ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਨਿਰਸੁਆਰਥ ਅਤੇ ਰਚਨਾਤਮਕ ਰੂਪ ਨਾਲ ਯੋਗਦਾਨ ਦੇਣ ਦੀ ਤਾਕੀਦ ਕੀਤੀ


ਵੰਸ਼ਵਾਦ ਦੀ ਰਾਜਨੀਤੀ ਸਮਾਜਿਕ ਭ੍ਰਿਸ਼ਟਾਚਾਰ ਦਾ ਪ੍ਰਮੁੱਖ ਕਾਰਨ ਹੈ: ਪ੍ਰਧਾਨ ਮੰਤਰੀ

Posted On: 12 JAN 2021 3:13PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਦੇ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਨਿਰਸੁਆਰਥ ਅਤੇ ਰਚਨਾਤਮਕ ਰੂਪ ਨਾਲ ਯੋਗਦਾਨ ਦੇਣ ਦਾ ਸੱਦਾ ਦਿੱਤਾ ਹੈ। ਦੂਸਰੇ ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ ਦੇ ਸਮਾਪਨ ਸੈਸ਼ਨ ਨੂੰ ਅੱਜ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਨੀਤੀ ਸਾਰਥਕ ਪਰਿਵਰਤਨ ਲਿਆਉਣ ਦਾ ਇੱਕ ਵੱਡਾ ਮਾਧਿਅਮ ਹੈ ਅਤੇ ਹਰ ਦੂਸਰੇ ਖੇਤਰ ਦੀ ਤਰ੍ਹਾਂ ਰਾਜਨੀਤੀ ਵਿੱਚ ਵੀ ਨੌਜਵਾਨਾਂ ਦੀ ਮੌਜੂਦਗੀ ਮਹੱਤਵਪੂਰਨ ਹੈ। ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਭਰੋਸਾ ਦਿੱਤਾ ਕਿ ਅੱਜ ਇਮਾਨਦਾਰ ਲੋਕਾਂ ਨੂੰ ਸੇਵਾ ਕਰਨ ਦਾ ਅਵਸਰ ਮਿਲ ਰਿਹਾ ਹੈ। ਬੇਈਮਾਨ ਗਤੀਵਿਧੀਆਂ ਨਾਲ ਸਬੰਧਿਤ ਰਾਜਨੀਤੀ ਦੀ ਪੁਰਾਣੀ ਧਾਰਨਾ ਬਦਲ ਰਹੀ ਹੈ। ਅੱਜ ਇਮਾਨਦਾਰੀ ਅਤੇ ਪ੍ਰਦਰਸ਼ਨ ਸਮੇਂ ਦੀ ਜ਼ਰੂਰਤ ਬਣ ਗਏ ਹਨ।

 

ਇਸ ਸੰਦਰਭ ਵਿੱਚ ਪ੍ਰਧਾਨ ਮੰਤਰੀ ਨੇ ਵੰਸ਼ਵਾਦ ਦੀ ਰਾਜਨੀਤੀ ਬਾਰੇ ਵਿਸਤਾਰ ਨਾਲ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਉਨ੍ਹਾਂ ਲੋਕਾਂ ’ਤੇ ਬੋਝ ਬਣ ਗਿਆ ਹੈ ਜਿਨ੍ਹਾਂ ਦੀ ਵਿਰਾਸਤ ਭ੍ਰਿਸ਼ਟਾਚਾਰ ਸੀ। ਦੇਸ਼ ਪਰਿਵਾਰਕ ਸਬੰਧਾਂ ਦੇ ਸਥਾਨ ’ਤੇ ਇਮਾਨਦਾਰੀ ਨੂੰ ਪ੍ਰਾਥਮਿਕਤਾ ਦੇ ਰਿਹਾ ਹੈ ਅਤੇ ਉਮੀਦਵਾਰ ਵੀ ਇਹ ਸਮਝ ਰਹੇ ਹਨ ਕਿ ਸਿਰਫ਼ ਚੰਗੇ ਕੰਮ ਹੀ ਮਾਅਨੇ ਰੱਖਦੇ ਹਨ।

 

ਉਨ੍ਹਾਂ ਨੇ ਨੌਜਵਾਨਾਂ ਨੂੰ ਵੰਸ਼ਵਾਦੀ ਵਿਵਸਥਾ ਨੂੰ ਜੜ ਤੋਂ ਖਤਮ ਕਰਨ ਦਾ ਸੱਦਾ ਦਿੱਤਾ। ਵੰਸ਼ਵਾਦ ਦੀ ਰਾਜਨੀਤੀ ਲੋਕਤੰਤਰੀ ਵਿਵਸਥਾ ਵਿੱਚ ਅਸਮਰੱਥਾ ਅਤੇ ਤਾਨਾਸ਼ਾਹੀ ਨੂੰ ਜਨਮ ਦਿੰਦੀ ਹੈ ਕਿਉਂਕਿ ਇਹ ਵੰਸ਼ ਆਪਣੇ ਪਰਿਵਾਰ ਦੀ ਰਾਜਨੀਤੀ ਅਤੇ ਰਾਜਨੀਤੀ ਵਿੱਚ ਪਰਿਵਾਰ ਨੂੰ ਬਚਾਉਣ ਦੀ ਦਿਸ਼ਾ ਵਿੱਚ ਕੰਮ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, ‘‘ਹੁਣ ਇੱਕ ਨਾਮ ਦੇ ਸਹਾਰੇ ਚੋਣ ਜਿੱਤਣ ਦੇ ਦਿਨ ਖਤਮ ਹੋ ਗਏ ਹਨ, ਲੇਕਿਨ ਵੰਸ਼ਵਾਦ ਰਾਜਨੀਤੀ ਦੀ ਇਹ ਬਿਮਾਰੀ ਅਜੇ ਖਤਮ ਨਹੀਂ ਹੋਈ ਹੈ...ਰਾਜਨੀਤਕ ਵੰਸ਼ਵਾਦ ਰਾਸ਼ਟਰ ਨੂੰ ਅੱਗੇ ਵਧਾਉਣ ਦੀ ਬਜਾਏ ਖੁਦ ਅਤੇ ਪਰਿਵਾਰ ਨੂੰ ਪ੍ਰੋਤਸਾਹਨ ਦਿੰਦਾ ਹੈ। ਇਹ ਭਾਰਤ ਵਿੱਚ ਸਮਾਜਿਕ ਭ੍ਰਿਸ਼ਟਾਚਾਰ ਦਾ ਪ੍ਰਮੁੱਖ ਕਾਰਨ ਹੈ।’’

 

ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਆਉਣ ਦਾ ਸੱਦਾ ਦਿੱਤਾ ਕਿਉਂਕਿ ਉਨ੍ਹਾਂ ਦੇ ਆਉਣ ਨਾਲ ਵੰਸ਼ਵਾਦ ਦੀ ਰਾਜਨੀਤੀ ਦਾ ਅੰਤ ਯਕੀਨੀ ਹੋਵੇਗਾ। ਉਨ੍ਹਾਂ ਨੇ ਕਿਹਾ, ‘‘ਸਾਡੇ ਲੋਕਤੰਤਰ ਨੂੰ ਬਚਾਉਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਰਾਜਨੀਤੀ ਵਿੱਚ ਆਓ। ਸੁਆਮੀ ਵਿਵੇਕਾਨੰਦ ਦੇ ਰੂਪ ਵਿੱਚ ਤੁਹਾਡੇ ਕੋਲ ਇੱਕ ਮਹਾਨ ਮਾਰਗ ਦਰਸ਼ਕ ਹੈ ਅਤੇ ਜੇਕਰ ਉਨ੍ਹਾਂ ਦੀ ਪ੍ਰੇਰਣਾ ਨਾਲ ਸਾਡੇ ਨੌਜਵਾਨ ਰਾਜਨੀਤੀ ਵਿੱਚ ਆਉਂਦੇ ਹਨ ਤਾਂ ਦੇਸ਼ ਮਜ਼ਬੂਤ ਹੋਵੇਗਾ।’’


 

****

 

ਡੀਐੱਸ


(Release ID: 1688099) Visitor Counter : 128