ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾਕਟਰ ਹਰਸ਼ ਵਰਧਨ ਨੇ ਮਿਸ ਪੂਨਮ ਖੇਤਰਪਾਲ ਸਿੰਘ ਰੀਜਨਲ ਡਾਇਰੈਕਟਰ ਡਬਲਯੂ ਐੱਚ ਓ ਐੱਸ ਈ ਏ ਆਰ ਓ ਦੇ ਨਾਲ ਏਮਜ਼ ਨਵੀਂ ਦਿੱਲੀ ਦੇ 47ਵੇਂ ਕਨਵੋਕੇਸ਼ਨ ਸਮਾਰੋਹ ਦੀ ਪ੍ਰਧਾਨਗੀ ਕੀਤੀ


"ਸਾਨੂੰ ਰਾਜਕੁਮਾਰੀ ਅਮ੍ਰਿਤ ਕੌਰ ਦੀ ਨਵੀਨਤਾ ਤੇ ਹੌਂਸਲੇ ਦੇ ਨਵੇਂ ਉੱਦਮਾਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ , ਇਹ ਏਮਜ਼ ਦਾ ਡੀ ਐੱਨ ਏ ਬਣ ਗਿਆ ਹੈ"

ਅਸੀਂ ਮਿਲ ਕੇ ਏਮਜ਼ ਦੀ ਅਮੀਰ ਵਿਰਾਸਤ ਵਿੱਚ ਅਗਲਾ ਅਧਿਆਏ ਜੋੜ ਸਕਦੇ ਹਾਂ : ਡਾਕਟਰ ਹਰਸ਼ ਵਰਧਨ

Posted On: 11 JAN 2021 5:43PM by PIB Chandigarh

ਕੇਂਦਰੀ ਮੰਤਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਦੀ ਹਾਜ਼ਰੀ ਵਿੱਚ ਏਮਜ਼ ਨਵੀਂ ਦਿੱਲੀ ਦੀ 47ਵੀਂ ਕਨਵੋਕੇਸ਼ਨ (2018 ਤੇ 2019 ਸਾਲ ਲਈ) ਦੀ ਪ੍ਰਧਾਨਗੀ ਕੀਤੀ । ਮਿਸ ਪੂਨਮ ਖੇਤਰਪਾਲ ਸਿੰਘ ਰੀਜਨਲ ਡਾਇਰੈਕਟਰ ਡਬਲਯੂ ਐੱਚ ਓ ਐੱਸ ਈ ਏ ਆਰ ਓ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸਨ।

0  

ਡਾਕਟਰ ਹਰਸ਼ ਵਰਧਨ ਨੇ ਸੰਸਥਾ ਨੂੰ ਉਸਾਰਨ ਲਈ ਆਪਣੇ ਸਾਰੇ ਸਾਥੀਆਂ ਨੂੰ ਮਾਣਤਾ ਦਿੰਦਿਆਂ ਧੰਨਵਾਦ ਦਿੱਤਾ । ਉਹਨਾਂ ਕਿਹਾ ,"ਕੋਈ ਵੀ ਸੰਸਥਾ ਅਚਾਨਕ ਮਹਾਨ ਨਹੀਂ ਹੋ ਜਾਂਦੀ ਭਾਵੇਂ ਉਸ ਵਿੱਚ ਇਸਦੀ ਸੰਭਾਵਨਾ ਹੋਵੇ ਅਤੇ ਉਹ ਹਮੇਸ਼ਾ ਇਸ ਲਈ ਯਤਨ ਕਰੇ"। ਇਸ ਦੇ ਬਾਨੀ ਦੀ ਹੌਂਸਲੇ ਵਾਲੀ ਭਾਵਨਾ ਵੱਲ ਦੇਖਦਿਆਂ ਏਮਜ਼ ਲਈ ਨਵੀਂ ਦ੍ਰਿਸ਼ਟੀ ਬਣਾਉਂਦਿਆਂ ਉਹਨਾਂ ਕਿਹਾ ,"ਰਾਜਕੁਮਾਰ ਅਮ੍ਰਿਤ ਕੌਰ ਨੇ ਵਿਸ਼ਵ ਪੱਧਰ ਦੀ ਮੈਡੀਕਲ ਸਿੱਖਿਆ ਆਮ ਭਾਰਤੀਆਂ ਨੂੰ ਮੁਹੱਈਆ ਕਰਨ ਲਈ ਵਿਦੇਸ਼ੀ ਮੁਲਕਾਂ ਅਤੇ ਅੰਤਰਰਾਸ਼ਟਰੀ ਵਿਕਾਸ ਹਿੱਸੇਦਾਰਾਂ ਤੱਕ ਪਹੁੰਚ ਕੀਤੀ ਤਾਂ ਜੋ ਫੰਡਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ"। ਉਹਨਾਂ ਹੋਰ ਕਿਹਾ ,"1961 ਤੱਕ ਏਮਜ਼ ਵਿਸ਼ਵ ਪੱਧਰ ਦੀ ਵੱਕਾਰੀ ਸੰਸਥਾ ਬਣ ਚੁੱਕੀ ਸੀ ਤੇ ਸਾਨੂੰ ਰਾਜਕੁਮਾਰੀ ਅਮ੍ਰਿਤ ਕੌਰ ਦੀ ਨਵੀਨਤਾ ਤੇ ਹੌਂਸਲੇ ਦੇ ਨਵੇਂ ਉੱਦਮਾਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ , ਇਹ ਏਮਜ਼ ਦਾ ਡੀ ਐੱਨ ਏ ਬਣ ਗਿਆ ਹੈ"। ਡਾਕਟਰ ਹਰਸ਼ ਵਰਧਨ ਨੇ ਸਿੱਖਿਆ ਮੰਤਰਾਲੇ ਵੱਲੋਂ ਨੈਸ਼ਨਲ ਇੰਸਟੀਚਿਊਟ ਰੈਕਿੰਗ ਫਰੇਮਵਰਕ ਰਾਹੀਂ ਲਗਾਤਾਰ ਤੀਜੇ ਸਾਲ ਮੈਡੀਕਲ ਸੰਸਥਾਵਾਂ ਵਿੱਚੋਂ ਅੱਵਲ ਰੈਂਕ ਤੇ ਆਉਣ ਲਈ ਏਮਜ਼ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ । ਡਾਕਟਰ ਹਰਸ਼ ਵਰਧਨ ਨੇ ਸੰਸਥਾ ਵੱਲੋਂ ਸਿਹਤ ਖੇਤਰ ਵਿੱਚ ਸ਼ਾਨਦਾਰ ਸੇਵਾ ਨੂੰ ਲਗਾਤਾਰ ਦੇਣ ਲਈ ਖੁਸ਼ੀ ਦਾ ਪ੍ਰਗਟਾਵਾ ਕੀਤਾ । ਉਹਨਾਂ ਕਿਹਾ ਕਿ ਮੈਨੂੰ ਮਾਣ ਵੀ ਹੈ ਅਤੇ ਇਸ ਸੰਸਥਾ ਦੇ ਪ੍ਰਧਾਨ ਵਜੋਂ ਸੇਵਾ ਕਰਨ ਲਈ ਨਿਮਾਣਾ ਵੀ ਮਹਿਸੂਸ ਕਰਦਾ ਹਾਂ , ਕਿਉਂਕਿ ਇਸ ਸੰਸਥਾ ਨੇ ਦੇਸ਼ ਭਰ ਵਿੱਚ ਨਾਗਰਿਕਾਂ ਦੀਆਂ ਜਿ਼ੰਦਗੀਆਂ ਦੀ ਗੁਣਵਤਾ ਵਧਾਉਣ ਲਈ ਉਦਾਹਰਣੀਂ ਪੱਧਰ ਤੇ ਸਮਰਪਿਤ ਹੋ ਕੇ ਕੰਮ ਕੀਤਾ ਹੈ । ਏਮਜ਼ ਕਈ ਚੁਣੌਤੀਆਂ ਦੌਰਾਨ ਹੇਠਾਂ ਵੀ ਗਿਆ ਹੈ ਤੇ ਬਚਿਆ ਵੀ ਹੈ । ਕਿਸੇ ਵੀ ਮਹਾਨ ਸਿੱਖਿਅਕ ਅਦਾਰੇ ਵਿੱਚ ਆਚਰਣ ਲਾਜ਼ਮੀ ਹੈ ਅਤੇ ਸੰਸਥਾ ਦੇ ਲੰਮੇ ਇਤਿਹਾਸ ਵਿੱਚ ਇਹ ਦਿੱਸਦਾ ਹੈ"। ਉਹਨਾਂ ਨੇ ਠਹਿਰਾਅ ਤੇ ਖੜੋਤ ਬਾਰੇ ਚਿਤਾਵਨੀ ਦਿੰਦਿਆਂ ਕਿਹਾ ,"ਸਾਨੂੰ ਬਦਲਣਾ ਹੋਵੇਗਾ ਅਤੇ ਤਰੱਕੀ ਕਰਨੀ ਹੋਵੇਗੀ । ਅਸੀਂ ਬਦਲ ਰਹੇ ਵਿਸ਼ਵ ਵਿੱਚ ਖੜੇ ਨਹੀਂ ਰਹਿ ਸਕਦੇ"। ਮੌਜੂਦਾ ਕੋਵਿਡ ਸੰਕਟ ਲਈ ਸੰਸਥਾ ਦੇ ਯੋਗਦਾਨ ਦੀ ਪ੍ਰਸ਼ੰਸਾ ਕਰਦਿਆਂ ਡਾਕਟਰ ਹਰਸ਼ ਵਰਧਨ ਨੇ ਕਿਹਾ ,"ਏਮਜ਼ ਨੇ ਇਸ ਸੰਕਟ ਦੌਰਾਨ ਰੋਗੀਆਂ ਦੀ ਸੰਭਾਲ , ਖੋਜ ਅਤੇ ਸਿੱਖਿਆ ਵਿੱਚ ਵੱਡਾ ਯੋਗਦਾਨ ਪਾਇਆ ਹੈ , ਜਿਵੇਂ ਕਿ ਅਸੀਂ ਮਹਾਮਾਰੀ ਤੋਂ ਬਾਹਰ ਆ ਰਹੇ ਹਾਂ , ਜਿਸ ਨੇ ਸਾਨੂੰ ਧੁਰ ਅੰਦਰ ਤੱਕ ਹਿਲਾ ਦਿੱਤਾ ਹੈ ,ਸਾਨੂੰ ਏਮਜ਼ ਭਾਈਚਾਰੇ ਵੱਲੋਂ ਰੋਜ਼ਾਨਾ ਲੜੀਆਂ ਲੜਾਈਆਂ ਯਾਦ ਰੱਖਣੀਆਂ ਚਾਹੀਦੀਆਂ ਹਨ । ਸਾਡੇ ਡਾਕਟਰ ਸਾਡੇ ਅਸਲ ਹੀਰੋ ਸਨ"।  ਫਿਰ ਉਹਨਾਂ ਨੇ ਸੰਸਥਾ ਲਈ ਆਪਣੀ ਦ੍ਰਿਸ਼ਟੀ ਸੰਬੰਧੀ ਕੁਝ ਮਹੱਤਵਪੂਰਨ ਬਿੰਦੂ ਸਾਹਮਣੇ ਰੱਖੇ ।
1.   ਇੱਕ ਅਜਿਹਾ ਵਾਤਾਵਰਣ ਤਿਆਰ ਕਰਨਾ ਜੋ ਸਭ ਤੋਂ ਪ੍ਰਤਿਭਾਸ਼ਾਲੀ ਫੈਕਲਟੀ ਤੇ ਸਟਾਫ ਨੂੰ ਆਕਰਸਿ਼ਤ ਕਰੇ ।
2.   ਬਾਲਗ ਸਿੱਖਿਆਰਥੀਆਂ ਤੇ ਕੇਂਦਰਿਤ ਕਰਦੀਆਂ ਹੋਈਆਂ ਵਿਦਿਆਰਥੀ ਕੇਂਦਰਿਤ ਨੀਤੀਆਂ , ਕਿਉਂਕਿ ਮੌਜੂਦਾ ਵਿਸ਼ਵ ਵਿੱਚ ਜਿ਼ੰਦਗੀ ਭਰ ਸਿੱਖਣ ਦੀ ਲੋੜ ਹੈ ।
3.   ਅਕਾਦਮਿਕ ਐਕਸੇਲੈਂਸ ਅਤੇ ਸੰਪੂਰਨ ਸਿੱਖਿਆ ਤੇ ਜ਼ੋਰ ।
4.   ਉੱਚ ਸਿੱਖਿਆ ਵਿੱਚ ਤਕਨਾਲੋਜੀ ਵੱਲੋਂ ਮੁਹੱਈਆ ਕੀਤੇ ਨਵੀਨਤਮ ਢੰਗਾਂ ਦੀ ਪ੍ਰਭਾਵਸ਼ਾਲੀ ਵਰਤੋਂ ।
5.   ਸੰਸਥਾ ਲਈ ਸਾਂਝਾ ਮਿਸ਼ਨ , ਦ੍ਰਿਸ਼ਟੀ ਤੇ ਰਣਨੀਤਕ ਯੋਜਨਾ ਤਿਆਰ ਕਰਨਾ ।
6.   ਰਸਤੇ ਵਿੱਚ ਆਈਆਂ ਸਫ਼ਲਤਾਵਾਂ ਤੇ ਨੁਕਸਾਨਾਂ ਦਾ ਮੁਲਾਂਕਣ ।
ਡਾਕਟਰ ਹਰਸ਼ ਵਰਧਨ ਨੇ ਸੰਸਥਾ ਦੀ ਬੇਹਤਰੀ ਵਾਸਤੇ ਹਰੇਕ ਨੂੰ ਇਕੱਠੇ ਹੋ ਕੇ ਕੰਮ ਕਰਨ ਲਈ ਕਿਹਾ । ਉਹਨਾਂ ਕਿਹਾ ,"ਸਾਨੂੰ ਏਮਜ਼ ਦੀ ਵਿਰਾਸਤ ਦੀ ਸਾਂਭ ਸੰਭਾਲ ਕਰਨੀ ਹੋਵੇਗੀ ਅਤੇ ਇੱਕ ਨਵੇਂ ਕੱਲ੍ਹ ਵੱਲ ਅੱਗੇ ਵੱਧਣਾ ਹੋਵੇਗਾ । ਸਾਨੂੰ ਹਾਸ਼ੀਏ ਤੇ ਅਬਜ਼ਰਵਰਸ ਤੋਂ ਵਧੇਰੇ ਬਣਨਾ ਹੋਵੇਗਾ । ਸਾਨੂੰ ਚੋਣਾਂ ਕਰਨੀਆਂ ਪੈਣਗੀਆਂ ਅਤੇ ਕਾਰਵਾਈ ਕਰਨੀ ਪਏਗੀ ਭਾਵੇਂ ਉਹ ਮੁਸ਼ਕਿਲ ਹੋਵੇ, ਅਸੀਂ ਏਮਜ਼ ਦੀ ਅਮੀਰ ਵਿਰਾਸਤ ਵਿੱਚ ਅਗਲਾ ਅਧਿਆਏ ਮਿਲੇ ਕੇ ਜੋੜ ਸਕਦੇ ਹਾਂ ।
ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਮਿਸ ਪੂਨਮ ਖੇਤਰਪਾਲ ਸਿੰਘ ਨੇ ਕਿਹਾ ,"ਮੈਂ ਵਿਦਿਆਰਥੀਆਂ ਅਤੇ ਨਿਵਾਸੀਆਂ ਨੂੰ ਆਪਣੇ ਤਹਿਦਿਲੋਂ ਧੰਨਵਾਦ ਕਰਦੀ ਹਾਂ , ਜੋ ਸਖ਼ਤ ਮੇਹਨਤ ਪਿੱਛੋਂ ਇੱਥੇ ਪਹੁੰਚੇ ਹਨ। ਪਿਛਲੇ ਕਈ ਮਹੀਨਿਆਂ ਵਿੱਚ ਏਮਜ਼ ਨੇ ਦੇਸ਼ ਭਰ ਵਿੱਚ ਵਧੀਆ ਸਿਹਤ ਸੰਭਾਲ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਹੈ । ਮੈਡੀਕਲ ਖੋਜ ਵਿੱਚ ਏਮਜ਼ ਇੱਕ ਮੋਹਰੀ ਯੋਗਦਾਨ ਪਾਉਣ ਵਾਲੀ ਸੰਸਥਾ ਹੈ । ਸਿਹਤ ਵਿੱਚ ਨਿਵੇਸ਼ ਕਰਨਾ ਕੀਮਤ ਨਹੀਂ ਹੈ ਬਲਕਿ ਇੱਕ ਨਿਵੇਸ਼ ਹੈ । ਮਹਾਮਾਰੀ ਨੇ ਸਾਨੂੰ ਦੱਸ ਦਿੱਤਾ ਹੈ ਕਿ ਜਨਤਕ ਸਿਹਤ ਵਿੱਚ ਨਿਵੇਸ਼ ਕਰਨਾ ਟਿਕਾਊਯੋਗ ਵਿਕਾਸ ਨੂੰ ਪ੍ਰਾਪਤ ਕਰਨ ਅਤੇ ਉਤਸ਼ਾਹਿਤ ਕਰਨ ਲਈ ਇੱਕ ਅਸਰਦਾਰ ਢੰਗ ਹੈ"।
"ਮਾਨਵ ਸੇਵਾ , ਮਾਧਵ ਸੇਵਾ l ਨਰ ਸੇਵਾ , ਨਰਾਇਣ ਸੇਵਾ" ਦੇ ਮੁਹਾਵਰੇ ਨੂੰ ਯਾਦ ਕਰਦਿਆਂ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਉਜਾਗਰ ਕੀਤਾ ਕਿ ਡਾਕਟਰ ਦੀ ਆਦਰਸ਼ ਜਿ਼ੰਦਗੀ ਉਹ ਹੈ ਜੋ ਮਨੁੱਖਤਾ ਦੀ ਸੇਵਾ , ਦੁੱਖ ਤਕਲੀਫ਼ਾਂ ਨੂੰ ਦੂਰ ਕਰਨ ਲਈ ਸਾਰੇ ਕੰਮ ਕਰਦਿਆਂ ਪਰਮਾਤਮਾ ਦੀ ਸੇਵਾ ਲਈ ਸਮਰਪਿਤ ਹੁੰਦਾ ਹੈ ।
6 ਸੀਨੀਅਰ ਫੈਕਲਟੀ ਮੈਂਬਰਾਂ ਨੂੰ ਏਮਜ਼ ਦਿੱਲੀ ਲਈ ਆਪਣਾ ਯੋਗਦਾਨ ਦੇਣ ਲਈ ਲਾਈਫ ਟਾਈਮ ਐਚੀਵਮੈਂਟ ਐਵਾਰਡ ਨਾਲ ਸਨਮਾਨਿਆ ਗਿਆ । 1,100 ਤੋਂ ਵਧੇਰੇ ਵਿਦਿਆਰਥੀਆਂ ਨੇ ਕਨਵੋਕੇਸ਼ਨ ਵਿੱਚ ਡਿਗਰੀਆਂ ਹਾਸਲ ਕੀਤੀਆਂ ਅਤੇ 90 ਵਿਦਿਆਰਥੀਆਂ ਨੂੰ ਮੈਡਲ ਆਫ ਐਕਸੇਲੈਂਸ ਨਾਲ ਨਵਾਜਿਆ ਗਿਆ ।

0  

ਐੱਮ ਵੀ / ਐੱਸ ਜੇ

 


(Release ID: 1687751) Visitor Counter : 139