ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਭਾਰਤ ਸਰਕਾਰ ਦੇ ਡਿਜੀਟਲ ਕੈਲੰਡਰ ਤੇ ਡਾਇਰੀ ਨੂੰ ਲਾਂਚ ਕੀਤਾ
प्रविष्टि तिथि:
08 JAN 2021 4:59PM by PIB Chandigarh
ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ, ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਭਾਰਤ ਦੇ ਡਿਜੀਟਲ ਕੈਲੰਡਰ ਅਤੇ ਡਾਇਰੀ ਨੂੰ ਲਾਂਚ ਕੀਤਾ। ਨੈਸ਼ਨਲ ਮੀਡੀਆ ਸੈਂਟਰ ’ਚ ਆਯੋਜਿਤ ਇੱਕ ਰਸਮ ਦੌਰਾਨ ਸ਼੍ਰੀ ਜਾਵਡੇਕਰ ਨੇ ਇੱਕ ਬਟਨ ਦੱਬ ਕੇ ਕੈਲੰਡਰ ਅਤੇ ਡਾਇਰੀ ਦੀਆਂ ਐਂਡ੍ਰਾਇਡ ਤੇ iOS ਮੋਬਾਈਲ ਐਪਲੀਕੇਸ਼ਨਾਂ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਮੰਤਰੀ ਨੇ ਖ਼ੁਸ਼ੀ ਪ੍ਰਗਟਾਉਦਿਆਂ ਕਿਹਾ ਕਿ ਸਰਕਾਰੀ ਕੈਲੰਡਰ ਪਹਿਲਾਂ ਕੰਧਾਂ ਸਜਾਉਂਦਾ ਰਿਹਾ ਹੈ ਤੇ ਹੁਣ ਇਹ ਮੋਬਾਈਲ ਫ਼ੋਨ ਸਜਾਏਗਾ। ਐਪ ਦੀਆਂ ਵਿਸ਼ੇਸ਼ਤਾਵਾਂ ਨੂੰ ਉਜਾਗਰ ਕਰਦਿਆਂ ਸ਼੍ਰੀ ਜਾਵਡੇਕਰ ਨੇ ਕਿਹਾ ‘ਇਹ ਐਪ ਮੁਫ਼ਤ ਸੀ ਤੇ 15 ਜਨਵਰੀ, 2021 ਤੋਂ 11 ਭਾਸ਼ਾਵਾਂ ’ਚ ਉਪਲਬਧ ਹੋਵੇਗੀ। ਇਸ ਐਪ ਨਾਲ ਹਰ ਸਾਲ ਨਵੇਂ ਕੈਲੰਡਰ ਦੀ ਜ਼ਰੂਰਤ ਖ਼ਤਮ ਹੋ ਜਾਵੇਗੀ।’ ਉਨ੍ਹਾਂ ਇਹ ਵੀ ਕਿਹਾ ‘ਹਰੇਕ ਮਹੀਨੇ ਦਾ ਇੱਕ ਥੀਮ (ਵਿਸ਼ਾ) ਹੋਵੇਗਾ ਤੇ ਇੱਕ ਪ੍ਰਸਿੱਧ ਭਾਰਤੀ ਸ਼ਖ਼ਸੀਅਤ ਬਾਰੇ ਉਸ ਉੱਤੇ ਜਾਣਕਾਰੀ ਮਿਲੇਗੀ। ਇਹ ਐਪ ਲੋਕਾਂ ਨੂੰ ਹੁਣ ਤੱਕ ਵਿਭਿੰਨ ਸਰਕਾਰੀ ਪ੍ਰੋਗਰਾਮਾਂ ਬਾਰੇ ਜਾਣਕਾਰੀ ਦੇਵੇਗੀ ਕਿ ਉਹ ਕਦੋਂ–ਕਦੋਂ ਸ਼ੁਰੂ ਹੋਏ ਸਨ।’
ਇਸ ਐਪ ਦੀ ਡਾਇਰੀ ਵਿਸ਼ੇਸ਼ਤਾ ਬਾਰੇ ਬੋਲਦਿਆਂ ਮੰਤਰੀ ਨੇ ਕਿਹਾ ‘ਡਾਇਰੀ ਵਿਸ਼ੇਸ਼ਤਾ ਕਾਰਣ ਇਹ ਕੈਲੰਡਰ ਵਧੇਰੇ ਅਗਾਂਹ–ਵਧੂ ਹੈ, ਵਧੇਰੇ ਵਿਸ਼ੇਸ਼ਤਾਵਾਂ ਇਸ ਨਾਲ ਜੋੜੀਆਂ ਗਈਆਂ ਹਨ ਤੇ ਹੋਰ ਡਿਜੀਟਲ ਕੈਲੰਡਰ ਐਪਸ ਦੇ ਮੁਕਾਬਲੇ ਇਹ ਅਸਾਨ ਹਨ।’
ਭਾਰਤ ਸਰਕਾਰ ਦਾ ਡਿਜੀਟਲ ਕੈਲੰਡਰ ਪ੍ਰਧਾਨ ਮੰਤਰੀ ਦੀ ‘ਡਿਜੀਟਲ ਇੰਡੀਆ’ ਦੀ ਦੂਰ–ਦ੍ਰਿਸ਼ਟੀ ਅਨੁਸਾਰ ਹੈ ਤੇ ਇਸ ਤੱਕ ਕਿਸੇ ਸਮਾਰਟ–ਫ਼ੋਨ ਉੱਤੇ ਇੱਕ ਬਟਨ ਦੇ ਕਲਿੱਕ ਰਾਹੀਂ ਪੁੱਜਿਆ ਜਾ ਸਕਦਾ ਹੈ। ਇਸ ਐਪ ਨੂੰ ਗੂਗਲ ਪਲੇਅ ਸਟੋਰ ਅਤੇ iOS ਐਪ ਸਟੋਰ ਦੋਵਾਂ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇਹ ਐਪ ਬਿਊਰੋ ਆਵ੍ ਆਊਟਰੀਚ ਐਂਡ ਕਮਿਊਨੀਕੇਸ਼ਨ, ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਡਿਜ਼ਾਈਨ ਤੇ ਵਿਕਸਿਤ ਕੀਤੀ ਗਈ ਹੈ। ਇਹ ਐਪਲੀਕੇਸ਼ਨ ਇਸ ਵੇਲੇ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਉਪਲਬਧ ਹੈ ਤੇ ਇਸ ਨੂੰ ਛੇਤੀ ਹੀ ਭਾਰਤ ਦੀਆਂ 11 ਹੋਰ ਭਾਸ਼ਾਵਾਂ ਵਿੱਚ ਉਪਲਬਧ ਕਰਵਾਇਆ ਜਾਵੇਗਾ।
ਭਾਰਤ ਸਰਕਾਰ ਦੇ ਪਹਿਲੇ ਭੌਤਿਕ ਸੰਸਕਰਣ ਵਾਲੇ ਕੈਲੰਡਰ ਦੀ ਪਹੁੰਚ ਦੇਸ਼ ਵਿੱਚ ਪੰਚਾਇਤ ਪੱਧਰ ਉੱਤੇ ਹੁੰਦੀ ਸੀ ਤੇ ਇਸ ਕੈਲੰਡਰ ਦਾ ਡਿਜੀਟਲ ਅਵਤਾਰ ਇਸ ਐਪ ਦੇ ਰੂਪ ਵਿੱਚ ਦੁਨੀਆ ਵਿੱਚ ਹਰੇਕ ਵਿਅਕਤੀ ਲਈ ਉਪਲਬਧ ਹੋਵੇਗਾ।
ਭਾਰਤ ਸਰਕਾਰ ਦੀ ਕੈਲੰਡਰ ਐਪਲੀਕੇਸ਼ਨ ਵਿੱਚ ਨਿਮਨਲਿਖਤ ਵਿਸ਼ੇਸ਼ਤਾਵਾਂ ਹਨ:
i. ਭਾਰਤ ਸਰਕਾਰ ਦੀਆਂ ਵਿਭਿੰਨ ਯੋਜਨਾਵਾਂ, ਸਮਾਰੋਹਾਂ ਤੇ ਪ੍ਰਕਾਸ਼ਨਾਵਾਂ ਬਾਰੇ ਤਾਜ਼ਾ ਜਾਣਕਾਰੀ
ii. ਅਧਿਕਾਰਤ ਛੁੱਟੀਆਂ ਤੇ ਵਿਭਿੰਨ ਅਹਿਮ ਤਰੀਕਾਂ
iii. ਸਾਡੇ ਦੇਸ਼ ਦੀਆਂ ਮਹਾਨ ਸ਼ਖ਼ਸੀਅਤਾਂ ਦੇ ਪ੍ਰੇਰਣਾਦਾਇਕ ਤੇ ਉਤਸ਼ਾਹ–ਵਧਾਊ ਸੰਦੇਸ਼।
iv. ਡਿਜੀਟਲ ਤੌਰ ਉੱਤੇ ਨੋਟਸ ਲੈਣ ਦੀ ਵਿਵਸਥਾ, ਜੋ ਅਤਿ–ਆਧੁਨਿਕ ਸੁਰੱਖਿਆ ਤੇ ਨਿੱਜਤਾ ਵਾਲੇ ਉਪਾਵਾਂ ਨਾਲ ਸਟੋਰ ਹੋਣਗੇ।
v. ਮੀਟਿੰਗਾਂ ਦੀ ਸਮਾਂ–ਅਨੁਸੂਚੀ ਤਿਆਰ ਕਰਨ ਤੇ ਅਹਿਮ ਕੰਮਾਂ ਤੇ ਸਮਾਰੋਹਾਂ ਲਈ ਰੀਮਾਈਂਡਰ ਤੈਅ ਕਰਨ ਲਈ ਵਿਵਸਥਾ।
vi. ਪ੍ਰਧਾਨ ਮੰਤਰੀ ਦਾ ‘ਪਹੁੰਚਯੋਗ ਭਾਰਤ’ / ‘ਸੁਗਮਯ ਭਾਰਤ ਅਭਿਯਾਨ’ ਦਾ ਟੀਚਾ ਪੂਰਾ ਕਰਨ ਲਈ ਆਉਣ ਵਾਲੇ ਦਿਨਾਂ ਦੌਰਾਨ ਨੇਤਰਹੀਣ ਦਿੱਵਯਾਂਗ ਵਿਅਕਤੀਆਂ ਲਈ ਪਹੁੰਚਯੋਗਤਾ ਦੀਆਂ ਵਿਸ਼ੇਸ਼ਤਾਵਾਂ।
ਐਪਲੀਕੇਸ਼ਨ ਗੂਗਲ ਪਲੇਅ ਸਟੋਰ ਦੇ ਇਸ ਲਿੰਕ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ
https://play.google.com/store/apps/details?id=in.gov.calendar
iOS ਉਪਕਰਣਾਂ ਉੱਤੇ ਇਹ ਐਪ ਇੱਥੋਂ ਡਾਊਨਲੋਡ ਕੀਤੀ ਜਾ ਸਕਦੀ ਹੈ
https://apps.apple.com/in/app/goi-calendar/id1546365594
****
ਸੌਰਭ ਸਿੰਘ
(रिलीज़ आईडी: 1687157)
आगंतुक पटल : 318