ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਨਿਕਸੀ ਨੇ ਸਥਾਨਕ ਭਾਰਤੀ ਭਾਸ਼ਾਵਾਂ ਵਿਚ ਮੁਫਤ ਡੋਮੇਨ ਦੀ ਪੇਸ਼ਕਸ਼ ਕੀਤੀ
Posted On:
08 JAN 2021 2:03PM by PIB Chandigarh
ਨੈਸ਼ਨਲ ਇੰਟਰਨੈੱਟ ਐਕਸਚੇਂਜ਼ ਆਫ ਇੰਡੀਆ (ਨਿਕਸੀ) ਨੇ ਐਲਾਨ ਕੀਤਾ ਹੈ ਕਿ ਇਹ 22 ਸਰਕਾਰੀ ਭਾਰਤੀ ਭਾਸ਼ਾਵਾਂ ਵਿਚੋਂ ਕਿਸੇ ਵੀ ਤਰਜੀਹੀ ਭਾਸ਼ਾ ਵਿਚ ਮੁਫਤ ਆਈਡੀਐਨ (ਇੰਟਰਨੈਸ਼ਨੇਲਾਈਜ਼ਡ ਡੋਮੇਨ ਨੇਮ) ਦੇ ਨਾਲ ਹਰੇਕ ਆਈ ਐਨ ਰਜਿਸਟ੍ਰੇਂਟ ਵੱਲੋਂ ਬੁਕ ਕੀਤੇ ਗਏ ਆਈ ਐਨ ਡੋਮੇਨ ਦੀ ਪੇਸ਼ਕਸ਼ ਕਰੇਗਾ। ਨਿਵੇਦਨਕਰਤਾ ਸਥਾਨਕ ਭਾਸ਼ਾ ਵਿਚ ਇਕ ਮੁਫਤ ਈ-ਮੇਲ ਵੀ ਪ੍ਰਾਪਤ ਕਰੇਗਾ। ਇਹ ਪੇਸ਼ਕਸ਼ ਭਾਰਤ (ਆਈਡੀਐਨ) ਡੋਮੇਨ ਨੇਮ ਅਤੇ ਪ੍ਰੋਲੀਫਿਰੇਸ਼ਨ ਆਫ ਲੋਕਲ ਲੈਂਗੁਏਜ ਕੰਟੈਂਟ ਨੂੰ ਅਪਣਾਉਣ ਦੀ ਸਿਰਜਣਾ ਨਾਲ ਕੀਤੀ ਗਈ ਹੈ।
ਇਹ ਪੇਸ਼ਕਸ਼ ਉਨ੍ਹਾਂ ਨਵੇਂ ਯੂਜ਼ਰਾਂ ਲਈ ਵੈਧ ਹੋਵੇਗੀ ਜੋ 31 ਜਨਵਰੀ, 2021 ਤੱਕ ਆਪਣੇ ਆਪ ਨੂੰ ਰਜਿਸਟਰਡ ਕਰਵਾਉਣਗੇ। ਇਹ ਪੇਸ਼ਕਸ਼ ਉਨ੍ਹਾਂ ਮੌਜੂਦਾ ਯੂਜ਼ਰਾਂ ਤੱਕ ਵੀ ਵਧਾਈ ਗਈ ਹੈ ਜੋ ਆਪਣੇ ਡੋਮੇਨ ਜਨਵਰੀ, 2021 ਦੇ ਮਹੀਨੇ ਵਿਚ ਰੀਨਿਊ ਕਰਵਾਉਂਦੇ ਹਨ।
ਨਿਕਸੀ ਬਾਰੇ ਕੁਝ ਜਾਣਕਾਰੀ
ਨੈਸ਼ਨਲ ਇੰਟਰਨੈੱਟ ਐਕਸਚੇਂਜ਼ ਆਫ ਇੰਡੀਆ (ਨਿਕਸੀ) ਇਕ ਲਾਭਕਾਰੀ ਸੰਗਠਨ ਨਹੀਂ ਹੈ ਜੋ 2003 ਤੋਂ ਹੇਠ ਲਿਖੀਆਂ ਗਤੀਵਿਧੀਆਂ ਰਾਹੀਂ ਭਾਰਤ ਦੇ ਨਾਗਰਿਕਾਂ ਨੂੰ ਇੰਟਰਨੈੱਟ ਟੈਕਨੋਲੋਜੀ ਦਾ ਪ੍ਰਸਾਰ ਕਰ ਰਿਹਾ ਹੈ।
- ਇੰਟਰਨੈੱਟ ਵਟਾਂਦਰਿਆਂ, ਜਿਨ੍ਹਾਂ ਰਾਹੀਂ ਇੰਟਰਨੈੱਟ ਡਾਟਾ, ਆਈਐਸਪੀਜ਼ ਅਤੇ ਸੀਡੀਐਨਜ਼ ਦਰਮਿਆਨ ਐਕਸਚੇਂਜ ਹੁੰਦਾ ਹੈ।
- ਆਈਐਨ ਰਜਿਸਟਰੀ, ਆਈਐਨ ਕੰਟਰੀ ਕੋਡ ਡੋਮੇਨ ਅਤੇ ਭਾਰਤ ਆਈਡੀਐਨ ਡੋਮੇਨ ਫਾਰ ਇੰਡੀਆ ਦਾ ਪ੍ਰਬੰਧਨ ਅਤੇ ਆਪ੍ਰੇਸ਼ਨ।
- ਆਈਆਰਆਈਐਨਐਨ, ਪ੍ਰਬੰਧਨ ਅਤੇ ਸੰਚਾਲਨ ਇੰਟਰਨੈੱਟ ਪ੍ਰੋਟੋਕੋਲ (IPv4/IPv6).
----------------------
ਆਰਐਮਐਨ/ਐਮ/ਆਈਏ
(Release ID: 1687133)
Visitor Counter : 246