ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾਕਟਰ ਹਰਸ਼ ਵਰਧਨ ਨੇ ਲੌਂਗੀ ਚਿਊਡਨਲ ਏਜਿੰਗ ਸਟੱਡੀ ਆਫ ਇੰਡੀਆ (ਐਲ.ਏ.ਐਸ.ਆਈ. ਵੇਵ-1) ਭਾਰਤ ਬਾਰੇ ਰਿਪੋਰਟ ਜਾਰੀ ਕੀਤੀ ਹੈ


''ਲੌਂਗੀ ਚਿਊਡਨਲ ਏਜਿੰਗ ਸਟੱਡੀ ਆਫ ਇੰਡੀਆ ਬਜੁਰਗ ਵਸੋਂ ਲਈ ਸਬੂਤ ਦੇ ਅਧਾਰ ਤੇ ਕੌਮੀ ਅਤੇ ਸੂਬਾ ਪੱਧਰ ਦੇ ਪ੍ਰੋਗਰਾਮ ਅਤੇ ਨੀਤੀਆਂ ਪ੍ਰਦਾਨ ਕਰੇਗੀ''

''ਐਲ.ਏ.ਐਸ.ਆਈ. ਦੀ ਇੱਕ ਵਿਲੱਖਣ ਵਿਸ਼ੇਸ਼ਤਾ ਹੈ ਕਿ ਇਹ ਵਿਆਪਕ ਬਾਇਓ ਮਾਰਕਰਜ਼ ਨੂੰ ਆਪਣੇ ਘੇਰੇ ਵਿੱਚ ਲੈਂਦੀ ਹੈ । ਭਾਰਤ ਵਿੱਚ ਕੋਈ ਹੋਰ ਸਰਵੇ ਨਹੀਂ ਹੈ ਜੋ ਸਿਹਤ ਅਤੇ ਬਾਇਓ ਮਾਰਕਰਜ਼ ਦਾ ਇਕੱਠਿਆਂ ਵਿਸਥਾਰਤ ਡਾਟਾ ਜਿਸ ਵਿੱਚ ਪਰਿਵਾਰ ਅਤੇ ਸ਼ੋਸ਼ਲ ਨੈਟਵਰਕ, ਆਮਦਨ, ਸੰਪਤੀ ਅਤੇ ਖਪਤ ਨੂੰ ਇਕੱਠਾ ਕੀਤਾ ਜਾਂਦਾ ਹੈ

Posted On: 06 JAN 2021 4:36PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਵਰਚੂਅਲ ਪਲੇਟਫਾਰਮ ਰਾਹੀਂ ਲੌਂਗੀ ਚਿਊਡਨਲ ਏਜਿੰਗ ਸਟੱਡੀ ਆਫ ਇੰਡੀਆ (ਐਲ.ਏ.ਐਸ.ਆਈ. ਵੇਵ-1) ਬਾਰੇ ਭਾਰਤ ਦੀ ਰਿਪੋਰਟ ਜਾਰੀ ਕੀਤੀ ਹੈ । ਐਲ.ਏ.ਐਸ.ਆਈ.-1 ਪੂਰੇ ਪੈਮਾਨੇ ਦਾ ਕੌਮੀ ਸਰਵੇ ਹੈ ਜਿਸ ਵਿੱਚ ਸਿਹਤ ਦੀ ਵਿਗਿਆਨਕ ਜਾਂਚ, ਆਰਥਿਕਤਾ ਅਤੇ ਸ਼ੋਸਲ ਡਿਟਰਮੀਨੈਸ ਅਤੇ ਵਧੇਰੀ ਉਮਰ ਦੇ ਸਿੱਟਿਆਂ ਬਾਰੇ ਸਰਵੇ ਕੀਤਾ ਜਾਂਦਾ ਹੈ । ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਸਿਹਤ ਤੇ ਬਜ਼ੁਰਗਾਂ ਦੀ ਸਿਹਤ ਸੰਭਾਲ ਦੇ ਕੌਮੀ ਪ੍ਰੋਗਰਾਮ ਤਹਿਤ ਇਹ ਲੌਂਗੀ ਚਿਊਡਨਲ ਏਜਿੰਗ ਸਟੱਡੀ ਆਫ ਇੰਡੀਆ ਮੁੰਬਈ ਦੇ ਇੰਟਰ ਨੈਸ਼ਨਲ ਇੰਸਟੀਚਿਊਟ ਫਾਰ ਪਾਪੂਲੇਸ਼ਨ ਸਾਈਸਿੰਸ (ਆਈ.ਆਈ.ਪੀ.ਐਸ.) ਅਤੇ ਯੂਨੀਵਰਸਿਟੀ ਆਫ ਸਾਊਦਰਨ ਕੈਲੇਫੋਰਨੀਆ, ਹਾਵਰਜ਼ ਸਕੂਲ ਆਫ ਪਬਲਿਕ ਹੈਲਥ ਡਾਇਰੈਕੋਰੇਟ ਜੀ.ਐਚ.ਐਸ. ਯੁਨਾਈਟਿਡ ਨੇਸ਼ਨਜ਼ ਪਾਪੂਲੇਸ਼ਨ ਫੰਡ (ਯੂ.ਐਨ.ਐਫ.ਪੀ.ਏ) ਅਤੇ ਵਡੇਰੀ ਉਮਰ ਬਾਰੇ ਨੈਸ਼ਨਲ ਇੰਸਟੀਚਿਊਟ ਰਾਹੀਂ ਕਰਵਾਇਆ ਹੈ ।

  ਐਲ.ਏ.ਐਸ.ਆਈ ਵੇਵ-1, ਜੋ ਭਾਰਤ ਦੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸਾਂ (ਸਿੱਕਮ ਸ਼ਾਮਲ ਨਹੀਂ ਹੈ), ਦੇ 45 ਸਾਲ ਤੇ ਇਸ ਤੋਂ ਉਪਰ ਦੇ 72250 ਵਿਅੱਕਤੀਆਂ ਅਤੇ ਉਹਨਾ ਦੇ ਜੀਵਨ ਸਾਥੀਆਂ ਜਿਹਨਾ ਵਿੱਚ 60 ਸਾਲ ਤੋਂ ਉਪਰ ਦੇ 31464 ਵਿਅੱਕਤੀ ਅਤੇ 75 ਤੋਂ ਉਪਰ ਦੇ 6449 ਵਧੇਰੇ ਬਜੁਰਗ ਵਿਅੱਕਤੀ ਸ਼ਾਮਲ ਹਨ, ਦੇ ਨਮੂਨੇ ਲਏ ਗਏ ਹਨ ।
ਡਾਕਟਰ ਹਰਸ਼ ਵਰਧਨ ਨੇ ਰਿਪੋਰਟ ਜਾਰੀ ਕਰਦਿਆਂ ਖੁਸ਼ੀ ਪ੍ਰਗਟ ਕੀਤੀ । ਉਹਨਾ ਕਿਹਾ,''ਇਹ ਭਾਰਤ ਦਾ ਪਹਿਲਾ ਅਤੇ ਵਿਸ਼ਵ ਦਾ ਸਭ ਤੋਂ ਵੱਡਾ ਸਰਵੇ ਹੈ ਜੋ ਨੀਤੀਆਂ ਬਨਾਉਣ ਅਤੇ ਬਜ਼ੁਰਗ ਵਸੋਂ ਦੇ ਸਮਾਜਿਕ, ਸਿਹਤ, ਆਰਥਿਕ ਤੇ ਰਿਸ਼ਟ ਪੁਸਟਤਾ ਲਈ ਪ੍ਰੋਗਰਾਮਾਂ ਲਈ ਲੌਂਗੀ ਚਿਊਡਨਲ ਡਾਟਾ ਬੇਸ ਮੁਹੱਈਆ ਕਰਦਾ ਹੈ । ਐਲ.ਏ.ਐਸ.ਆਈ. ਦੇ ਸਬੂਤਾਂ ਨੂੰ ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਕੌਮੀ ਪ੍ਰੋਗਰਾਮ ਦੇ ਸਕੋਪ ਨੂੰ ਹੋਰ ਵਧਾਉਣ ਅਤੇ ਮਜ਼ਬੂਤ ਕਰਨ ਅਤੇ ਉਹਨਾ ਵਿਚਲੇ ਸਭ ਤੋਂ ਕਮਜੋਰ ਤੇ ਵੱਡੀ ਉਮਰ ਦੀ ਵਸੋਂ ਲਈ ਸਿਹਤ ਸਹੂਲਤਾਂ ਦੇ ਪ੍ਰੋਗਰਾਮ ਅਤੇ ਰੋਕਣ ਦੀ ਰੇਜ਼ ਨੂੰ ਸਥਾਪਿਤ ਕਰਨ ਲਈ ਸਹਿਯੋਗ ਵਜੋਂ ਵਰਤਿਆ ਜਾਵੇਗਾ''।
ਲੌਂਗੀ ਚਿਊਡਨਲ ਏਜਿੰਗ ਸਟੱਡੀ ਇਨ ਇੰਡੀਆ (ਐਲ.ਏ.ਐਸ.ਆਈ.) ਦੇ ਮਹੱਤਵ ਨੂੰ ਉਜਾਗਰ ਕਰਦਿਆਂ ਉਹਨਾ ਕਿਹਾ,''1911 ਦੀ ਮਰਦਮਸ਼ੁਮਾਰੀ ਵਿੱਚ ਭਾਰਤ ਦੀ 60 ਪਲੱਸ ਵਸੋਂ 8.6% ਸੀ ਜਿਸ ਵਿਚੋਂ 103 ਮਿਲੀਅਨ ਵਧੇਰੇ ਉਮਰ ਦੇ ਲੋਕ ਸਨ । ਸਾਲਾਨਾ 3% ਦੇ ਵਾਧੇ ਨਾਲ ਵਧ ਰਹੀ ਇਹ ਅਬਾਦੀ 2050 ਵਿੱਚ ਵਧੇਰੀ ਉਮਰ ਦੇ ਵਸੋਂ ਵਾਲਿਆਂ ਦੀ ਗਿਣਤੀ 319 ਮਿਲੀਅਨ ਹੋ ਜਾਵੇਗੀ । 75% ਬਜ਼ੁਰਗ ਵਿਅੱਕਤੀ ਕਿਸੇ ਨਾ ਕਿਸੇ ਪੁਰਾਣੀ ਬੀਮਾਰੀ ਤੋਂ ਪੀੜਤ ਹਨ । ਵਧੇਰੀ ਉਮਰ ਦੇ 40% ਕਿਸੇ ਨਾ ਕਿਸੇ ਅਪੰਗਤਾ ਦੇ ਸ਼ਿਕਾਰ ਹਨ ਅਤੇ 20% ਨੂੰ ਦਿਮਾਗੀ ਸਿਹਤ ਨਾਲ ਸੰਬੰਧਿਤ ਕੁਝ ਮੁੱਦੇ ਹਨ । ਇਹ ਰਿਪੋਰਟ ਵਧੇਰੀ ਉਮਰ ਦੀ ਵਸੋਂ ਲਈ ਕੌਮੀ ਅਤੇ ਸੂਬਾ ਪੱਧਰ ਤੇ ਪ੍ਰੋਗਰਾਮ ਤੇ ਨੀਤੀਆਂ ਬਨਾਉਣ ਲਈ ਅਧਾਰ ਮੁਹੱਈਆ ਕਰੇਗੀ ।

 ਡਾਕਟਰ ਹਰਸ਼ ਵਰਧਨ ਨੇ ਨੋਟ ਕੀਤਾ ਕਿ,''ਐਲ.ਆਈ.ਸੀ. ਦੇ ਅਤਿ ਅਧੁਨਿਕ ਵੱਡੇ ਪੱਧਰ ਦੇ ਸਰਵੇਖਣ ਨੇ ਪ੍ਰੋਟੋਕੋਲ ਅਤੇ ਫੀਲਡ ਵਿਚ ਲਾਗੂ ਕਰਨ ਵਾਲੀਆਂ ਨੀਤੀਆਂ ਨੂੰ ਅਪਣਾਇਆ ਹੈ ਜਿਸ ਵਿੱਚ ਭਾਰਤ ਅਤੇ ਇਸ ਦੇ ਸੂਬਿਆਂ ਦੇ ਪ੍ਰਤੀਨਿਧੀ ਨਮੂਨੇ, ਸਮਾਜਿਕ ਆਰਥਿਕ ਪੈਟਰਨ, ਇਕ ਵਿਸਥਾਰਤ ਫੋਕਸ, ਇਕ ਲੌਂਡੀ ਚਿਊਡਨਲ ਡਿਜ਼ਾਈਨ ਅਤੇ ਜੀਓ ਗ੍ਰਾਫੀ ਇਨਫਾਰਮੇਸ਼ਨ (ਜੀ.ਆਈ.ਐਸ.) ਅਤੇ ਡਾਟਾ ਇਕੱਤਰ ਕਰਨ, ਗੁਣਵਤਾ ਕੰਟਰੋਲ ਲਈ ਕੰਪਿਊਟਰ ਅਸਿਸਟਿਡ ਪਰਸਨਲ ਇੰਟਰਵਿਊਇੰਗ (ਸੀ.ਏ.ਪੀ.ਆਈ.) ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ  ''ਐਲ.ਏ.ਐਸ.ਆਈ. ਦੀ ਇੱਕ ਵਿਲੱਖਣ ਵਿਸ਼ੇਸ਼ਤਾ ਹੈ ਕਿ ਇਹ ਵਿਆਪਕ ਬਾਇਓ ਮਾਰਕਰਜ਼ ਨੂੰ ਆਪਣੇ ਘੇਰੇ ਵਿੱਚ ਲੈਂਦੀ ਹੈ । ਭਾਰਤ ਵਿੱਚ ਕੋਈ ਹੋਰ ਸਰਵੇ ਨਹੀਂ ਹੈ ਜੋ ਸਿਹਤ ਅਤੇ ਬਾਇਓ ਮਾਰਕਰਜ਼ ਦਾ ਇਕੱਠਿਆਂ ਵਿਸਥਾਰਤ ਡਾਟਾ ਜਿਸ ਵਿੱਚ ਪਰਿਵਾਰ ਅਤੇ ਸ਼ੋਸ਼ਲ ਨੈਟਵਰਕ, ਆਮਦਨ, ਸੰਪਤੀ ਅਤੇ ਖਪਤ ਨੂੰ ਇਕੱਠਾ ਕੀਤਾ ਜਾਂਦਾ ਹੈ''। ਸਰਕਾਰ ਦੀ ਵਡੇਰੀ ਉਮਰ ਦੀ ਸਿਹਤਯਾਬਤਾ ਲਈ ਵਨਚਬਧਤਾ ਨੂੰ ਦੁਹਰਾਉਂਦਿਆਂ ਡਾਕਟਰ ਵਰਧਨ ਨੇ ਕਿਹਾ ''ਸਾਨੂੰ ਬਜ਼ੁਰਗਾਂ ਨੂੰ ਵਧੀਆ ਮੈਡੀਕਲ ਸਹੂਲਤਾਂ ਮੁਹੱਈਆ ਕਰਨ ਨੂੰ ਯਕੀਨੀ ਬਨਾਉਣਾ ਚਾਹੀਦਾ ਹੈ । ਭਾਰਤ ਵਿਸ਼ਵ ਦਾ ਇਕ ਸਭ ਤੋਂ ਉਤਸ਼ਾਹਿਤ ਪ੍ਰੋਗਰਾਮ ਆਯੂਸ਼ਮਾਨ ਭਾਰਤ ਯੋਜਨਾ ਚਲਾ ਰਿਹਾ ਹੈ ਜੋ ਸਿਹਤ ਸੰਭਾਲ ਸਹੂਲਤਾਂ ਦੇ ਵਿਸਥਾਰ ਤੇ ਕੇਂਦਰਤ ਹੈ'' ।
ਮੰਤਰੀ ਨੇ ਇਸ ਦੀ ਪੁਸ਼ਟੀ ਕੀਤੀ ਕਿ ਐਲ.ਏ.ਐਸ.ਆਈ. ਦਾ ਅੰਕੜਾ ਤੰਦਰੁਸਤ ਵਡੇਰੀ ਉਮਰ ਦੇ ਦਹਾਕੇ ਦੇ ਮੁੱਖ ਟੀਚਿਆਂ ਨਾਲ ਨਜਿੱਠਣ ਲਈ ਸਹਿਯੋਗ ਦੇਵੇਗਾ ਅਤੇ ਵੱਖ ਵੱਖ ਕੌਮੀ ਸਿਹਤ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਵੇਗਾ ਅਤੇ ਹੋਰ ਵਿਭਾਗਾਂ ਅਤੇ ਮੰਤਰਾਲਿਆਂ ਨਾਲ ਅੰਤਰ ਖੇਤਰੀ ਤਾਲਮੇਲ ਨੂੰ ਉਤਸ਼ਾਹਿਤ ਕਰੇਗਾ ।
ਡਾਕਟਰ ਕੇ.ਐਸ.ਜੇਮਜ਼, ਡਾਇਰੈਕਟਰ ਆਈ.ਆਈ.ਪੀ.ਐਸ., ਮਿਸ ਵੰਦਨਾ ਗੁਰਨਾਨੀ, ਏ.ਐਸ. ਤੇ ਐਮ.ਡੀ. ਐਨ.ਐਚ.ਐਮ, ਪ੍ਰੋਫੈਸਰ (ਡਾਕਟਰ) ਰਾਜੀਵ ਗਰਗ, ਪ੍ਰੋਫੈਸਰ ਆਫ ਐਕਸੀਲੈਂਸ, ਸ੍ਰੀ ਵਿਸ਼ਾਲ ਚੌਹਾਨ, ਜੁਆਇੰਟ ਸਕੱਤਰ, ਐਨ.ਸੀ.ਡੀ., ਡਾਕਟਰ ਗੌਰੀ ਐਨ ਸੇਨ ਗੁਪਤਾ, ਏ.ਡੀ. ਜੀ. ਐਨ.ਪੀ.ਐਚ.ਸੀ.ਈ. ਵੀ ਇਸ ਸਮਾਗਮ ਵਿਚ ਹਾਜਰ ਸਨ ।

 

ਐਮ.ਵੀ./ਐਸ.ਜੇ



(Release ID: 1686664) Visitor Counter : 267