਅਤੇ ਆਂਡਿਆਂ ਦੀ ਖਪਤ ਮਨੁੱਖਾਂ ਲਈ ਕੋਈ ਖਤਰਾ ਪੈਦਾ ਨਹੀਂ ਕਰਦੀ ਹੈ।

 

ਨਾਮਜ਼ਦ ਲੈਬਾਰਟਰੀਆਂ ਤੋਂ ਪ੍ਰਾਪਤ ਕੀਤੀਆਂ ਗਈਆਂ ਰਿਪੋਰਟਾਂ ਦੇ ਮੱਦੇਨਜ਼ਰ ਕਿ ਦਿੱਲੀ ਦੀ ਗਾਜ਼ੀਪੁਰ ਮੰਡੀ ਤੋਂ ਲਏ ਵਪਾਰਕ ਪੋਲਟਰੀ ਦੇ ਸੈਂਪਲਾਂ ਵਿਚ ਏਵੀਅਨ ਇਨਫਲੂਐਂਜ਼ਾ ਦੇ ਨਮੂਨੇ ਨੈਗੇਟਿਵ ਪਾਏ ਗਏ ਹਨ, ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਅੱਜ ਦਿੱਲੀ ਦੇ ਉਪ ਮੁੱਖ ਮੰਤਰੀ ਸ਼੍ਰੀ ਮਨੀਸ਼ ਸਿਸੋਦੀਆ ਅਤੇ  ਮਿਊਂਸਪਲ ਕਾਰਪੋਰੇਸ਼ਨ ਦਿੱਲੀ ਦੇ ਮੇਅਰਾਂ ਨਾਲ ਇਕ ਵਰਚੁਅਲ ਮੀਟਿੰਗ ਵਿਚ ਪੋਲਟਰੀ ਅਤੇ ਪੋਲਟਰੀ ਉਤਪਾਦਾਂ ਦੀ ਵਿੱਕਰੀ ਉੱਤੇ ਪਾਬੰਦੀ ਹਟਾਉਣ ਤੇ ਜ਼ੋਰ ਦਿੱਤਾ। ਦਿੱਲੀ ਐਨਸੀਟੀ ਦੀ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇਸ ਪਾਬੰਦੀ ਨੂੰ ਹਟਾ ਦਿੱਤਾ।

 

ਵਿਭਾਗ ਦੀਆਂ ਅਡਵਾਈਜ਼ਰੀਆਂ ਤੇ ਅਮਲ ਕਰਦਿਆਂ ਰਾਜਾਂ ਨੇ ਸਮਾਚਾਰ ਪੱਤਰਾਂ ਵਿਚ ਵਿਗਿਆਪਨਾਂ, ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਜਾਗਰੂਕਤਾ ਪੈਦਾ ਕਰਨ ਵਾਲੀਆਂ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਏਵੀਅਨ ਇਨਫਲੂਐਂਜ਼ਾ ਬਾਰੇ ਜਾਗਰੂਕਤਾ ਪੈਦਾ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਅਤੇ ਸਥਿਤੀ ਨਾਲ ਕਿਸ ਤਰ੍ਹਾਂ ਨਜਿੱਠਿਆ ਜਾਵੇ, ਬਾਰੇ ਵਿਚਾਰ ਟਵਿਟਰ ਅਤੇ ਫੇਸਬੁੱਕ ਹੈਂਡਲਾਂ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਸਮੇਤ ਵੱਖ-ਵੱਖ ਮੀਡੀਆ ਪਲੇਟਫਾਰਮਾਂ ਰਾਹੀਂ ਆਮ ਜਨਤਾ ਨਾਲ ਸਾਂਝੇ ਕੀਤੇ ਜਾ ਰਹੇ ਹਨ।

--------------------------------

ਏਪੀਐਸ/ਐਮਜੀ



(Release ID: 1688702) Visitor Counter : 91