ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਨੇ ਦੋ ਦਿਨਾ ਵਰਚੂਅਲ ਅੰਤਰਰਾਸ਼ਟਰੀ ਅਖੰਡ ਸੰਮੇਲਨ "ਐਜੂਕੋਨ 2020" ਦਾ ਉਦਘਾਟਨ ਕੀਤਾ


ਵਿਸ਼ਵ ਭਰ ਤੋਂ ਵਿਦਿਅਕ ਮਾਹਿਰ ਵਿਸ਼ਵ ਸ਼ਾਂਤੀ ਬਹਾਲ ਕਰਨ ਲਈ ਨੌਜਵਾਨਾਂ ਦੇ ਬਦਲਾਅ ਲਈ ਸਿੱਖਿਆ ਬਾਰੇ ਵਿਚਾਰ ਵਟਾਂਦਰਾ ਕਰਨਗੇ

Posted On: 07 JAN 2021 5:08PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ" ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਦੋ ਦਿਨਾ ਵਰਚੂਅਲ ਅੰਤਰਰਾਸ਼ਟਰੀ ਅਖੰਡ ਸੰਮੇਲਨ "ਐਜੂਕੋਨ 2020" ਦਾ ਉਦਘਾਟਨ ਕੀਤਾ । ਇਸ ਦੋ ਦਿਨਾ ਅੰਤਰਰਾਸ਼ਟਰੀ ਸੰਮੇਲਨ ਦਾ ਆਯੋਜਨ ਪੰਜਾਬ ਦੀ ਕੇਂਦਰੀ ਯੂਨੀਵਰਸਿਟੀ ਬਠਿੰਡਾ ਨੇ ਵਿਸ਼ਵੀ ਸਿੱਖਿਆ ਖੋਜ ਐਸੋਸੀਏਸ਼ਨ ਨਾਲ ਮਿਲ ਕੇ ਕੀਤਾ ਹੈ । ਇਸ ਦੀ ਸਰਪ੍ਰਸਤੀ ਪ੍ਰੋਫੈਸਰ (ਡਾਕਟਰ) ਰਘੁਵਿੰਦਰਾ ਪੀ ਤਿਵਾੜੀ, ਉਪ ਕੁਲਪਤੀ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ , ਬਠਿੰਡਾ (ਸੀ ਯੂ ਪੀ ਬੀ) ਤੇ ਪਦਮ ਸ਼੍ਰੀ ਡਾਕਟਰ ਮਹੇਂਦਰਾ ਸੋਦਾ (ਜੋ ਜੀ ਈ ਆਰ ਏ ਦੇ ਪੈਟਰਨ ਹਨ) , ਕਰ ਰਹੇ ਹਨ । ਇਸ ਐਜੂਕੋਨ 2020 ਦਾ ਕੇਂਦਰਿਤ ਵਿਸ਼ਾ ਵਿਸ਼ਵ ਸ਼ਾਂਤੀ ਬਹਾਲੀ ਲਈ ਨੌਜਵਾਨਾਂ ਵਿੱਚ ਸਿੱਖਿਆ ਰਾਹੀਂ ਤਬਦੀਲੀ ਲਿਆਉਣਾ ਹੈ ।
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ" ਨੇ ਸੰਮੇਲਨ ਲਈ ਉਚਿਤ ਅਤੇ ਢੁੱਕਵਾਂ ਵਿਸ਼ਾ ਚੁਣਨ ਲਈ ਸੀ ਯੂ ਪੀ ਬੀ ਦੀ ਸ਼ਲਾਘਾ ਕੀਤੀ । ਉਹਨਾ ਕਿਹਾ ਕਿ ਇਹ ਦੋ ਦਿਨਾ ਅਖੰਡ ਸੰਮੇਲਨ ਵਿਸ਼ਵ ਭਰ ਦੇ ਖੋਜੀਆਂ ਤੇ ਵਿਦਿਆਰਥੀਆਂ ਨੂੰ ਇਹ ਸੁਨੇਹਾ ਪਹੁੰਚਾਏਗਾ ਕਿ ਖੋਜ 24/7 ਅਭਿਆਸ ਹੈ ਅਤੇ ਇਸ ਲਈ ਬਹੁਤ ਜਿ਼ਆਦਾ ਧੀਰਜ ਦੀ ਲੋੜ ਹੈ । ਉਹਨਾਂ ਨੇ ਕਿਹਾ ਕਿ ਇਹ ਅੰਤਰਰਾਸ਼ਟਰੀ ਸੰਮੇਲਨ ਸੰਭਾਵੀ ਅਧਿਆਪਕਾਂ ਨੂੰ ਵੱਖ ਵੱਖ ਤਕਨਾਲੋਜੀਆਂ ਅਤੇ ਉਹਨਾਂ ਦੀ ਕਾਰਜ ਵਿਧੀ ਬਾਰੇ ਜਾਨਣ ਵਿੱਚ ਸਹਾਇਤਾ ਕਰੇਗਾ ਤਾਂ ਜੋ ਸਿੱਖਿਆ ਦੇ ਖੇਤਰ ਵਿੱਚ ਬਦਲਾਅ ਲਿਆਂਦਾ ਜਾ ਸਕੇ । ਉਹਨਾਂ ਆਸ ਪ੍ਰਗਟ ਕੀਤੀ ਕਿ ਅੰਤਰਰਾਸ਼ਟਰੀ ਮੰਨੇ ਪ੍ਰਮੰਨੇ ਬੁਲਾਰਿਆਂ ਅਤੇ ਨੌਜਵਾਨ ਖੋਜੀਆਂ ਵੱਲੋਂ ਐਜੂਕੋਨ 2020 ਦੌਰਾਨ ਕੀਤਾ ਗਿਆ ਵਿਚਾਰ ਵਟਾਂਦਰਾ ਯਕੀਨਨ ਤੌਰ ਤੇ ਐੱਨ ਈ ਪੀ 2020 ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ , ਰੂਪ ਰੇਖਾ ਬਣਾਉਣ ਅਤੇ ਇਸ ਨਾਲ ਨੌਜਵਾਨਾਂ ਵਿੱਚ ਆਤਮਨਿਰਭਰ ਭਾਰਤ ਉਸਾਰਣ ਲਈ ਪਾਏ ਜਾਣ ਵਾਲੇ ਯੋਗਦਾਨ ਲਈ ਜ਼ਰੂਰੀ ਹੁਨਰ ਵਿਕਾਸ ਲਈ ਮਹੱਤਵਪੂਰਨ ਸਾਬਤ ਹੋਵੇਗਾ ।

https://twitter.com/DrRPNishank/status/1347061856469274625  

 

ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ" ਨੇ ਜ਼ੋਰ ਦੇ ਕੇ ਕਿਹਾ ਕਿ ਕੌਮੀ ਸਿੱਖਿਆ ਨੀਤੀ 2020 ਸਾਰੇ ਪੱਖਾਂ ਵਿੱਚ ਕ੍ਰਾਂਤੀਕਾਰੀ ਹੈ , ਕਿਉਂਕਿ ਇਹ ਪ੍ਰਾਇਮਰੀ ਪੱਧਰ ਦੀ ਸਿੱਖਿਆ ਲਈ ਮਾਤ ਭਾਸ਼ਾ ਨੂੰ ਉਤਸ਼ਾਹਿਤ ਕਰਨ , ਸੈਕੰਡਰੀ ਪੱਧਰੀ ਤੇ ਵਿਦਿਆਰਥੀਆਂ ਲਈ ਵੋਕੇਸ਼ਨਲ ਹੁਨਰ ਸਿਖਲਾਈ ਦੇਣ ਅਤੇ ਹੋਰ ਨਵੀਨਤਮ ਸੁਧਾਰ ਕਰਨ ਦੇ ਸਾਰੇ ਪੱਖਾਂ ਤੇ ਕੇਂਦਰਿਤ ਹੈ । ਉਹਨਾਂ ਹੋਰ ਕਿਹਾ ਕਿ ਐੱਨ ਈ ਪੀ ਅੰਤਰਅਨੁਸ਼ਾਸਨਿਕ ਅਧਿਅਨ ਅਤੇ ਉੱਚ ਸਿੱਖਿਆ ਦੇ ਕੋਰਸਾਂ ਨੂੰ ਏਕੀਕ੍ਰਿਤ ਕਰਨ ਤੇ ਜ਼ੋਰ ਦਿੰਦੀ ਹੈ ਤਾਂ ਜੋ ਸਿੱਖਿਆ ਲਈ ਵਧੇਰੇ ਮੌਕੇ ਪੈਦਾ ਹੋਣ । ਐੱਨ ਈ ਪੀ ਕਦਰਾਂ ਕੀਮਤਾਂ ਤੇ ਅਧਾਰਿਤ ਸੰਪੂਰਨ ਸਿੱਖਿਆ ਮੁਹੱਈਆ ਕਰਨ , ਵਿਗਿਆਨਕ ਸੋਚ ਦੇ ਵਿਕਾਸ , ਨੌਜਵਾਨਾਂ ਨੂੰ ਹੁਨਰ ਸਿੱਖਿਆ ਦੇਣ ਆਦਿ ਤੇ ਵੀ ਜ਼ੋਰ ਦਿੰਦੀ ਹੈ । ਉਹਨਾਂ ਹੋਰ ਕਿਹਾ ਕਿ ਇਹ ਨੀਤੀ ਸਿੱਖਿਆ ਤੇ ਸਿੱਖਣ ਪ੍ਰਕਿਰਿਆ ਵਿੱਚ ਤਕਨਾਲੋਜੀ ਦੀ ਵਰਤੋਂ ਨੂੰ ਵਧਾਉਣ ਲਈ ਰੂਪ ਰੇਖਾ ਡਿਜ਼ਾਈਨ ਕਰਨ , ਆਨਲਾਈਨ ਕੋਰਸ ਕੰਟੈਂਟਸ ਦਾ ਵਿਕਾਸ ਅਤੇ ਅਕੈਡਮਿਕ ਬੈਂਕ ਆਫ ਕ੍ਰੈਡਿਟਸ ਅਤੇ ਕੌਮੀ ਖੋਜ ਫਾਊਂਡੇਸ਼ਨ ਅਤੇ ਕੌਮੀ ਸਿੱਖਿਆ ਤਕਨਾਲੋਜੀ ਫੋਰਮ (ਐੱਨ ਈ ਟੀ ਐੱਫ) ਨੂੰ ਸਥਾਪਿਤ ਕਰਨ ਦੀ ਲੋੜ ਬਾਰੇ ਵੀ ਵਿਚਾਰ ਕਰਦੀ ਹੈ । ਇਹਨਾਂ ਨਾਲ ਭਾਰਤੀ ਸਕਾਲਰਾਂ ਨੂੰ ਵਿਸ਼ਵ ਪੱਧਰ ਤੇ ਮੁਕਾਬਲਾ ਕਰਨ ਲਈ ਫਾਇਦਾ ਹੋਵੇਗਾ । ਉਹਨਾਂ ਨੇ ਐੱਨ ਈ ਪੀ 2020 ਦੇ ਸਾਰੇ ਪੱਖਾਂ ਨੂੰ ਸਫ਼ਲਤਾਪੂਰਵਕ ਲਾਗੂ ਕਰਨ ਲਈ (ਪਰਫੋਰਮ , ਰਿਫੋਰਮ ਅਤੇ ਟਰਾਂਸਫੋਰਮ) ਦਾ ਮੰਤਰ ਦਿੱਤਾ । ਉਹਨਾਂ ਕਿਹਾ ਕਿ ਇਹ ਸਮਾਜ ਨੂੰ ਬਦਲਣ ਅਤੇ ਵਿਸ਼ਵ ਸ਼ਾਂਤੀ ਲਈ ਨੌਜਵਾਨਾਂ ਦੀ ਜਿ਼ੰਦਗੀ ਵਿੱਚ ਬਦਲਾਅ ਲਈ ਜ਼ਰੂਰੀ ਹੈ ।
ਆਪਣੇ ਸ਼ੁਰੂਆਤੀ ਸ਼ਬਦਾਂ ਵਿੱਚ ਪ੍ਰੋਫੈਸਰ ਰਘੁਵਿੰਦਰਾ ਪੀ ਤਿਵਾੜੀ , ਉਪ ਕੁਲਪਤੀ ਸੀ ਯੂ ਪੀ ਬੀ ਨੇ ਕਿਹਾ ਕਿ ਸੀ ਯੂ ਪੀ ਬੀ ਅਤਿਅੰਤ ਖੋਜ ਅਤੇ ਮਿਆਰੀ ਉੱਚ ਸਿੱਖਿਆ ਲਈ ਵਚਨਬੱਧ ਹੈ । ਉਹਨਾਂ ਕਿਹਾ ਕਿ ਇਹ ਸੰਮੇਲਨ ਖੋਜੀਆਂ ਅਤੇ ਵਿਦਿਅਕ ਮਾਹਿਰਾਂ ਨੂੰ ਕੌਮੀ ਸਿੱਖਿਆ ਨੀਤੀ 2020 ਦੀਆਂ ਵਿਦਿਆਰਥੀ ਕੇਂਦਰਿਤ ਸਿਫਾਰਸ਼ਾਂ ਨੂੰ ਲਾਗੂ ਕਰਨ ਲਈ ਰਣਨੀਤਕ ਯੋਜਨਾ ਬਣਾਉਣ ਲਈ ਆਪੋ ਆਪਣੇ ਵਿਚਾਰ ਪੇਸ਼ ਕਰਨ ਲਈ ਇੱਕ ਪਲੇਟਫਾਰਮ ਮੁਹੱਈਆ ਕਰੇਗਾ । ਇਹ ਨੀਤੀ ਸਾਡੇ ਭਾਰਤੀ ਸੱਭਿਆਚਾਰ ਅਤੇ ਕਦਰਾਂ ਕੀਮਤਾਂ ਪ੍ਰਣਾਲੀ ਦੀਆਂ ਜੜਾਂ ਵਾਲੀ ਹੈ । ਉਹਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਕਾਨਫਰੰਸ ਐੱਨ ਈ ਪੀ 2020 ਵੱਖ ਵੱਖ ਮਿਸਾਲਾਂ ਬਾਰੇ ਵਿਸ਼ਵ ਸੰਦਰਭ ਤੋਂ ਫੋਕਸ ਕਰੇਗੀ । ਉਹਨਾਂ ਕਿਹਾ ਕਿ ਇਹ ਨੀਤੀ ਸਾਡੇ ਦੇਸ਼ ਦੀ ਸਿੱਖਣ ਪ੍ਰਣਾਲੀ ਨੂੰ ਬਦਲਾਅ ਦੇ ਇਰਾਦੇ ਨਾਲ ਬਣਾਈ ਗਈ ਹੈ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਨੌਜਵਾਨਾਂ ਨੂੰ ਵਿਸ਼ਵੀ ਸਮਰਥਾਵਾਂ ਨਾਲ ਵਿਸ਼ਵ ਦੇ ਮਾਣਕਾਂ ਅਨੁਸਾਰ ਤਿਆਰ ਕਰੇਗੀ । ਉਹਨਾਂ ਕਿਹਾ ਕਿ ਇਸ ਸੰਮੇਲਨ ਵਿੱਚ ਹੋਣ ਵਾਲਾ ਵਿਚਾਰ ਵਟਾਂਦਰਾ ਸਾਡੀ ਪੁਰਾਣੀ ਵਿਰਾਸਤ ਅਤੇ ਭਵਿੱਖ ਦੀ ਸਿੱਖਿਆ ਪ੍ਰਣਾਲੀ ਲਈ ਸੰਪਰਕ ਬਣੇਗਾ ਤਾਂ ਜੋ ਭਾਰਤ ਨੂੰ ਫਿਰ ਤੋਂ ਸਿੱਖਿਆ ਦੇ ਖੇਤਰ ਵਿੱਚ ਵਿਸ਼ਵ ਗੁਰੂ ਵਜੋਂ ਸਥਾਪਿਤ ਕੀਤਾ ਜਾ ਸਕੇ ।
ਇਸ ਅੰਤਰਰਾਸ਼ਟਰੀ ਸੰਮੇਲਨ ਵਿੱਚ ਯੂ ਕੇ , ਕੈਨੇਡਾ , ਥਾਈਲੈਂਡ , ਯੂ ਐੱਸ ਏ , ਆਸਟ੍ਰੇਲੀਆ , ਭੂਟਾਨ ਅਤੇ ਭਾਰਤ ਤੋਂ ਵਿਦਿਅਕ ਸਕਾਲਰ ਮੁੱਖ ਵਿਸ਼ੇ (ਇਨਵਿਜ਼ਨਿੰਗ ਐਜੂਕੇਸ਼ਨ ਫੋਰ ਟਰਾਂਸਫੋਰਮਿੰਗ ਯੂਥ ਟੂ ਰਿਅਲਾਈਜ਼ ਗਲੋਬਲ ਪੀਸ) ਦੇ 10 ਛੋਟੇ ਵਿਸਿ਼ਆਂ ਬਾਰੇ ਲਗਾਤਾਰ 31 ਘੰਟੇ ਵਿਚਾਰ ਵਟਾਂਦਰਾ ਕਰਨਗੇ । ਇਹ ਸੰਮੇਲਨ ਭਾਰਤ ਵਿੱਚ ਆਪਣੀ ਕਿਸਮ ਦਾ ਪਹਿਲਾ ਸੰਮੇਲਨ ਹੈ , ਜਿਥੇ ਵਿਸ਼ਵ ਭਰ ਦੇ ਸਕਾਲਰ ਲਗਾਤਾਰ ਬਿਨਾਂ ਰੁਕਿਆਂ 31 ਘੰਟਿਆਂ ਲਈ ਵੱਡੇ ਡਾਇਲਾਗ ਸੈਸ਼ਨ ਰਾਹੀਂ ਭਾਰਤ ਵਿੱਚ ਬਰਾਬਰ ਗੁਣਵਤਾ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਉੱਚ ਸਿੱਖਿਆ ਵਿੱਚ ਆਈ ਸੀ ਟੀ ਦੀ ਵਰਤੋਂ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣਗੇ । ਹੋਰ ਸੰਮੇਲਨ ਸਿੱਖਿਆ ਵਿੱਚ ਉਭਰਦੇ ਰੁਝਾਨਾਂ ਜਿਵੇਂ , 2050 ਤੱਕ ਸਕੂਲ ਸਿੱਖਿਆ ਅਤੇ ਉੱਚ ਸਿੱਖਿਆ ਦਾ ਸੰਭਾਵਿਤ ਦ੍ਰਿਸ਼ , ਐੱਸ ਟੀ ਈ ਏ ਐੱਮ (ਸਾਇੰਸ , ਟੈਕਨੋਲੋਜੀ , ਇੰਜੀਨੀਅਰਿੰਗ , ਆਰਟਸ ਅਤੇ ਮੈਥੇਮੈਟਿਕਸ) ਸਿੱਖਿਆ ਲਈ ਵਿਘਨ ਤਕਨਾਲੋਜੀਆਂ ਦਾ ਵਿਕਾਸ ਕਰਨ , ਯੂਨੀਵਰਸਿਟੀਆਂ ਵਿੱਚ ਨੌਜਵਾਨਾਂ ਲਈ ਰਣਨੀਤਕ ਭਵਿੱਖਤ ਰੋਜ਼ਗਾਰ , ਭਵਿੱਖ ਦੇ ਗ੍ਰੈਜੂਏਟਸ ਲਈ ਹੁਨਰ ਸਿਖਲਾਈ ਪ੍ਰੋਗਰਾਮ ਅਤੇ ਪੁਰਾਤਣ ਸਿੱਖਿਆ ਪ੍ਰਣਾਲੀ ਦੀ 21ਵੀਂ ਸਦੀ ਵਿੱਚ ਪੁਰਾਤਣ ਸਿੱਖਿਆ ਪ੍ਰਣਾਲੀ ਦੇ ਸੰਬੰਧ ਵਿੱਚ ਵਿਚਾਰ ਵਟਾਂਦਰੇ ਲਈ ਪਲੇਟਫਾਰਮ ਮੁਹੱਈਆ ਕਰੇਗਾ ।

 

ਐੱਮ ਸੀ / ਕੇ ਪੀ / ਏ ਕੇ


(Release ID: 1686858) Visitor Counter : 219