ਕੋਲਾ ਮੰਤਰਾਲਾ

ਨਾਲਕੋ ਵਿਸਥਾਰ ਤੇ 2027-28 ਦੇ ਵਿੱਤੀ ਵਰ੍ਹੇ ਤਕ 30000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ : ਸ਼੍ਰੀ ਪ੍ਰਹਲਾਦ ਜੋਸ਼ੀ


ਨਾਲਕੋ ਨੇ 41ਵਾਂ ਸਥਾਪਨਾ ਦਿਵਸ ਮਨਾਇਆ

Posted On: 07 JAN 2021 2:49PM by PIB Chandigarh

ਕੇਂਦਰੀ  ਕੋਲਾ ਅਤੇ ਖਾਣ ਮੰਤਰੀ ਸ੍ਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਹੈ ਕਿ ਨਾਲਕੋ ਕੰਪਨੀ ਦੇ ਵਿਸਥਾਰ ਅਤੇ ਵਿਭਿੰਨਤਾ ਯੋਜਨਾਵਾਂ ਤੇ ਵਿੱਤੀ ਸਾਲ 2027-28 ਤੱਕ 30000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਸ਼੍ਰੀ ਜੋਸ਼ੀ ਅੱਜ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਵਿੱਚ ਕੰਪਨੀ ਦੇ ਮੁੱਖ ਦਫਤਰ ਵਿਖੇ ਨਾਲਕੋ ਦੇ 41 ਵੇਂ ਸਥਾਪਨਾ ਦਿਵਸ ਨੂੰ ਸੰਬੋਧਨ ਕਰ ਰਹੇ ਸਨ। 

ਇਸ ਪ੍ਰਸਤਾਵਿਤ ਨਿਵੇਸ਼ ਵਿਚੋਂ, ਕੰਪਨੀ 7000 ਕਰੋੜ ਰੁਪਏ ਤੋਂ ਵੱਧ ਦੀ ਰਕਮ 5 ਵੀਂ ਸਟ੍ਰੀਮ ਰਿਫਾਇਨਰੀ, ਪੋਟੰਗੀ ਬਾਕਸਾਈਟ ਖਾਣਾ, ਦੱਖਣ ਬਲਾਕ ਅਤੇ ਉਤਕਲ ਡੀ ਅਤੇ ਈ ਕੋਲਾ ਖਾਣਾ ਤੋਂ ਬਾਕਸਾਈਟ ਆਵਾਜਾਈ ਪ੍ਰਣਾਲੀ 'ਤੇ ਖਰਚ ਕਰੇਗੀ। ਬਾਕੀ ਬਚੇ 22000 ਕਰੋੜ ਰੁਪਏ ਸਮੇਲਟਰ ਅਤੇ ਕੈਪਟਿਵ ਪਾਵਰ ਪਲਾਂਟ (ਸੀਪੀਪੀ) ਦੇ ਵਿਸਥਾਰ 'ਤੇ ਖਰਚ ਕੀਤੇ ਜਾਣਗੇ, ਜਿਸ ਵਿਚ ਓਡੀਸ਼ਾ ਦੇ ਅੰਗੁਲ ਜ਼ਿਲੇ ਵਿਚ ਕੰਪਨੀ ਦੇ ਸ੍ਲੇਟਰ ਪਲਾਂਟ ਦੇ 1400 ਮੈਗਾਵਾਟ ਫੀਡਰ ਸੀ ਪੀ ਪੀ ਦੀ ਉਸਾਰੀ  ਵੀ ਸ਼ਾਮਲ ਹੈ। 

 ਸ਼੍ਰੀ ਜੋਸ਼ੀ ਨੇ ਕਿਹਾ ਕਿ "ਨਾਲਕੋ ਭਵਿੱਖ ਲਈ ਮਹੱਤਵਪੂਰਣ ਵਿਕਾਸ ਦੀਆਂ ਯੋਜਨਾਵਾਂ ਨਾਲ, ਅਲੂਮੀਨਾ ਅਤੇ ਅਲਮੀਨੀਅਮ ਦੇ ਖੇਤਰਾਂ ਵਿਚ ਮਹੱਤਵਪੂਰਣ ਯੋਗਦਾਨ ਪਾਏਗੀ, ਜੋ ਇਸ ਰਣਨੀਤਕ ਧਾਤ ਦੇ ਉਤਪਾਦਨ ਅਤੇ ਖਪਤ ਵਿਚ ਬਹੁਪੱਖੀ ਪ੍ਰਭਾਵ ਪਾਏਗੀ ਅਤੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਦੀ ਅਗਵਾਈ ਵਿਚ ਆਤਮਨਿਰਭਰ ਭਾਰਤ ਵਿਜ਼ਨ ਨੂੰ ਹਾਸਲ ਕਰੇਗੀ"। 

ਸ੍ਰੀ ਜੋਸ਼ੀ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਖਣਿਜ ਉਤਪਾਦਨ ਵਿਚ ਕਿਸੇ ਵੀ ਵਿਘਨ ਤੋਂ ਬਚਣ ਲਈ ਖਣਿਜਾਂ ਨਾਲ ਭਰਪੂਰ ਰਾਜ ਉੜੀਸਾ ਨੂੰ ਹਰ ਪੱਖੋਂ ਸਹਾਇਤਾ ਦੇ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੀਤੀਆਂ ਬੇਨਤੀਆਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਸਬੰਧਤ ਨਿਯਮਾਂ ਵਿੱਚ ਸੋਧ ਕਰੇਗੀ ਤਾਂ ਜੋ ਖਣਿਜਾਂ ਦਾ ਨਿਰਵਿਘਨ ਉਤਪਾਦਨ ਯਕੀਨੀ ਬਣਾਇਆ ਜਾ ਸਕੇ ਅਤੇ ਗੈਰ-ਗੰਭੀਰ ਖਿਡਾਰੀਆਂ ਨੂੰ ਖਣਿਜ ਬਲਾਕ ਦੀ ਨਿਲਾਮੀ ਵਿੱਚ ਹਿੱਸਾ ਲੈਣ ਤੋਂ ਰੋਕਿਆ ਜਾ ਸਕੇ।

 ਸ਼੍ਰੀ ਜੋਸ਼ੀ ਨੇ ਕਿਹਾ ਕਿ "ਉੜੀਸਾ ਵਿਚ ਵਿਸ਼ੇਸ਼ ਤੌਰ ਤੇ ਆਇਰਨ ਓਰ ਦੇ ਉਤਪਾਦਨ ਵਿਚ ਤੇਜ਼ੀ ਲਿਆਉਣ ਲਈ ਅਸੀਂ ਰਾਜ ਦੀ ਬੇਨਤੀ 'ਤੇ ਓਡੀਸ਼ਾ ਖਣਿਜ ਕਾਰਪੋਰੇਸ਼ਨ ਨੂੰ 02 ਲੋਹੇ ਦੇ ਖਣਨ ਬਲਾਕਾਂ ਅਤੇ 01 ਬਲਾਕ ਨੂੰ ਓਡੀਸ਼ਾ ਖਣਿਜ ਐਕਸਪਲੋਰਸ ਕਾਰਪੋਰੇਸ਼ਨ ਲਿਮਟਿਡ ਨੂੰ ਅਲਾਟ ਕਰਨ ਦੀਆਂ ਤਜਵੀਜ਼ਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ"। 

ਓਡੀਸ਼ਾ ਖਣਿਜ ਐਕਸਪਲੋਰਸ ਕਾਰਪੋਰੇਸ਼ਨ ਲਿਮਟਡ (ਓਐਮਈਸੀਐਲ) ਅਤੇ ਖਣਿਜ ਐਕਸਪਲੋਰਸ ਕਾਰਪੋਰੇਸ਼ਨ ਲਿਮਟਡ (ਐਮਈਸੀਐਲ) ਦਰਮਿਆਨ ਓ ਐਮ ਈ ਸੀ ਐਲ ਦੇ ਖਣਿਜ ਬਲਾਕਾਂ ਦੀ ਖੋਜ ਲਈ ਇਕ ਸਮਝੌਤੇ ਤੇ ਵੀ ਹਸਤਾਖਰ ਕੀਤੇ ਗਏ ਹਨ। ਇਹ ਰਾਜ ਵਿਚ ਖਣਿਜ ਸੰਭਾਵਨਾ ਦੇ ਵਿਆਪਕ ਵਿਸ਼ਾਲ ਸਰਵੇਖਣ ਅਤੇ ਖੋਜ ਨੂੰ ਜਾਰੀ ਕਰੇਗਾ। ਇਸ ਤੋਂ ਇਲਾਵਾ, ਉੜੀਸਾ ਵਿੱਚ ਖਣਿਜ ਬਲਾਕਾਂ ਦੀ ਨਿਲਾਮੀ ਵਿੱਚ ਤੇਜ਼ੀ ਲਿਆਉਣ ਲਈ ਨਿਯਮਾਂ ਵਿੱਚ ਢਿੱਲ ਦੇਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। 

 

ਵਿਸ਼ੇਸ਼ ਤੌਰ 'ਤੇ, ਖਾਨਾਂ ਬਾਰੇ ਮੰਤਰਾਲੇ ਵੱਲੋਂ 2015 ਵਿੱਚ ਐਮਐਮਡੀਆਰ ਐਕਟ ਵਿੱਚ ਕੀਤੀ ਗਈ ਸੋਧ ਦੇ ਜ਼ਰੀਏ ਖਾਣ ਮੰਤਰਾਲੇ ਵੱਲੋਂ ਇੱਕ ਨਿਲਾਮੀ ਸ਼ਾਸਨ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਸੋਧ ਰਾਹੀਂ ਨਿਰਧਾਰਤ ਪ੍ਰਕਿਰਿਆਵਾਂ ਦੇ ਅਨੁਸਾਰ, ਮਾਰਚ 2020 ਵਿੱਚ 46 ਖਣਿਜ ਬਲਾਕਾਂ ਦੇ ਪਟੇ ਦੀ ਮਿਆਦ ਖਤਮ ਹੋ ਰਹੀ ਸੀ, ਉਨ੍ਹਾਂ ਵਿਚੋਂ ਬਹੁਤੇ ਉੜੀਸਾ ਵਿਚ ਸਥਿਤ ਸਨ। ਖਣਿਜ ਉਤਪਾਦਨਾਂ ਨੂੰ ਨਿਰਵਿਘਨ ਰੱਖਣ ਲਈ, ਕੇਂਦਰ ਸਰਕਾਰ ਨੇ ਮਿਨਰਲ ਲਾਅਜ਼ (ਸੋਧ) ਆਰਡੀਨੈਂਸ, 2020, ਜਨਵਰੀ 2020 ਵਿਚ ਲਿਆਂਦਾ, ਜਿਸ ਨੇ ਰਾਜ ਸਰਕਾਰਾਂ ਨੂੰ ਖਣਿਜ ਬਲਾਕਾਂ ਦੀ ਨਿਲਾਮੀ ਲਈ ਅਗਾਊਂ ਕਾਰਵਾਈ ਕਰਨ ਦਾ ਹੁਕਮ ਦਿੱਤਾ ਤਾਂ ਜੋ ਨਵੇਂ ਲੀਜ਼ ਧਾਰਕ ਬਾਰੇ ਫੈਸਲਾ ਮੌਜੂਦਾ ਲੀਜ਼ ਦੀ ਮਿਆਦ ਖਤਮ ਹੋ ਜਾਂ ਤੋਂ ਪਹਿਲਾਂ ਲਿਆ ਜਾ ਸਕੇ। ਦੂਜਾ, ਇਹ ਵੀ ਲਾਜ਼ਮੀ ਕੀਤਾ ਗਿਆ ਸੀ ਕਿ ਮਨਜ਼ੂਰੀਆਂ ਅਤੇ ਕਲੀਅਰੈਂਸਾਂ ਆਪਣੇ ਆਪ ਹੀ ਨਵੇਂ ਲੀਜ਼ ਦੀ ਗ੍ਰਾਂਟ ਦੀ ਮਿਤੀ ਤੋਂ ਦੋ ਸਾਲਾਂ ਲਈ ਖਣਿਜ ਬਲਾਕਾਂ ਦੇ ਨਵੇਂ ਮਾਲਕਾਂ ਨੂੰ ਤਬਦੀਲ ਕਰ ਦਿੱਤੀਆਂ ਜਾਣਗੀਆਂ। ਇਸ ਮਿਆਦ ਦੇ ਦੌਰਾਨ, ਨਵੇਂ ਮਾਲਕ ਅਰਜ਼ੀ ਦੇ ਸਕਦੇ ਹਨ ਅਤੇ ਨਵੀਂ ਕਲੀਅਰੈਂਸ ਲੈ ਸਕਦੇ ਹਨ।  ਇਸ ਨਾਲ ਨਵੇਂ ਮਾਲਕਾਂ ਨੂੰ ਬਿਨਾ ਕਿਸੇ ਮੁਸ਼ਕਲ ਮਾਈਨਿੰਗ ਕਾਰਜਾਂ ਨੂੰ ਜਾਰੀ ਰੱਖਣ ਵਿਚ ਸਹਾਇਤਾ ਮਿਲੀ। 

ਸ੍ਰੀ ਜੋਸ਼ੀ ਨੇ ਕਿਹਾ ਕਿ ਨੈਲਕੋ,  ਓਡੀਸ਼ਾ ਸਰਕਾਰ ਦੇ ਸਹਿਯੋਗ ਨਾਲ, ਓਡੀਸ਼ਾ ਰਾਜ ਵਿੱਚ ਡਾਉਨ ਸਟਰੀਮ ਅਤੇ ਸਹਾਇਕ ਉਦਯੋਗਾਂ ਦੇ ਵਿਕਾਸ ਨੂੰ ਉਤਸ਼ਾਹਤ ਕਰਨ ਲਈ ਇਸ ਦੇ ਸਮੈਲਟਰ ਪਲਾਂਟ ਦੀ ਨੇੜਤਾ ਨਾਲ ਅੰਗੁਲ ਵਿੱਚ ਇੱਕ ਵਿਸ਼ਵ ਪੱਧਰੀ ਅਲਮੀਨੀਅਮ ਪਾਰਕ ਸਥਾਪਤ ਕਰ ਰਿਹਾ ਹੈ। ਇਸ ਨਾਲ ਖੇਤਰ ਵਿਚ ਰੋਜ਼ਗਾਰ ਵਧੇਗਾ ਅਤੇ ਸਥਾਨਕ ਉੱਦਮਤਾ ਨੂੰ ਹੁਲਾਰਾ ਮਿਲੇਗਾ।

 ਨਾਲਕੋ ਬਾਰੇ

 ਨੈਸ਼ਨਲ ਅਲਮੀਨੀਅਮ ਕੰਪਨੀ ਲਿਮਟਿਡ (ਨਾਲਕੋ) ਭਾਰਤ ਸਰਕਾਰ ਦੇ ਖਾਣ ਮੰਤਰਾਲੇ ਅਧੀਨ ਇੱਕ ਸ਼ਡਿਊਲ - ਏ ਨਵਰਤਨ ਸੀਪੀਐਸਈ ਹੈ। ਕੰਪਨੀ ਏਸ਼ੀਆ ਵਿੱਚ ਸਭ ਤੋਂ ਵੱਡਾ ਏਕੀਕ੍ਰਿਤ ਬਾਕਸਾਈਟ-ਐਲੂਮੀਨਾ-ਅਲੂਮੀਨੀਅਮ- ਪਾਵਰ ਕੰਪਲੈਕਸ ਵਿੱਚੋਂ ਇੱਕ ਹੈ। ਕੰਪਨੀ ਭਾਰਤ ਵਿਚ 32% ਬਾਕਸਾਈਟ, 33% ਐਲੂਮੀਨਾ 12% ਅਲਮੀਨੀਅਮ ਦੇ ਉਤਪਾਦਨ ਵਿਚ ਯੋਗਦਾਨ ਪਾਉਂਦੀ ਹੈ। ਇਹ ਦੁਨੀਆ ਵਿਚ ਅਲੂਮੀਨਾ ਅਤੇ ਬਾਕਸਾਈਟ ਦੇ ਸਭ ਤੋਂ ਘੱਟ ਲਾਗਤ ਵਾਲੇ ਉਤਪਾਦਕ ਵਜੋਂ ਜਾਣਿਆ ਜਾਂਦਾ ਹੈ। ਕੰਪਨੀ ਦਾ ਆਪਣਾ ਕਾਰੋਬਾਰ 15 ਤੋਂ ਵੱਧ ਦੇਸ਼ਾਂ ਵਿੱਚ ਹੈ। ਨਾਲਕੋ ਨੂੰ ਦੇਸ਼ ਵਿਚ ਸਭ ਤੋਂ ਵੱਧ ਨੈੱਟ ਵਿਦੇਸ਼ੀ ਮੁਦਰਾ ਕਮਾਉਣ ਵਾਲੀ ਸੀ ਪੀ ਐਸ ਈ ਵਿਚੋਂ ਇਕ ਦਰਜਾ ਦਿੱਤਾ ਗਿਆ ਹੈ। ਕੰਪਨੀ ਦੇ ਕਾਰਜ ਓਡੀਸ਼ਾ ਦੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਕਬਾਇਲੀ ਜਿਲਿਆਂ ਕੋਰਾਪੁਟ ਅਤੇ ਅੰਗੁਲ ਵਿੱਚ ਹਨ। 

 ---------------------------------- 

ਆਰਜੇ / ਐਨਜੀ


(Release ID: 1686902) Visitor Counter : 219