ਵਿੱਤ ਮੰਤਰਾਲਾ
ਜਾਪਾਨ ਦਾ ਸਰਕਾਰੀ ਵਿਕਾਸ ਸਹਿਯੋਗ ਕੋਵਿਡ 19 ਸੰਕਟ ਦੇ ਮੱਦੇਨਜ਼ਰ ਸਮਾਜਿਕ ਸੁਰੱਖਿਆ ਸਹਿਯੋਗ ਲਈ ਕਰਜ਼ਾ
Posted On:
08 JAN 2021 4:36PM by PIB Chandigarh
ਜਾਪਾਨ ਸਰਕਾਰ ਨੇ ਕੋਵਿਡ 19 ਮਹਾਮਾਰੀ ਦੁਆਰਾ ਭਾਰਤ ਵੱਲੋਂ ਗਰੀਬਾਂ ਅਤੇ ਕਮਜ਼ੋਰ ਘਰਾਂ, ਜੋ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ , ਨੂੰ ਸਮਾਜਿਕ ਸਹਿਯੋਗ ਮੁਹੱਈਆ ਕਰਨ ਦੇ ਯਤਨਾਂ ਦੇ ਸਹਿਯੋਗ ਲਈ 30 ਬਿਲੀਅਨ ਜੇ ਪੀ ਵਾਈ (ਲੱਗਭਗ 2,113 ਕਰੋੜ ਰੁਪਏ) ਸਰਕਾਰੀ ਵਿਕਾਸ ਸਹਾਇਤਾ ਕਰਜ਼ਾ ਦੇਣ ਲਈ ਵਚਨਬੱਧਤਾ ਦਿੱਤੀ ਹੈ । ਕੋਵਿਡ 19 ਸੰਕਟ ਦੇ ਹੁੰਗਾਰੇ ਵਜੋਂ ਸਮਾਜਿਕ ਸੁਰੱਖਿਆ ਸਹਿਯੋਗ ਲਈ ਦਿੱਤੇ ਕਰਜ਼ੇ ਬਾਰੇ ਨੋਟਸ , ਡਾਕਟਰ ਸੀ ਐੱਸ ਮੋਹਾਪਾਤਰਾ ਵਧੀਕ ਸਕੱਤਰ ਆਰਥਿਕ ਮਾਮਲੇ ਵਿਭਾਗ ਭਾਰਤ ਸਰਕਾਰ ਅਤੇ ਭਾਰਤ ਵਿੱਚ ਜਾਪਾਨ ਦੇ ਰਾਜਦੂਤ ਸ਼੍ਰੀ ਸੁਜ਼ੁਕੀ ਸਤੋਸ਼ੀ ਵਿਚਾਲੇ ਨੋਟਸ ਅਦਾਨ ਪ੍ਰਦਾਨ ਕੀਤੇ ਗਏ । ਨੋਟਸ ਅਦਾਨ ਪ੍ਰਦਾਨ ਕਰਨ ਤੋਂ ਬਾਅਦ ਇਸ ਪ੍ਰੋਗਰਾਮ ਲਈ ਕਰਜ਼ਾ ਸਮਝੌਤੇ ਉੱਪਰ ਡਾਕਟਰ ਮੋਹਾਪਾਤਰਾ ਅਤੇ ਨਵੀਂ ਦਿੱਲੀ ਜੇ ਆਈ ਸੀ ਏ ਦੇ ਮੁੱਖ ਪ੍ਰਤੀਨਿੱਧ ਸ਼੍ਰੀ ਕਾਤਸੁਓ ਮਾਤਸੂਮੋਟੋ ਨੇ ਦਸਤਖ਼ਤ ਕੀਤੇ ਸਨ । ਇਸ ਪ੍ਰੋਗਰਾਮ ਕਰਜ਼ੇ ਦਾ ਟੀਚਾ ਕੋਵਿਡ 19 ਮਹਾਮਾਰੀ ਦੇ ਭੈੜੇ ਪ੍ਰਭਾਵਾਂ ਖਿਲਾਫ ਦੇਸ਼ ਵਿੱਚ ਕਮਜ਼ੋਰ ਅਤੇ ਗਰੀਬਾਂ ਨੂੰ ਉਚਿਤ ਸਮਾਜਿਕ ਸੁਰੱਖਿਆ ਦੇਣ ਲਈ ਭਾਰਤ ਵੱਲੋਂ ਕੀਤੇ ਯਤਨਾਂ ਲਈ ਸਹਿਯੋਗ ਹੈ ।
ਭਾਰਤ ਅਤੇ ਜਾਪਾਨ ਵਿਚਾਲੇ 1958 ਤੋਂ ਦੁਵੱਲੇ ਵਿਕਾਸ ਸਹਿਯੋਗ ਦਾ ਇੱਕ ਲੰਬਾ ਤੇ ਫਲਦਾਇਕ ਇਤਿਹਾਸ ਰਿਹਾ ਹੈ । ਪਿਛਲੇ ਕੁਝ ਸਾਲਾਂ ਵਿੱਚ ਭਾਰਤ ਤੇ ਜਾਪਾਨ ਵਿਚਾਲੇ ਆਰਥਿਕ ਸਹਿਯੋਗ ਮਜ਼ਬੂਤ ਹੋਇਆ ਹੈ ਅਤੇ ਰਣਨੀਤਕ ਭਾਈਵਾਲੀ ਵੀ ਵਧੀ ਹੈ । ਇਹ ਭਾਰਤ ਤੇ ਜਾਪਾਨ ਵਿਚਾਲੇ ਰਣਨੀਤਕ ਤੇ ਵਿਸ਼ਵੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗਾ ।
ਆਰ ਐੱਮ / ਕੇ ਐੱਮ ਐੱਨ
(Release ID: 1687130)
Visitor Counter : 223