ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਸਿਹਤ ਮੰਤਰਾਲਾ ਨੇ ਕੇਰਲ ਅਤੇ ਹਰਿਆਣਾ ਦੇ ਏਵੀਅਨ ਇਨਫਲੂਐਂਜ਼ਾ ਪ੍ਰਭਾਵਤ ਜ਼ਿਲ੍ਹਿਆਂ ਵਿਚ ਬਹੁ-ਅਨੁਸ਼ਾਸਨੀ ਟੀਮਾਂ ਤਾਇਨਾਤ ਕੀਤੀਆਂ
प्रविष्टि तिथि:
06 JAN 2021 5:25PM by PIB Chandigarh
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਏਵੀਅਨ ਇਨਫਲੂਐਂਜ਼ਾ ਨਾਲ ਪ੍ਰਭਾਵਤ ਕੇਰਲ ਦੇ ਅੱਲਾਪੁੱਝਾ ਅਤੇ ਕੋਟਾਯਾਮ ਅਤੇ ਹਰਿਆਣਾ ਦੇ ਪੰਚਕੁਲਾ ਜ਼ਿਲ੍ਹੇ ਵਿਚ ਬਹੁ-ਅਨੁਸ਼ਾਸਨੀ ਟੀਮਾਂ ਤਾਇਨਾਤ ਕੀਤੀਆਂ ਹਨ।
ਕੇਰਲ ਵਿਚ ਪਸ਼ੂ ਪਾਲਣ ਵਿਭਾਗ ਨੇ ਅੱਲਾਪੁੱਝਾ ਕੋਟਾਯਾਮ ਜ਼ਿਲ੍ਹਿਆਂ ਵਿਚ ਮਰੀਆਂ ਪਾਈਆਂ ਗਈਆਂ ਬਤਖਾਂ ਦੇ ਨਮੂਨਿਆਂ ਵਿਚ 4 ਜਨਵਰੀ, 2021 ਨੂੰ ਏਵੀਅਨ ਐਨਇਫਲੂਐਂਜ਼ਾਂ (ਐਚ5ਐਨ8) ਪਾਏ ਜਾਣ ਦੀ ਗੱਲ ਨੋਟੀਫਾਈ ਕੀਤੀ। ਇਸੇ ਤਰ੍ਹਾਂ ਦੀਆਂ ਏਵੀਅਨ ਇਨਫਲੂਐਂਜ਼ਾ ਰਿਪੋਰਟਾਂ ਹਰਿਆਣਾ ਦੇ ਪੰਚਕੁਲਾ ਜ਼ਿਲ੍ਹੇ ਤੋਂ ਪੋਲਟਰੀ ਨਮੂਨਿਆਂ ਤੋਂ ਪ੍ਰਾਪਤ ਕੀਤੀਆਂ ਗਈਆਂ।
ਰਾਸ਼ਟਰੀ ਡਿਜ਼ੀਜ਼ ਕੰਟਰੋਲ ਸੈਂਟਰ, ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ , ਪੀਜੀਆਈਐਮਈਆਰ, ਚੰਡੀਗਡ਼੍ਹ, ਡਾ. ਆਰਐਮਐਲ ਹਸਪਤਾਲ, ਨਵੀਂ ਦਿੱਲੀ ਅਤੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਦੇ ਮਾਹਰਾਂ ਦੀਆਂ ਦੋ ਬਹੁ-ਅਨੁਸ਼ਾਸਨੀ ਟੀਮਾਂ ਨੂੰ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਵਲੋਂ 4 ਜਨਵਰੀ, 2021 ਨੂੰ ਪ੍ਰਭਾਵਤ ਜ਼ਿਲ੍ਹਿਆਂ ਵਿਚ ਤਾਇਨਾਤ ਕੀਤਾ ਗਿਆ ਤਾਂ ਜੋ ਇਹ ਟੀਮਾਂ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੀ ਏਵੀਅਨ ਇਨਫਲੂਐਂਜ਼ਾ ਕੰਟੇਨਮੈਂਟ ਯੋਜਨਾ ਨੂੰ ਲਾਗੂ ਕਰਨ ਵਿਚ ਇਨ੍ਹਾਂ ਰਾਜਾਂ ਦੇ ਸਿਹਤ ਵਿਭਾਗਾਂ ਦੀ ਮਦਦ ਕਰ ਸਕਣ।
ਇਸ ਤੋਂ ਇਲਾਵਾ, ਇਕ ਉੱਚ ਪੱਧਰੀ ਟੀਮ ਐਨਸੀਡੀਸੀ ਦੇ ਡਾਇਰੈਕਟਰ ਅਤੇ ਫੂਡ ਪ੍ਰੋਸੈਸਿੰਗ ਉਦਯੋਗਾਂ ਬਾਰੇ ਮੰਤਰਾਲਾ ਦੇ ਸੰਯੁਕਤ ਸਕੱਤਰ ਅਤੇ ਕੋਵਿਡ-19 ਦੇ ਨੋਡਲ ਅਫਸਰ ਦੀ ਬਣਾਈ ਗਈ। ਉੱਚ ਪੱਧਰੀ ਟੀਮ 6 ਜਨਵਰੀ, 2021 (ਅੱਜ) ਕੇਰਲ ਵਿਚ ਤਾਇਨਾਤ ਕੀਤੀ ਗਈ ਤਾਂ ਜੋ ਏਵੀਅਨ ਇਨਫਲੂਐਂਜ਼ਾ ਕੰਟੇਨਮੈਂਟ ਆਪ੍ਰੇਸ਼ਨਾਂ ਨੂੰ ਲਾਗੂ ਕਰਨ ਦੇ ਕੰਮ ਨੂੰ ਵੇਖਿਆ ਜਾ ਸਕੇ ਅਤੇ ਰਾਜ ਦੇ ਸਿਹਤ ਵਿਭਾਗਾਂ ਨੂੰ ਸੇਧ ਦੇਣ ਲਈ ਜ਼ਰੂਰੀ ਸਿਹਤ ਦਖ਼ਲਅੰਦਾਜ਼ੀਆਂ ਨੂੰ ਵਧਾਇਆ ਜਾ ਸਕੇ। ਇਸ ਤੋਂ ਇਲਾਵਾ ਇਹ ਉੱਚ ਪੱਧਰੀ ਟੀਮ ਰਾਜ ਵਿਚ ਕੋਵਿਡ-19 ਦੀ ਸਥਿਤੀ ਦੀ ਸਮੀਖਿਆ ਵੀ ਕਰੇਗੀ।
ਏਵੀਅਨ ਇਨਫਲੂਐਂਜ਼ਾ ਦੀਆਂ ਇਸੇ ਤਰ੍ਹਾਂ ਦੀਆਂ ਰਿਪੋਰਟਾਂ ਰਾਜਸਥਾਨ ਦੇ ਝਾਲਾਵਾਡ਼ ਅਤੇ ਮੱਧ ਪ੍ਰਦੇਸ਼ ਦੇ ਭਿੰਡ ਤੋਂ ਵੀ ਮਿਲੀਆਂ ਹਨ ਜਿਨ੍ਹਾਂ ਵਿਚ ਕਾਵਾਂ ਅਤੇ ਪ੍ਰਵਾਸੀ ਪੰਛੀਆਂ ਵਿਚ ਇਹ ਬੀਮਾਰੀ ਪਾਈ ਗਈ ਹੈ। ਪਸ਼ੂ ਪਾਲਣ ਵਿਭਾਗ ਨੇ ਨਿਰਧਾਰਤ ਪ੍ਰੋਟੋਕੋਲ ਅਨੁਸਾਰ ਸਰਵੀਲੈਂਸ ਨੂੰ ਹੋਰ ਤੇਜ਼ ਕਰਨ ਲਈ ਐਲਰਟ ਜਾਰੀ ਕਰ ਦਿੱਤੇ ਹਨ ਤਾਕਿ ਪੋਲਟਰੀ ਦੇ ਪੰਛੀਆਂ ਵਿਚ ਬੀਮਾਰੀ ਨੂੰ ਲੱਭਿਆ ਜਾ ਸਕੇ।
ਹੁਣ ਤੱਕ ਏਵੀਅਨ ਇਨਫਲੂਐਂਜ਼ਾ ਦਾ ਕੋਈ ਵੀ ਮਨੁੱਖੀ ਮਾਮਲਾ ਰਿਪੋਰਟ ਨਹੀਂ ਕੀਤਾ ਗਿਆ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਲਗਾਤਾਰ ਸਥਿਤੀ ਤੇ ਪੂਰੀ ਨਜ਼ਰ ਰੱਖੀ ਹੋਈ ਹੈ।
--------------------------
ਐਮਵੀ / ਐਸਜੇ
(रिलीज़ आईडी: 1686604)
आगंतुक पटल : 257