ਵਿੱਤ ਮੰਤਰਾਲਾ

ਭਾਰਤ ਸਰਕਾਰ ਅਤੇ ਐਨਡੀਬੀ ਨੇ ਆਂਧਰ ਪ੍ਰਦੇਸ਼ ਵਿਚ ਰਾਜ ਦੇ ਰਾਜਮਾਰਗ ਨੈੱਟਵਰਕ ਅਤੇ ਜ਼ਿਲ੍ਹਾ ਸਡ਼ਕ ਨੈੱਟਵਰਕ ਦੀ ਅੱਪਗ੍ਰੇਡਿੰਗ ਲਈ 646 ਮਿਲੀਅਨ ਅਮਰੀਕੀ ਡਾਲਰ ਦੇ ਕਰਜ਼ਾ ਸਮਝੌਤਿਆਂ ਤੇ ਦਸਤਖ਼ਤ ਕੀਤੇ

Posted On: 06 JAN 2021 4:34PM by PIB Chandigarh

ਭਾਰਤ ਸਰਕਾਰ, ਆਂਧਰ ਪ੍ਰਦੇਸ਼ ਸਰਕਾਰ ਅਤੇ ਨਿਊ ਡਿਵੈਲਪਮੈਂਟ ਬੈਂਕ (ਐਨਡੀਬੀ) ਨੇ ਅੱਜ ਦੋ ਪ੍ਰੋਜੈਕਟਾਂ, ਜੋ ਹਰੇਕ 323 ਮਿਲੀਅਨ ਅਮਰੀਕੀ ਡਾਲਰ ਦਾ ਹੈ, ਦੇ ਸਮਝੌਤਿਆਂ ਤੇ ਦਸਤਖ਼ਤ ਕੀਤੇ। ਪਹਿਲਾ ਪ੍ਰੋਜੈਕਟ - ਆਂਧਰ ਪ੍ਰਦੇਸ਼ ਦੀਆਂ ਸਡ਼ਕਾਂ ਅਤੇ ਪੁੱਲਾਂ ਦੀ ਮੁਡ਼ ਉਸਾਰੀ ਦਾ ਪ੍ਰੋਜੈਕਟ ਹੈ ਜੋ ਰਾਜ ਦੇ 1,600 ਕਿਲੋਮੀਟਰ ਰਾਜਮਾਰਗਾਂ ਨੂੰ ਚੌੜਾ ਕਰਕੇ ਡਬਲ ਲੇਨ ਕਰਨ ਅਤੇ ਰਾਜ ਦੇ ਰਾਜਮਾਰਗ ਨੈੱਟਵਰਕ ਤੇ ਖਸਤਾ ਹਾਲ ਪੁਲਾਂ ਦੀ ਮੁਡ਼ ਉਸਾਰੀ ਦਾ ਹੈ। ਦੂਜਾ ਪ੍ਰੋਜੈਕਟ - ਆਂਧਰ ਪ੍ਰਦੇਸ਼ ਮੰਡਲ ਕਨੈਕਟਿਵਿਟੀ ਅਤੇ ਗ੍ਰਾਮੀਣ ਕਨੈਕਟਿਵਿਟੀ ਸੁਧਾਰ ਪ੍ਰੋਜੈਕਟ ਹੈ - ਜੋ ਜ਼ਿਲੇ ਦੀਆਂ 1,400 ਕਿਲੋਮੀਟਰ ਸਡ਼ਕਾਂ ਨੂੰ ਚੌੜਾ ਕਰਕੇ ਡਬਲ ਕਰਨ ਅਤੇ ਜ਼ਿਲ੍ਹਾ ਸਡ਼ਕ ਨੈੱਟਵਰਕ ਦੇ ਖਸਤਾ ਹਾਲ ਪੁੱਲਾਂ ਦੀ ਮੁਡ਼ ਉਸਾਰੀ ਦਾ ਹੈ। ਆਂਧਰ ਪ੍ਰਦੇਸ਼ ਸਰਕਾਰ ਇਨ੍ਹਾਂ ਪ੍ਰੋਜੈਕਟਾਂ ਨੂੰ ਰੋਡਜ਼ ਐਂਡ ਬਿਲਡਿੰਗ ਵਿਭਾਗ ਰਾਹੀਂ ਲਾਗੂ ਕਰੇਗੀ।

 

ਦੋਵੇਂ ਪ੍ਰੋਜੈਕਟਾਂ ਤੋਂ ਸਮਾਜਿਕ ਆਰਥਿਕ ਕੇਂਦਰਾਂ ਤਕ ਮੋਬਿਲਿਟੀ ਅਤੇ ਕਨੈਕਟਿਵਿਟੀ ਵਿਚ ਸੁਧਾਰ, ਟ੍ਰਾਂਸਪੋਰਟ ਦੀ ਐਫੀਸਿਐਂਸੀ ਵਿਚ ਵਾਧਾ, ਸਡ਼ਕ ਸੁਰੱਖਿਆ ਅਤੇ ਰਾਈਡਿੰਗ ਕੁਆਲਟੀ ਵਿਚ ਸੁਧਾਰ ਅਤੇ ਸਾਰੇ ਹੀ ਮੌਸਮਾਂ ਵਿਚ ਰਾਜ ਦੀਆਂ ਸਡ਼ਕਾਂ ਤੱਕ ਲੋਕਾਂ ਦੀ ਪਹੁੰਚ ਦੀ ਉਮੀਦ ਹੈ। ਪ੍ਰੋਜੈਕਟ ਸੜਕਾਂ ਤੇ ਰੋਜ਼ਾਨਾ ਆਵਾਜਾਈ ਦੀ ਸਮਰੱਥਾ ਨੂੰ 15, 000 ਮੁਸਾਫ਼ਰ ਇਕਾਈਆਂ ਤਕ ਵਧਾਏਗਾ ਜਿਸ ਨਾਲ ਅਗਲੇ 20 ਵਰ੍ਹਿਆਂ ਤੋਂ ਵੱਧ ਦੇ ਸਮੇਂ ਲਈ ਪ੍ਰੋਜੇਕਡ ਟ੍ਰੈਫਿਕ ਗ੍ਰੋਥ ਨਾਲ ਨਜਿੱਠਣ ਦੀ ਉਮੀਦ ਹੈ। 

 

ਇਸ ਸਮਝੌਤੇ ਤੇ ਭਾਰਤ ਸਰਕਾਰ ਵਲੋਂ ਵਿੱਤ ਮੰਤਰਾਲਾ ਦੇ ਆਰਥਿਕ ਮਾਮਲਿਆਂ ਬਾਰੇ ਵਿਭਾਗ ਦੇ ਸੰਯੁਕਤ ਸਕੱਤਰ ਸ਼੍ਰੀ ਬਾਲਦੇਵ ਪੁਰਸ਼ਾਰਥਾ, ਆਂਧਰ ਪ੍ਰਦੇਸ਼ ਸਰਕਾਰ ਦੇ ਟ੍ਰਾਂਸਪੋਰਟ, ਰੋਡਜ਼ ਅਤੇ ਬਿਲਡਿੰਗ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸ਼੍ਰੀ ਐਮ ਟੀ ਕ੍ਰਿਸ਼ਨਾ ਬਾਬੂ ਅਤੇ ਨਿਊ ਡਿਵਲੈਪਮੈਂਟ ਬੈਂਕ ਦੇ ਵਾਈਸ ਪ੍ਰੈਜ਼ੀਡੈਂਟ ਅਤੇ ਚੀਫ ਆਪ੍ਰੇਸ਼ਨ ਅਧਿਕਾਰੀ ਸ਼੍ਰੀ ਸ਼ਿਆਂ ਝੁ ਨੇ ਦਸਤਖਤ ਕੀਤੇ।

 

ਭਾਰਤ ਸਰਕਾਰ ਦੇ ਵਿੱਤ ਮੰਤਰਾਲਾ ਦੇ ਆਰਥਿਕ ਮਾਮਲਿਆਂ ਬਾਰੇ ਵਿਭਾਗ ਦੇ ਸੰਯੁਕਤ ਸਕੱਤਰ ਸ਼੍ਰੀ ਬਾਲਦੇਵ ਪੁਰਸ਼ਾਰਥਾ ਨੇ ਕਿਹਾ, " ਭਾਰਤ ਨਿਰੰਤਰ ਵਿਕਾਸ ਅਤੇ ਸਰਵਪੱਖੀ ਤਰੱਕੀ ਲਈ ਵਚਨਬੱਧ ਹੈ।"  "ਇਹ ਪ੍ਰੋਜੈਕਟ ਰਾਜ ਦੇ ਬੁਨਿਆਦੀ ਢਾਂਚੇ ਦੇ ਵਿਕਾਸ, ਸਡ਼ਕ ਕਨੈਕਟਿਵਿਟੀ ਅਤੇ ਸੁਰੱਖਿਆ ਵਿਚ ਵਾਧੇ ਅਤੇ ਮੰਡਲ ਹੈੱਡ ਕੁਆਰਟਰਾਂ ਅਤੇ ਗ੍ਰਾਮੀਣ ਖੇਤਰਾਂ ਦਰਮਿਆਨ ਕਨੈਕਟਿਵਿਟੀ ਵਿਚ ਯੋਗਦਾਨ ਪਾਉਣਗੇ। ਪ੍ਰੋਜੈਕਟਾਂ ਦਾ ਰੋਜ਼ਗਾਰ ਸਿਰਜਣਾ ਅਤੇ ਆਰਥਿਕ ਤੰਦਰੁਸਤੀ ਤੇ ਵੀ ਹਾਂ-ਪੱਖੀ ਪ੍ਰਭਾਵ ਪਵੇਗਾ।"

 

ਸ਼੍ਰੀ ਸ਼ਿਆਂ ਝੁ ਨੇ ਕਿਹਾ, "ਪ੍ਰੋਜੈਕਟ ਆਂਧਰ ਪ੍ਰਦੇਸ਼ ਰਾਜ ਦੇ ਸਮਾਜਿਕ ਆਰਥਿਕ ਵਿਕਾਸ ਨੂੰ ਵਧਾਉਣ ਵਿਚ ਯੋਗਦਾਨ ਪਾਉਣਗੇ ਅਤੇ ਵਾਹਨਾਂ ਦੀ ਉੱਚ ਆਵਾਜਾਈ ਨਾਲ ਸਡ਼ਕਾਂ ਦੀ ਸਮਰੱਥਾ ਵਧਾਉਣ, ਬੰਦਰਗਾਹਾਂ ਅਤੇ ਉਦਯੋਗਿਕ ਕੇਂਦਰਾਂ ਦੇ ਆਖਰੀ ਪਡ਼ਾਅ ਤੱਕ ਕਨੈਕਟਿਵਿਟੀ ਵਿਚ ਸੁਧਾਰ ਦੇ ਨਾਲ ਨਾਲ ਗ੍ਰਾਮੀਣ ਖੇਤਰਾਂ ਦੀ ਕਨੈਕਟਿਵਿਟੀ ਵਧਾਉਣ ਵਿਚ ਵੀ ਮਦਦ ਕਰਨਗੇ। ਐਨਡੀਬੀ ਫੰਡਿੰਗ ਸਡ਼ਕੀ ਬੁਨਿਆਦੀ ਢਾਂਚੇ ਦੇ ਵਿਕਾਸ ਵਿਚ ਪਾੜੇ ਨੂੰ ਦੂਰ ਕਰੇਗੀ ਅਤੇ ਆਂਧਰ ਪ੍ਰਦੇਸ਼ ਸਰਕਾਰ ਨੂੰ ਸਮਾਜਿਕ-ਆਰਥਿਕ ਕੇਂਦਰਾਂ ਵਿਚਾਲੇ ਕਨੈਕਟਿਵਿਟੀ ਵਧਾਉਣ ਦੇ ਉਸਦੇ ਟੀਚੇ ਨੂੰ ਹਾਸਿਲ ਕਰਨ ਵਿਚ ਮਦਦ ਕਰੇਗੀ।"

 

ਐਨਡੀਬੀ ਬ੍ਰਿਕਸ ਦੇਸ਼ਾਂ (ਬ੍ਰਾਜ਼ੀਲ, ਰੂਸੀ ਫੈਡਰੇਸ਼ਨ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ) ਦਰਮਿਆਨ ਅੰਤਰ ਸਰਕਾਰੀ ਇਕਰਾਰਨਾਮੇ ਦੇ ਆਧਾਰ ਤੇ ਸਥਾਪਤ ਕੀਤਾ ਗਿਆ ਸੀ ਅਤੇ ਇਸ ਇਕਰਾਰਨਾਮੇ ਤੇ 15 ਜੁਲਾਈ, 2014 ਨੂੰ ਹਸਤਾਖ਼ਰ ਕੀਤੇ ਗਏ ਸਨ। ਬੈਂਕ ਦਾ ਉਦੇਸ਼ ਬ੍ਰਿਕਸ ਦੇਸ਼ਾਂ ਅਤੇ ਹੋਰ ਉੱਭਰ ਰਹੇ ਮਾਰਕੀਟ ਅਰਥਚਾਰਿਆਂ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਸਰੋਤਾਂ ਨੂੰ ਲਾਮਬੰਦ ਕਰਨ ਲਈ ਬੁਨਿਆਦੀ ਢਾਂਚੇ ਅਤੇ ਨਿਰੰਤਰ ਵਿਕਾਸ ਪ੍ਰੋਜੈਕਟਾਂ ਨੂੰ ਸਹਾਇਤਾ ਦੇਣਾ ਹੈ। ਹਰੇਕ ਕਰਜ਼ੇ ਦੀ ਅਵਧੀ 5 ਸਾਲ ਦੇ ਮੋਰੇਟੋਰੀਅਮ ਅਰਸੇ ਸਮੇਤ 32 ਸਾਲਾਂ ਦੀ ਹੈ।

 ------------------------------ 

ਆਰਐਮ ਕੇਐਮਐਨ



(Release ID: 1686629) Visitor Counter : 152