ਵਣਜ ਤੇ ਉਦਯੋਗ ਮੰਤਰਾਲਾ

ਵਿਸ਼ਵ ਵਪਾਰ ਸੰਗਠਨ ਵਿਖੇ ਭਾਰਤ ਦੀ ਸੱਤਵੀਂ ਵਪਾਰ ਨੀਤੀ ਦੀ ਸਮੀਖਿਆ ਸ਼ੁਰੂ


ਮੈਂਬਰਾਂ ਨੇ ਭਾਰਤ ਵਲੋਂ ਵਪਾਰ ਅਤੇ ਆਰਥਿਕ ਨੀਤੀਆਂ ਨੂੰ ਸੁਧਾਰਨ ਲਈ ਵਧੇਰੇ ਸ਼ਮੂਲੀਅਤ ਅਤੇ ਨਿਰੰਤਰ ਢੰਗ ਨਾਲ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ

Posted On: 07 JAN 2021 9:18AM by PIB Chandigarh

ਭਾਰਤ ਦੀ ਸੱਤਵੀਂ ਵਪਾਰ ਨੀਤੀ ਸਮੀਖਿਆ (ਟੀਪੀਆਰ) ਬੁੱਧਵਾਰ, 6 ਜਨਵਰੀ, 2021 ਨੂੰ ਜਨੇਵਾ ਵਿਖੇ ਵਿਸ਼ਵ ਵਪਾਰ ਸੰਗਠਨ ਵਿਚ ਸ਼ੁਰੂ ਹੋਈ। ਟੀਪੀਆਰ ਵਿਸ਼ਵ ਵਪਾਰ ਸੰਗਠਨ ਦੇ ਨਿਗਰਾਨੀ ਕਾਰਜ ਅਧੀਨ ਇਕ ਮਹੱਤਵਪੂਰਨ ਵਿਧੀ ਹੈ ਜੋ ਮੈਂਬਰਾਂ ਦੀਆਂ ਰਾਸ਼ਟਰੀ ਵਪਾਰ ਨੀਤੀਆਂ ਨੂੰ  ਵਿਆਪਕ ਤੌਰ ਤੇ ਉੱਚ ਸ਼੍ਰੇਣੀ ਦੀ ਸਮੀਖਿਆ ਵਿਚ ਸ਼ਾਮਿਲ ਕਰਦੀ ਹੈ। ਭਾਰਤ ਦੀ ਪਿਛਲੀ ਟੀਪੀਆਰ 2015 ਵਿਚ ਹੋਈ ਸੀ।

 

ਟੀਪੀਆਰ ਲਈ ਭਾਰਤ ਦੇ ਸਰਕਾਰੀ ਵਫਦ ਦੀ ਅਗਵਾਈ ਵਣਜ ਸਕੱਤਰ, ਡਾ: ਅਨੂਪ ਵਧਾਵਨ ਨੇ ਕੀਤੀ। ਇਸ ਮੌਕੇ ਵਿਸ਼ਵ ਵਪਾਰ ਸੰਗਠਨ ਦੀ ਮੈਂਬਰਸ਼ਿਪ ਤੇ ਦਿੱਤੇ ਗਏ ਆਪਣੇ ਉਦਘਾਟਨੀ ਬਿਆਨ ਵਿਚ ਵਣਜ ਸਕੱਤਰ ਨੇ ਇਸ ਗੱਲ ਤੇ ਜ਼ੋਰ ਦੇ ਕੇ ਕਿਹਾ ਕਿ ਇਹ ਟੀਪੀਆਰ ਅਜਿਹੇ ਸਮੇਂ ਵਿੱਚ ਕੀਤੀ ਜਾ ਰਹੀ ਹੈ ਜਦੋਂ ਵਿਸ਼ਵ ਬੇਮਿਸਾਲ ਸਿਹਤ ਅਤੇ ਆਰਥਿਕ ਸੰਕਟ ਵਿਚੋਂ ਲੰਘ ਰਿਹਾ ਹੈ। ਉਨ੍ਹਾਂ ਆਤਮਨਿਰਭਰ ਭਾਰਤ ਪਹਿਲਕਦਮੀ ਸਮੇਤ ਕੋਵਿਡ-19 ਮਹਾਮਾਰੀ ਕਾਰਣ ਪੇਸ਼ ਸਿਹਤ ਅਤੇ ਆਰਥਿਕ ਚੁਣੌਤੀਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਟਾਕਰਾ ਕੀਤੇ ਜਾਣ ਲਈ ਕੀਤੀਆਂ ਗਈਆਂ  ਵਿਆਪਕ ਕੋਸ਼ਿਸ਼ਾਂ ਤੇ ਰੌਸ਼ਨੀ ਪਾਈ।

 ਡਾ. ਅਨੂਪ ਵਧਾਵਨ ਨੇ ਭਾਰਤ ਦੀ ਵੈਕਸਿਨ ਦੀ ਇਕ ਬਰਾਬਰ ਅਤੇ ਕਿਫਾਇਤੀ ਪਹੁੰਚ ਦੀ ਵਚਨਬੱਧਤਾ ਨੂੰ ਦੁਹਰਾਉਂਦਿਆ ਕਿਹਾ ਕਿ ਇਹ ਵੈਕਸਿਨ ਸਾਰਿਆਂ ਲਈ ਕੋਵਿਡ ਇਲਾਜ ਨੂੰ ਯਕੀਨੀ ਬਣਾਏਗੀ । ਉਨ੍ਹਾਂ ਵਿਸ਼ਵ ਵਪਾਰ ਸੰਗਠਨ ਵਿਖੇ ਕੋਵਿਡ-19 ਮਹਾਮਾਰੀ ਦੇ ਫਾਲ ਆਊਟ ਨਾਲ ਨਜਿੱਠਣ ਲਈ ਥੋਡ਼ੇ ਸਮੇਂ ਦੇ ਪ੍ਰਭਾਵਸ਼ਾਲੀ ਉਪਰਾਲਿਆਂ ਦੇ ਪੈਕੇਜ ਦੀ ਵਕਾਲਤ ਕੀਤੀ ਜਿਨ੍ਹਾਂ ਵਿਚ ਕਈ ਟ੍ਰਿਪਸ ਦੀਆਂ ਵਿਵਸਥਾਵਾਂ ਨੂੰ ਆਰਜ਼ੀ ਤੌਰ ਤੇ ਖਤਮ ਕਰਨਾ ਵੀ ਸ਼ਾਮਿਲ ਹੈ ਤਾਕਿ ਨਿਰਮਾਣ ਸਮਰੱਥਾ ਵਧਾਈ ਜਾ ਸਕੇ ਅਤੇ ਕੋਵਿਡ-19 ਲਈ ਨਵੀਆਂ ਜਾਂਚਾਂ, ਇਲਾਜ ਥੈਰੇਪੀਆਂ ਅਤੇ ਵੈਕਸੀਨਾਂ ਦੀ ਸਮੇਂ ਸਿਰ ਅਤੇ ਕਿਫਾਇਤੀ ਉਪਲਬਧਤਾ ਯਕੀਨੀ ਬਣਾਈ ਜਾ ਸਕੇ। ਖੁਰਾਕ ਸੁਰੱਖਿਆ ਦੀ ਚਿੰਤਾ ਨੂੰ ਦੂਰ ਕਰਨ ਦੇ ਮੰਤਵ ਨਾਲ ਖੁਰਾਕ ਸੁਰੱਖਿਆ ਤਜਵੀਜ਼ਾਂ ਲਈ ਪਬਲਿਕ ਸਟਾਕਹੋਲਡਿੰਗ (ਪੀਐਸਐਚ) ਲਈ ਸਥਾਈ ਹੱਲ ਅਤੇ ਇਕ ਬਹੁ-ਮੰਤਵੀ ਪਹਿਲਕਦਮੀ ਤੇ ਵੀ ਰੋਸ਼ਨੀ ਪਾਈ ਜੋ ਮੋਡ-4 ਅਧੀਨ ਮੈਡੀਕਲ ਸੇਵਾਵਾਂ ਤੱਕ ਆਸਾਨ ਪਹੁੰਚ ਉਪਲਬਧ ਕਰਵਾ ਸਕੇ ਜਿਸ ਨਾਲ ਸਿਹਤ ਸੰਭਾਲ ਪੇਸ਼ੇਵਰਾਂ ਨੂੰ ਸਰਹੱਦ ਪਾਰ ਆਵਾਜਾਈ ਦੀ ਸਹੂਲਤ ਮਿਲ ਸਕੇ।

 

ਵਣਜ ਸਕੱਤਰ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਪਿਛਲੇ ਪੰਜ ਸਾਲਾਂ ਵਿਚ, ਜਦੋਂ ਤੋਂ ਭਾਰਤ ਦੀ ਪਿਛਲੀ ਟੀਪੀਆਰ ਹੋਈ ਸੀ, ਸਰਕਾਰ ਨੇ ਇਕ ਅਰਬ ਤੋਂ ਵੱਧ ਭਾਰਤੀਆਂ ਦੀਆਂ ਸਮਾਜਿਕ-ਆਰਥਿਕ ਇੱਛਾਵਾਂ ਨੂੰ ਪੂਰਾ ਕਰਨ ਲਈ ਪੂਰੀ ਕਾਬਲੀਅਤ ਨਾਲ ਸਮੁੱਚੀ ਆਰਥਿਕ ਵਾਤਾਵਰਨ ਪ੍ਰਣਾਲੀ ਵਿਚ ਸੁਧਾਰ ਅਤੇ ਪਰਿਵਰਤਨ ਲਿਆਉਣ ਲਈ ਕੰਮ ਕੀਤਾ। ਵਸਤਾਂ ਅਤੇ ਸੇਵਾ ਕਰ ਨੂੰ ਲਾਗੂ ਕਰਨਾ,  ਇਨਸਾਲਵੈਂਸੀ ਅਤੇ ਬੈਂਕਰਪਸੀ ਕੋਡ, ਕਿਰਤ ਸੈਕਟਰ ਵਿਚ ਵੱਡੇ ਸੁਧਾਰ ਅਤੇ ਇਕ ਯੋਗ ਅਤੇ ਸਰਮਾਏਕਾਰ-ਪੱਖੀ ਐਫਡੀਆਈ ਨੀਤੀ ਅਤੇ ਮੇਕ ਇਨ ਇੰਡੀਆ, ਡਿਜੀਟਲ ਇੰਡੀਆ, ਸਟਾਰਟ ਅੱਪ ਇੰਡੀਆ ਅਤੇ ਸਕਿੱਲ ਇੰਡੀਆ ਵਰਗੇ ਕਈ ਰਾਸ਼ਟਰੀ ਪ੍ਰੋਗਰਾਮ ਸ਼ੁਰੂ ਕੀਤੇ ਗਏ ਤਾਕਿ ਸਾਡੇ ਨਿਰਮਾਣ ਵਾਤਾਵਰਨ ਵਿਚ ਵੱਖ-ਵੱਖ ਖੇਤਰਾਂ ਵਿਚ ਤੇਜ਼ੀ ਨਾਲ ਪਰਿਵਰਤਨ ਲਿਆਂਦਾ ਜਾ ਸਕੇ। ਅਰਥਚਾਰੇ ਅਤੇ ਕਾਰੋਬਾਰੀ ਵਾਤਾਵਰਨ ਵਿਚ ਸੁਧਾਰ ਜੋ ਵੱਡੀ ਰੇਂਜ ਦੇ ਸੁਧਾਰਾਂ ਦੇ ਹਿਸਾਬ ਨਾਲ ਸਨ, ਭਾਰਤ ਨੂੰ ਵਿਸ਼ਵ ਬੈਂਕ ਦੇ ਡੂਇੰਗ ਬਿਜ਼ਨੈੱਸ ਦੀ ਬਿਹਤਰ ਸਥਿਤੀ ਵਿਚ ਲਿਆਂਦਾ ਜੋ 2015 ਵਿਚ 142ਵੇਂ ਸਥਾਨ ਤੇ ਸੀ ਅਤੇ 2019 ਵਿਚ ਇਹ 63ਵੇਂ ਸਥਾਨ ਤੇ ਆ ਗਿਆ। ਇਸ ਸੁਧਾਰ ਦਾ ਸਰਮਾਏਕਾਰਾਂ ਨੇ ਵੀ ਸਵਾਗਤ ਕੀਤਾ, ਜਿਨ੍ਹਾਂ ਨੇ ਭਾਰਤ ਨੂੰ ਇਕ ਇੱਛਿਤ ਸਰਮਾਏਕਾਰੀ ਮੰਜ਼ਿਲ ਦੇ ਤੌਰ ਤੇ ਵੇਖਣਾ ਜਾਰੀ ਰੱਖਿਆ ਅਤੇ ਇਥੋਂ ਤੱਕ ਕਿ ਮਹਾਮਾਰੀ ਦੇ ਔਖੇ ਸਮੇਂ ਦੌਰਾਨ ਵੀ ਐਫਡੀਆਈ ਦਾ ਭਾਰਤ ਵਿਚ ਆਉਣਾ ਅਤੇ ਇਸ ਵਿੱਚ ਸਾਲ ਦਰ ਸਾਲ 10 ਫੀਸਦੀ ਤੋਂ ਵੱਧ ਦਾ ਵਾਧਾ ਹੋਇਆ I 2020-21 ਦੇ ਪਹਿਲੇ ਛੇ ਮਹੀਨਿਆਂ ਵਿਚ ਇਹ ਐਫਡੀਆਈ 40 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਗਈ। 2019-20 ਵਿਚ  ਭਾਰਤ ਲਈ ਸਭ ਤੋਂ ਵੱਧ 74.39 ਬਿੱਲੀਅਨ ਅਮਰੀਕੀ ਡਾਲਰ ਦੀ ਐਫਡੀਆਈ ਆਈ।

ਇਸ ਮੌਕੇ ਤੇ ਵਿਸ਼ਵ ਵਪਾਰ ਸੰਗਠਨ ਸਕੱਤਰੇਤ ਵਲੋਂ ਜਾਰੀ ਕੀਤੀ ਗਈ ਵਿਆਪਕ ਰਿਪੋਰਟ ਵਿਚ ਮੁੱਖ ਵਪਾਰ ਅਤੇ ਆਰਥਿਕ ਪਹਿਲਕਦਮੀਆਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਭਾਰਤ ਨੇ ਪਿਛਲੇ ਪੰਜ ਸਾਲਾਂ ਤੋਂ ਵੱਧ ਸਮੇਂ ਵਿਚ ਸ਼ੁਰੂ ਕੀਤੀਆਂ ਹਨ ਅਤੇ ਭਾਰਤ ਦੀ ਇਸ ਅਵਧੀ ਦੌਰਾਨ 7.4 ਪ੍ਰਤੀਸ਼ਤ ਆਰਥਿਕ ਪ੍ਰਗਤੀ ਨੂੰ ਮਾਨਤਾ ਦਿੱਤੀ ਅਤੇ ਇਸ ਅਰਸੇ ਦੌਰਾਨ ਭਾਰਤ ਦੇ ਸਕਾਰਾਤਮਕ ਮਜ਼ਬੂਤ ਆਰਥਿਕ ਤਰੱਕੀ ਸਮਾਜਿਕ ਆਰਥਿਕ ਸੰਕੇਤਕਾਂ ਵਿਚ ਸੁਧਾਰ ਵਲ ਵਧੀ ਹੈ ਜਿਵੇਂ ਕਿ ਭਾਰਤ ਵਿਚ ਪ੍ਰਤੀ ਵਿਅਕਤੀ ਆਮਦਨ ਅਤੇ ਬਿਹਤਰ ਜ਼ਿੰਦਗੀ ਦੀ ਉਮੀਦ। ਸਕੱਤਰੇਤ ਦੀ ਰਿਪੋਰਟ ਨੇ ਭਾਰਤ ਦੀ ਐਫਡੀਆਈ ਨੀਤੀ ਦੇ ਉਦਾਰੀਕਰਨ, ਵਪਾਰ ਸਹੂਲਤ ਇਕਰਾਰਨਾਮੇ ਵਿਚ ਸੋਧ ਅਤੇ ਸਮੀਖਿਆ ਅਧੀਨ ਅਵਧੀ ਦੌਰਾਨ ਕਈ ਵਪਾਰ ਸਹੂਲਤ ਉਪਰਾਲਿਆਂ ਨੂੰ ਲਾਗੂ ਕਰਨ ਦੇ ਕੰਮ ਦੀ ਵੀ ਸ਼ਲਾਘਾ ਕੀਤੀ ਹੈ।

 

ਆਪਣੀਆਂ ਸ਼ੁਰੂਆਤੀ ਟਿੱਪਣੀਆਂ ਵਿਚ  ਵਿਸ਼ਵ ਵਪਾਰ ਸੰਗਠਨ ਦੀ ਟੀਪੀਆਰ ਸੰਸਥਾ ਦੇ ਪ੍ਰਧਾਨ, ਐਂਬੈਸੇਡਰ ਸ਼੍ਰੀ ਹੈਰਾਲਡ ਐਸਪੇਲੰਡ ਆਫ ਆਈਸਲੈਂਡ ਨੇ ਭਾਰਤ ਨੂੰ ਸਮੀਖਿਆ ਅਧੀਨ ਅਵਧੀ ਦੌਰਾਨ ਇਸ ਦੀ ਆਰਥਿਕ ਤਰੱਕੀ ਲਈ ਵਧਾਈ ਦਿੱਤੀ। ਉਨ੍ਹਾਂ ਵਪਾਰ ਦੀ ਸਹੂਲਤ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਅਤੇ ਭਾਰਤੀ ਅਰਥਚਾਰੇ ਵਿਚ ਮਹਿਲਾਵਾਂ ਦੀ ਭਾਗੀਦਾਰੀ ਲਈ ਬਣਾਏ ਗਏ ਕਈ ਪ੍ਰੋਗਰਾਮਾਂ ਅਤੇ ਲੈਜਿਸਲੇਸ਼ਨਾਂ ਲਈ ਭਾਰਤ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ ਦੀ ਟੀਪੀਆਰ ਤੋਂ ਪਹਿਲਾਂ ਵਿਸ਼ਵ ਵਪਾਰ ਸੰਗਠਨ ਦੇ ਮੈਂਬਰਾਂ ਵਲੋਂ  ਕੀਤੇ ਗਏ 700 ਤੋਂ ਵੱਧ ਪ੍ਰਸ਼ਨਾਂ ਦੇ ਸਮੇਂ ਸਿਰ ਜਵਾਬ ਦੇਣ ਅਤੇ ਵਿਆਪਕ ਪ੍ਰਤੀਕ੍ਰਿਆਵਾਂ ਦੀ ਸ਼ਲਾਘਾ ਵੀ ਕੀਤੀ।

 

ਭਾਰਤ ਦੀ ਟੀਪੀਆਰ ਲਈ ਗੱਲਬਾਤ ਦੌਰਾਨ ਥਾਈਲੈਂਡ ਦੀ ਅੰਬੈਸਡਰ ਮਿਸ ਸੁਨੰਤਾ ਕੰਗਵਾਲਕੁਲਕਿਜ ਨੇ ਨੋਟ ਕੀਤਾ ਕਿ ਇਹ ਟੀਪੀਆਰ ਬਹੁਤ ਜ਼ਿਆਦਾ ਮਹਤੱਵਪੂਰਨ ਮੈਂਬਰਾਂ ਵਿਚੋਂ ਇਕ ਹੈ ਜੋ ਵਿਸ਼ਵ ਵਪਾਰ ਸੰਗਠਨ ਦਾ ਇਕ ਮੁੱਖ ਅਤੇ ਵਡਮੁੱਲਾ ਯੋਗਦਾਨ ਪਾਉਣ ਵਾਲਾ ਹੈ। ਉਨ੍ਹਾਂ ਭਾਰਤ ਦੀ ਮਜ਼ਬੂਤ ਆਰਥਿਕ ਤਰੱਕੀ ਅਤੇ ਢਾਂਚਾਗਤ ਸੁਧਾਰਾਂ ਨੂੰ

ਸ਼ੁਰੂ ਕੀਤੇ ਜਾਣ ਦੀ ਜ਼ੋਰਦਾਰ  ਢੰਗ ਨਾਲ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਨੇ ਇਨ੍ਹਾਂ ਸੁਧਾਰਾਂ ਦੀ ਯੋਗਤਾ ਅਤੇ ਸ਼ਮੂਲੀਅਤ ਨੂੰ ਵਧਾਇਆ ਹੈ ਅਤੇ ਭਾਰਤ 2019 ਵਿਚ ਪੰਜਵੇਂ ਸਭ ਤੋਂ ਵੱਡੇ ਅਰਥਚਾਰੇ ਵਜੋਂ ਉਭਰਿਆ ਹੈ। ਉਨ੍ਹਾਂ ਐਫਡੀਆਈ ਖੇਤਰ ਦੇ ਉਦਾਰੀਕਰਨ ਅਤੇ ਖੇਤੀਬਾਡ਼ੀ ਸੈਕਟਰ ਵਿਚ ਵਿਸ਼ੇਸ਼ ਸੁਧਾਰਾਂ ਨੂੰ ਸ਼ੁਰੂ ਕਰਨ ਲਈ ਭਾਰਤ ਦੀ ਪ੍ਰਸ਼ੰਸਾ ਕੀਤੀ।

 

ਵਿਸ਼ਵ ਵਪਾਰ ਸੰਗਠਨ ਦੇ 50 ਤੋਂ ਵੱਧ ਮੈਂਬਰਾਂ  ਨੇ ਇਸ ਮੌਕੇ ਦਿੱਤੇ ਆਪਣੇ ਬਿਆਨਾਂ ਵਿਚ ਭਾਰਤ ਦੀ ਮਜ਼ਬੂਤ ਅਤੇ ਲਚਕਦਾਰ ਆਰਥਿਕ ਤਰੱਕੀ ਅਤੇ ਈਜ਼ ਆਫ ਡੂਇੰਗ ਬਿਜ਼ਨੈੱਸ ਵਿਚ ਵਿਸ਼ਾਲ ਸੁਧਾਰ ਜਿਵੇਂ ਕਿ ਵਿਸ਼ਵ ਬੈਂਕ ਵਲੋਂ ਮਾਨਤਾ ਦਿੱਤੀ ਗਈ ਹੈ ਅਤੇ ਭਾਰਤ ਵਲੋਂ ਆਰਥਿਕ ਨੀਤੀਆਂ ਨੂੰ ਵਧੇਰੇ ਸ਼ਮੂਲੀਅਤ ਅਤੇ ਨਿਰੰਤਰ ਢੰਗ ਨਾਲ ਚੁੱਕੇ ਗਏ ਸ਼ਾਨਦਾਰ ਕਦਮਾਂ ਦਾ ਜ਼ਿਕਰ ਕੀਤਾ। ਕਈ ਮੈਂਬਰਾਂ ਨੇ ਕੋਵਿਡ-19 ਮਹਾਮਾਰੀ ਵਿਰੁੱਧ ਵਿਸ਼ਵਵਿਆਪੀ ਕੋਸ਼ਿਸ਼ਾਂ ਵਿਚ ਭਾਰਤ ਦੀ ਅਗਵਾਈ ਲਈ ਪ੍ਰਸ਼ੰਸਾ ਕੀਤੀ ਅਤੇ 'ਵਿਸ਼ਵ ਦੀ ਫਾਰਮੇਸੀ' ਦੇ ਤੌਰ ਤੇ ਭਾਰਤ ਦੀ ਸਥਿਤੀ ਨੂੰ ਮਾਨਤਾ ਦਿੱਤੀ। ਭਾਰਤ ਦੇ ਐਫਡੀਆਈ ਖੇਤਰ ਵਿਚ ਉਦਾਰੀਕਰਨ ਕਾਰਣ ਕਈ ਵਪਾਰ ਉਪਰਾਲਿਆਂ ਨੂੰ ਕਰਨ ਦੇ ਕਾਨੂੰਨ ਅਤੇ ਭਾਰਤ ਦੇ ਰਾਸ਼ਟਰੀ ਬੁੱਧੀਜੀਵੀ ਸੰਪਦਾ ਅਧਿਕਾਰ (ਆਈਪੀਆਰ) ਨੀਤੀ ਆਦਿ ਹੋਰ ਸੁਧਾਰ ਉਪਰਾਲਿਆਂ ਵਿਚ ਹਨ, ਜਿਨ੍ਹਾਂ ਨੇ ਵਿਸ਼ਵ ਵਪਾਰ ਸੰਗਠਨ ਦੇ ਮੈਂਬਰਾਂ ਤੋਂ ਪ੍ਰਸ਼ੰਸਾ ਪ੍ਰਾਪਤ ਕੀਤੀ। ਕਈ ਮੈਂਬਰਾਂ ਨੇ ਵਿਸ਼ਵ ਵਪਾਰ ਸੰਗਠਨ ਵਿਖੇ ਭਾਰਤ ਦੇ ਸ਼ਾਨਦਾਰ ਨੋਟੀਫਿਕੇਸ਼ਨ ਅਤੇ ਪਾਰਦਰਸ਼ਤਾ ਰਿਕਾਰਡ ਦੀ ਪ੍ਰਸ਼ੰਸਾ ਕੀਤੀ।

 

ਭਾਰਤੀ ਬਾਜ਼ਾਰ ਦੇ ਤੇਜ਼ੀ ਨਾਲ ਵਧ ਰਹੇ ਆਕਾਰ ਤੇ ਅੱਖ ਰੱਖਦਿਆਂ ਲੀਡਿੰਗ ਸਨਅਤੀ ਅਤੇ ਵਿਕਸਤ ਦੇਸ਼ਾਂ ਨੇ ਭਾਰਤ ਦੀ ਵਪਾਰ ਨੀਤੀ ਦੇ ਵੱਡੀ ਪੱਧਰ ਤੇ ਉਦਾਰੀਕਰਨ ਦੀ ਮੰਗ ਕੀਤੀ ਹੈ ਵਿਸ਼ੇਸ਼ ਤੌਰ ਤੇ ਖੇਤੀਬਾਡ਼ੀ ਖੇਤਰ ਵਿਚ, ਜੋ ਅੰਤਰਰਾਸ਼ਟਰੀ ਮਾਨਤਾ ਦੇ ਨਾਲ ਇਕਸਾਰ ਹਨ ਅਤੇ ਇਸ ਦੇ ਨਾਲ ਹੀ ਐਂਟੀ-ਡੰਪਿੰਗ ਅਤੇ ਹੋਰ ਵਪਾਰ ਕਮੀਆਂ ਨੂੰ ਦੂਰ ਕਰਨ ਦੇ ਉਪਰਾਲੇ ਸ਼ਾਮਿਲ ਹਨ।  ਕਈ ਮੈਂਬਰਾਂ ਨੇ ਭਾਰਤ ਦੇ ਮਹੱਤਵ ਨੂੰ ਇਕ ਰਣਨੀਤਿਕ ਅਤੇ ਵਪਾਰਕ ਭਾਈਵਾਲ ਦੇ ਤੌਰ ਵੀ ਮੰਨਿਆ ਹੈ ਅਤੇ ਭਾਰਤ ਨਾਲ ਦੁਵੱਲੇ ਜਾਂ ਖੇਤਰੀ ਮੁਕਤ ਵਪਾਰ ਇਕਰਾਰਨਾਮਿਆਂ ਵਿਚ ਪ੍ਰਗਤੀ ਜਾਰੀ ਰੱਖਣ ਦੀ ਇੱਛਾ ਪ੍ਰਗਟਾਈ। ਕਈ ਮੈਂਬਰਾਂ ਨੇ ਵਿਸ਼ਵ ਵਪਾਰ ਸੰਗਠਨ ਵਿਚ ਭਾਰਤੀ ਲੀਡਰਸ਼ਿਪ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ ਹੈ ਜੋ ਬਹਤ ਘੱਟ ਵਿਕਸਤ ਦੇਸ਼ਾਂ (ਐਲਡੀਸੀਜ਼) ਸਮੇਤ ਵਿਕਾਸਸ਼ੀਲ ਦੇਸ਼ਾਂ ਦੇ ਹਿੱਤਾਂ ਨੂੰ ਅੱਗੇ ਵਧਾ ਰਿਹਾ ਹੈ।

 

ਟੀਪੀਆਰ ਮੀਟਿੰਗ 8 ਜਨਵਰੀ, 2021 ਨੂੰ ਦੂਜੇ ਦਿਨ ਵੀ ਜਾਰੀ ਰਹੇਗੀ ਜਦੋਂ ਭਾਰਤ ਦੀਆਂ ਵਪਾਰ ਅਤੇ ਆਰਥਿਕ ਨੀਤੀਆਂ ਤੇ ਮੈਂਬਰਾਂ ਦਰਮਿਆਨ ਵਿਚਾਰ ਵਟਾਂਦਰਾ ਜਾਰੀ ਰਹੇਗਾ।

 ---------------------------- 

ਵਾਈਕੇਬੀ


(Release ID: 1686856) Visitor Counter : 274