ਵਿੱਤ ਮੰਤਰਾਲਾ

ਐੱਸ ਪੀ ਐੱਮ ਸੀ ਆਈ ਐੱਲ ਨੇ 215.48 ਕਰੋੜ ਰੁਪਏ ਦਾ ਲਾਭਾਂਸ਼ ਅਦਾ ਕੀਤਾ

Posted On: 14 JAN 2021 5:08PM by PIB Chandigarh

ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ (ਡੀ ਈ ਏ ਦੇ ਪ੍ਰਬੰਧਕੀ ਨਿਯੰਤਰਣ ਤਹਿਤ ਤੇ ਪੂਰੀ ਤਰ੍ਹਾਂ ਭਾਰਤ ਸਰਕਾਰ ਦੀ ਮਲਕੀਅਤ ਵਾਲੀ ਸਿਕਿਓਰਿਟੀ ਪ੍ਰਿਟਿੰਗ ਐਂਡ ਮਿਨਟਿੰਗ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਐੱਸ ਪੀ ਐੱਮ ਸੀ ਆਈ ਐੱਲ) ਦੇ ਸ਼ਿਡਿਊਲ—1 , ਮਿੰਨੀ ਰਤਨਾ ਸ਼੍ਰੇਣੀ—1 , ਸੀ ਪੀ ਐੱਸ ਸੀ ਨੇ 2019—20 ਵਰ੍ਹੇ ਲਈ ਭਾਰਤ ਸਰਕਾਰ ਨੂੰ 215.48 ਕਰੋੜ ਰੁਪਏ ਦਾ ਅੰਤਿਮ ਲਾਭਾਂਸ਼ ਦਾ ਭੁਗਤਾਨ ਕੀਤਾ ਹੈ । ਇਹ ਲਾਭਾਂਸ਼ 31 ਮਾਰਚ 2020 ਤੱਕ ਕੰਪਨੀ ਦੀ ਕੁਲ ਲਾਗਤਾ ਦਾ 5% ਹੈ । (ਸਾਲ 2019—20 ਲਈ ਟੈਕਸ ਤੋਂ ਬਾਅਦ ਲਾਭ 41%) । ਇਸ ਨਾਲ ਡੀ ਆਈ ਪੀ ਏ ਐੱਮ ਦੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ ਹੈ ।

https://ci3.googleusercontent.com/proxy/Vf1L7Ew2XEQPJWQemCo-aaCPkMVm3HaumM6mArVC_6Oa0L4LifRkbOhdEW-_QrE_8ZuTFm_3fp0eeCKnN6XHLlYWrtszRfJU6blPLdOpz3SIjj5Dwd8WSRC1=s0-d-e1-ft#http://static.pib.gov.in/WriteReadData/userfiles/image/image001G9DY.jpg  

ਲਾਭਾਂਸ਼ ਦਾ ਚੈੱਕ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੀ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੂੰ ਐੱਸ ਪੀ ਐੱਮ ਸੀ ਆਈ ਐੱਲ ਦੇ ਸੀ ਐੱਮ ਡੀ ਸ਼੍ਰੀਮਤੀ ਤ੍ਰਿਪਤੀ ਪੀ ਘੋਸ਼ ਨੇ ਸ਼੍ਰੀ ਅਜੇ ਕੁਮਾਰ ਸ਼੍ਰੀਵਾਸਤਵ , ਡਾਇਰੈਕਟਰ ਤਕਨੀਕੀ ਨਾਲ ਡੀ ਈ ਏ ਦੇ ਸਕੱਤਰ ਸ਼ੀ੍ ਤਰੁਣ ਬਜਾਜ ਅਤੇ ਵਿੱਤ ਮੰਤਰਾਲੇ ਦੇ ਡੀ ਈ ਏ ਵਿੱਚ ਸੀਨੀਅਰ ਆਰਥਿਕ ਸਲਾਹਕਾਰ (ਸੀ ਐਂਡ ਸੀ) ਡਾਕਟਰ ਸੁਸ਼ਾਂਕ ਸਕਸੈਨਾ ਦੀ ਹਾਜ਼ਰੀ ਵਿੱਚ ਦਿੱਤਾ ।
ਐੱਸ ਪੀ ਐੱਮ ਸੀ ਆਈ ਐੱਲ ਨੇ ਸਾਲ 2019—20 ਦੌਰਾਨ ਬੈਂਕ ਨੋਟਾਂ , ਸਿੱਕਿਆਂ , ਸੁਰੱਖਿਆ ਪੇਪਰਾਂ , ਪਾਸਪੋਰਟਾਂ , ਸਿਕਿਓਰਿਟੀ ਇੰਕਸ ਅਤੇ ਹੋਰ ਸਿਕਿਓਰਿਟੀ ਉਤਪਾਦਾਂ ਦੇ ਨਿਰਮਾਣ ਦੇ ਟੀਚੇ ਪ੍ਰਾਪਤ ਕੀਤੇ ਹਨ । ਸੀ ਪੀ ਐੱਮ ਸੀ ਆਈ ਐੱਲ ਨੇ ਸਾਲ 2019—20 ਵਿੱਚ ਬੈਂਕ ਨੋਟਾਂ ਦੇ 9,824 ਮਿਲੀਅਨ ਪੀਸ , ਸਿੱਕਿਆਂ ਦੇ 3,282 ਮਿਲੀਅਨ ਪੀਸ , 7010 ਮੀਟ੍ਰਿਕ ਟਨ (ਐੱਮ ਟੀ) ਸਿਕਿਓਰਿਟੀ ਪੇਪਰ , 851 ਮੀਟ੍ਰਿਕ ਟਨ ( ਐੱਮ ਟੀ ) ਸਿਕਿਓਰਿਟੀ ਇੰਕ ਦਾ ਨਿਰਮਾਣ ਕੀਤਾ ਹੈ । ਸਾਲ 2019—20 ਦੌਰਾਨ ਕੰਪਨੀ ਦੇ ਸੰਚਾਲਨ ਤੋਂ 4,966 ਕਰੋੜ ਰੁਪਏ ਦਾ ਮਾਲੀਆ ਅਤੇ ਟੈਕਸ ਤੋਂ ਪਹਿਲਾਂ ਲਾਭ ਵੱਧ ਕੇ 1026.79 ਕਰੋੜ ਰੁਪਏ ਹੋਇਆ ਹੈ । ਐੱਸ ਪੀ ਐੱਮ ਸੀ ਆਈ ਐੱਲ ਨੇ ਸਾਲ 2019—20 ਲਈ ਜਨਤਕ ਉਦਮ ਵਿਭਾਗ ਤੋਂ ਕਾਰਪੋਰੇਟ ਸ਼ਾਸਨ ਲਈ "ਐਕਸੇਲੈਂਟ ਗ੍ਰੇਡਿੰਗ" ਪ੍ਰਾਪਤ ਕੀਤੀ ਹੈ ।

 

ਆਰ ਐੱਮ / ਕੇ ਐੱਮ ਐੱਨ



(Release ID: 1688630) Visitor Counter : 163