ਗ੍ਰਹਿ ਮੰਤਰਾਲਾ

ਭਾਰਤ ਬੰਗਲਾਦੇਸ਼ ਪੁਲਿਸ ਮੁੱਖੀਆਂ ਦਾ ਸੰਵਾਦ

Posted On: 12 JAN 2021 5:56PM by PIB Chandigarh

ਭਾਰਤ ਤੇ ਬੰਗਲਾਦੇਸ਼ ਦੇ ਪੁਲਿਸ ਮੁਖੀਆਂ ਵਿਚਾਲੇ ਅੱਜ ਪਹਿਲਾ ਵਫਦ ਪੱਧਰੀ ਵਰਚੂਅਲ ਪੁਲਿਸ ਮੁੱਖੀ ਸੰਵਾਦ ਸਕਾਰਾਤਮਕ ਤੇ ਵਿਸਵਾਸ਼ ਵਾਲੇ ਵਾਤਾਵਰਨ ਵਿੱਚ ਹੋਇਆ । ਮੌਜੂਦਾ ਦੁਵੱਲੇ ਸਹਿਯੋਗ, ਆਪਸੀ ਹਿਤਾਂ ਦੇ ਮੁੱਦੇ ਤੇ ਅੱਗੇ ਜਾਣ ਲਈ ਵਿਚਾਰ ਵਟਾਂਦਰੇ ਦੇ ਨਾਲ ਇਹ ਫੈਸਲਾ ਕੀਤਾ ਗਿਆ ਕਿ ਦੋਹਾਂ ਮੁਲਕਾਂ ਦੇ ਪੁਲਿਸ ਬਲਾਂ ਦੇ ਸੰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ । ਇਸ ਲਈ ਇਕ ਅਗਲੇ ਕਦਮ ਵਜੋਂ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਮੌਜੂਦਾ ਅਤੇ ਉਭਰ ਰਹੇ ਸੁਰੱਖਿਆ ਤੇ ਅੱਤਵਾਦ ਖਿਲਾਫ ਚੁਣੌਤੀਆਂ ਲਈ ''ਨੋਡਲ ਬਿੰਦੂ' ਸਥਾਪਿਤ ਕੀਤੇ ਜਾਣਗੇ । ਦੋਵੇਂ ਧਿਰ ਅੱਤਵਾਦੀ ਜਥੇਬੰਦੀਆਂ ਜਿਹਨਾ ਵਿੱਚ ਵਿਸ਼ਵ ਵਿਆਪੀ ਅੱਤਵਾਦੀ ਗਰੁੱਪਾਂ ਦੇ ਨਾਲ ਨਾਲ ਭਗੌੜਿਆਂ ਚਾਹੇ ਉਹ ਜਿਥੇ ਵੀ ਮੌਜੂਦ ਹਨ ਜਾਂ ਸਰਗਰਮ ਹਨ, ਉਹਨਾ ਖਿਲਾਫ ਸਾਂਝੇ ਤੌਰ ਤੇ ਹੋਰ ਕੰਮ ਕਰਨ ਲਈ ਸਹਿਮਤ ਸਨ । ਦੋਹਾਂ ਧਿਰਾਂ ਨੇ ਨਿਰਧਾਰਤ ''ਨੋਡਲ ਬਿੰਦੂਆਂ'' ਰਾਹੀਂ ਰੀਅਲ ਟਾਈਮ ਖੁਫੀਆ ਜਾਣਕਾਰੀ ਅਤੇ ਫੀਡਬੈਕ ਸਾਂਝਾ ਕਰਨ ਦੀ ਜਰੂਰਤ ਨੂੰ ਦੁਹਰਾਇਆ ਜਦਕਿ ਦੋਨਾਂ ਧਿਰਾਂ ਵਲੋਂ ਵਿਦਰੋਹੀ ਗਰੁਪਾਂ ਵਿਰੁਧ ਚਲ ਰਹੀ ਕਾਰਵਾਈ ਦੀ ਇਕ ਦੂਜੇ ਨੇ ਸ਼ਲਾਘਾ ਕੀਤੀ ।
ਸਰਹੱਦੋ ਪਾਰ ਦੀਆਂ ਅਪਰਾਧਿਕ ਗਤੀਵਿਧੀਆਂ ਜਿਵੇਂ ਨਸ਼ੇ ਦੀ ਤਸਕਰੀ, ਨਕਲੀ ਭਾਰਤੀ ਕਰੰਸੀ ਨੋਟਸ, ਹਥਿਆਰ ਤੇ ਗੋਲਾ ਬਾਰੂਦ ਤੇ ਮਨੁਖੀ ਤਸਕਰੀ ਸਮੇਤ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕਰਕੇ ਇਹਨਾ ਵਿਚ ਤਾਲਮੇਲ ਵਧਾਉਣ ਦੀ ਲੋੜ ਤੇ ਜੋਰ ਦਿੱਤਾ ਗਿਆ।
ਮੌਜੂਦਾ ਕੋਵਿਡ 19 ਮਹਾਮਾਰੀ ਦੀਆਂ ਪਾਬੰਦੀਆਂ ਦੇ ਮੱਦੇਨਜਰ ਮੀਟਿੰਗ ਵਰਚੂਅਲ ਅਤੇ ਥੋਹੜੇ ਚਿਰ ਲਈ ਕੀਤੀ ਗਈ ਹਾਲਾਂਕਿ ਦੋਹਾਂ ਧਿਰਾਂ ਨੇ ਇਸ ਨਵੀ ਉਚ ਪਧਰੀ ਵਿਧੀ ਦੀ ਮਹੱਤਤਾ ਉਤੇ ਜੋਰ ਦਿੱਤਾ ਕਿਉਂਕਿ ਗਲਬਾਤ ਭਵਿੱਖ ਵਿੱਚ ਹੋਣ ਵਾਲੀਆਂ ਸਾਰੀਆਂ ਸੁਰੱਖਿਆ ਚੁਣੌਤੀਆਂ ਦਾ ਹੱਲ ਕਰਨ ਲਈ ਦੋਵੇਂ ਧਿਰਾਂ ਦੇ ਵਧੇਰੇ ਸਹਿਯੋਗ ਤੇ ਭਰੋਸੇ ਨਾਲ ਹੋਈ ਹੈ । ਦੋਹਾਂ ਧਿਰਾਂ ਦੀਆਂ ਹੋਰ ਸੁਰੱਖਿਆ ਏਜੰਸੀਆਂ ਦੇ ਮੈਂਬਰਾਂ ਦੀ ਸਹਾਇਤਾ ਨਾਲ ਪੁਲਿਸ ਮੁਖੀਆਂ ਦੇ ਸੰਵਾਦ ਸੰਸਥਾ ਦੋਹਾਂ ਦੋਸ਼ਾਂ ਦੇ ਪੁਲਿਸ ਬਲਾਂ ਵਿਚਾਲੇ ਮੌਜੂਦਾ ਸਹਿਯੋਗ ਨੂੰ ਹੋਰ ਵਧਾਏਗੀ, ਜਿਸ ਨਾਲ ਇਹ ਰਿਸ਼ਤਾ ਮਜ਼ਬੂਤ ਹੋਵੇਗਾ ਅਤੇ ਬੰਗਲਾਦੇਸ਼ ਦੀ ਮੁਕਤੀ ਦੀ 50ਵੀ ਵਰੇਗੰਢ ਵਿੱਚ ਰਣਨੀਤਕ ਭਾਈਵਾਲ ਤੋਂ ਪਾਰ ਜਾਵੇਗੀ ।


ਐਨ.ਡਬਲਿਯੂ/ਆਰ.ਕੇ./ਪੀ.ਕੇ./ਡੀ.ਡੀ.ਡੀ.


(Release ID: 1688053)