ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾਕਟਰ ਹਰਸ਼ ਵਰਧਨ ਨੇ ਆਤਮਨਿਰਭਰ ਭਾਰਤ , ਸਵਤੰਤਰ ਭਾਰਤ ਵੈਬੀਨਾਰ ਨੂੰ ਸੰਬੋਧਨ ਕੀਤਾ


"ਕੇਵਲ ਸਵੈ- ਨਿਰਭਰ ਰਾਸ਼ਟਰ ਹੀ ਆਪਣੇ ਰਾਸ਼ਟਰ ਨੂੰ ਸਰਵੋਤਮ ਬਣਾ ਸਕਦਾ ਹੈ"

"ਸਵੈ- ਨਿਰਭਰ ਭਾਰਤ ਦਾ ਮਤਲਵ ਵਿਦੇਸ਼ੀ ਵਸਤਾਂ ਦਾ ਬਾਈਕਾਟ ਕਰਨਾ ਨਹੀਂ, ਬਲਕਿ ਵਸੂਦੇਵ ਕੁਟੁੰਬਕਮ ਧਾਰਨਾ ਵਿੱਚ ਵਿਸ਼ਵਾਸ ਰੱਖਣਾ ਹੈ"

Posted On: 14 JAN 2021 5:56PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਵਰਚੂਅਲੀ ਸਵਰਾਜ੍ਯ ਮੈਗਜ਼ੀਨ ਵੱਲੋਂ ਆਯੋਜਿਤ ਇੱਕ ਵੈਬੀਨਾਰ ਨੂੰ ਸੰਬੋਧਿਤ ਕੀਤਾ । ਇਹ ਵੈਬੀਨਾਰ ਆਤਮਨਿਰਭਰ ਭਾਰਤ , ਸਵਤੰਤਰ ਭਾਰਤ ਅਤੇ ਕੋਵਿਡ ਤੋਂ ਬਾਅਦ ਵਿਸ਼ਵ ਵਿੱਚ ਭਾਰਤ ਦੀ ਸਿਹਤ ਸੰਭਾਲ ਵਾਤਾਵਰਣ ਪ੍ਰਣਾਲੀ ਉੱਪਰ ਹੈ ।
ਸ਼ੁਰੂ ਵਿੱਚ ਡਾਕਟਰ ਹਰਸ਼ ਵਰਧਨ ਨੇ ਸਾਰਿਆਂ ਨੂੰ ਹੈਪੀ ਮਕਰ ਸੰਕ੍ਰਾਂਤੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ I ਸਵਰਾਜ੍ਯ ਨੂੰ ਵਧਾਈ ਦਿੱਤੀ ਕਿ ਉਹਨਾਂ ਨੇ ਆਤਮਨਿਰਭਰ ਭਾਰਤ ਦੇ ਵਿਸ਼ੇ ਤੇ ਵੈਬੀਨਾਰਾਂ ਦੀ ਲੜੀ ਆਯੋਜਿਤ ਕੀਤੀ ਹੈ । ਉਹਨਾਂ ਕਿਹਾ ,"ਸਾਡੀ ਸਰਕਾਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਪੰਡਿਤ ਦੀਨ ਦਿਆਲ ਉਪਾਧਿਆਏ ਦੇ ਅੰਤੋਦਿਆ ਵਿਚਾਰ ਜਾਂ ਸਮਾਜ ਦੇ ਅਖੀਰਲੇ ਵਿਅਕਤੀ ਦੀ ਸੇਵਾ ਵਾਲੇ ਵਿਚਾਰ ਤੋਂ ਬਹੁਤ ਪ੍ਰੇਰਿਤ ਹੈ । ਆਤਮਨਿਰਭਰ ਭਾਰਤ ਸਰਕਾਰ ਦੇ ਕੇਂਦਰਿਤ ਖੇਤਰਾਂ ਵਿੱਚੋਂ ਇਕ ਬਣ ਗਿਆ ਹੈ , ਜਿਸ ਆਲੇ—ਦੁਆਲੇ ਸਾਰੀਆਂ ਆਰਥਿਕ ਨੀਤੀਆਂ ਬਣਾਈਆਂ ਜਾ ਰਹੀਆਂ ਹਨ । ਸਾਡੀ ਸਰਕਾਰ ਅਮੀਰ ਤੇ ਗਰੀਬ ਵਿਚਾਲੇ ਪਾੜੇ ਨੂੰ ਭਰਨ ਤੇ ਕੇਂਦਰਿਤ ਹੈ ਅਤੇ ਸਾਰੇ ਨਾਗਰਿਕਾਂ ਨੂੰ ਬਰਾਬਰ ਮੌਕੇ ਮੁਹੱਈਆ ਕਰ ਰਹੀ ਹੈ"।
ਭਾਰਤ ਸਵੈ ਨਿਰਭਰ ਨਾਲ ਤਰੱਕੀ ਕਰ ਸਕਦਾ ਹੈ, ਨੂੰ ਵਿਸਥਾਰਪੂਰਵਕ ਦਸਦਿਆਂ ਕੇਂਦਰੀ ਮੰਤਰੀ ਨੇ ਕਿਹਾ ,"ਭਾਰਤ ਤਾਂ ਹੀ ਤਰੱਕੀ ਕਰ ਸਕਦਾ ਹੈ ਜੇਕਰ ਇਸ ਦਾ ਹਰੇਕ ਨਾਗਰਿਕ ਤਰੱਕੀ ਕਰੇ ਅਤੇ ਹਰੇਕ ਨਾਗਰਿਕ ਦੀ ਤਰੱਕੀ ਲਈ ਸਾਨੂੰ ਸਵੈ ਨਿਰਭਰ ਹੋਣ ਦੀ ਲੋੜ ਹੈ । ਸਵੈ ਨਿਰਭਰ ਭਾਰਤ ਦਾ ਮਤਲਬ ਵਿਦੇਸ਼ੀ ਵਸਤਾਂ ਦਾ ਬਾਈਕਾਟ ਕਰਨਾ ਨਹੀਂ ਬਲਕਿ ਵਸੂਦੇਵ ਕੁਟੁੰਬਕਮ ਦੀ ਧਾਰਨਾ ਵਿੱਚ ਵਿਸ਼ਵਾਸ ਕਰਨਾ ਹੈ । ਇਸ ਦਾ ਮਤਲਬ ਹੋਰ ਮੁਲਕਾਂ ਤੇ ਨਿਰਭਰਤਾ ਖ਼ਤਮ ਕਰਨਾ ਅਤੇ ਵਿਕਾਸ ਅਤੇ ਤਰੱਕੀ ਵੱਲ ਵੱਧਣਾ ਹੈ । ਕੇਵਲ ਇੱਕ ਸਵੈ ਨਿਰਭਰ ਰਾਸ਼ਟਰ ਹੀ ਆਪਣੇ ਰਾਸ਼ਟਰ ਨੂੰ ਸਰਵੋਤਮ ਬਣਾ ਸਕਦਾ ਹੈ ।
ਉਹਨਾਂ ਕਿਹਾ,"ਆਤਮਨਿਰਭਰ ਦੀ ਦਿਸ਼ਾ ਵੱਲ ਇੱਕ ਕਦਮ ਵਜੋਂ ਅਸੀਂ ਮੇਕ ਇਨ ਇੰਡੀਆ ਮੁਹਿੰਮ ਲਾਂਚ ਕੀਤੀ ਸੀ ਤਾਂ ਜੋ ਭਾਰਤ ਨੂੰ ਨਿਰਮਾਣ , ਮੁਕਾਬਲੇ ਦੀ ਖੋਜ ਅਤੇ ਨਵੀਨਤਮ ਲਈ ਇੱਕ ਹਬ ਬਣਾਇਆ ਜਾ ਸਕੇ । ਉਦਯੋਗਾਂ ਨਾਲ ਸਾਡੇ ਨੌਜਵਾਨਾਂ ਲਈ ਵਧੇਰੇ ਰੋਜ਼ਗਾਰ ਆਵੇਗਾ , ਜਿਸ ਨਾਲ ਉਹਨਾਂ ਦੀ ਜਿ਼ੰਦਗੀ ਵਿੱਚ ਖੁਸ਼ਹਾਲੀ ਆਵੇਗੀ । ਸਰਕਾਰ ਨੇ ਕਾਰੋਬਾਰ ਕਰਨ ਲਈ ਨਿਯਮ ਸੌਖੇ ਕੀਤੇ ਹਨ ਅਤੇ ਮੁਕਾਬਲੇ ਦੇ ਟੈਕਸ ਸਟਰਕਚਰ , ਨਿਯਮਾਂ ਨੂੰ ਸੁਖਾਲੇ ਬਣਾਉਣਾ ਅਤੇ ਬੇਲੋੜੇ ਰੈਗੂਲੇਸ਼ਨਜ਼ ਨੂੰ ਖ਼ਤਮ ਕਰਨਾ ਅਤੇ ਤਕਨਾਲੋਜੀ ਉੱਪਰ ਵਧੇਰੇ ਧਿਆਨ ਕੇਂਦਰਿਤ ਕਰਨ ਲਈ ਕੰਮ ਕਰ ਰਹੀ ਹੈ । ਮੈਨੂੰ ਵਿਸ਼ਵਾਸ ਹੈ ਕਿ ਇਹਨਾਂ ਯਤਨਾਂ ਨਾਲ ਭਾਰਤ ਦੇ ਗਰੀਬਾਂ ਨੂੰ ਸਿੱਧਾ ਫਾਇਦਾ ਹੋਵੇਗਾ ਅਤੇ ਉਹਨਾਂ ਨੂੰ ਮੌਕੇ ਦੀ ਉਹ ਖਿੜਕੀ ਮਿਲੇਗੀ , ਜਿਸ ਦੇ ਉਹ ਹੱਕਦਾਰ ਹਨ ।
ਕੋਵਿਡ ਸੰਕਟ ਨੂੰ ਮੌਕੇ ਵਿੱਚ ਬਦਲਣ ਦੇ ਵਿਸ਼ੇ ਤੇ ਡਾਕਟਰ ਹਰਸ਼ ਵਰਧਨ ਨੇ ਕਿਹਾ , ਕੋਵਿਡ ਐਮਰਜੈਂਸੀ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ,"ਭਾਰਤ ਕੋਵਿਡ 19 ਮਹਾਮਾਰੀ ਸੰਕਟ ਨੂੰ ਇੱਕ ਮੌਕੇ ਦੀ ਤਰ੍ਹਾਂ ਲਾਜ਼ਮੀ ਤੌਰ ਤੇ ਦੇਖੇ" ਅਤੇ 5 ਮੁੱਢਲੇ ਥੰਮਾਂ ਤੇ ਧਿਆਨ ਕੇਂਦਰਿਤ ਕਰੇ । ਉਹ ਥੰਮ ਹਨ , ਅਰਥਚਾਰਾ , ਤਕਨਾਲੋਜੀ , ਬੁਨਿਆਦੀ ਢਾਂਚਾ , ਜੀਵੰਤ ਡੈਮੋਗ੍ਰਾਫੀ ਅਤੇ ਸਵੈ ਨਿਰਭਰ ਭਾਰਤ ਕਾਇਮ ਕਰਨ ਦੀ ਮੰਗ । ਵਸੋਂ ਦੀ ਉੱਚੀ ਘਣਤਾ ਦੇ ਨਾਲ ਘਟਿਆ ਬੁਨਿਆਦੀ ਢਾਂਚੇ ਨੇ ਇੱਕ ਵੱਡੀ ਚੁਣੌਤੀ ਖੜੀ ਕੀਤੀ ਹੈ । ਇਸ ਬਿਮਾਰੀ ਦੇ ਭਾਰੀ ਸੰਕ੍ਰਮਿਤ ਸੁਭਾਅ ਨੂੰ ਸਮਝਦਿਆਂ ਅਤੇ ਦੇਸ਼ ਭਰ ਵਿੱਚ ਸਿਹਤ ਸੰਭਾਲ ਦੀ ਉਪਲਬੱਧਤਾ ਨੂੰ ਯਕੀਨੀ ਬਣਾਉਣ ਦੀ ਲੋੜ ਲਈ , ਭਾਰਤ ਨੇ ਮੌਜੂਦਾ ਸਿਹਤ ਬੁਨਿਆਦੀ ਢਾਂਚੇ ਲਈ ਫਿਰ ਤੋਂ ਰਣਨੀਤਕ ਤੌਰ ਤੇ ਪ੍ਰਸਤਾਵਿਤ ਕੀਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਿਹਤ ਪ੍ਰਣਾਲੀਆਂ ਜੋ ਹੇਠਲੇ ਪੱਧਰ ਤੇ ਮੁੱਢਲੀਆਂ ਸਿਹਤ ਸਹੂਲਤਾਂ ਦੇ ਰਹੀਆਂ ਹਨ । ਉਹ ਬਿਨਾਂ ਛੂਹੇ ਨਾ ਰਹਿਣ । ਸਰਕਾਰ ਨੇ ਅਗਾਂਹਵੱਧ ਕੇ ਆਪਣੇ ਤੌਰ ਤੇ ਹੋਲ ਆਫ ਸੁਸਾਇਟੀ ਪਹੁੰਚ ਜੋ ਭਾਰਤ ਨੇ ਅਪਣਾਈ , ਉਸ ਨਾਲ ਕੋਵਿਡ 19 ਦਾ ਪ੍ਰਬੰਧ ਕਰਨਾ ਉਸ ਹੁੰਗਾਰੇ ਦੀਆਂ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ"।
ਮਹਾਮਾਰੀ ਦੌਰਾਨ ਸਵੈ ਨਿਰਭਰ ਪਹਿਲਕਦਮੀ ਬਾਰੇ ਬੋਲਦਿਆਂ ਉਹਨਾਂ ਕਿਹਾ ,"ਭਾਰਤ ਨੇ ਲਾਕਡਾਊਨ ਦੌਰਾਨ ਸਮੇਂ ਦੀ ਵਰਤੋਂ ਕਰਕੇ ਸਿਹਤ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ , ਸਿਹਤ ਸੰਭਾਲ ਕਾਮਿਆਂ ਦੀ ਸਮਰੱਥਾ ਉਸਾਰੀ ਅਤੇ ਦੇਸ਼ ਵਿੱਚ ਲੋੜੀਂਦੇ ਲੋਜੀਸਟਿਕਸ ਦੀ ਉਪਲਬੱਧਤਾ ਨੂੰ ਯਕੀਨੀ ਬਣਾਉਣ ਲਈ ਵਰਤਿਆ ਹੈ । ਅਸੀਂ ਪੀ ਪੀ ਈ ਕਿਟਸ , ਮਾਸਕਸ ਨੂੰ ਸਵਦੇਸ਼ੀ ਤੌਰ ਤੇ ਨਿਰਮਾਣ ਕਰਨ ਵਿੱਚ ਅੱਜ ਸਵੈ ਨਿਰਭਰ ਹਾਂ ਅਤੇ ਇਸ ਦੀ ਬਰਾਮਦ ਦੀ ਸਥਿਤੀ ਵਿੱਚ ਹਾਂ । ਪੂਣੇ ਦੀ ਇੱਕ ਲੈਬ ਤੋਂ ਹੁਣ ਸਾਡੇ ਕੋਲ ਆਈ ਸੀ ਐੱਮ ਆਰ ਪ੍ਰਮਾਣਿਤ 2,323 ਤੋਂ ਵੱਧ ਲੈਬਸ ਹਨ"। ਮਹਾਮਾਰੀ ਖਿਲਾਫ ਲੜਾਈ ਵਿੱਚ ਤਕਨਾਲੋਜੀ ਦੀ ਵਰਤੋਂ ਬਾਰੇ ਡਾਕਟਰ ਹਰਸ਼ ਵਰਧਨ ਨੇ ਕਿਹਾ ਕੋਵਿਡ 19 ਪ੍ਰਬੰਧ ਲਈ ਮਦਦ ਕਰਨ ਦੇ ਉਦੇਸ਼ ਨਾਲ ਆਰੋਗਯ ਸੇਤੂ ਐਪਲੀਕੇਸ਼ਨ ਵਿਕਸਿਤ ਕੀਤੀ ਗਈ ਸੀ । ਇਸ  ਐਪਲੀਕੇਸ਼ਨ ਨੂੰ 168 ਮਿਲੀਅਨ ਯੂਜ਼ਰਸ ਨੇ ਡਾਊਨਲੋਡ ਕੀਤਾ ਹੈ । ਨਿਗਰਾਨੀ ਅਤੇ ਕੰਟੇਨਮੈਂਟ ਦੀ ਸਹਾਇਤਾ ਲਈ ਇੱਕ ਆਈ ਟੀ ਟੂਲ ਜਿਸ ਨੂੰ ਇਤਿਹਾਸ ਕਿਹਾ ਗਿਆ ਹੈ , ਵੀ ਵਿਕਸਿਤ ਕੀਤਾ ਗਿਆ । "ਈ ਸੰਜੀਵਨੀ" ਇੱਕ ਵੈੱਬ ਅਧਾਰਿਤ ਵਿਆਪਕ ਟੈਲੀਮੈਡੀਸਨ ਹੱਲ ਦੇਸ਼ ਭਰ ਵਿੱਚ ਵਰਤਿਆ ਜਾ ਰਿਹਾ ਹੈ ਤਾਂ ਜੋ ਪੇਂਡੂ ਤੇ ਅਲੱਗ ਥਲੱਗ ਭਾਈਚਾਰਿਆਂ ਦੇ ਲੋਕਾਂ ਨੂੰ ਵਿਸ਼ੇਸ਼ ਸਿਹਤ ਸੰਭਾਲ ਸੇਵਾਵਾਂ ਦੀ ਪਹੁੰਚ ਦਿੱਤੀ ਜਾ ਸਕੇ । "ਈ—ਆਈ ਸੀ ਯੂਜ਼" ਨੇ ਵੀ 24 ਘੰਟੇ ਆਈ ਸੀ ਯੂ ਰੋਗੀਆਂ ਦੇ ਪ੍ਰਬੰਧਨ ਲਈ ਸੇਧ ਮੁਹੱਈਆ ਕੀਤੀ ਹੈ"। ਦੇਸ਼ ਵਿੱਚ ਮਹਾਮਾਰੀ ਦੌਰਾਨ ਤੇਜ਼ੀ ਨਾਲ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਕੀਤੇ ਯਤਨਾਂ ਨੂੰ ਨੋਟ ਕਰਦਿਆਂ ਉਹਨਾਂ ਕਿਹਾ ,"1.5 ਮਿਲੀਅਨ ਤੋਂ ਵੱਧ ਕੁੱਲ ਆਈਸੋਲੇਸ਼ਨ ਬੈੱਡਸ ਦਾ ਅਨਲਾਕ—6 ਦੀ ਸਮਾਪਤੀ ਤੱਕ ਵਾਧਾ ਹੋਇਆ ਹੈ, ਜੋ ਲਾਕਡਾਊਨ ਤੋਂ ਪਹਿਲਾਂ 10,180 ਸਨ । ਇਸੇ ਤਰ੍ਹਾਂ ਆਈ ਸੀ ਯੂ ਬੈੱਡਸ ਵੀ ਕਰੀਬ 80,669 ਹੋ ਗਏ ਹਨ , ਜਦਕਿ ਇਸ ਦੇ ਮੁਕਾਬਲੇ ਲਾਕਡਾਊਨ ਤੋਂ ਪਹਿਲਾਂ 2,168 ਸਨ  ਕੋਵਿਡ 19 ਲਈ ਵੈਕਸੀਨ ਪ੍ਰਸ਼ਾਸਨ ਬਾਰੇ ਇੱਕ ਕੌਮੀ ਮਾਹਿਰ ਗਰੁੱਪ , ਐੱਨ ਈ ਜੀ ਵੀ ਏ ਸੀ ਮਾਣਯੋਗ ਪ੍ਰਧਾਨ ਮੰਤਰੀ ਦੀ ਸੇਧ ਤਹਿਤ ਗਠਿਤ ਕੀਤਾ ਗਿਆ , ਜੋ ਟੀਕਾਕਰਨ ਲਈ ਵਸੋਂ ਗਰੁੱਪਾਂ ਦੀਆਂ ਤਰਜੀਹਾਂ ਬਾਰੇ ਮੋਨੀਟਰ ਅਤੇ ਫੈਸਲਾ ਕਰੇਗਾ । ਇਸ ਤੋਂ ਇਲਾਵਾ ਇਹ ਗਰੁੱਪ ਵੈਕਸੀਨ ਵਿਧੀ ਦੀ ਸਪੁਰਦਗੀ , ਜਿਸ ਵਿੱਚ ਵੈਕਸੀਨੇਸ਼ਨ ਪ੍ਰਕਿਰਿਆ ਦੀ ਟਰੈਕਿੰਗ ਅਤੇ ਸਪੁਰਦਗੀ ਪਲੇਟਫਾਰਮਾਂ ਦੀ ਚੋਣ ਵੀ ਕਰੇਗਾ । ਇੱਕ ਸਵਦੇਸ਼ੀ ਵਿਕਸਿਤ ਕੋਵਿਨ , ਕੋਵਿਡ 19 ਟੀਕਾਕਰਨ ਸਪੁਰਦਗੀ ਲਈ ਡਿਜੀਟਲ ਪਲੇਟਫਾਰਮ ਵੀ ਵਿਕਸਿਤ ਕੀਤਾ ਗਿਆ ਹੈ । ਕੋਵਿਡ 19 ਟੀਕਾਕਰਨ ਮੁਹਿੰਮ ਵੀ ਮੇਕ ਇਨ ਇੰਡੀਆ ਮੁਹਿੰਮ ਦੁਆਰਾ ਚਲਾਈ ਜਾ ਰਹੀ ਹੈ ਅਤੇ ਦੋਨੋਂ ਟੀਕੇ ਜਿਹਨਾਂ ਨੂੰ ਭਾਰਤ ਵਿੱਚ ਐਮਰਜੈਂਸੀ ਦੇ ਤੌਰ ਤੇ ਵਰਤਣ ਲਈ ਅਧਿਕਾਰ ਮਿਲੇ ਹਨ, ਸਵਦੇਸ਼ੀ ਤੌਰ ਤੇ ਨਿਰਮਾਣ ਕੀਤੇ ਗਏ ਹਨ" । ਸੰਬੋਧਨ ਦੇ ਅਖੀਰ ਵਿੱਚ ਕੇਂਦਰੀ ਮੰਤਰੀ ਨੇ ਕਿਹਾ ਆਤਮਨਿਰਭਰ ਭਾਰਤ ਦਾ ਸੱਦਾ ਇੱਕ ਪ੍ਰੇਰਕ ਸੱਦਾ ਹੈ , ਜੋ ਇੱਕ ਪ੍ਰੇਰਣਾਦਾਇਕ ਸੱਦਾ ਹੈ , ਜੋ ਤੁਹਾਡੇ ਮਿਸ਼ਨ ਨੂੰ ਰੁਕਾਵਟ ਤੇ ਕਾਬੂ ਪਾਉਣ , ਤਿਆਗ ਤੇ ਸਖ਼ਤ ਮੇਹਨਤ ਦੀ ਪ੍ਰਣਾਲੀ ਸਥਾਪਿਤ ਕਰਨ ਅਤੇ ਰਾਸ਼ਟਰ ਨਿਰਮਾਣ ਵੱਲ ਕੰਮ ਕਰਨ ਲਈ ਪ੍ਰੇਰਿਤ ਸੱਦਾ ਹੈ ।

 

ਐੱਮ ਵੀ / ਐੱਸ ਜੇ


(Release ID: 1688639) Visitor Counter : 196