ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਯਮੁਨਾ ਨਦੀ ਵਿੱਚ ਅਮੋਨੀਆ ਨਾਈਟ੍ਰੋਜਨ ਨੂੰ ਰੋਕਣ ਲਈ ਸਾਂਝੇ ਅਧਿਐਨ ਸਮੂਹ ਅਤੇ ਨਿਗਰਾਨੀ ਦਸਤੇ ਦਾ ਗਠਨ ਕੀਤਾ ਗਿਆ ਹੈ

Posted On: 05 JAN 2021 6:30PM by PIB Chandigarh

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਨੇ ਦਿੱਲੀ ਪ੍ਰਦੂਸ਼ਣ ਕੰਟਰੋਲ (ਡੀ.ਪੀ.ਪੀ.ਸੀ.) ਹਰਿਆਣਾ ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡ (ਐਚ.ਐਸ.ਪੀ.ਸੀ.ਬੀ.), ਦਿੱਲੀ ਜਲ ਬੋਰਡ (ਡੀ.ਜੇ.ਬੀ.), ਸਿੰਚਾਈ ਤੇ ਜਲ ਸਰੋਤ ਹਰਿਆਣਾ ਦੇ ਅਧਿਕਾਰੀਆਂ ਨਾਲ 4 ਜਨਵਰੀ ਨੂੰ ਇਕ ਮੀਟਿੰਗ ਕੀਤੀ ਜਿਸ ਵਿੱਚ ਯਮੁਨਾ ਨਦੀ ਵਿੱਚ ਅਮੋਨੀਕਲ ਨਾਈਟ੍ਰੋਜਨ ਦੇ ਵਾਧੇ ਅਤੇ ਇਸ ਲਈ ਛੋਟੀ ਅਤੇ ਵੱਡੀ ਮਿਆਦ ਦੇ ਲੋੜੀਂਦੇ ਹੱਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ । ਲੰਬੀ ਗਲਬਾਤ ਤੋਂ ਬਾਦ ਜਿਹਨਾ ਮੁਦਿਆਂ ਨੂੰ ਪਛਾਣਿਆ ਗਿਆ ਤੇ ਸਹਿਮਤੀ ਹੋਈ ਕਿ ਸੰਭਵ ਕਾਰਣਾ ਵਿੱਚੋਂ ਹਰਿਆਣਾ ਦੇ ਕਸਬਿਆਂ ਵਿਚੋਂ ਗੰਦੇ ਸੀਵਰੇਜ ਦੇ ਪਾਣੀ ਦਾ ਆਉਣਾ, ਉਦਯੋਗਿਕ ਇਕਾਈਆਂ ਵਿਚੋਂ ਪਾਣੀ ਦਾ ਆਉਣਾ, ਕੌਮਨ ਐਫਲੂਐਂਟ ਟਰੀਟਮੈਂਟ ਪਲਾਂਟ (ਸੀ.ਈ.ਟੀ.ਪੀਜ਼) ਅਤੇ ਸੀਵੇਜ ਟਰੀਟਮੈਂਟ ਪਲਾਂਟ (ਐਸ.ਟੀ.ਪੀ.) ਅਤੇ ਦਿੱਲੀ ਦੀਆਂ ਬਾਹਰਲੀਆਂ ਕਾਲੋਨੀਆਂ ਵਿਚੋਂ ਬਿਨਾ ਸੀਵਰੇਜ ਵਾਲੀਆਂ ਕਾਲੋਨੀਆਂ ਤੇ ਗੈਰ ਕਾਨੂੰਨੀ ਸੀਵਰੇਜ ਅਤੇ ਬਾਹਰੀ ਦਿੱਲੀ ਤੋਂ ਗੰਦਗੀ ਢੌਣ ਵਾਲੇ ਟੈਂਕਰ ਆਦਿ ਹਨ ।
ਦਿੱਲੀ ਜਲ ਬੋਰਡ (ਡੀ.ਜੇ.ਬੀ.), ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ, ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ, ਸਿੰਚਾਈ ਤੇ ਜਲ ਸ੍ਰੋਤ ਵਿਭਾਗ ਹਰਿਆਣਾ ਅਤੇ ਦਿੱਲੀ ਦਾ ਹੜ੍ਹ ਤੇ ਨਿਯੰਤਰਣ ਵਿਭਾਗ ਦਾ ਇਕ ਅਧਿਐਨ ਸਮੂਹ ਗਠਨ ਕੀਤਾ ਗਿਆ ਹੈ I ਸਮੂਹ ਨਿਗਰਾਨੀ ਪ੍ਰਣਾਲੀ ਅਤੇ ਮੌਨੀਟਰ ਦੇ ਢੰਗ ਤਰੀਕਿਆਂ ਨੂੰ ਮਜ਼ਬੂਤ ਕਰਨ ਦੀ ਲੋੜ ਦੀ ਸਮੀਖਿਆ ਕਰੇਗਾ, ਪਿਛਲੇ ਅੰਕੜਿਆਂ ਦਾ ਵਿਸ਼ਲੇਸ਼ਣ ਕਰੇਗਾ ਅਤੇ ਮਹੱਤਵਪੂਰਨ ਹਾਟ ਸਪਾਟਸ ਦੀ ਪਛਾਣ ਕਰਨ ਲਈ ਫੀਲਡ ਸਰਵੇਖਣ ਕਰੇਗਾ ਤੇ ਨਾਲ ਹੀ ਇਹਨਾ ਦੇ ਛੋਟੇ ਤੇ ਲੰਬੇ ਸਮੇਂ ਤੇ ਉਪਾਵਾਂ ਨੂੰ ਸੁਝਾਏਗਾ । ਇਹ ਸਮੂਹ ਆਪਣੀ ਰਿਪੋਰਟ ਇਕ ਮਹੀਨੇ ਦੇ ਅੰਦਰ ਸੌਂਪੇਗਾ।
ਇਸ ਦੇ ਨਾਲ ਹੀ ਡੀ.ਜੇ.ਬੀ., ਡੀ.ਪੀ.ਸੀ.ਸੀ., ਸਿੰਚਾਈ ਤੇ ਹੜ੍ਹ ਕੰਟਰੋਲ ਵਿਭਾਗ ਦਿੱਲੀ, ਐਚ.ਐਸ.ਪੀ.ਸੀ.ਬੀ. ਅਤੇ ਸਿੰਚਾਈ ਤੇ ਜਲ ਸ੍ਰੋਤ ਵਿਭਾਗ ਹਰਿਆਣਾ ਨੇ ਇਕ ਸੰਯੁਕਤ ਨਿਗਰਾਨੀ ਦਸਤਾ ਬਨਾਉਣ ਦੀ ਵੀ ਸਹਿਮਤੀ ਦਿੱਤੀ ਹੈ ।

 

ਜੀ.ਕੇ


(Release ID: 1686347) Visitor Counter : 197