ਵਿੱਤ ਮੰਤਰਾਲਾ
ਵਿਸ਼ਵ ਬੈਂਕ ਨੇ ਪੱਛਮ ਬੰਗਾਲ ਵਿੱਚ ਜਲ ਮਾਰਗਾਂ ਨੂੰ ਸੁਧਾਰਨ ਲਈ 105 ਮਿਲੀਅਨ ਡਾਲਰ ਪ੍ਰੋਜੈਕਟ ਤੇ ਦਸਤਖਤ ਕੀਤੇ ਹਨ
प्रविष्टि तिथि:
05 JAN 2021 5:18PM by PIB Chandigarh
ਭਾਰਤ ਸਰਕਾਰ, ਪੱਛਮ ਬੰਗਾਲ ਸਰਕਾਰ ਤੇ ਵਿਸ਼ਵ ਬੈਂਕ ਨੇ ਅੱਜ ਪੱਛਮ ਬੰਗਾਲ ਦੇ ਕੋਲਕਤਾ ਵਿੱਚ ਇਨਲੈਂਡ ਜਲ ਆਵਾਜਾਈ ਬੁਨਿਆਦੀ ਢਾਂਚੇ ਦੇ ਸੁਧਾਰ ਲਈ 105 ਮਿਲੀਅਨ ਡਾਲਰ ਪ੍ਰੋਜੈਕਟ ਤੇ ਦਸਤਖਤ ਕੀਤੇ ਹਨ ।
ਪੱਛਮ ਬੰਗਾਲ ਇਨਲੈਂਡ ਜਲ ਆਵਾਜਾਈ, ਲੋਜੈਸਟਿਕਸ ਅਤੇ ਵਧੇਰੇ ਵਿਕਾਸ ਪ੍ਰੋਜੈਕਟ ਹੁਗਲੀ ਦਰਿਆ ਤੋਂ ਪਾਰ ਯਾਤਰੀਆਂ ਅਤੇ ਢੋਆ ਢੁਆਈ ਲਈ ਸਹੂਲਤ ਦੇਵੇਗਾ । ਕੋਲਕਤਾ ਮੈਟਰੋਪੋਲੀਟਨ ਖੇਤਰ ਵਿਚ ਪਹੁੰਚ ਲਈ ਸੁਧਾਰ ਲਿਆਉਣ ਲਈ ਸਥਾਨਿਕ ਯੋਜਨਾਬੰਦੀ ਕਰੇਗਾ, ਇਸਦੇ ਵਸਨੀਕਾਂ ਦੇ ਜੀਵਨ ਪੱਧਰ ਨੂੰ ਵਧਾਉਣ ਤੇ ਸੂਬੇ ਦੇ ਲੌਜਿਸਟਿਕ ਖੇਤਰ ਦੇ ਵਿਕਾਸ ਵਿੱਚ ਯੋਗਦਾਨ ਪਾਵੇਗਾ ।
ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਦੇ ਵਧੀਕ ਸਕੱਤਰ ਡਾਕਟਰ ਸੀ.ਐਸ.ਮੋਹਪਾਤਰਾ ਨੇ ਕਿਹਾ ਹੈ ਕਿ,''ਅੰਦਰੂਨੀ ਜਲ ਮਾਰਗ ਹੁਣ ਇੱਕ ਪ੍ਰਭਾਵਸ਼ਾਲੀ ਅਤੇ ਵਾਤਾਵਰਣ ਅਨੁਕੂਲ ਵਿਕਲਪ ਵਜੋਂ ਯਾਤਰੀਆਂ ਅਤੇ ਮਾਲ ਆਵਾਜਾਈ ਲਈ ਬਣ ਰਹੇ ਹਨ I ਇਹ ਪ੍ਰੋਜੈਕਟ ਪੱਛਮ ਬੰਗਾਲ ਵਿੱਚ ਨਦੀ ਦੇ ਆਵਾਜਾਈ ਬੁਨਿਆਦੀ ਢਾਂਚੇ ਵਿਚ ਸੁਧਾਰ ਲਿਆਉਣ ਤੇ ਕੋਲਕਤਾ ਦੇ ਮੈਟਰੋਪੋਲੀਟਨ ਖੇਤਰ ਵਿੱਚ ਬਾਜਾਰਾਂ ਅਤੇ ਸੇਵਾ ਕੇਂਦਰਾਂ ਨੂੰ ਪਹਾੜੀ ਭੂਮੀ ਨਾਲ ਜੋੜ ਕੇ ਆਰਥਿਕ ਵਿਕਾਸ ਵਿੱਚ ਸਹਾਇਤਾ ਕਰੇਗਾ । ਇਸ ਸਮਝੌਤੇ ਤੇ ਭਾਰਤ ਸਰਕਾਰ ਵਲੋਂ ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਦੇ ਵਧੀਕ ਸਕੱਤਰ ਡਾਕਟਰ ਸੀ.ਐਸ.ਮੋਹਪਾਤਰਾ, ਵਿੱਤ ਮੰਤਰਾਲੇ ਦੇ ਸ੍ਰੀ ਰਾਜਦੀਪ ਦੱਤਾ, ਡਿਪਟੀ ਰੈਜੀਡੈਂਟ ਕਮਿਸ਼ਨਰ ਨੇ ਪੱਛਮ ਬੰਗਾਲ ਦੀ ਸਰਕਾਰ ਵੱਲੋਂ ਅਤੇ ਸ੍ਰੀਮਾਨ ਜੁਨੈਤ ਅਹਿਮਦ ਨੇ ਦੇਸ਼ ਦੇ ਨਿਰਦੇਸ਼ਕ ਵਜੋਂ ਵਿਸ਼ਵ ਬੈਂਕ ਲਈ ਦਸਤਖਤ ਕੀਤੇ ਹਨ ।
ਦੱਖਣ ਪੱਛਮੀ ਬੰਗਾਲ ਦੇ 5 ਸਭ ਤੋਂ ਵੱਧ ਅਬਾਦੀ ਵਾਲੇ ਜ਼ਿਲ੍ਹੇ ਇਸ ਪ੍ਰੋਜੈਕਟ ਵਿੱਚ ਸ਼ਾਮਲ ਹੋਣਗੇ, ਜਿਸ ਵਿੱਚ ਸ਼ਹਿਰੀ ਸਮੂਹ ਕੋਲਕਤਾ ਮੈਟਰੋਪੋਲੀਟਨ ਏਰੀਆ ਖੇਤਰ (ਕੇ.ਐਮ.ਏ.) ਵੀ ਸ਼ਾਮਲ ਹੈ, ਜਿਥੇ ਲਗਭੱਗ 30 ਮਿਲੀਅਨ ਲੋਕ ਜਾਂ ਪੱਛਮ ਬੰਗਾਲ ਦੀ ਅਬਾਦੀ ਦਾ ਇਕ ਤਿਹਾਈ ਹਿੱਸਾ ਵਸਦਾ ਹੈ ।
ਵਿਸ਼ਵ ਬੈਂਕ ਦੇ ਭਾਰਤ ਵਿੱਚ ਦੇਸ਼ ਡਾਇਰੈਕਟਰ ਸ੍ਰੀ ਜੁਨੈਤ ਅਹਿਮਦ ਨੇ ਕਿਹਾ,''ਕਿ ਇਹ ਉਪਰੇਸ਼ਨ ਸੂਬੇ ਦੇ ਜਲ ਮਾਰਗ ਬਣਾ ਕੇ ਕੋਲਕਤਾ ਦੀ ਆਰਥਿਕ ਉਤਪਾਦਕਤਾ ਵਿੱਚ ਨਿਵੇਸ਼ ਅਤੇ ਸੇਵਾ ਵਿਚ ਕੁਸ਼ਲ ਤੇ ਸੁਰੱਖਿਅਤ ਸ਼ਹਿਰੀ ਗਤੀਸ਼ੀਲਤਾ ਰਣਨੀਤੀ ਦੇ ਇਕ ਹਿਸੇ ਵਜੋਂ ਸਹਾਇਕ ਹੋਵੇਗਾ । ਮਹੱਤਵਪੂਰਨ ਗੱਲ ਇਹ ਹੈ ਕਿ ਕੋਲਕਤਾ ਦੀ ਰਣਨੀਤੀ ਸਥਿਤੀ ਦੇ ਮੱਦੇਨਜਰ ਇਹ ਪ੍ਰੋਜੈਕਟ ਇਹ ਵੀ ਯਕੀਨੀ ਬਣਾ ਰਿਹਾ ਹੈ ਕਿ ਮਹਾਨਗਰ ਖੇਤਰ ਉਪ ਖੇਤਰ ਲਈ ਇਕ ਆਵਾਜਾਈ ਤੇ ਲੌਜਿਸਟਿਕ ਹੱਬ ਵਜੋਂ ਉਭਰੇ । ਈ.ਡੀ.ਐਫ.ਸੀ. ਦਾ ਲਾਭ ਉਠਾ ਕੇ ਉਤਰ ਪੂਰਬ ਤੇ ਭੋਪਾਲ ਤੇ ਭੂਟਾਨ ਦੇ ਦੇਸ਼ਾਂ ਨਾਲ ਜੁੜੇ'' । ਕੋਲਕਤਾ ਵਿੱਚ ਗੰਗਾ ਨਦੀ ਦੀ ਇਕ ਵਿਤਰਨ ਵਾਲੀ ਹੁਗਲੀ ਨਦੀ ਕੋਲਕਤਾ ਬੰਦਰਗਾਹ ਨੂੰ ਆਪਣੇ ਵੱਡੇ ਖਪਤ ਕੇਂਦਰਾਂ ਤੋਂ ਵਖ ਕਰਦੀ ਹੈ ਜੋ ਇਸ ਦਾ ਥੋਕ ਬਜਾਰ ਅਤੇ ਵਿਸ਼ਾਲ ਹਿੱਸਾ ਹੈ ਅਤੇ ਇਹ ਭਾਰਤ ਦੇ ਪੂਰੇ ਉੱਤਰ ਪੂਰਬ ਤੇ ਗੁਆਂਢੀ ਮੁਲਕਾਂ ਨੇਪਾਲ ਤੇ ਭੂਟਾਨ ਵਿੱਚ ਸ਼ਾਮਲ ਹੈ । 80% ਤੋਂ ਵਧੇਰੇ ਢੋਆ ਢੁਆਈ ਤੇ ਯਾਤਰੀ ਟਰੈਫਿਕ ਇਸ ਵੇਲੇ ਕੋਲਕਤਾ ਦੇ ਤਿੰਨ ਪੁਲਾਂ ਰਾਹੀਂ ਹੋ ਰਹੀ ਹੈ ਸ਼ਹਿਰ ਵਿੱਚ ਘਣਤਾ ਨੂੰ ਘੱਟ ਕਰਨ ਲਈ ਸ਼ਹਿਰ ਵਿੱਚ ਕੁਝ ਪੁਲਾਂ ਤੇ ਬੰਦਰਗਾਹ ਤੇ ਟਰੱਕਾਂ ਦੀ ਆਵਾਜਾਈ ਲਈ ਪਾਬੰਦੀ ਲਗਾਈ ਗਈ ਹੈ ਅਤੇ ਕੁਝ ਸੀਮਤ ਘੰਟਿਆਂ ਵਿੱਚ ਬੰਦਰਗਾਹਾਂ ਲਈ ਪਹੁੰਚ ਘਟਾਈ ਗਈ ਹੈ ਅਤੇ ਲੌਜਿਸਟਿਕਸ ਦੀ ਕੀਮਤ ਵਿਚ ਵਾਧਾ ਹੋਇਆ ਹੈ ।
ਪੱਛਮ ਬੰਗਾਲ ਦੀਆਂ ਕਿਸ਼ਤੀਆਂ ਯਾਤਰੀਆਂ ਅਤੇ ਢੋਆ ਢੁਆਈ ਲਈ ਪ੍ਰਭਾਵਸ਼ਾਲੀ, ਲਚਕੀਲਾ ਜਨਤਕ ਆਵਾਜਾਈ ਸਾਧਨ ਹੈ ਅਤੇ ਉਪਰੇਟਿੰਗ ਲਾਗਤ ਘਟਣ ਦੇ ਨਾਲ ਨਾਲ ਸਫਰ ਸਮਾਂ ਵੀ ਸੜਕੀ ਆਵਾਜਾਈ ਦੇ ਮੁਕਾਬਲੇ ਘਟਦਾ ਹੈ । ਮੌਜੂਦਾ ਕਿਸ਼ਤੀ ਪ੍ਰਣਾਲੀ ਪਿਛਲੇ ਕਈ ਦਹਾਕਿਆਂ ਤੋਂ ਸੰਚਾਲਤ ਹੈ ਅਤੇ 2% ਯਾਤਰੀ ਟਰੈਫਿਕ ਲਈ ਉਪਲਬਧ ਹੈ ਅਤੇ ਢੁਆਈ ਦੀ ਆਵਾਜਾਈ ਲਈ ਬਹੁਤ ਥੋਹੜਾ ਹਿਸਾ ਇਸ ਰਾਹੀਂ ਲਿਆਇਆ ਜਾਂਦਾ ਹੈ । ਨਦੀ ਆਵਾਜਾਈ ਬੁਨਿਆਦੀ ਢਾਂਚੇ ਦਾ ਵਿਕਾਸ ਸੂਬੇ ਦੀ ਵੱਡੀ ਵਸੋਂ ਨੂੰ ਆਪਣੇ ਜਲ ਮਾਰਗਾਂ ਨੂੰ ਵਰਤਣ ਅਤੇ ਯਾਤਰੀਆਂ ਅਤੇ ਢੋਆ ਢੁਆਈ ਦੋਹਾਂ ਲਈ ਆਵਾਜਾਈ ਲਈ ਬਹੁ ਮਾਡਲ ਆਪਸ਼ਨ ਦੇਵੇਗਾ ਅਤੇ ਇਕ ਲੌਜਿਸਟਿਕ ਹੱਬ ਵਜੋਂ ਉਭਰੇਗਾ ਤੇ ਬਾਕੀ ਇਲਾਕਿਆਂ ਨੂੰ ਕੋਲਕਤਾ ਦੇ ਮੈਟਰੋਪੋਲੀਟਨ ਖੇਤਰਾਂ ਦੇ ਬਾਜਾਰਾਂ ਤੇ ਸੇਵਾ ਕੇਂਦਰਾਂ ਨਾਲ ਜੋੜੇਗਾ ।
ਪਹਿਲੇ ਪੜਾਅ ਤਹਿਤ ਇਹ ਪ੍ਰੋਜੈਕਟ ਅੰਦਰੂਨੀ ਜਲ ਆਵਾਜਾਈ ਪ੍ਰਣਾਲੀ ਦੀ ਸੁਰਖਿਆ ਵਿਚ ਸੁਧਾਰ ਤੇ ਸਮਰਥਾ ਨੂੰ ਵਧਾਏਗਾ ਜਿਸ ਵਿੱਚ ਮੌਜੂਦਾ ਜੈਟੀ ਦਾ ਮੁੜ ਵਸੇਬਾ ਕਰਨਾ, ਵਧਾਏ ਗਏ ਡਿਜਾਈਨ ਨਾਲ ਨਵੀਆਂ ਕਿਸ਼ਤੀਆਂ ਖਰੀਦਣਾ ਅਤੇ 40 ਥਾਵਾਂ ਤੇ ਇਲੈਕਟਰਾਨਿਕ ਗੇਟ ਸਥਾਪਿਤ ਕਰਨਾ ਹੈ । ਦੂਜੇ ਪੜਾਅ ਵਿਚ ਇਹ ਪ੍ਰਾਜੈਕਟ ਯਾਤਰੀਆਂ ਲਈ ਲੰਬੇ ਸਮੇਂ ਦੇ ਨਿਵੇਸ਼ਾਂ ਦਾ ਸਮਰਥਨ ਕਰੇਗਾ, ਜਿਸ ਵਿਚ ਟਰਮੀਨਲ ਤੇ ਜੈਟੀ ਵੀ ਸ਼ਾਮਲ ਹਨ । ਅੰਦਰੂਨੀ ਜਲ ਆਵਾਜਾਈ ਸਮੁੰਦਰੀ ਜਹਾਜਾਂ ਦੇ ਡਿਜਾਇਨ ਵਿਚ ਸੁਧਾਰ, ਸਭ ਤੋਂ ਵਧ ਖਤਰਨਾਕ ਅਤੇ ਤਸਕਰੀ ਵਾਲੇ ਇਲਾਕੇ ਅਤੇ ਕਰਾਸਿੰਗ ਬਿੰਦੂਆਂ ਤੇ ਰਾਤ ਨੂੰ ਨੇਵੀਗੇਸ਼ਨ ਨੂੰ ਯਕੀਨੀ ਬਨਾਉਣ ਤੇ ਨਿਜੀ ਖੇਤਰ ਨੂੰ ਸਮੁੰਦਰੀ ਜਹਾਜਾਂ ਵਿਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰੇਗਾ ਜਿਸ ਨਾਲ ਹੁਗਲੀ ਨਦੀ ਦੇ ਪਾਰ ਟਰੱਕਾਂ ਦੀ ਆਵਾਜਾਈ ਸੁਖਾਲੀ ਹੋ ਜਾਵੇਗੀ । ਵਧੇਰੇ ਮੀਂਹ ਅਤੇ ਹੜ੍ਹਾਂ ਨਾਲ ਨਜਿਠਣ ਲਈ ਕਲਾਈਕੇਟਸ ਸਮਾਰਟ ਇੰਜੀਨੀਅਰਿੰਗ ਹੱਲ ਲਾਗੂ ਕੀਤੇ ਜਾਣਗੇ ਜਿਹਨਾ ਵਿੱਚ ਮੁਸਾਫਰ ਟਰਮੀਨਲਾਂ ਉਪਰ ਮੋਡੂਲਰ ਫਲੋਟਿੰਗ ਡਿਜਾਇਨ ਨਾਲ ਕਿਸ਼ਤੀਆਂ ਦੇ ਪਹੁੰਚ ਬਿੰਦੂ ਹੋਣੇਗੇ ਇਸ ਤੋਂ ਇਲਾਵਾ ਇਹ ਪ੍ਰਾਜੈਕਟ ਔਰਤਾਂ ਦੀ ਸੁਰੱਖਿਆ ਅਤੇ ਆਈ.ਡਬਲਿਯੂ ਟੀ ਵਿਭਾਗ ਦੇ ਨਾਲ ਨਾਲ ਕਿਸ਼ਤੀ ਉਪਰੇਟਰਾਂ ਲਈ ਮੌਕੇ ਪੈਦਾ ਕਰੇਗਾ ।
ਅੰਤਰਰਾਸ਼ਟਰੀ ਬੈਂਕ ਵਲੋਂ ਦਿੱਤੇ ਜਾ ਰਹੇ ਰੀ ਕਨਸਟਰਕਸ਼ਨ ਅਤੇ ਡਿਵੈਲਪਮੈਂਟ ਲਈ 105 ਮਿਲੀਅਨ ਕਰਜੇ ਦੀ ਮਿਆਦ 17 ਸਾਲ ਹੋਵੇਗੀ ਜਿਸ ਵਿੱਚ 7 ਸਾਲ ਗਰੇਸ ਪੀਰੀਅਡ ਹੋਵੇਗਾ ।
ਆਰ.ਐਮ./ਕੇ.ਐਮ.ਐਨ
(रिलीज़ आईडी: 1686343)
आगंतुक पटल : 339