ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਵਿਸ਼ਵ ਪੱਧਰ 'ਤੇ ਭਾਰਤ ਦੀ ਕੋਮਲ ਸ਼ਕਤੀ ਨੂੰ ਵਧਾਉਣ ਲਈ ਟੂਰਿਜ਼ਮ ਸੰਭਾਵਨਾਵਾਂ ਦਾ ਲਾਭ ਲੈਣ ਦਾ ਸੱਦਾ ਦਿੱਤਾ


ਟੂਰਿਜ਼ਮ ਉਦਯੋਗ ਨੂੰ ਮੁੜ ਸੁਰਜੀਤੀ ਲਈ ਲੋਕਾਂ ਦੀ 'ਯਾਤਰਾ ਸਥਾਨਕ' ਪ੍ਰਤੀ ਉਤਸੁਕਤਾ ਨੂੰ ਵਰਤਣਾ ਚਾਹੀਦਾ ਹੈ: ਉਪ ਰਾਸ਼ਟਰਪਤੀ ਸ਼੍ਰੀ ਨਾਇਡੂ

ਉਪ ਰਾਸ਼ਟਰਪਤੀ ਨੇ ਪ੍ਰਾਹੁਣਚਾਰੀ ਉਦਯੋਗ ਨੂੰ ਸੈਲਾਨੀਆਂ ਦਾ ਵਿਸ਼ਵਾਸ ਪ੍ਰਾਪਤ ਕਰਨ ਲਈ ਸਿਹਤ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ

ਗੋਆ ਦਾ ਸੈਲਾਨੀਆਂ ਦੇ ਦਿਲਾਂ ਵਿੱਚ ਵਿਸ਼ੇਸ਼ ਸਥਾਨ ਹੈ: ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਗੋਆ ਦੇ ਇੰਸਟੀਟਿਊਟ ਆਵ੍ ਹੋਟਲ ਮੈਨੇਜਮੈਂਟ ਵਿੱਚ ਭਾਸ਼ਣ ਦਿੱਤਾ

Posted On: 12 JAN 2021 1:39PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਪ੍ਰਾਹੁਣਚਾਰੀ ਉਦਯੋਗ ਨੂੰ ਵਿਸ਼ਵ ਪੱਧਰ 'ਤੇ ਭਾਰਤ ਦੀ ਕੋਮਲ ਸ਼ਕਤੀ ਨੂੰ ਵਧਾਉਣ ਲਈ ਟੂਰਿਜ਼ਮ ਸੰਭਾਵਨਾਵਾਂ ਦਾ ਪੂਰਾ ਲਾਭ ਉਠਾਉਣ ਦਾ ਸੱਦਾ ਦਿੱਤਾ ਹੈ ਉਪ ਰਾਸ਼ਟਰਪਤੀ ਨੇਅਤਿਥੀ ਦੇਵੋ ਭਵਦੀ ਭਾਰਤੀ ਧਾਰਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਡਾ ਸੱਭਿਆਚਾਰ, ਸਾਡਾ ਪਕਵਾਨ ਅਤੇ ਵਿਦੇਸ਼ੀਆਂ ਦੇ ਪ੍ਰਤੀ ਸੁਆਗਤ ਕਰਨ ਦੀ ਸਾਡੀ ਪ੍ਰਵਿਰਤੀ ਵਧੇਰੇ ਯਾਤਰੀਆਂ ਨੂੰ ਭਾਰਤ ਵੱਲ ਖਿੱਚਣ ਵਿੱਚ ਸਹਾਇਤਾ ਕਰ ਸਕਦੀ ਹੈ

ਰਾਸ਼ਟਰੀ ਯੁਵਕ ਦਿਵਸ ਮੌਕੇ ਸੁਆਮੀ ਵਿਵੇਕਾਨੰਦ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਸੁਆਮੀ ਜੀ ਦਾ ਹਵਾਲਾ ਦਿੱਤਾ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਗੁਣਾਂ ਦਾ ਅਨੁਸਰਣ ਕਰਨ ਅਤੇ ਉਨ੍ਹਾਂ ਦੁਆਰਾ ਦਰਸਾਏ ਮਾਰਗਤੇ ਚੱਲਣ ਦੀ ਅਪੀਲ ਕੀਤੀ

ਇੰਸਟੀਟਿਊਟ ਆਵ੍ ਹੋਟਲ ਮੈਨੇਜਮੈਂਟ (ਆਈਐੱਚਐੱਮ), ਗੋਆ ਵਿਖੇ ਬੋਲਦਿਆਂ, ਸ਼੍ਰੀ ਨਾਇਡੂ ਨੇ ਅਰਥਵਿਵਸਥਾ ਵੱਲ ਯਾਤਰਾ ਅਤੇ ਟੂਰਿਜ਼ਮ ਖੇਤਰ ਦੀ ਮਹੱਤਤਾ ਨੂੰ ਦਰਸਾਉਂਦਿਆਂ ਕਿਹਾ ਕਿ ਸਭ ਤੋਂ ਵੱਡੇ ਰੋਜ਼ਗਾਰ ਪੈਦਾ ਕਰਨ ਵਾਲਿਆਂ ਵਿੱਚੋਂ ਇੱਕ ਵਜੋਂ, ਸੈਕਟਰ ਨੇ 87.5 ਮਿਲੀਅਨ ਲੋਕਾਂ ਨੂੰ ਰੋਜ਼ਗਾਰ ਦਿੱਤਾ, ਜੋ ਕਿ 2018-19 ਵਿੱਚ ਰੋਜ਼ਗਾਰ ਦੇ ਹਿੱਸੇ ਦੇ 12.75% ਦੇ ਬਰਾਬਰ ਹੈ ਇਹ ਦੱਸਦਿਆਂ ਕਿ ਇਹ ਸੈਕਟਰ ਮਹਾਮਾਰੀ ਕਾਰਨ ਅੰਤਰਰਾਸ਼ਟਰੀ ਆਮਦ ਅਤੇ ਨੌਕਰੀਆਂ ਦੀ ਘਾਟ ਕਰਕੇ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਉਪ ਰਾਸ਼ਟਰਪਤੀ ਨੇ ਵਿਸ਼ਵਾਸ ਜਤਾਇਆ ਕਿ ਮੰਦੀ ਅਸਥਾਈ ਰਹੇਗੀ ਅਤੇ ਪ੍ਰਾਹੁਣਚਾਰੀ ਦਾ ਉਦਯੋਗ ਵਾਪਸੀ ਕਰੇਗਾ ਇਸ ਸਬੰਧ ਵਿੱਚ, ਉਪ ਰਾਸ਼ਟਰਪਤੀ ਨੇ ਇਸ ਤੱਥ ਵਿੱਚ ਉਮੀਦ ਜਤਾਈ ਕਿ ਲੋਕ ਇੱਕ ਵਾਰ ਸਥਿਤੀ ਆਮ ਵਾਂਗ ਹੋਣਤੇ ਦੁਬਾਰਾ ਮੌਜ-ਮਸਤੀ ਲਈ ਯਾਤਰਾ ਕਰਨ ਲਈ ਉਤਸੁਕ ਹੋਣਗੇ ਉਨ੍ਹਾਂ ਸੁਝਾਅ ਦਿੱਤਾ ਕਿ ਸਾਡੀ ਮਜਬੂਤ ਘਰੇਲੂ ਟੂਰਿਜ਼ਮ ਮਾਰਕਿਟ ਉਨ੍ਹਾਂ ਦੇਸ਼ਾਂ ਦੀ ਤੁਲਨਾ ਵਿੱਚ ਪ੍ਰਭਾਵ ਨੂੰ ਘੱਟ ਕਰਨ ਵਿੱਚ ਸਹਾਇਤਾ ਕਰ ਸਕਦੀ ਹੈ ਜੋ ਇਕੱਲੇ ਅੰਤਰਰਾਸ਼ਟਰੀ ਸੈਲਾਨੀਆਂ 'ਤੇ ਨਿਰਭਰ ਕਰਦੇ ਹਨ

ਸ੍ਰੀ ਨਾਇਡੂ ਨੇ ਕਿਹਾ ਕਿ ਕੋਵਿਡ -19 ਪੜਾਅ ਦੇ ਤੁਰੰਤ ਬਾਅਦ ਲੋਕਾਂ ਦੀਸਥਾਨਕ ਯਾਤਰਾਕਰਨ ਦੀ ਉਤਸੁਕਤਾ ਇੱਕ ਵਿਸ਼ਾਲ ਅਵਸਰ ਦੀ ਪੇਸ਼ਕਸ਼ ਕਰੇਗੀ ਅਤੇ ਉਨ੍ਹਾਂ ਉਦਯੋਗ ਨੂੰ ਸਵਦੇਸ਼ ਦਰਸ਼ਨ ਅਤੇ ਪ੍ਰਸਾਦ (PRASAD) ਜਿਹੀਆਂ ਯੋਜਨਾਵਾਂ ਦੀ ਸਹਾਇਤਾ ਨਾਲ ਇਸ ਵਧ ਰਹੇ ਬਜ਼ਾਰ ਨੂੰ ਚੰਗੀ ਤਰ੍ਹਾਂ ਟੈਪ ਕਰਨ ਦੀ ਸਲਾਹ ਦਿੱਤੀ

 

ਉਪ ਰਾਸ਼ਟਰਪਤੀ ਨੇ ਲੋਕਾਂ ਨੂੰ ਆਪਣੇ ਗੁਆਂਢੀ ਰਾਜਾਂ ਤੋਂ ਸ਼ੁਰੂ ਕਰਦਿਆਂ ਸਥਾਨਕ ਟੂਰਿਸਟ ਸਥਾਨਾਂ 'ਤੇ ਜਾਣ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ ਭਾਰਤ ਦੀ ਵਿਸ਼ਾਲ ਕੁਦਰਤੀ ਅਤੇ ਸੱਭਿਆਚਾਰਕ ਸੁੰਦਰਤਾ ਦੀ ਪ੍ਰਸ਼ੰਸਾ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਨੌਜਵਾਨਾਂ ਨੂੰ ਕੰਨਿਆ ਕੁਮਾਰੀ ਦੇ ਵਿਵੇਕਾਨੰਦ ਰੌਕ ਮੈਮੋਰੀਅਲ, ਅੰਡੇਮਾਨ ਦੀ ਸੈਲੂਲਰ ਜੇਲ੍ਹ ਅਤੇ ਗੁਜਰਾਤ ਵਿੱਚ ਸਟੈਚੂ ਆਵ੍ ਯੂਨਿਟੀ ਦਾ ਦੌਰਾ ਕਰਨਾ ਚਾਹੀਦਾ ਹੈ ਘਰੇਲੂ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਸਰਕਾਰ ਦੇ ਪ੍ਰੋਗਰਾਮ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, “ਬਾਹਰ ਜਾਨੇ ਸੇ ਪਹਲੇ, ਦੇਖੋ ਅਪਨਾ ਦੇਸ਼

ਇਸ ਤੋਂ ਇਲਾਵਾ, ਟੂਰਿਜ਼ਮ ਨੂੰ ਮੁੜ ਚਾਲੂ ਕਰਨ ਲਈ, ਸ਼੍ਰੀ ਨਾਇਡੂ ਨੇ ਕਿਹਾ ਕਿ ਪ੍ਰਾਹੁਣਚਾਰੀ ਉਦਯੋਗ ਲਈ ਸਾਰੇ ਸਿਹਤ ਅਤੇ ਸੁਰੱਖਿਆ ਪ੍ਰੋਟੋਕੋਲਾਂ ਦੀ ਪਾਲਣਾ ਕਰਦਿਆਂ ਸੈਲਾਨੀਆਂ ਦਾ ਵਿਸ਼ਵਾਸ ਅਤੇ ਭਰੋਸਾ ਹਾਸਲ ਕਰਨਾ ਬਹੁਤ ਮਹੱਤਵਪੂਰਨ ਹੈ ਇਸ ਸਬੰਧ ਵਿੱਚ, ਉਨ੍ਹਾਂ ਕੋਵਿਡ -19 ਸੁਰੱਖਿਆ ਅਤੇ ਸਵੱਛਤਾ ਲਈ ਟੂਰਿਜ਼ਮ ਮੰਤਰਾਲੇ ਦੀ ਅਨੁਪਾਲਨ ਪ੍ਰਣਾਲੀ -ਮੁੱਲਾਂਕਣ, ਜਾਗਰੂਕਤਾ ਅਤੇ ਹੌਸਪਿਟੈਲਿਟੀ ਇੰਡਸਟ੍ਰੀ ਵਿੱਚ ਟ੍ਰੇਨਿੰਗ ਪ੍ਰਣਾਲੀ (SAATHI) ਦਾ ਹਵਾਲਾ ਦਿੱਤਾ

ਸ੍ਰੀ ਨਾਇਡੂ ਨੇ ਕਿਹਾ ਕਿ ਸਾਥੀ (SAATHI) ਜਿਹੀਆਂ ਪਹਿਲਾ ਸੁਰੱਖਿਅਤ ਢੰਗ ਨਾਲ ਕੰਮਕਾਜ ਜਾਰੀ ਰੱਖਣ ਅਤੇ ਮਹਿਮਾਨਾਂ ਦੇ ਵਿਸ਼ਵਾਸ ਨੂੰ ਬਹਾਲ ਕਰਨ ਲਈ ਹੋਟਲਾਂ ਦੀ ਤਿਆਰੀ ਵਿੱਚ ਸਹਾਇਤਾ ਕਰਨਗੀਆਂ, ਇਸ ਤੋਂ ਇਲਾਵਾ ਇੱਕ ਹੋਟਲ ਦੇ ਅਕਸ ਨੂੰ ਇੱਕ ਜ਼ਿੰਮੇਵਾਰ ਹੋਟਲ ਵਜੋਂ ਵਧਾਉਣ ਵਿੱਚ ਸਹਾਈ ਹੋਣਗੀਆਂ

ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਕਾਰਾਤਮਕ ਰਵੱਈਆ ਅਤੇ ਮੁਸਕਰਾਉਂਦਾ ਚਿਹਰਾ ਪ੍ਰਾਹੁਣਚਾਰੀ ਸੈਕਟਰ ਵਿੱਚ ਸਫਲਤਾ ਪ੍ਰਾਪਤ ਕਰਨ ਵਿੱਚ ਬਹੁਤ ਸਹਾਈ ਹੋ ਸਕਦਾ ਹੈ ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਮਾਂ-ਬੋਲੀ ਨੂੰ ਭੁੱਲੇ ਬਿਨਾ ਟੂਰਿਜ਼ਮ ਖੇਤਰ ਵਿੱਚ ਵਧੇਰੇ ਤਰੱਕੀ ਲਈ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣ ਲਈ ਉਤਸ਼ਾਹਿਤ ਕੀਤਾ

ਸ਼੍ਰੀ ਨਾਇਡੂ ਨੇ ਆਪਣੀ ਵਿਅਕਤੀਗਤ ਜੀਵਨ ਦੇ ਕਿੱਸੇ ਸਾਂਝੇ ਕਰਦਿਆਂ ਸੁਝਾਅ ਦਿੱਤਾ ਕਿ ਅਨੁਸ਼ਾਸਨ ਵਿੱਚ ਰਹਿੰਦਿਆਂ ਸਖ਼ਤ ਮਿਹਨਤ ਕਰਨ ਦੇ ਰਵੱਈਏ ਨਾਲ ਉੱਤਮ ਹੋਣ ਦੀ ਲਾਲਸਾ, ਸਫ਼ਲਤਾ ਪ੍ਰਾਪਤ ਕਰਨ ਲਈ ਬਹੁਤ ਜ਼ਰੂਰੀ ਹੈ ਉਨ੍ਹਾਂ ਸਲਾਹ ਦਿੱਤੀ ਕਿ ਵਿਦਿਆਰਥੀਆਂ ਨੂੰਦਬਾਅਹੇਠ ਨਹੀਂ, ਬਲਕਿਅਨੰਦਨਾਲ ਕੰਮ ਕਰਨਾ ਚਾਹੀਦਾ ਹੈ

ਉਪ ਰਾਸ਼ਟਰਪਤੀ ਨੇ ਇੱਕ ਪ੍ਰਮੁੱਖ ਆਲਮੀ ਟੂਰਿਸਟ ਮੰਜਿਲ ਵਜੋਂ ਗੋਆ ਦੀ ਮਹੱਤਤਾ ਬਾਰੇ ਵੀ ਚਰਚਾ ਕੀਤੀ ਉਨ੍ਹਾਂ ਟਿੱਪਣੀ ਕੀਤੀ ਕਿ ਗੋਆ ਸੈਲਾਨੀਆਂ ਨੂੰ ਕੁਦਰਤੀ ਸੁੰਦਰਤਾ ਤੋਂ ਇਲਾਵਾ, ਕਲਾ ਅਤੇ ਆਰਕੀਟੈਕਚਰ ਤੋਂ ਲੈ ਕੇ ਮੇਲਿਆਂ ਅਤੇ ਤਿਉਹਾਰਾਂ ਤੱਕ ਬਹੁਤ ਸਾਰੀਆਂ ਚੀਜ਼ਾਂ ਦੀ ਪੇਸ਼ਕਸ਼ ਕਰਦਾ ਹੈ ਇਸੇ ਲਈ ਗੋਆ ਦਾ ਅੰਤਰਰਾਸ਼ਟਰੀ ਅਤੇ ਘਰੇਲੂ ਸੈਲਾਨੀਆਂ ਦੇ ਦਿਲਾਂ ਵਿੱਚ ਵਿਸ਼ੇਸ਼ ਸਥਾਨ ਹੈ

ਇਸ ਮੌਕੇ, ਸ੍ਰੀ ਨਾਇਡੂ ਨੇ ਸੰਸਥਾ ਵਿੱਚ ਆਯੋਜਿਤਏਕ ਭਾਰਤ ਸ਼੍ਰੇਸ਼ਠ ਭਾਰਤਪਹਿਲ ਦੀ ਸ਼ਲਾਘਾ ਕੀਤੀ ਜੋ ਗੋਆ ਅਤੇ ਝਾਰਖੰਡ ਦਰਮਿਆਨ ਸੱਭਿਆਚਾਰਕ ਸਬੰਧਾਂ ਨੂੰ ਦਰਸਾਉਂਦੀ ਹੈ ਉਨ੍ਹਾਂ ਕਿਹਾ ਕਿ ਇਹ ਇਨੋਵੇਟਿਵ ਉਪਾਅ ਰਾਜਾਂ ਦਰਮਿਆਨ ਸਬੰਧਾਂ ਨੂੰ ਵਧਾਉਂਦਾ ਹੈ ਅਤੇ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ​​ਕਰਦਾ ਹੈ

ਇਸ ਇੰਟਰੈਕਟਿਵ ਪ੍ਰੋਗਰਾਮ ਵਿੱਚ ਸ਼੍ਰੀ ਮੌਵਿਨ ਗੋਡਿਨਹੋ, ਪ੍ਰੋਟੋਕੋਲ ਮੰਤਰੀ, ਗੋਆ, ਸੁਸ਼੍ਰੀ ਮੀਨਾਕਸ਼ੀ ਸ਼ਰਮਾ, ਡਾਇਰੈਕਟਰ ਜਨਰਲ, ਟੂਰਿਜ਼ਮ ਮੰਤਰਾਲਾ, ਭਾਰਤ ਸਰਕਾਰ, ਸ਼੍ਰੀ ਗਿਆਨ ਭੂਸ਼ਣ, ਆਰਥਿਕ ਸਲਾਹਕਾਰ, ਟੂਰਿਜ਼ਮ ਮੰਤਰਾਲਾ, ਸ਼੍ਰੀ ਜੇ ਅਸ਼ੋਕ ਕੁਮਾਰ, ਚੇਅਰਮੈਨ, ਇੰਸਟੀਟਿਊਟ ਆਵ੍ ਹੋਟਲ ਮੈਨੇਜਮੈਂਟ, ਗੋਆ ਅਤੇ ਹੋਰ ਪਤਵੰਤੇ ਹਾਜ਼ਰ ਸਨ

 

***********

 

ਐੱਮਐੱਸ / ਆਰਕੇ / ਡੀਪੀ



(Release ID: 1687999) Visitor Counter : 162