ਜਲ ਸ਼ਕਤੀ ਮੰਤਰਾਲਾ

ਰਾਸ਼ਟਰੀ ਜਲ ਸ਼ਕਤੀ ਮੰਤਰਾਲਾ ਟੀਮ ਨੇ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਲਈ ਪੱਛਮੀ ਬੰਗਾਲ ਦਾ ਦੌਰਾ ਕੀਤਾ ਤਾਂ ਜੋ ਰਾਜ ਵਿਚ 2023-24 ਤਕ "ਹਰ ਘਰ ਪਾਣੀ" ਦਾ ਟੀਚਾ ਹਾਸਲ ਹੋ ਸਕੇ

Posted On: 07 JAN 2021 2:47PM by PIB Chandigarh

"ਹਰ ਘਰ ਪਾਣੀ"  ਦਾ ਟੀਚਾ ਹਾਸਿਲ ਕਰਨ ਲਈ ਪੱਛਮੀ ਬੰਗਾਲ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਰਾਸ਼ਟਰੀ ਜਲ ਜੀਵਨ ਮਿਸ਼ਨ (ਐਨਜੇਜੇ) ਦੇ 8 ਮੈਂਬਰਾਂ ਦੀ ਇਕ ਟੀਮ 5 ਤੋਂ 8 ਜਨਵਰੀ, 2021 ਤੱਕ ਰਾਜ ਦੇ ਚਾਰ-ਦਿਨਾ ਦੌਰੇ ਤੇ ਹੈ ਜਲ ਜੀਵਨ ਮਿਸ਼ਨ, ਰਾਜਾਂ ਦੇ ਨਾਲ ਭਾਈਵਾਲੀ ਕਰਕੇ ਸਰਕਾਰ ਵਲੋਂ ਚਲਾਇਆ ਜਾ ਰਿਹਾ ਇਕ ਪ੍ਰਮੁੱਖ ਪ੍ਰੋਗਰਾਮ ਹੈ ਟੀਮ ਦੇ ਦੌਰੇ ਦਾ ਉਦੇਸ਼ ਰਾਜ ਵਿਚ ਪ੍ਰੋਗਰਾਮ ਦੇ ਕਾਰਜਕਰਤਾਵਾਂ ਦੇ ਸਾਹਮਣੇ ਮੌਜੂਦ ਮੁੱਦਿਆਂ ਅਤੇ ਚੁਣੌਤੀਆਂ ਦੀ ਪਛਾਣ ਕਰਨਾ ਅਤੇ ਨਾਲ ਹੀ ਚੰਗੀ ਕਾਰਜ ਪ੍ਰਣਾਲੀ ਦੇ ਦਸਤਾਵੇਜ਼ ਤਿਆਰ ਕਰਨਾ ਹੈ

 

ਟੀਮ ਇਨ੍ਹਾਂ 4-ਦਿਨਾਂ ਦੇ ਦੌਰੇ ਦੌਰਾਨ ਰਾਜ ਦੇ ਪੂਰਬ ਮੇਦਨੀਪੁਰ, ਪੱਛਮੀ ਮੇਦਨੀਪੁਰ, ਨਾਦੀਆ,  ਮੁਰਸ਼ਦਾਬਾਦ, ਬੀਰਭੂਮ, ਬਰਧਮਾਨ, ਬਾਂਕੁਰਾ ਅਤੇ ਪੱਛਮੀ ਬਰਧਮਾਨ ਜ਼ਿਲ੍ਹਿਆਂ ਦਾ ਦੌਰਾ ਕਰ ਰਹੀ ਹੈ ਐਨਜੇਜੇਐਮ ਦੇ ਮੈਂਬਰ ਜਲ ਵਾਟਰ ਸਪਲਾਈ ਯੋਜਨਾਵਾਂ ਲਾਗੂ ਕਰਨ ਵਿਚ ਸ਼ਾਮਿਲ ਖੇਤਰ ਦੇ ਅਧਿਕਾਰੀਆਂ ਦੇ ਨਾਲ ਨਾਲ ਗ੍ਰਾਮ ਪ੍ਰਧਾਨਾਂ, ਗ੍ਰਾਮ ਪੰਚਾਇਤਾਂ ਦੇ ਮੈਂਬਰਾਂ, ਗ੍ਰਾਮ ਜਲ ਅਤੇ ਸਵੱਛਤਾ ਸਮਿਤੀਆਂ/ਪਾਣੀ ਸਮਿਤੀਆਂ ਦੇ ਮੈਂਬਰਾਂ ਅਤੇ ਲਾਭਪਾਤਰੀਆਂ ਨਾਲ ਗੱਲਬਾਤ ਕਰ ਰਹੇ ਹਨ ਟੀਮ ਜ਼ਿਲ੍ਹਾ ਜਲ ਅਤੇ ਸਵੱਛਤਾ ਮਿਸ਼ਨ ਦੇ ਚੇਅਰਮੈਨਜ਼ਿਲ੍ਹਾ ਕਲੈਕਟਰਾਂ ਨਾਲ ਮੀਟਿੰਗਾਂ ਕਰ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਖੇਤਰ ਦੇ ਕੰਮ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ ਜਾ ਸਕੇ ਅਤੇ ਉਨ੍ਹਾਂ ਦੀ ਦਖਲਅੰਦਾਜ਼ੀ ਨਾਲ ਪ੍ਰੋਗਰਾਮ ਨੂੰ ਜਲਦੀ ਲਾਗੂ ਕੀਤਾ ਜਾ ਸਕੇ

 

ਪੱਛਮੀ ਬੰਗਾਲ ਰਾਜ ਦੇ ਹਰੇਕ ਗ੍ਰਾਮੀਣ ਪਰਿਵਾਰ ਨੂੰ ਟੂਟੀ ਕੁਨੈਕਸ਼ਨ ਪ੍ਰਦਾਨ ਕਰਨ ਦੇ ਮਹਤੱਵਪੂਰਨ ਟੀਚੇ ਨੂੰ ਪੂਰਾ ਕਰਨ ਲਈ 2024 ਤੱਕ 100 ਫੀਸਦੀ ਕਵਰੇਜ ਦੀ ਯੋਜਨਾ ਬਣਾ ਰਿਹਾ ਹੈ ਅਤੇ ਜੇਜੇਐਮ ਅਧੀਨ ਇਸ ਸਮਾਬੱਧ ਟੀਚੇ ਨੂੰ ਪੂਰਾ ਕਰਨ ਲਈ ਭਾਰਤ ਸਰਕਾਰ ਰਾਜ ਨੂੰ ਸਾਰੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਸ ਤਰ੍ਹਾਂ ਰਾਜ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੀ ਹੈ ਇਸ ਨਾਲ ਪਹਿਲੇ ਮਹੀਨੇ ਇਕ 4-ਮੈਂਬਰੀ ਟੀਮ ਨੇ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਲਈ ਰਾਜ ਦਾ ਦੌਰਾ ਕੀਤਾ ਸੀ, ਜਿਸ ਨਾਲ ਰਾਜ ਵਿਚ ਚਲ ਰਹੇ ਪ੍ਰੋਗਰਾਮ ਵਿਚ ਤੇਜ਼ੀ ਆਈ ਸੀ

 

ਪੱਛਮੀ ਬੰਗਾਲ ਰਾਜ ਵਿਚ 1.63 ਕਰੋਡ਼ ਗ੍ਰਾਮੀਣ ਪਰਿਵਾਰਾਂ ਵਿਚੋਂ 7.61 ਲੱਖ ਘਰਾਂ ਵਿਚ ਟੂਟੀ ਕੁਨੈਕਸ਼ਨ ਹਨ ਅਤੇ ਰਾਜ 2023-24 ਤੱਕ ਰਾਜ ਦੇ ਸਾਰੇ ਘਰਾਂ ਵਿਚ ਟੂਟੀ ਕੁਨੈਕਸ਼ਨ ਪ੍ਰਦਾਨ ਕਰਨ ਲਈ ਵਚਨਬੱਧ ਹੈ ਜੇਜੇਐਮ ਅਧੀਨ ਰਾਜ ਵਿਚ ਕੰਮ ਪੂਰੇ ਜ਼ੋਰਾਂ ਤੇ ਹੈ ਅਤੇ ਐਨਜੇਜੇਐਮ ਟੀਮ ਦਾ ਦੌਰਾ ਰਾਜ ਵਿਚ ਪ੍ਰੋਗਰਾਮ ਦੇ ਲਾਗੂ ਹੋਣ ਦੇ ਕੰਮ ਵਿਚ ਗਤੀ ਪ੍ਰਦਾਨ ਕਰੇਗਾ ਸਾਲ 2020-21 ਦੌਰਾਨ ਰਾਜ ਨੂੰ 1,146.58 ਕਰੋਡ਼ ਰੁਪਏ ਦੀ ਮੁਢਲੀ ਰਾਸ਼ੀ ਨਾਲ ਕੇਂਦਰ ਨੇ ਆਪਣੇ ਹਿੱਸੇ ਦੇ ਰੂਪ ਵਿਚ 2,760.76 ਕਰੋਡ਼ ਰੁਪਏ ਦੇਣ ਦਾ ਵਿਸ਼ਵਾਸ ਦਿਵਾਇਆ ਹੈ ਜਦਕਿ ਰਾਜਾਂ ਦੇ ਹਿੱਸੇ ਨੂੰ ਸ਼ਾਮਿਲ ਕਰਨ ਤੋਂ ਬਾਅਦ, ਟੂਟੀ ਕੁਨੈਕਸ਼ਨ ਪ੍ਰਦਾਨ ਕਰਨ ਲਈ ਜੇਜੇਐਮ ਅਧੀਨ ਪੱਛਮੀ ਬੰਗਾਲ ਕੋਲ ਕੁਲ 5,770 ਕਰੋਡ਼ ਰੁਪਏ ਦੀ ਰਾਸ਼ੀ ਹੋਵੇਗੀ ਇਸ ਤੋਂ ਇਲਾਵਾ ਰਾਜ ਨੂੰ ਜੇਜੇਐਮ ਅਧੀਨ ਕੰਮ ਕਰਨ ਲਈ ਪ੍ਰੋਤਸਾਹਨ ਦੇ ਰੂਪ ਵਿਚ ਪ੍ਰੋਗਰਾਮ ਦੀ ਪ੍ਰਗਤੀ ਦੇ ਆਧਾਰ ਤੇ ਵਾਧੂ ਧਨ ਰਾਸ਼ੀ ਵੀ ਪ੍ਰਦਾਨ ਕੀਤੀ ਜਾ ਸਕਦੀ ਹੈ

 

 

ਪੱਛਮੀ ਬੰਗਾਲ ਕੋਲ 15ਵੇਂ ਵਿੱਤ ਕਮਿਸ਼ਨ ਦੀ ਗਰਾਂਟ ਦੇ ਰੂਪ ਵਿਚ ਪੰਚਾਇਤੀ ਰਾਜ ਸੰਸਥਾਨਾਂ ਨੂੰ ਦਿੱਤੇ ਗਏ 4,412 ਕਰੋਡ਼ ਰੁਪਏ ਹਨ, ਜਿਨ੍ਹਾਂ ਵਿਚੋਂ 50 ਫੀਸਦੀ ਲਾਜ਼ਮੀ ਤੌਰ ਤੇ ਪਾਣੀ ਅਤੇ ਸੈਨੀਟੇਸ਼ਨ ਤੇ ਖਰਚ ਕੀਤੇ ਜਾਣਗੇ ਰਾਜ ਨੂੰ ਮਗਨਰੇਗਾ, ਜੇਜੇਐਮ, ਐਸਬੀਐਮ(ਜੀ), ਪੰਚਾਇਤੀ ਰਾਜ ਸੰਸਥਾਨ (ਪੀਆਰਆਈ) ਅਧੀਨ 15ਵੇਂ ਵਿੱਤ ਕਮਿਸ਼ਨ ਦੀਆਂ ਗਰਾਂਟਾਂ ਨੂੰ ਪੀਆਰਆਈਜ਼, ਜ਼ਿਲ੍ਹਾ ਮਿਨਰਲ ਡਿਵੈਲਪਮੈਂਟ ਫੰਡ, ਸੀ ਏ ਐਮ ਪੀ ਏ, ਸੀਐਸਆਰ ਫੰਡ, ਲੋਕਲ ਏਰੀਆ ਡਿਵੈਲਪਮੈਂਟ ਫੰਡ ਆਦਿ ਨਾਲ 5 ਸਾਲਾਂ ਲਈ ਕੋ-ਟਰਮਿਨੈਂਸ ਕਰਕੇ ਤਿਆਰ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਪੀਣ ਵਾਲੇ ਪਾਣੀ ਦੀ ਸੁਰੱਖਿਆ ਗਤੀਵਿਧੀਆਂ ਨੂੰ ਮਜ਼ਬੂਤ ਕੀਤਾ ਜਾ ਸਕੇ

 

 

ਜੀਵਨ ਨੂੰ ਬਦਲ ਦੇਣ ਵਾਲੇ ਜਲ ਜੀਵਨ ਮਿਸ਼ਨ ਅਧੀਨ ਦੇਸ਼ ਦੇ ਹਰੇਕ ਗ੍ਰਾਮੀਣ ਪਰਿਵਾਰ ਨੂੰ ਨਿਯਮਤ ਅਤੇ ਲੰਬੇ ਸਮੇਂ ਦੇ ਅਧਾਰ ਤੇ ਲੋਡ਼ੀਂਦੀ ਮਾਤਰਾ ਵਿਚ ਅਤੇ ਨਿਰਧਾਰਤ ਗੁਣਵੱਤਾ ਨਾਲ ਪੀਣ ਯੋਗ ਪਾਣੀ ਦੀ ਸਪਲਾਈ ਲਈ ਚਾਲੂ ਘਰੇਲੂ ਨਲ ਕੁਨੈਕਸ਼ਨ ਪ੍ਰਦਾਨ ਕੀਤਾ ਜਾਵੇਗਾ ਸਹਿਕਾਰੀ ਸੰਘਵਾਦ ਦੀ ਸੱਚੀ ਭਾਵਨਾ ਦਾ ਪਾਲਣਾ ਕਰਦੇ ਹੋਏ, ਰਾਜ ਸਰਕਾਰਾਂ ਗ੍ਰਾਮੀਣ ਖੇਤਰਾਂ ਵਿਚ ਲੋਕਾਂ ਦੇ ਜੀਵਨ ਨੂੰ ਆਸਾਨ ਬਣਾਉਣ ਲਈ ਮਿਸ਼ਨ ਦੇ ਉਦੇਸ਼ਾਂ ਨੂੰ ਹਕੀਕਤ ਵਿਚ ਬਦਲਣ ਲਈ ਇਸ ਪ੍ਰਮੁੱਖ ਪ੍ਰੋਗਰਾਮ ਨੂੰ ਲਾਗੂ ਕਰ ਰਹੀਆਂ ਹਨ ਅਤੇ ਨਾਲ ਹੀ ਮਹਿਲਾਵਾਂ, ਵਿਸ਼ੇਸ਼ ਤੌਰ ਤੇ ਲਡ਼ਕੀਆਂ ਦੀ "ਕਠਿਨ ਮਿਹਨਤ" ਨੂੰ ਘੱਟ ਕਰ ਰਹੀਆਂ ਹਨ ਇਹ ਜੀਵਨ ਪਰਿਵਰਤਨ ਮਿਸ਼ਨ ਇਕਵਿਟੀ ਅਤੇ ਸ਼ਮੂਲੀਅਤ ਸਿਧਾਂਤਾਂ ਤੇ ਕੇਂਦ੍ਰਿਤ ਹੈ ਪਹਿਲਾਂ ਦੇ ਪ੍ਰੋਗਰਾਮਾਂ ਤੋਂ ਹਟਣ ਦੇ ਨਾਲ ਇਹ ਮਿਸ਼ਨ ਬੁਨਿਆਦੀ ਢਾਂਚੇ ਦੇ ਨਿਰਮਾਣ ਦੀ ਬਜਾਏ ਸੇਵਾ ਦੀ ਸਪੁਰਦਗੀ ਉੱਤੇ ਜ਼ੋਰ ਦਿੰਦਾ ਹੈ

--------------------------------- 

ਏਪੀਐਸ /ਏਐਸ


(Release ID: 1686907) Visitor Counter : 145