ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਰਾਸ਼ਟਰੀ ਕਾਮਧੇਨੂ ਆਯੋਗ ਨੇ ਗਊ-ਵਿਗਿਆਨ ਪ੍ਰਚਾਰ-ਪ੍ਰਸਾਰ ਪ੍ਰੀਖਿਆ ਦਾ ਐਲਾਨ ਕੀਤਾ

Posted On: 05 JAN 2021 6:25PM by PIB Chandigarh

ਦੇਸ਼ ਭਰ ਦੇ ਸਾਰੇ ਹੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਕਾਮਧੇਨੂ ਚੇਅਰ ਜਾਂ ਕਾਮਧੇਨੂ ਅਧਿਅਨ ਕੇਂਦਰ ਜਾਂ ਕਾਮਧੇਨੂ ਖੇਜ ਕੇਂਦਰ ਸਥਾਪਤ ਕਰਨ ਦੀ ਸਾਰਿਆਂ ਵਲੋਂ ਸ਼ਲਾਘਾ ਕੀਤੀ ਗਈ ਹੈ ਅਤੇ ਇਹ ਰਾਸ਼ਟਰ ਪੱਧਰ ਤੇ ਰਫਤਾਰ ਫਡ਼ ਰਹੀ ਹੈ। ਨੌਜਵਾਨ ਵਿਦਿਆਰਥੀਆਂ ਅਤੇ ਹੋਰ ਸਾਰੇ ਹੀ ਨਾਗਰਿਕਾਂ ਵਿਚ ਦੇਸੀ ਗਊਆਂ ਬਾਰੇ ਸਮੂਹਕ ਜਾਗਰੂਕਤਾ ਪੈਦਾ ਕਰਨ ਲਈ ਰਾਸ਼ਟਰੀ ਕਾਮਧੇਨੂ ਆਯੋਗ (ਆਰਕੇਏ) ਗਊ ਵਿਗਿਆਨ ਬਾਰੇ ਅਧਿਐਨ ਸਮੱਗਰੀ ਤਿਆਰ ਕਰਨ ਅਤੇ "ਕਾਮਧੇਨੂ ਗਊ ਵਿਗਿਆਨ ਪ੍ਰਚਾਰ-ਪ੍ਰਸਾਰ ਪ੍ਰੀਖਿਆ" ਦੀ ਇਕ ਨਿਵੇਕਲੀ ਪਹਿਲਕਦਮੀ ਹੈ। ਇਹ ਸਾਰੇ ਹੀ ਭਾਰਤੀਆਂ ਵਿਚ ਗਊਆਂ ਬਾਰੇ ਜਿਗਿਆਸਾ ਪੈਦਾ ਕਰੇਗੀ ਅਤੇ ਅਤੇ ਕਾਰੋਬਾਰ ਦੇ ਮੌਕਿਆਂ ਦੀ ਸੰਭਾਵਨਾ ਦਾ ਪਤਾ ਲਗਾਉਣ ਲਈ ਜਾਗਰੂਕ ਕਰੇਗੀ ਕਿ ਕਿਵੇਂ ਇਕ ਗਊ ਦੁੱਧ ਦੇਣ ਤੋਂ ਬਾਅਦ ਵੀ ਹੋਰ ਕੀ ਕੁਝ ਦੇ ਸਕਦੀ ਹੈ।

ਕਾਮਧੇਨੂ ਗਊ - ਵਿਗਿਆਨ ਪ੍ਰਚਾਰ-ਪ੍ਰਸਾਰ ਪ੍ਰੀਖਿਆ ਦੇਸ਼ ਭਰ ਵਿਚ ਸੰਚਾਲਤ ਹੋਵੇਗੀ। ਇਸ ਪ੍ਰੀਖਿਆ ਦੇ ਪ੍ਰਸਤਾਵਿਤ ਵੇਰਵੇ ਸਾਡੀ ਸਰਕਾਰੀ ਵੈਬਸਾਈਟ ਤੇ ਜਲਦੀ ਹੀ ਪਾਏ  ਜਾਣਗੇ।  ਵੈਬਸਾਈਟ http://kamdhenu.gov.in ਅਤੇ http:// kamdhenu.blog ਹੈ। ਪ੍ਰੀਖਿਆ ਚਾਰ ਵਰਗਾਂ ਵਿਚ - (1 ) ਪ੍ਰਾਇਮਰੀ ਲੈਵਲ ਤੋਂ 8ਵੇਂ ਸਟੈਂਡਰਡ (2) ਸੈਕੰਡਰੀ ਲੈਵਲ (9ਵੀਂ ਤੋਂ 12ਵੀਂ ਕਲਾਸ ਤੱਕ), (3) ਕਾਲਜ ਲੈਵਲ (12ਵੀਂ ਕਲਾਸ ਤੋਂ ਬਾਅਦ) (4) ਆਮ ਜਨਤਾ ਲਈ ਹੋਵੇਗੀ।

 

 ਕਾਮਧੇਨੂ ਗਊ ਵਿਗਿਆਨ ਪ੍ਰਚਾਰ-ਪ੍ਰਸਾਰ ਪ੍ਰੀਖਿਆ 100 ਨੰਬਰਾਂ ਦੀ ਹੋਵੇਗੀ ਅਤੇ ਹਿੰਦੀ, ਅੰਗ੍ਰੇਜ਼ੀ ਅਤੇ 12 ਖੇਤਰੀ ਭਾਸ਼ਾਵਾਂ ਵਿਚ ਲਈ ਜਾਵੇਗੀ ਅਤੇ ਇਸ ਇਕ ਘੰਟੇ ਦੀ ਪ੍ਰਖਿਆ ਲਈ ਕੋਈ ਫੀਸ ਨਹੀਂ ਹੋਵੇਗੀ। ਪ੍ਰੀਖਿਆ ਟਿਕ-ਮਾਰਕ ਆਬਜੈਕਟਿਵ ਟਾਈਪ ਸਵਾਲਾਂ-ਜਵਾਬਾਂ (ਐਮਸੀਕਿਊ) ਵਿਚ ਹੋਵੇਗੀ। ਗਊਆਂ ਉੱਪਰ ਸਿਲੇਬਸ ਦੇ ਨਾਲ ਨਾਲ ਹੋਰ ਸਾਹਿਤ ਅਤੇ ਰੈਫਰੈਂਸ ਕਿਤਾਬਾਂ, ਜਿਨ੍ਹਾਂ ਦੀ ਰਾਸ਼ਟਰੀ ਕਾਮਧੇਨੂ ਆਯੋਗ ਦੀ ਵੈਬਸਾਈਟ ਤੇ ਸਿਫਾਰਸ਼ ਕੀਤੀ ਗਈ ਹੈ, ਇਮਤਿਹਾਨ ਲਈ ਤਿਆਰੀ ਕਰਨ ਵਿਚ ਮਦਦ ਕਰਨਗੀਆਂ। ਬਲੌਗਜ਼, ਵੀਡੀਓਜ਼ ਅਤੇ ਹੋਰ ਚੋਣਵੀਂ ਰੀਡਿੰਗ ਸਮੱਗਰੀ ਸਰਕਾਰੀ ਵੈਬਸਾਈਟ ਤੇ ਅੱਪਲੋਡ ਕੀਤੀ ਜਾਵੇਗੀ। ਵਿਗਿਆਨੀ, ਉੱਦਮੀ, ਗਊ ਸੇਵਕ, ਕਿਸਾਨ, ਨੌਜਵਾਨ ਅਤੇ ਔਰਤਾਂ ਦੇ ਨਾਲ ਨਾਲ ਬਜ਼ੁਰਗ ਨਾਗਰਿਕ ਇਸ ਮੇਗਾ ਪ੍ਰੋਗਰਾਮ ਨੂੰ ਵੱਡੀ ਪੱਧਰ ਤੇ ਸਫਲ ਬਣਾਉਣ ਲਈ ਸਰਗਰਮੀ ਨਾਲ ਕੰਮ ਕਰਨਗੇ।

ਪ੍ਰੀਖਿਆ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਸੰਚਾਲਤ ਕੀਤੀ ਜਾਵੇਗੀ। ਪ੍ਰਸ਼ਨ ਇਸ ਤਰੀਕੇ ਨਾਲ ਸੈੱਟ ਕੀਤੇ ਜਾਣਗੇ ਕਿ ਆਨਲਾਈਨ ਪ੍ਰੀਖਿਆ ਦੌਰਾਨ ਕਿਸੇ ਵੀ ਤਰ੍ਹਾਂ ਦੀ ਹੇਰਾਫੇਰੀ ਦਾ ਸਕੋਪ ਨਾ ਹੋਵੇ। ਨਤੀਜੇ ਫੌਰਨ ਬਾਅਦ ਆਰਕੇਏ ਦੀ ਵੈਬਸਾਈਟ ਤੇ ਐਲਾਨੇ ਜਾਣਗੇ। ਸਰਟੀਫਿਕੇਟ ਸਾਰਿਆਂ ਨੂੰ ਪ੍ਰਦਾਨ ਕੀਤੇ ਜਾਣਗੇ। ਸਫਲ ਮੈਰੀਟੋਰੀਅਸ ਉਮੀਦਵਾਰਾਂ ਨੂੰ ਇਨਾਮ ਅਤੇ ਬਾਅਦ ਵਿਚ ਸਰਟੀਫਿਕੇਟ ਦਿੱਤੇ ਜਾਣਗੇ। ਉਨ੍ਹਾਂ ਸਾਰਿਆਂ ਨੂੰ ਪ੍ਰਸ਼ੰਸਾ ਪੱਤਰ ਜਾਰੀ ਕੀਤੇ ਜਾਣਗੇ, ਜਿਨ੍ਹਾਂ ਨੇ ਪ੍ਰੀਖਿਆ ਆਯੋਜਿਤ ਕਰਨ ਵਿਚ ਮਦਦ ਕੀਤੀ ਹੈ।

ਇਸ ਪ੍ਰੀਖਿਆ ਲਈ ਆਨਲਾਈਨ ਰਜਿਸਟ੍ਰੇਸ਼ਨ ਲਿੰਕ ਰਾਸ਼ਟਰੀ ਕਾਮਧੇਨੂ ਆਯੋਗ ਦੀ ਵੈਬਸਾਈਟ ਤੇ ਉਪਲਬਧ ਹੈ - “kamdhenu.gov.in” / “kamdhenu.blog” ਇਸ ਪ੍ਰੋਗਰਾਮ ਨੂੰ ਵੱਡੀ ਪੱਧਰ ਤੇ ਸਫਲ ਬਣਾਉਣ ਲਈ ਕੇਂਦਰੀ ਸਿੱਖਿਆ ਮੰਤਰੀਆਂ /ਰਾਜਾਂ ਦੇ ਮੁੱਖ ਮੰਤਰੀਆਂ /ਰਾਜਾਂ ਦੇ ਸਿੱਖਿਆ ਮੰਤਰੀਆਂ / ਸਾਰੇ ਹੀ ਜ਼ਿਲ੍ਹਿਆਂ ਦੇ ਗਊ ਸੇਵਾ ਆਯੋਗਾਂ ਦੇ ਚੇਅਰਮੈਨਾਂ / ਸਾਰੇ ਹੀ ਰਾਜਾਂ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ / ਸਾਰੇ ਹੀ ਸਕੂਲਾਂ ਦੇ ਪ੍ਰਿੰਸੀਪਲਾਂ/  ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ, ਐਨਜੀਓਜ਼ ਅਤੇ ਗਊ ਡੋਨਰਾਂ ਨੂੰ ਇਸ ਵੱਡੇ ਅਭਿਆਸ ਵਿਚ ਸ਼ਾਮਿਲ ਕੀਤਾ ਗਿਆ ਹੈ। ਕਾਮਧੇਨੂ ਗਊ ਵਿਗਿਆਨ ਪ੍ਰਚਾਰ-ਪ੍ਰਸਾਰ ਪ੍ਰੀਖਿਆ ਰਾਸ਼ਟਰੀ ਕਾਮਧੇਨੂ ਆਯੋਗ ਦੀ ਭਵਿੱਖ ਵਿਚ ਸਾਲਾਨਾ ਪ੍ਰੀਖਿਆ ਹੋਵੇਗੀ। ਇਹ ਆਤਮਨਿਰਭਰ ਭਾਰਤ  / ਵੋਕਲ ਫਾਰ ਲੋਕਲ/ ਗਰੀਨ ਇੰਡੀਆ/ ਡਿਜੀਟਲ ਇੰਡੀਆ/  ਕਲੀਨ ਇੰਡੀਆ/ ਹੈਲਦੀ ਇੰਡੀਆ/ ਮੇਕ ਇਨ ਇੰਡੀਆ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੰਕਲਪਾਂ ਨੂੰ ਵੀ ਪੂਰਾ ਕਰੇਗੀ। ਕਾਮਧੇਨੂ ਗਊ ਵਿਗਿਆਨ ਪ੍ਰਚਾਰ-ਪ੍ਰਸਾਰ ਪ੍ਰੀਖਿਆ ਲਈ ਹੋਰ ਜਾਣਕਾਰੀ ਲਈ ਆਰਕੇਏ ਦੀ ਵੈਬਸਾਈਟ “kamdhenu.gov.in” / “kamdhenu ਤੇ ਜਾਓ।

ਆਰਕੇਏ ਦੇਸ਼ ਭਰ ਵਿਚ ਇਹ ਸੰਦੇਸ਼ ਪਹੁੰਚਾਉਣ ਵਿਚ ਸਫਲ ਰਿਹਾ ਹੈ ਕਿ ਗਊ ਸਿਰਫ ਦੁੱਧ ਦੇਣ ਵਾਲਾ ਦੁਧਾਰੂ ਪਸ਼ੂ ਹੀ ਨਹੀਂ ਹੈ ਬਲਕਿ ਇਸਦੇ ਵਾਤਾਵਰਨੀ, ਸਿਹਤ ਅਤੇ ਆਰਥਿਕ ਫਾਇਦੇ ਵੀ ਬਹੁਤ ਜ਼ਿਆਦਾ ਹਨ, ਜੇਕਰ ਇਸ ਦੀ ਚੰਗੇ ਤਰੀਕੇ ਨਾਲ ਵਰਤੋੰ ਕੀਤੀ ਜਾਵੇ। ਗਊ ਦੇ ਗੋਬਰ, ਗਊ ਮੂਤਰ ਨੂੰ ਕਥਿਤ ਤੌਰ ਤੇ ਨਕਾਰਾ ਪਦਾਰਥ ਕਿਹਾ ਜਾਂਦਾ ਹੈ ਜੋ ਸਸਤੇ ਅਤੇ ਪ੍ਰਚੁਰ ਮਾਤਰਾ ਵਿਚ ਮੌਜੂਦ ਹੈ ਪਰ ਇਹ ਨਹੀਂ ਵੇਖਿਆ ਜਾਂਦਾ ਕਿ ਇਹ ਪਦਾਰਥ ਬਾਇਓ-ਡਿਗ੍ਰੇਡੇਬਲ ਅਤੇ ਵਾਤਾਵਰਨ ਪੱਖੀ ਹਨ। ਇਸ ਲਈ ਇਨ੍ਹਾਂ ਨੂੰ ਲਾਭਦਾਇਕ ਤਰੀਕੇ ਨਾਲ ਗਊ ਉੱਦਮੀਆਂ ਵਲੋਂ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਗਊਆਂ ਦੀ ਨਿਰੰਤਰ ਪਾਲਣਾ ਕੀਤੀ ਜਾਂਦੀ ਹੈ ਜੋ ਬਦਲੇ ਵਿਚ ਦੇਸ਼ ਦੇ ਆਰਥਿਕ ਵਿਕਾਸ ਵਿਚ ਯੋਗਦਾਨ ਪਾਉਂਦੀ ਹੈ। ਇਸ ਸਾਲ ਆਰਕੇਏ ਦੀਆਂ ਕੁਝ ਮੁਹਿੰਮਾਂ ਇਸ ਤਰ੍ਹਾਂ ਹਨ - 

ਗਊਮਾਇਆ ਗਣੇਸ਼ਾ ਮੁਹਿੰਮ,

ਕਾਮਧੇਨੂ ਦੀਪਾਵਲੀ ਮੁਹਿੰਮ, 

ਕਾਮਧੇਨੂ ਦੇਵ ਦੀਪਾਵਲੀ 

ਅਤੇ ਗਊਆਂ ਦੇ ਗੋਬਰ ਅਤੇ ਗਊ ਮੂਤਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਵਿਚ ਲਿਆਉਣ ਦੇ ਸੰਦੇਸ਼ ਨੂੰ ਸੈਮੀਨਾਰਾਂ ਅਤੇ ਵੈਬੀਨਾਰਾਂ ਦੀ ਲਡ਼ੀ ਰਾਹੀਂ ਅੱਗੇ ਪਹੁੰਚਾਇਆ ਗਿਆ ਹੈ।

 

ਆਰਕੇਏ ਇਕ ਉੱਚ ਤਾਕਤੀ ਸਥਾਈ ਸੰਸਥਾ ਹੈ ਜੋ ਨੀਤੀਆਂ ਘੜਦੀ ਹੈ ਅਤੇ ਪਸ਼ੂਆਂ ਨਾਲ ਜੁੜੀਆਂ ਯੋਜਨਾਵਾਂ ਨੂੰ ਲਾਗੂ ਕਰਨ ਲਈ ਹਦਾਇਤਾਂ ਪ੍ਰਦਾਨ ਕਰਦੀ ਹੈ ਤਾਂ ਜੋ ਛੋਟੇ ਅਤੇ ਗਰੀਬ ਤੇ ਕਮਜ਼ੋਰ ਕਿਸਾਨਾਂ, ਔਰਤਾਂ ਅਤੇ ਯੁਵਾ ਉੱਦਮੀਆਂ ਲਈ ਰੋਜ਼ੀ-ਰੋਟੀ ਪੈਦਾ ਕਰਨ ਦੀਆਂ ਸਕੀਮਾਂ ਤੇ ਵਧੇਰੇ ਧਿਆਨ ਦਿੱਤਾ ਜਾ ਸਕੇ।  

--------------------------- 

ਏਪੀਐਸ ਐਮਜੀ(Release ID: 1686487) Visitor Counter : 128