ਬਿਜਲੀ ਮੰਤਰਾਲਾ

ਮੌਜੂਦਾ ਵਿੱਤ ਵਰ੍ਹੇ ਵਿੱਚ ਸਿੰਗਰੌਲੀ ਵਿਚਲੀ ਐੱਨਟੀਪੀਸੀ ਦੀ ਸਭ ਤੋਂ ਪੁਰਾਣੀ ਯੂਨਿਟ ਨੇ ਹੁਣ ਤੱਕ ਸਭ ਤੋਂ ਵੱਧ ਪੀਐੱਲਐੱਫ਼ ਰਿਕਾਰਡ ਕੀਤਾ

Posted On: 08 JAN 2021 2:42PM by PIB Chandigarh

ਐੱਨਟੀਪੀਸੀ ਲਿਮਟਿਡ ਦੀ ਬਹੁਤ ਪਹਿਲੀ ਯੂਨਿਟ, ਜੋ ਕਿ 38 ਸਾਲ ਪਹਿਲਾਂ ਉੱਤਰ ਪ੍ਰਦੇਸ਼ ਦੇ ਸਿੰਗਰੌਲੀ ਵਿਖੇ ਸਥਾਪਤ ਕੀਤੀ ਗਈ ਸੀ, ਉਸ ਨੇ ਅਪ੍ਰੈਲ 2020 ਤੋਂ ਦਸੰਬਰ 2020 ਦੇ ਵਿਚਕਾਰ ਦੇਸ਼ ਦੀਆਂ ਸਾਰੀਆਂ ਥਰਮਲ ਇਕਾਈਆਂ ਨਾਲੋਂ 100.24% ਦਾ ਸਭ ਤੋਂ ਉੱਚ ਪਲਾਂਟ ਲੋਡ ਫੈਕਟਰ (ਪੀਐਲੱਐੱਫ਼) ਹਾਸਲ ਕਰ ਲਿਆ, ਇਸਨੂੰ ਕੇਂਦਰੀ ਬਿਜਲੀ ਅਥਾਰਟੀ (ਸੀਈਏ) ਦੇ ਅੰਕੜਿਆਂ ਦੁਆਰਾ ਦਰਸ਼ਾਇਆ ਗਿਆ ਹੈ| 1982 ਵਿੱਚ 200 ਮੈਗਾਵਾਟ ਯੂਨਿਟ ਸ਼ੁਰੂ ਹੋਇਆ ਸੀ ਅਤੇ ਮਜ਼ਬੂਤ ਪੀਐਲੱਐੱਫ਼ ਭਾਰਤ ਦੀ ਸਭ ਤੋਂ ਵੱਡੀ ਬਿਜਲੀ ਉਤਪਾਦਨ ਵਾਲੀ ਕੰਪਨੀ ਵਿੱਚ ਅਪਵਾਦ ਕਾਰਜਸ਼ੀਲਤਾ ਅਤੇ ਰੱਖ-ਰਖਾਅ ਦੀ ਕੁਸ਼ਲਤਾ ਨੂੰ ਦਰਸਾਉਂਦਾ ਹੈ|

ਯੂਨਿਟ 1 ਦੁਆਰਾ ਪ੍ਰਾਪਤ ਕੀਤੇ ਗਏ ਬੇਮਿਸਾਲ ਕੰਮ ਤੋਂ ਇਲਾਵਾ, ਐੱਨਟੀਪੀਸੀ ਦੀਆਂ ਤਿੰਨ ਹੋਰ ਇਕਾਈਆਂ - ਸਿੰਗ੍ਰੌਲੀ ਦੀ ਯੂਨਿਟ ਨੰਬਰ 4 ਅਤੇ ਕੋਰਬਾ ਦੀ ਯੂਨਿਟ ਨੰਬਰ 1 ਅਤੇ ਛੱਤੀਸਗੜ੍ਹ ਦੀ ਯੂਨਿਟ ਨੰਬਰ 2, ਚੋਟੀ ਦੀਆਂ 5 ਪ੍ਰਦਰਸ਼ਨਕਾਰੀ ਇਕਾਈਆਂ ਵਿੱਚ ਸ਼ਾਮਲ ਹੋਈਆਂ ਹਨ।

ਬਿਜਲੀ ਮੰਤਰਾਲੇ ਅਧੀਨ ਚੱਲ ਰਹੇ ਪੀਐੱਸਯੂ ਐੱਨਟੀਪੀਸੀ ਲਿਮਟਿਡ ਵੱਲੋਂ ਜਾਰੀ ਬਿਆਨ ਅਨੁਸਾਰ ਐੱਨਟੀਪੀਸੀ ਸਮੂਹ ਨੇ ਅਪ੍ਰੈਲ ਤੋਂ ਦਸੰਬਰ 2020 ਤੱਕ ਸਭ ਤੋਂ ਵੱਧ 222.4 ਬਿਲੀਅਨ ਯੂਨਿਟ (ਬੀਯੂ) ਦੀ ਕੁੱਲ ਪੈਦਾਵਾਰ ਹਾਸਲ ਕੀਤੀ ਹੈ, ਜੋ ਪਿਛਲੇ ਸਾਲ ਦੀ ਇਸ ਮਿਆਦ ਦੇ ਮੁਕਾਬਲੇ 3.8 ਫ਼ੀਸਦੀ ਦਾ ਵਾਧਾ ਹੈ। ਇਸ ਦੇ ਨਾਲ ਹੀ, ਐੱਨਟੀਪੀਸੀ ਕੋਲਾ ਪਾਵਰ ਸਟੇਸ਼ਨਾਂ ਨੇ ਅਪ੍ਰੈਲ 2020 ਤੋਂ ਦਸੰਬਰ 2020 ਤੱਕ 92.21 ਫ਼ੀਸਦੀ ਦੀ ਉੱਚ ਉਪਲਬਧਤਾ ਬਣਾਈ ਰੱਖੀ ਹੈ ਜਦੋਂ ਕਿ ਪਿਛਲੇ ਸਾਲ ਦੀ ਇਸ ਮਿਆਦ ਵਿੱਚ ਇਹ 87.64 ਫ਼ੀਸਦੀ ਸੀ|

ਐੱਨਟੀਪੀਸੀ ਦੇ ਛੇ ਫਲੈਗਸ਼ਿਪ ਪਾਵਰ ਪਲਾਂਟ ਯਾਨੀ ਛੱਤੀਸਗੜ੍ਹ ਦੇ ਐੱਨਟੀਪੀਸੀ ਕੋਰਬਾ (2600 ਮੈਗਾਵਾਟ) ਅਤੇ ਐੱਨਟੀਪੀਸੀ ਸਿਪਤ (2980 ਮੈਗਾਵਾਟ), ਉੱਤਰ ਪ੍ਰਦੇਸ਼ ਦੇ ਐੱਨਟੀਪੀਸੀ ਰਿਹੰਦ (3000 ਮੈਗਾਵਾਟ), ਮੱਧ ਪ੍ਰਦੇਸ਼ ਦੇ ਐੱਨਟੀਪੀਸੀ ਵਿੰਧਿਆਚਲ (4760 ਮੈਗਾਵਾਟ), ਓਡੀਸ਼ਾ ਦੇ ਐੱਨਟੀਪੀਸੀ ਤਲਛੇਰ ਥਰਮਲ (460 ਮੈਗਾਵਾਟ) ਅਤੇ ਐੱਨਟੀਪੀਸੀ ਤਲਛੇਰ ਕਨਿਹਾ (3000 ਮੈਗਾਵਾਟ) ਵੀ ਦੇਸ਼ ਵਿੱਚ ਚੋਟੀ ਦੇ 10 ਪ੍ਰਦਰਸ਼ਨ ਕਰ ਰਹੇ ਥਰਮਲ ਪਲਾਂਟਾਂ ਵਿੱਚ ਸ਼ਾਮਲ ਹੋਏ ਹਨ।

62.9 ਗੀਗਾਵਾਟ ਦੀ ਕੁੱਲ ਸਥਾਪਿਤ ਸਮਰੱਥਾ ਦੇ ਨਾਲ, ਐੱਨਟੀਪੀਸੀ ਸਮੂਹ ਕੋਲ 71 ਪਾਵਰ ਸਟੇਸ਼ਨ ਹਨ ਜਿਨ੍ਹਾਂ ਵਿੱਚ 24 ਕੋਲਾ, 7 ਕੰਬਾਇੰਡ ਸਾਇਕਲ ਗੈਸ / ਤਰਲ ਬਾਲਣ, 1 ਹਾਈਡ੍ਰੋ, 14 ਅਖੁੱਟ ਊਰਜਾ ਦੇ ਨਾਲ-ਨਾਲ 25 ਸਹਾਇਕ ਅਤੇ ਜੇਵੀ ਪਾਵਰ ਸਟੇਸ਼ਨ ਹਨ| ਇਸ ਇਸ ਕੰਪਨੀ ਦੀ ਨਿਰਮਾਣ ਅਧੀਨ 20 ਗੀਗਾਵਾਟ ਸਮਰੱਥਾ ਹੈ, ਜਿਸ ਵਿੱਚ 5 ਗੀਗਾਵਾਟ ਦੇ ਅਖੁੱਟ / ਪਣ ਬਿਜਲੀ ਊਰਜਾ ਪ੍ਰੋਜੈਕਟ ਸ਼ਾਮਲ ਹਨ|

***********

ਆਰਜੇ/ ਐੱਮ



(Release ID: 1687125) Visitor Counter : 109