ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਦੇਸ਼ ਵਿਚ ਏਵੀਅਨ ਇਨਫਲੂਐਂਜ਼ਾ ਦੀ ਸਥਿਤੀ

Posted On: 10 JAN 2021 4:03PM by PIB Chandigarh

ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੇ ਪੋਲਟਰੀ (ਦੋ ਪੋਲਟਰੀ ਫਾਰਮਾਂ) ਵਿੱਚ ਏਵੀਅਨ ਇਨਫਲੂਐਂਜ਼ਾ ਦੇ ਸਕਾਰਾਤਮਕ ਨਮੂਨਿਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਰਾਜ ਨੇ 9 ਰੈਪਿਡ ਰਿਸਪਾਂਸ ਟੀਮ ਤਾਇਨਾਤ ਕੀਤੀ ਹੈ ਅਤੇ ਦੋਵਾਂ ਕੇਂਦਰਾਂ ਵਿੱਚ ਕੰਟਰੋਲ ਅਤੇ ਕੰਟੇਨਮੈਂਟ ਆਪ੍ਰੇਸ਼ਨ ਚੱਲ ਰਿਹਾ ਹੈ। ਗੁਜਰਾਤ ਦੇ ਸੂਰਤ ਜ਼ਿਲੇ ਅਤੇ ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ਤੋਂ ਏਵੀਅਨ ਇੰਨਫਲੂਐਂਜ਼ਾ (ਐਚ 5) ਲਈ ਕਾਵਾਂ / ਜੰਗਲੀ ਪੰਛੀਆਂ ਦੇ ਨਮੂਨਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਤੋਂ ਇਲਾਵਾ, ਕਾਂਗੜਾ ਜ਼ਿਲੇ (ਹਿਮਾਚਲ ਪ੍ਰਦੇਸ਼) ਤੋਂ 86 ਕਾਵਾਂ ਅਤੇ 2 ਬੱਤਖਾਂ ਦੀ ਅਸਾਧਾਰਨ ਮੌਤ ਦੀ ਖ਼ਬਰ ਮਿਲੀ ਹੈ। ਨਾਹਨ, ਬਿਲਾਸਪੁਰ ਅਤੇ ਮੰਡੀ (ਹਿਮਾਚਲ ਪ੍ਰਦੇਸ਼) ਤੋਂ ਜੰਗਲੀ ਪੰਛੀਆਂ ਦੀ ਅਸਾਧਾਰਣ ਮੌਤ ਦੀ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਹਨ ਅਤੇ ਨਮੂਨੇ ਜਾਂਚ ਲਈ ਮਨੋਨੀਤ ਪ੍ਰਯੋਗਸ਼ਾਲਾ ਨੂੰ ਭੇਜੇ ਗਏ ਹਨ।

ਵਿਭਾਗ ਨੇ ਪ੍ਰਭਾਵਿਤ ਰਾਜਾਂ ਨੂੰ ਸਲਾਹਕਾਰੀਆਂ ਜਾਰੀ ਕੀਤੀਆਂ ਹਨ ਤਾਂ ਜੋ ਬਿਮਾਰੀ ਦੇ ਹੋਰ ਫੈਲਣ ਤੋਂ ਬਚ ਸਕਣ। ਹੁਣ ਤੱਕ, ਸੱਤ ਰਾਜਾਂ (ਕੇਰਲ, ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਹਰਿਆਣਾ, ਗੁਜਰਾਤ ਅਤੇ ਉੱਤਰ ਪ੍ਰਦੇਸ਼) ਤੋਂ ਇਸ ਬਿਮਾਰੀ ਦੀ ਪੁਸ਼ਟੀ ਹੋਈ ਹੈ।

ਦਿੱਲੀ, ਮਹਾਰਾਸ਼ਟਰ ਤੋਂ ਨਾਮਜ਼ਦ ਪ੍ਰਯੋਗਸ਼ਾਲਾ ਨੂੰ ਭੇਜੇ ਨਮੂਨਿਆਂ ਦੀ ਟੈਸਟ ਰਿਪੋਰਟਾਂ ਦਾ ਅਜੇ ਇੰਤਜ਼ਾਰ ਹੈ। ਇਸ ਤੋਂ ਇਲਾਵਾ, ਛੱਤੀਸਗੜ੍ਹ ਦੇ ਬਾਲੋਡ ਜ਼ਿਲੇ ਦੇ ਜੰਗਲੀ ਪੰਛੀਆਂ ਵਿਚ ਕਿਸੇ ਵੀ ਨਮੂਨੇ ਦੇ ਸਕਾਰਾਤਮਕ ਹੋਣ ਦੀ ਪੁਸ਼ਟੀ ਨਹੀਂ ਹੋਈ ਜਿਨ੍ਹਾਂ ਦੀ ਪਹਿਲਾਂ ਜਾਂਚ ਕੀਤੀ ਗਈ ਸੀ। 

ਕੇਰਲ ਦੇ ਦੋਹਾਂ ਪ੍ਰਭਾਵਤ ਜਿਲਿਆਂ ਵਿੱਚ ਡੀਆਈਐਲਆਈ, ਐਮ ਕੰਟਰੋਲ ਅਤੇ ਕੰਟੇਨਮੈਂਟ ਮੁਕੰਮਲ ਹੋ ਚੁੱਕੇ ਹਨ ਅਤੇ ਕੇਰਲ ਰਾਜ ਨੂੰ ਪੋਸਟ ਆਪ੍ਰੇਸ਼ਨਲ ਨਿਗਰਾਨੀ ਪ੍ਰੋਗਰਾਮ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਚੁਕੇ ਹਨ। 

         

ਦੇਸ਼ ਦੇ ਪ੍ਰਭਾਵਿਤ ਇਲਾਕਿਆਂ ਵਿਚ ਸਥਿਤੀ ਦੀ ਨਿਗਰਾਨੀ ਲਈ ਗਠਿਤ ਕੀਤੀਆਂ ਗਈਆਂ ਕੇਂਦਰੀ ਟੀਮਾਂ ਪ੍ਰਭਾਵਿਤ ਥਾਵਾਂ ਦਾ ਦੌਰਾ ਕਰ ਰਹੀਆਂ ਹਨ। ਇਕ ਕੇਂਦਰੀ ਟੀਮ 9 ਜਨਵਰੀ, 2021 ਨੂੰ ਕੇਰਲ ਪਹੁੰਚੀ ਅਤੇ ਇਸ ਸਮੇਂ ਬਿਮਾਰੀ ਦੇ ਕੇਂਦਰ ਵਾਲੀਆਂ ਥਾਂਵਾਂ ਦੀ ਨਿਗਰਾਨੀ ਕਰ ਰਹੀ ਹੈ ਅਤੇ ਮਹਾਂਮਾਰੀ ਸੰਬੰਧੀ ਜਾਂਚ ਕਰ ਰਹੀ ਹੈ। ਇਕ ਹੋਰ ਕੇਂਦਰੀ ਟੀਮ 10 ਜਨਵਰੀ, 2021 ਨੂੰ ਹਿਮਾਚਲ ਪ੍ਰਦੇਸ਼ ਪਹੁੰਚੀ ਅਤੇ ਪ੍ਰਭਾਵਤ ਇਲਾਕਿਆਂ ਵਿਚ ਸਰਵੇਖਣ ਸ਼ੁਰੂ ਕਰ ਰਹੀ ਹੈ। 

ਰਾਜਾਂ ਨੂੰ ਜਨਤਾ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਏਆਈ ਬਾਰੇ ਗਲਤ ਜਾਣਕਾਰੀ ਦੇ ਪਸਾਰੇ ਨੂੰ ਰੋਕਣ ਲਈ ਬੇਨਤੀ ਕੀਤੀ ਗਈ ਹੈ। ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜਲ ਭੰਡਾਰਾਂ, ਜੀਵਿਤ ਪੰਛੀ ਮਾਰਕੀਟਾਂ, ਚਿੜੀਆਘਰਾਂ, ਪੋਲਟਰੀ ਫਾਰਮਾਂ ਆਦਿ ਦੇ ਆਲੇ ਦੁਆਲੇ ਦੀ ਨਿਗਰਾਨੀ ਵਧਾਉਣ ਅਤੇ ਪੋਲਟਰੀ ਫਾਰਮਾਂ ਵਿੱਚ ਜੈਵਿਕ ਸੁਰੱਖਿਆ ਮਜ਼ਬੂਤ ਕਾਰਨ ਦੀ ਬੇਨਤੀ ਕੀਤੀ ਗਈ ਹੈ।

-------------------

ਏ ਪੀ ਐਸ /ਐਮ ਜੀ           



(Release ID: 1687522) Visitor Counter : 99