ਖੇਤੀਬਾੜੀ ਮੰਤਰਾਲਾ
ਸਰਕਾਰ ਅਤੇ ਕਿਸਾਨ ਯੂਨੀਅਨਾਂ ਦੇ ਦਰਮਿਆਨ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਅੱਠਵੇਂ ਦੌਰ ਦੀ ਬੈਠਕ ਹੋਈ
15 ਜਨਵਰੀ 2021 ਨੂੰ ਅਗਲੇ ਦੌਰ ਦੀ ਗੱਲਬਾਤ ਹੋਵੇਗੀ
Posted On:
08 JAN 2021 7:25PM by PIB Chandigarh
ਮਾਣਯੋਗ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ, ਕੇਂਦਰੀ ਰੇਲਵੇ, ਵਣਜ ਤੇ ਉਦਯੋਗ ਅਤੇ ਉਪਭੋਗਤਾ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਕੇਂਦਰੀ ਵਣਜ ਤੇ ਉਦਯੋਗ ਰਾਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਨੇ 8 ਜਨਵਰੀ, 2021 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ 41 ਕਿਸਾਨ ਯੂਨੀਅਨਾਂ ਦੇ ਪ੍ਰਤੀਨਿਧੀਆਂ ਨਾਲ 8ਵੇਂ ਦੌਰ ਦੀ ਗੱਲਬਾਤ ਕੀਤੀ। ਉਨ੍ਹਾਂ ਨੇ ਕਿਸਾਨ ਸੰਗਠਨਾਂ ਦੇ ਪ੍ਰਤੀਨਿਧੀਆਂ ਦਾ ਸੁਆਗਤ ਕੀਤਾ ਅਤੇ ਖੇਤੀਬਾੜੀ ਸੁਧਾਰ ਦੇ ਨਵੇਂ ਕਾਨੂੰਨਾਂ ਵਿੱਚ ਸੰਸ਼ੋਧਨ ਕਰਨ ਲਈ ਬਿੰਦੂਵਾਰ ਚਰਚਾ ਕਰਨ ਦੀ ਬੇਨਤੀ ਕੀਤੀ।
ਸ਼੍ਰੀ ਤੋਮਰ ਨੇ ਕਿਹਾ ਕਿ ਖੇਤੀਬਾੜੀ ਸੁਧਾਰ ਕਾਨੂੰਨਾਂ ਨੂੰ ਦੇਸ਼ਵਿਆਪੀ ਸਮੁੱਚਤਾ ਦੀ ਦ੍ਰਿਸ਼ਟੀ ਨਾਲ ਅਤੇ ਦੇਸ਼ ਭਰ ਦੇ ਕਿਸਾਨਾਂ ਦੇ ਵਿਆਪਕ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਇਆ ਗਿਆ ਹੈ। ਸਰਕਾਰ ਨੂੰ ਕਿਸਾਨਾਂ ਦੀ ਪੂਰੀ ਚਿੰਤਾ ਹੈ ਅਤੇ ਸਰਕਾਰ ਚਾਹੁੰਦੀ ਹੈ ਕਿ ਅੰਦੋਲਨ ਜਲਦੀ ਤੋਂ ਜਲਦੀ ਸਮਾਪਤ ਹੋਵੇ, ਲੇਕਿਨ ਸਰਕਾਰ ਦੇ ਸੁਝਾਅ ਦੇ ਅਨੁਸਾਰ ਵਿਕਲਪਾਂ ’ਤੇ ਹਾਲੇ ਤੱਕ ਪ੍ਰਾਵਧਾਨਿਕ ਚਰਚਾ ਨਾ ਹੋਣ ਦੇ ਕਾਰਨ ਉਚਿਤ ਫ਼ੈਸਲਾ ਅਤੇ ਸਮਾਧਾਨ ਨਹੀਂ ਹੋ ਸਕਿਆ ਹੈ।
ਕਿਸਾਨਾਂ ਦੁਆਰਾ ਹੁਣ ਤੱਕ ਅੰਦੋਲਨ ਨੂੰ ਅਨੁਸ਼ਾਸਿਤ ਰੱਖਣ ’ਤੇ ਮਾਣਯੋਗ ਖੇਤੀਬਾੜੀ ਮੰਤਰੀ ਨੇ ਕਿਸਾਨ ਯੂਨੀਅਨਾਂ ਦੇ ਪ੍ਰਤੀਨਿਧੀਆਂ ਦੀ ਪ੍ਰਸ਼ੰਸਾ ਕੀਤੀ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਰਕਾਰ ਕਿਸਾਨ ਪ੍ਰਤੀਨਿਧੀਆਂ ਦੇ ਨਾਲ ਖੁੱਲ੍ਹੇ ਮਨ ਨਾਲ ਚਰਚਾ ਕਰਕੇ ਸਮਾਧਾਨ ਕਰਨ ਦਾ ਹਰ ਸੰਭਵ ਯਤਨ ਕਰ ਰਹੀ ਹੈ। ਜੇਕਰ ਵਿਕਲਪਾਂ ਦੇ ਅਧਾਰ ’ਤੇ ਚਰਚਾ ਹੋਵੇਗੀ ਤਾਂ ਸਰਕਾਰ ਤਰਕਪੂਰਨ ਸਮਾਧਾਨ ਕਰਨ ਦੇ ਲਈ ਪ੍ਰਤੀਬੱਧ ਹੈ।
ਸਰਕਾਰ ਦੁਆਰਾ ਤਿੰਨੇ ਖੇਤੀਬਾੜੀ ਕਾਨੂੰਨਾਂ ’ਤੇ ਬਿੰਦੂਵਾਰ ਚਰਚਾ ਕਰਨ ਦੀ ਬੇਨਤੀ ਕੀਤੀ ਗਈ, ਜਿਸ ’ਤੇ ਕਿਸਾਨ ਯੂਨੀਅਨਾਂ ਨੇ ਆਪਣੀ ਅਸਹਿਮਤੀ ਜਤਾਈ ਅਤੇ ਕਾਨੂੰਨਾਂ ਨੂੰ ਰਿਪੀਲ (ਰੱਦ) ਕਰਨ ਦੀ ਮੰਗ ਕੀਤੀ। ਇਸ ’ਤੇ ਮਾਣਯੋਗ ਖੇਤੀਬਾੜੀ ਮੰਤਰੀ ਨੇ ਦੁਬਾਰਾ ਬੇਨਤੀ ਕੀਤੀ ਕਿ ਸਬੰਧਿਤ ਪ੍ਰਾਵਧਾਨ ਜਾਂ ਬਿੰਦੂ, ਜਿਨ੍ਹਾਂ ’ਤੇ ਕਿਸਾਨ ਯੂਨੀਅਨਾਂ ਅਸਹਿਮਤ ਹੋਣ ਜਾਂ ਉਨ੍ਹਾਂ ਨੂੰ ਕੋਈ ਇਤਰਾਜ਼ ਹੋਵੇ ਤਾਂ ਉਸ ਨੂੰ ਸਰਕਾਰ ਦੇ ਨੋਟਿਸ ਵਿੱਚ ਲਿਆਂਦਾ ਜਾ ਸਕਦਾ ਹੈ, ਫਿਰ ਉਨ੍ਹਾਂ ’ਤੇ ਵਿਚਾਰ ਕਰਕੇ ਸੰਸ਼ੋਧਨ ਕੀਤਾ ਜਾ ਸਕਦਾ ਹੈ। ਲਗਾਤਾਰ ਲੰਬੀ ਚਰਚਾ ਕਰਨ ਦੇ ਬਾਵਜੂਦ ਅੱਜ ਕੋਈ ਵਿਕਲਪ ਨਹੀਂ ਨਿਕਲ ਸਕਿਆ, ਇਸ ਤੋਂ ਬਾਅਦ ਸਰਕਾਰ ਅਤੇ ਕਿਸਾਨ ਯੂਨੀਅਨਾਂ ਨੇ 15 ਜਨਵਰੀ 2021 ਨੂੰ ਦੁਪਹਿਰ 12 ਵਜੇ ਅਗਲੇ ਬੈਠਕ ਵਿੱਚ ਅੱਗੇ ਦੀ ਚਰਚਾ ਕਰਨ ‘ਤੇ ਆਪਣੀ ਸਹਿਮਤੀ ਪ੍ਰਦਾਨ ਕੀਤੀ। ਅਗਲੀ ਬੈਠਕ ਤੋਂ ਪਹਿਲਾਂ ਖੇਤੀਬਾੜੀ ਸੁਧਾਰ ਕਾਨੂੰਨਾਂ ਨਾਲ ਸਬੰਧਿਤ ਮੁੱਦਿਆਂ ’ਤੇ ਵਿਕਲਪਾਂ ਦੀ ਦ੍ਰਿਸ਼ਟੀ ਤੋਂ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
*****
ਏਪੀਐੱਸ
(Release ID: 1687199)
Visitor Counter : 211