ਸਿੱਖਿਆ ਮੰਤਰਾਲਾ
ਕੇਂਦਰੀ ਸਿੱਖਿਆ ਮੰਤਰੀ ਤੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਅਤੇ ਟੈਕਸਟਾਈਲ ਮੰਤਰੀ ਨੇ ਸਾਂਝੇ ਤੌਰ ਤੇ ਟੋਆਏਕੈਥੋਨ 2021 ਤੇ ਟੋਆਏਕੈਥੋਨ ਪੋਰਟਲ ਦੀ ਸ਼ੁਰੂਆਤ ਕੀਤੀ
ਟੋਆਏਕੈਥੋਨ ਦਾ ਉਦੇਸ਼ ਭਾਰਤ ਵਿੱਚ ਇੱਕ ਬਿਲੀਅਨ ਅਮਰੀਕੀ ਡਾਲਰ ਖਿਡਾਉਣੇ ਬਾਜਾਰ ਦਾ ਪਤਾ ਲਾਉਣਾ ਹੈ
ਟੋਆਏਕੈਥੋਨ 33 ਕਰੋੜ ਵਿਦਿਆਰਥੀਆਂ ਦੇ ਨਵੀਨਤਮ ਢੰਗ ਤਰੀਕਿਆਂ ਨੂੰ ਸੰਭਾਲੇਗਾ
ਸਕੂਲੀ ਵਿਦਿਆਰਥੀ ਖਿਡਾਉਣਿਆਂ ਦੇ ਨਵੀਨਤਮ, ਡਿਜਾਈਨ ਅਤੇ ਧਾਰਨਾ ਲਈ ਕੰਮ ਕਰਨਗੇ
ਟੋਆਏਕੈਥੋਨ 2021 ਦੇ ਜੇਤੂਆਂ ਨੂੰ 50 ਲੱਖ ਰੁਪਏ ਦੇ ਇਨਾਮ ਦਿੱਤੇ ਜਾਣਗੇ
Posted On:
05 JAN 2021 4:59PM by PIB Chandigarh
ਕੇਂਦਰੀ ਸਿੱਖਿਆ ਮੰਤਰੀ ਸ੍ਰੀ ਰਮੇਸ਼ ਪੋਖਰਿਯਾਲ “ਨਿਸ਼ੰਕ” ਅਤੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਤੇ ਟੈਕਸਟਾਈਲ ਮੰਤਰੀ ਸ੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਸਾਂਝੇ ਤੌਰ ਤੇ ਟੋਆਏਕੈਥੋਨ 2021 ਦੀ ਸ਼ੁਰੂਆਤ ਕੀਤੀ । ਸ੍ਰੀ ਪ੍ਰਵੀਨ ਕੁਮਾਰ ਸਕੱਤਰ, ਪ੍ਰੋਫੈਸਰ ਅਨਿਲ ਸਹਿਸਰਸ ਬੁਧੇ, ਚੇਅਰਮੈਨ ਏ.ਆਈ.ਸੀ.ਟੀ.ਈ. ਅਤੇ ਡਾਕਟਰ ਅਭੇ ਜੇਰੇ ਮੁੱਖ ਇਨੋਵੇਸ਼ਨ ਅਧਿਕਾਰੀ, ਮੋਏਵਰ ਟੋਆਏਕੈਥੋਨ 2021 ਦੇ ਲਾਂਚ ਕਰਨ ਲਈ ਕੀਤੇ ਗਏ ਸਮਾਗਮ ਵਿੱਚ ਹਾਜਰ ਸਨ । ਕੇਂਦਰੀ ਮੰਤਰੀਆਂ ਨੇ ਸਾਂਝੇ ਤੌਰ ਤੇ ਇਸ ਮੌਕੇ ਤੇ ਟੋਆਏਕੈਥੋਨ ਪੋਰਟਲ ਨੂੰ ਵੀ ਲਾਂਚ ਕੀਤਾ । ਇਹ ਟੋਆਏਕੈਥੋਨ ਭਾਰਤੀ ਕਦਰਾਂ ਕੀਮਤਾਂ ਵਾਲੀ ਪ੍ਰਣਾਲੀ ਦੇ ਅਧਾਰਤ ਇਨੋਵੇਟਿਵ ਖਿਡਾਉਣਿਆਂ ਦੀ ਧਾਰਨਾ ਦੇ ਮੰਤਵ ਨਾਲ ਬਣਾਇਆ ਗਿਆ ਹੈ ਜੋ ਬੱਚਿਆਂ ਵਿਚ ਸਕਾਰਾਤਮਕ ਵਿਹਾਰ ਅਤੇ ਚੰਗੀਆਂ ਕਦਰਾਂ ਕੀਮਤਾਂ ਪੈਦਾ ਕਰੇਗਾ ।
ਟਵੀਟ ਤੇ ਵੀਡੀਓ
ਇਸ ਮੌਕੇ ਤੇ ਬੋਲਦਿਆਂ ਸ੍ਰੀ ਪੋਖਰਿਯਾਲ ਨੇ ਕਿਹਾ ਕਿ ਟੋਆਏਕੈਥੋਨ ਭਾਰਤ ਨੂੰ ਵਿਸ਼ਵ ਖਿਡਾਉਣਾ ਨਿਰਮਾਣ ਹੱਬ ਵਜੋਂ ਵਿਕਸਤ ਕਰਨ ਲਈ ਆਯੋਜਤ ਕੀਤਾ ਗਿਆ ਹੈ ਉਹਨਾ ਕਿਹਾ ਕਿ ਭਾਰਤ ਵਿੱਚ ਖਿਡਾਉਣਾ ਬਾਜਾਰ ਦਾ ਅਕਾਰ ਲਗਭੱਗ ਇੱਕ ਬਿਲੀਅਨ ਅਮਰੀਕੀ ਡਾਲਰ ਦਾ ਹੈ ਪਰ ਬਦਕਿਸਮਤੀ ਨਾਲ 80% ਖਿਡਾਉਣਿਆਂ ਦੀ ਦਰਾਮਦ ਕੀਤੀ ਜਾਂਦੀ ਹੈ । ਅੱਜ ਸ਼ੁਰੂ ਕੀਤਾ ਗਿਆ ਟੋਆਏਕੈਥੋਨ ਭਾਰਤ ਸਰਕਾਰ ਦੀ ਘਰੇਲੂ ਖਿਡਾਉਣਾ ਉਦਯੋਗ ਅਤੇ ਸਥਾਨਿਕ ਨਿਰਮਾਤਾਵਾਂ, ਸਰੋਤਾਂ ਦੀਆਂ ਸੰਭਾਵਾਨਾਵਾਂ ਦਾ ਪਤਾ ਲਾਉਣ ਲਈ ਉਹਨਾ ਦੀਆਂ ਸੰਭਾਵਾਨਾਵਾਂ ਨੂੰ ਵਰਤਣ ਲਈ ਵਾਤਾਵਰਣ ਪ੍ਰਣਾਲੀ ਕਾਇਮ ਕਰੇਗਾ । ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪੰਜ ਟ੍ਰਿਲੀਅਨ ਡਾਲਰ ਅਰਥਚਾਰੇ ਦੀ ਦ੍ਰਿਸ਼ਟੀ ਨੂੰ ਯਾਦ ਕਰਦਿਆਂ ਅਤੇ ਸਾਡੇ ਖਿਡਾਉਣਾ ਬਾਜਾਰ ਵਿੱਚ ਵੱਡੀਆਂ ਸੰਭਾਵਨਾਵਾਂ ਦੇ ਮੱਦੇਨਜਰ ਉਹਨਾ ਨੇ ਭਾਰਤ ਨੂੰ ਖਿਡਾਉਣਾ ਉਦਯੋਗ ਲਈ ''ਆਤਮਨਿਰਭਰ'' ਬਨਾਉਣ ਦੀ ਅਪੀਲ ਕੀਤੀ ਹੈ I ਉਹਨਾ ਹੋਰ ਕਿਹਾ ਕਿ ਕੌਮੀ ਸਿਖਿਆ ਨੀਤੀ 2020 ਪ੍ਰਾਇਮਰੀ ਸਿਖਿਆ ਦੇ ਸ਼ੁਰੂ ਤੋਂ ਹੀ ਸਿਖਿਆ ਵਿਚ ਖੋਜ ਅਤੇ ਨਵੀਨਤਮ ਤੇ ਜੋਰ ਦਿੰਦੀ ਹੈ । ਉਹਨਾ ਕਿਹਾ ਕਿ ਕੌਮੀ ਸਿੱਖਿਆ ਨੀਤੀ ਦੇ ਟੀਚਿਆਂ ਦੇ ਨਾਲ ਚਲਦਿਆਂ ਟੋਆਏਕੈਥੋਨ ਦਾ ਟੀਚਾ ਦੇਸ਼ ਦੇ 33 ਕਰੋੜ ਵਿਦਿਆਰਥੀਆਂ ਦੇ ਨਵੀਨਤਮ ਢੰਗ ਤਰੀਕਿਆਂ ਨੂੰ ਸੰਭਾਲਣਾ ਹੈ ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਸਮ੍ਰਿਤੀ ਜੈਡ ਇਰਾਨੀ ਨੇ ਕਿਹਾ ਕਿ ਭਾਰਤ 80% ਖਿਡਾਉਣਿਆਂ ਦੀ ਦਰਾਮਦ ਕਰਦਾ ਹੈ ਅਤੇ ਸਰਕਾਰ ਦੇਸ਼ ਦੇ ਘਰੇਲੂ ਖਿਡਾਉਣਾ ਉਦਯੋਗ ਨੂੰ ਉਤਸ਼ਾਹਿਤ ਕਰ ਰਹੀ ਹੈ ਤਾਂ ਜੋ ਦੇਸ਼ ਨੂੰ ਇਸ ਖੇਤਰ ਵਿਚ ਸਵੈ ਨਿਰਭਰ ਬਣਾਇਆ ਜਾ ਸਕੇ । ਉਹਨਾ ਕਿਹਾ ਕਿ ਸਿੱਖਿਆ ਮੰਤਰੀ ਦੀ ਸਾਂਝ ਨਾਲ ਦੇਸ਼ ਦੀਆਂ ਯੂਨੀਵਰਸਿਟੀਆਂ, ਕਾਲਜ ਅਤੇ ਸਾਰੇ ਸਕੂਲਾਂ ਤੇ ਅਧਿਆਪਕਾਂ, ਵਿਦਿਆਰਥੀਆਂ ਲਈ ਰਸਤਾ ਖੋਲਦਾ ਹੈ ਕਿ ਉਹ ਇਸ ਟੋਆਏਕੈਥੋਨ ਰਾਹੀਂ ਆਤਮਨਿਰਭਰ ਭਾਰਤ ਦੇ ਸੱਦੇ ਦਾ ਜਵਾਬ ਦੇ ਸਕਣ । ਪਹਿਲਕਦਮੀ ਦੀ ਸ਼ਾਲਾਘਾ ਕਰਦਿਆਂ ਮੰਤਰੀ ਨੇ ਕਿਹਾ. ''ਇਹ ਪਹਿਲੀ ਵਾਰ ਹੈ ਜਦੋ ਸਕੂਲੀ ਬੱਚੇ ਖਿਡਾਉਣਿਆਂ ਦੀ ਧਾਰਨਾ, ਡਿਜਾਈਨ ਅਤੇ ਢੰਗ ਤਰੀਕੇ ਤਿਆਰ ਕਰਨਗੇ ਤੇ ਉਹ ਵੀ ਖਾਸ ਤੌਰ ਤੇ “ਦਿਵਿਆਂਗ ਬੱਚਿਆਂ ਲਈ” । ਮੰਤਰੀ ਨੇ ਜਾਣਕਾਰੀ ਦਿੱਤੀ ਕਿ ਟੋਆਏਕੈਥੋਨ ਵਿਚ ਹਿੱਸਾ ਲੈਣ ਵਾਲੇ ਫੈਕਿਲਟੀ ਮੈਂਬਰ ਅਤੇ ਵਿਦਿਆਰਥੀ 50 ਲੱਖ ਰੁਪਏ ਤੱਕ ਇਨਾਮ ਜਿੱਤ ਸਕਦੇ ਹਨ । ਵਣਜ ਮੰਤਰਾਲੇ ਅਤੇ ਐਮ.ਐਸ.ਐਮ.ਈ. ਮੰਤਰਾਲੇ ਨੇ ਵੀ ਖਿਡਾਉਣਾ ਬਨਾਉਣ ਵਾਲੇ ਉਦਯੋਗਾਂ ਨੂੰ ਬਚਾਉਣ ਅਤੇ ਉਹਨਾ ਨੂੰ ਮੁਕਾਬਲੇ ਵਿਚ ਖੜਾ ਕਰਨ ਅਤੇ ਖਤਰਨਾਕ ਰਸਾਇਣਕ ਖਿਡਾਉਣਿਆਂ ਦੀ ਬਜਾਏ ਸੁਰੱਖਿਅਤ ਖਿਡਾਉਣਿਆ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕਈ ਕਦਮ ਚੁੱਕੇ ਹਨ । ਉਹਨਾ ਕਿਹਾ ਕਿ ਸਿੱਖਿਆ ਮੰਤਰਾਲਾ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਵਿਸ਼ੇਸ਼ ਉਪਰਾਲੇ ਅਪਨਾਉਣਗੇ ।
ਟੋਆਏਕੈਥੋਨ 2021 ਬਾਰੇ; ਆਤਮਨਿਰਭਰ ਭਾਰਤ ਲਈ ਇੱਕ ਵੱਡਾ ਕਦਮ ਚੁਕਦਿਆਂ ਸਿੱਖਿਆ ਮੰਤਰਾਲੇ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ, ਟੈਕਸਟਾਈਲ ਮੰਤਰਾਲੇ, ਵਣਜ ਅਤੇ ਉਦਯੋਗ ਮੰਤਰਾਲੇ, ਐਮ.ਐਸ.ਐਮ.ਈ. ਮੰਤਰਾਲੇ, ਸੂਚਨਾ ਤੇ ਪ੍ਰਸਾਰਣ ਮੰਤਰਾਲੇ ਅਤੇ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏ.ਆਈ.ਸੀ.ਟੀ.ਈ.) ਨੇ ਸਾਂਝੇ ਤੌਰ ਤੇ ਟੋਆਏਕੈਥੋਨ 2021 ਨੂੰ ਲਾਂਚ ਕੀਤਾ ਹੈ । ਇਹ ਇਕ ਵਿਸ਼ੇਸ਼ ਕਿਸਮ ਦਾ ਹੈਕਾਥੌਨ ਹੈ ਜਿਥੇ ਸਕੂਲਾਂ ਅਤੇ ਕਾਲਜਾਂ ਦੇ ਅਧਿਆਪਕ ਤੇ ਵਿਦਿਆਰਥੀ, ਡਿਜਾਈਨ ਮਾਹਿਰ, ਖਿਡਾਉਣਾ ਮਾਹਿਰ ਅਤੇ ਸਟਾਰਟਅਪਸ ਖਿਡਾਉਣਿਆਂ ਅਤੇ ਖੇਡਾਂ ਤੇ ਖਿਡਾਉਣਿਆਂ ਲਈ ਸ੍ਰੋਤ ਵਿਚਾਰ ਇਕੱਠੇ ਕਰਕੇ ਵਿਕਾਸ ਕੀਤਾ ਜਾਵੇਗਾ I ਇਹ ਖਿਡਾਉਣੇ ਭਾਰਤੀ ਸੱਭਿਆਚਾਰ ਅਤੇ ਕਦਰਾਂ ਕੀਮਤਾਂ ਤੇ ਸਥਾਨਿਕ ਲੋਕਧਾਰਾ, ਨਾਇਕਾਂ ਅਤੇ ਭਾਰਤੀ ਕਦਰਾਂ ਕੀਮਤਾਂ ਪ੍ਰਣਾਲੀ ਦੇ ਅਧਾਰਤ ਹੋਵੇਗਾ । ਇਹ ਭਾਰਤ ਨੂੰ ਖਿਡਾਉਣਿਆਂ ਅਤੇ ਖੇਡਾਂ ਲਈ ਵਿਸ਼ਵ ਵਿਆਪੀ ਹੱਬ ਵਿਕਸਤ ਕਰਨ ਵਿਚ ਵੱਡੀ ਮਦਦ ਕਰੇਗਾ ਓਥੇ ਇਹ ਕੌਮੀ ਸਿੱਖਿਆ ਨੀਤੀ 2020 ਵਿੱਚ ਦਰਸਾਏ ਗਏ ਭਾਰਤੀ ਸੱਭਿਆਚਾਰ ਦੀਆਂ ਕਦਰਾਂ ਕੀਮਤਾਂ ਨੂੰ ਸਮਝਣ ਲਈ ਸਾਡੇ ਬੱਚਿਆਂ ਦੀ ਮਦਦ ਵੀ ਕਰੇਗਾ ।
ਟੋਆਏਕੈਥੋਨ 9 ਵਿਸ਼ਿਆਂ ਤੇ ਅਧਾਰਤ ਹੈ ਇਹ ਵਿਸ਼ੇ ਹਨ; ਭਾਰਤੀ ਸੱਭਿਆਚਾਰ, ਇਤਿਹਾਸ, ਭਾਰਤ ਦੀ ਜਾਣਕਾਰੀ ਅਤੇ ਏਥੋਲਜ਼; ਸਿੱਖਣਾ, ਸਿੱਖਿਆ ਅਤੇ ਸਕੂਲਿੰਗ ; ਸਮਾਜਿਕ ਤੇ ਮਨੁੱਖੀ ਕੀਮਤਾਂ'; ਪੇਸ਼ੇ ਤੇ ਵਿਸ਼ੇਸ਼ ਫੀਲਡ, ਵਾਤਾਵਰਣ, ਦਿਵਿਆਂਗ, ਫਿਟਨੈਸ, ਖੇਡਾਂ ਅਤੇ ਮਿਸਾਲੀ ਢੰਗ ਨਾਲ ਸੋਚਣ, ਕਲਪਨਾ ਕਰਨ ਅਤੇ ਤਰਕਸੰਗਤ ਸੋਚਣ ਅਤੇ ਰਵਾਇਤੀ ਭਾਰਤੀ ਖਿਡਾਉਣਿਆਂ ਬਾਰੇ ਫੇਰ ਤੋਂ ਜਾਨਣ ਅਤੇ ਫੇਰ ਤੋਂ ਡਿਜਾਈਨ ਕਰਨਾ ।
ਟੋਆਏਕੈਥੋਨ ਦੇ 3 ਵੱਖਰੇ ਵੱਖਰੇ ਟਰੈਕ ਹੋਣਗੇ, ਜੂਨੀਅਰ ਪੱਧਰ, ਸੀਨੀਅਰ ਪੱਧਰ ਅਤੇ ਸਟਾਰਟਅਪ ਪੱਧਰ ਅਤੇ ਖਿਡਾਉਣਾ ਮਾਹਿਰਾਂ ਅਤੇ ਸਟਾਰਟ ਅਪਸ ਤੋਂ ਇਲਾਵਾ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ ਤੇ ਅਧਿਆਪਕ ਅਤੇ ਵਿਦਿਆਰਥੀ ਵੀ ਇਸ ਵਿੱਚ ਹਿੱਸਾ ਲੈ ਸਕਣਗੇ । ਹਿਸਾ ਲੈਣ ਵਾਲਿਆਂ ਕੋਲ ਆਪਣੇ ਵਿਚਾਰ ਦੇਣ ਲਈ ਦੋ ਆਪਸ਼ਨ ਹੋਣਗੇ । ਉਹ ਪ੍ਰਕਾਸ਼ਿਤ ਮੁਸ਼ਕਲ ਬਿਆਨਾਂ ਲਈ ਵਿਚਾਰ ਦੇ ਸਕਦੇ ਹਨ ਜਾਂ ਨਵੀ ਖਿਡਾਉਣਾ ਧਾਰਨਾ ਦੀ ਸ਼੍ਰੇਣੀ ਵਿੱਚ । ਇਹ ਬਹੁਤ ਵਧੀਆ ਮੌਕਾ ਹੈ ਕਿ ਅਸੀਂ ਆਪਣੇ ਸੱਭਿਆਚਾਰ, ਰਵਾਇਤ ਤੇ ਵਿਰਾਸਤ ਤੇ ਪ੍ਰਚੀਨ ਭਾਰਤ ਦੀਆਂ ਕਹਾਣੀਆਂ ਤੇ ਅਧਾਰਤ ਖੇਡਾਂ ਨੂੰ ਸ੍ਰਿਜਣਾਤਮਕ ਦਿਮਾਗ ਦੀ ਵਰਤੋਂ ਕਰਦਿਆਂ ਲੋਕਾਂ ਦੇ ਵਿਸਵਾਸ਼ ਤੇ ਪ੍ਰੰਪਰਾਵਾਂ ਨੂੰ ਪ੍ਰਦਰਸ਼ਤ ਕਰੀਏ ।
ਟੋਆਏਕੈਥੋਨ 2021 ਵਿਚ ਹਿਸਾ ਲੈਣ ਲਈ ਕਿਰਪਾ ਕਰਕੇ https://toycathon.mic.gov.in. ਤੇ ਜਾਵੋ ਤੇ ਆਪਣੇ ਪ੍ਰਸਤਾਵ 5 ਜਨਵਰੀ ਤੋਂ 20 ਜਨਵਰੀ 2021 ਤੱਕ ਆਨਲਾਈਨ ਭੇਜੇ ਜਾ ਸਕਦੇ ਹਨ ।ਟੋਆਏ ਥੋਨ 2021 ਦੀ ਪੀ.ਪੀ.ਟੀ. ਦੀ ਪਹੁੰਚ ਲਈ ਇਥੇ Click here to access the PPT on Toycathon-2021 ਕਲਿਕ ਕਰੋ ।
ਐਮ.ਸੀ./ਕੇ.ਪੀ./ਏ.ਕੇ.
(Release ID: 1686325)
Visitor Counter : 229