ਪ੍ਰਧਾਨ ਮੰਤਰੀ ਦਫਤਰ
ਨਵੀਂ ਦਿੱਲੀ ਵਿੱਚ ਨੈਸ਼ਨਲ ਮੈਟਰੋਲੋਜੀ ਕਨਕਲੇਵ ਸਮੇਂ ਪ੍ਰਧਾਨ ਮੰਤਰੀ ਦੇ ਉਦਘਾਟਨੀ ਭਾਸ਼ਣ ਦਾ ਮੂਲ-ਪਾਠ
Posted On:
04 JAN 2021 1:43PM by PIB Chandigarh
ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਡਾਕਟਰ ਹਰਸ਼ ਵਰਧਨ ਜੀ, Principal Scientific Advisor ਡਾਕਟਰ ਵਿਜੈ ਰਾਘਵਨ ਜੀ, CSIR ਦੇ ਮੁਖੀ ਡਾਕਟਰ ਸ਼ੇਖਰ ਸੀ.ਮਾਂਡੇ ਜੀ, ਵਿਗਿਆਨ ਜਗਤ ਦੇ ਹੋਰ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!
National Physical Laboratory ਦੀ ਪਲੈਟੀਨਮ ਜੁਬਲੀ ਸਮਾਰੋਹ ਦੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ। ਅੱਜ ਸਾਡੇ ਵਿਗਿਆਨੀ National Atomic Time-scale ਅਤੇ 'ਭਾਰਤੀਯ ਨਿਰਦੇਸ਼ਕ ਦ੍ਰਵਯ ਪ੍ਰਣਾਲੀ' ਰਾਸ਼ਟਰ ਨੂੰ ਸਮਰਪਿਤ ਕਰ ਰਹੇ ਹਨ, ਅਤੇ ਨਾਲ ਹੀ ਦੇਸ਼ ਦੀ ਪਹਿਲੀ National Environmental Standards Laboratory ਦਾ ਨੀਂਹ ਪੱਥਰ ਵੀ ਰੱਖਿਆ ਹੈ। ਨਵੇਂ ਦਹਾਕੇ ਵਿੱਚ ਇਹ ਸ਼ੁਭ-ਆਰੰਭ, ਦੇਸ਼ ਦਾ ਗੌਰਵ ਵਧਾਉਣ ਵਾਲੇ ਹਨ।
ਸਾਥੀਓ,
ਨਵਾਂ ਸਾਲ ਆਪਣੇ ਨਾਲ ਇੱਕ ਹੋਰ ਵੱਡੀ ਉਪਲਬਧੀ ਲੈ ਕੇ ਆਇਆ ਹੈ। ਭਾਰਤ ਦੇ ਵਿਗਿਆਨੀਆਂ ਨੇ ਇੱਕ ਨਹੀਂ ਦੋ-ਦੋ Made in India ਕੋਵਿਡ ਵੈਕਸੀਨ ਵਿਕਸਿਤ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਭਾਰਤ ਵਿੱਚ ਦੁਨੀਆ ਦਾ ਸਭ ਤੋਂ ਵੱਡਾ Covid Vaccine ਪ੍ਰੋਗਰਾਮ ਵੀ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੇ ਲਈ ਦੇਸ਼ ਨੂੰ ਆਪਣੇ ਵਿਗਿਆਨੀਆਂ ਦੇ ਯੋਗਦਾਨ ‘ਤੇ ਬਹੁਤ ਗਰਵ (ਮਾਣ) ਹੈ, ਹਰ ਦੇਸ਼ਵਾਸੀ ਆਪ ਸਭ ਵਿਗਿਆਨੀਆਂ ਦਾ, ਟੈਕਨੀਸ਼ੀਅਨਾਂ ਦਾ, ਸਭ ਦਾ ਕ੍ਰਿਤੱਗ ਹੈ।
ਸਾਥੀਓ,
ਅੱਜ ਉਸ ਸਮੇਂ ਨੂੰ ਵੀ ਯਾਦ ਕਰਨ ਦਾ ਦਿਨ ਹੈ ਜਦੋਂ ਸਾਡੇ ਵਿਗਿਆਨਕ ਸੰਸਥਾਨਾਂ ਨੇ, ਆਪ ਸਭ ਨੇ ਕੋਰੋਨਾ ਨਾਲ ਮੁਕਾਬਲੇ ਦੇ ਲਈ, ਵੈਕਸੀਨ ਨੂੰ ਵਿਕਸਿਤ ਕਰਨ ਲਈ ਦਿਨ ਰਾਤ ਇੱਕ ਕਰ ਦਿੱਤਾ। CSIR ਸਮੇਤ ਹੋਰ ਸੰਸਥਾਨਾਂ ਨੇ ਇਕੱਠੇ ਆ ਕੇ ਹਰ ਚੁਣੌਤੀ ਦਾ ਸਾਹਮਣਾ ਕੀਤਾ, ਨਵੀਆਂ ਨਵੀਆਂ ਪਰਿਸਥਿਤੀਆਂ ਦੇ ਸਮਾਧਾਨ ਤਲਾਸ਼ੇ। ਤੁਹਾਡੇ ਇਸੇ ਸਮਰਪਣ ਨਾਲ ਅੱਜ ਦੇਸ਼ ਵਿੱਚ ਆਪਣੇ ਇਨ੍ਹਾਂ science institutions ਦੇ ਪ੍ਰਤੀ ਜਾਗਰੂਕਤਾ ਅਤੇ ਸਨਮਾਨ ਦਾ ਇੱਕ ਨਵਾਂ ਭਾਵ ਪੈਦਾ ਹੋਇਆ ਹੈ। ਸਾਡੇ ਨੌਜਵਾਨ ਅੱਜ CSIR ਜਿਹੇ ਸੰਸਥਾਨਾਂ ਬਾਰੇ ਹੋਰ ਜ਼ਿਆਦਾ ਜਾਣਨਾ ਸਮਝਣਾ ਚਾਹ ਰਹੇ ਹਨ। ਇਸ ਲਈ ਮੈਂ ਚਾਹਾਂਗਾ ਕਿ CSIR ਦੇ ਵਿਗਿਆਨੀ, ਦੇਸ਼ ਦੇ ਜ਼ਿਆਦਾ ਤੋਂ ਜ਼ਿਆਦਾ ਸਕੂਲਾਂ ਦੇ ਨਾਲ, ਵਿਦਿਆਰਥੀ-ਵਿਦਿਆਰਥਣਾਂ ਦੇ ਨਾਲ ਸੰਵਾਦ ਕਰੋ। ਕੋਰੋਨਾ ਕਾਲ ਦੇ ਆਪਣੇ ਅਨੁਭਵਾਂ ਨੂੰ ਅਤੇ ਇਸ ਜਾਂਚ ਖੇਤਰ ਵਿੱਚ ਕੀਤੇ ਗਏ ਕੰਮਾਂ ਨੂੰ ਨਵੀਂ ਪੀੜ੍ਹੀ ਨਾਲ ਸਾਂਝਾ ਕਰੋ। ਇਸ ਨਾਲ ਆਉਣ ਵਾਲੇ ਕੱਲ੍ਹ ਵਿੱਚ ਤੁਹਾਨੂੰ ਯੁਵਾ ਵਿਗਿਆਨੀਆਂ ਦੀ ਨਵੀਂ ਪੀੜ੍ਹੀ ਤਿਆਰ ਕਰਨ ਵਿੱਚ, ਉਨ੍ਹਾਂ ਨੂੰ ਪ੍ਰੇਰਿਤ ਕਰਨ ਵਿੱਚ ਬੜੀ ਮਦਦ ਮਿਲੇਗੀ।
ਸਾਥੀਓ,
ਥੋੜ੍ਹੀ ਦੇਰ ਪਹਿਲਾਂ ਸਾਢੇ 7 ਦਹਾਕਿਆਂ ਦੀਆਂ ਤੁਹਾਡੀਆਂ ਉਪਲੱਬਧੀਆਂ ਦਾ ਇੱਥੇ ਜ਼ਿਕਰ ਹੋਇਆ ਹੈ। ਇਨ੍ਹਾਂ ਵਰ੍ਹਿਆਂ ਵਿੱਚ ਇਸ ਸੰਸਥਾਨ ਦੀਆਂ ਅਨੇਕ ਮਹਾਨ ਵਿਭੂਤੀਆਂ ਨੇ ਦੇਸ਼ ਦੀ ਉੱਤਮ ਤੋਂ ਉੱਤਮ ਸੇਵਾ ਕੀਤੀ ਹੈ। ਇੱਥੋਂ ਨਿਕਲੇ ਸਮਾਧਾਨਾਂ ਨੇ ਦੇਸ਼ ਦਾ ਮਾਰਗ ਦਰਸ਼ਨ ਕੀਤਾ ਹੈ। CSIR NPL ਨੇ ਦੇਸ਼ ਦੇ ਵਿਕਾਸ ਦੇ scientific evolution ਅਤੇ evaluation, ਦੋਹਾਂ ਵਿੱਚ ਆਪਣਾ ਅਹਿਮ ਰੋਲ ਨਿਭਾਇਆ ਹੈ। ਬੀਤੇ ਸਾਲਾਂ ਦੀਆਂ ਉਪਲੱਬਧੀਆਂ ਅਤੇ ਭਵਿੱਖ ਦੀਆਂ ਚੁਣੌਤੀਆਂ ‘ਤੇ ਚਰਚਾ ਲਈ ਅੱਜ ਇੱਥੇ Conclave ਵੀ ਹੋ ਰਿਹਾ ਹੈ।
ਸਾਥੀਓ,
ਤੁਸੀਂ ਜਦੋਂ ਪਿੱਛੇ ਦੇਖਦੇ ਹੋ ਤਾਂ, ਤੁਹਾਡੀ ਸ਼ੁਰੂਆਤ ਗੁਲਾਮੀ ਤੋਂ ਬਾਹਰ ਨਿਕਲੇ ਭਾਰਤ ਦੇ ਨਵਨਿਰਮਾਣ ਲਈ ਕੀਤੀ ਗਈ ਸੀ। ਸਮੇਂ ਦੇ ਨਾਲ ਤੁਹਾਡੀ ਭੂਮਿਕਾ ਵਿੱਚ ਹੋਰ ਵਿਸਤਾਰ ਹੋਇਆ ਹੈ, ਹੁਣ ਦੇਸ਼ ਦੇ ਸਾਹਮਣੇ ਨਵੇਂ ਟੀਚੇ ਹਨ, ਨਵੀਆਂ ਮੰਜ਼ਿਲਾਂ ਵੀ ਹਨ। ਦੇਸ਼ ਸਾਲ 2022 ਵਿੱਚ ਆਪਣੀ ਸੁਤੰਤਰਤਾ ਦੇ 75 ਸਾਲ ਪੂਰੇ ਕਰ ਰਿਹਾ ਹੈ, ਸਾਲ 2047 ਵਿੱਚ ਸਾਡੀ ਆਜ਼ਾਦੀ ਦੇ 100 ਸਾਲ ਹੋਣਗੇ। ਇਸ Time Period ਵਿੱਚ ਸਾਨੂੰ ਆਤਮਨਿਰਭਰ ਭਾਰਤ ਦੇ ਨਵੇਂ ਸੰਕਲਪਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੇਂ ਮਿਆਰਾਂ, ਨਵੇਂ ਪੈਮਾਨਿਆਂ- New Standards, New Bench-marks, ਨੂੰ ਘੜਨ ਦੀ ਦਿਸ਼ਾ ਵਿੱਚ ਅੱਗੇ ਵਧਣਾ ਹੀ ਹੈ।
ਸਾਥੀਓ,
CSIR-NPL ਤਾਂ ਭਾਰਤ ਦਾ ਇੱਕ ਤਰ੍ਹਾਂ ਨਾਲ time keeper ਹੈ। ਯਾਨੀ, ਭਾਰਤ ਦੇ ਸਮੇਂ ਦੀ ਦੇਖਭਾਲ਼, ਵਿਵਸਥਾ ਤੁਹਾਡੇ ਹੀ ਜ਼ਿੰਮੇ ਹੈ। ਜਦੋਂ ਸਮੇਂ ਦੀ ਜ਼ਿੰਮੇਦਾਰੀ ਤੁਹਾਡੀ ਹੈ ਤਾਂ ਸਮੇਂ ਦਾ ਬਲਦਾਅ ਵੀ ਤੁਹਾਡੇ ਤੋਂ ਹੀ ਸ਼ੁਰੂ ਹੋਵੇਗਾ। ਨਵੇਂ ਸਮੇਂ ਦਾ, ਨਵੇਂ ਭਵਿੱਖ ਦਾ ਨਿਰਮਾਣ ਵੀ ਤੁਹਾਡੇ ਤੋਂ ਹੀ ਦਿਸ਼ਾ ਪਾਵੇਗਾ।
ਸਾਥੀਓ,
ਸਾਡਾ ਦੇਸ਼, ਦਹਾਕਿਆਂ ਤੋਂ quality ਅਤੇ ਮੇਜ਼ਰਮੈਂਟ ਲਈ ਵਿਦੇਸ਼ੀ standards ‘ਤੇ ਨਿਰਭਰ ਰਿਹਾ ਹੈ। ਲੇਕਿਨ ਇਸ ਦਹਾਕੇ ਵਿੱਚ ਭਾਰਤ ਨੂੰ ਆਪਣੇ standards ਨੂੰ ਨਵੀਂ ਉਚਾਈ ਦੇਣੀ ਹੋਵੇਗੀ। ਇਸ ਦਹਾਕੇ ਵਿੱਚ ਭਾਰਤ ਦੀ ਗਤੀ, ਭਾਰਤ ਦੀ ਪ੍ਰਗਤੀ, ਭਾਰਤ ਦਾ ਉਥਾਨ, ਭਾਰਤ ਦਾ ਅਕਸ, ਭਾਰਤ ਦੀ ਤਾਕਤ, ਸਾਡੀ Capacity ਬਿਲਡਿੰਗ, ਸਾਡੇ standards ਨਾਲ ਹੀ ਤੈਅ ਹੋਣਗੇ। ਸਾਡੇ ਦੇਸ਼ ਵਿੱਚ services ਦੀ quality ਹੋਵੇ, ਸਰਕਾਰੀ ਸੈਕਟਰ ਜਾਂ ਫਿਰ ਪ੍ਰਾਈਵੇਟ ਸੈਕਟਰ ਵਿੱਚ, ਸਾਡੇ ਦੇਸ਼ ਵਿੱਚ products ਦੀ ਕੁਆਲਿਟੀ ਹੋਵੇ, ਚਾਹੇ ਸਰਕਾਰ ਬਣਾਏ ਜਾਂ ਪ੍ਰਾਈਵੇਟ ਸੈਕਟਰ, ਸਾਡੇ quality standards ਹੀ ਇਹ ਤੈਅ ਕਰਨਗੇ ਕਿ ਦੁਨੀਆ ਵਿੱਚ ਭਾਰਤ ਅਤੇ ਭਾਰਤ ਦੇ products ਦੀ ਤਾਕਤ ਕਿਤਨੀ ਜ਼ਿਆਦਾ ਵਧੇ।
ਸਾਥੀਓ,
ਇਹ Metrology, ਸਾਧਾਰਣ ਭਾਸ਼ਾ ਵਿੱਚ ਕਹੋ ਤਾਂ ਮਾਪਣ-ਨਾਪਣ ਦੀ ਸਾਇੰਸ, ਇਹ ਕਿਸੇ ਵੀ ਵਿਗਿਆਨਕ ਉਪਲਬਧੀ ਲਈ ਵੀ ਬੁਨਿਆਦ ਦੀ ਤਰ੍ਹਾਂ ਕੰਮ ਕਰਦੀ ਹੈ। ਕੋਈ ਵੀ ਰਿਸਰਚ ਮਾਪ ਅਤੇ ਨਾਪ ਦੇ ਬਿਨਾ ਅੱਗੇ ਨਹੀਂ ਵਧ ਸਕਦੀ। ਇੱਥੋਂ ਤੱਕ ਕਿ ਸਾਨੂੰ ਆਪਣੀ ਉਪਲਬਧੀ ਵੀ ਕਿਸੇ ਨਾ ਕਿਸੇ ਪੈਮਾਨੇ ‘ਤੇ ਮਾਪਣੀ ਹੀ ਪੈਂਦੀ ਹੈ। ਇਸ ਲਈ, ਮੈਟਰੋਲੋਜੀ, modernity ਦੀ ਅਧਾਰਸ਼ਿਲਾ ਹੈ। ਜਿਤਨੀ ਬਿਹਤਰ ਤੁਹਾਡੀ ਮੈਥੋਡੋਲੋਜੀ ਹੋਵੇਗੀ, ਉਤਨੀ ਹੀ ਬਿਹਤਰ ਮੈਟਰੋਲੋਜੀ ਹੋਵੇਗੀ ਅਤੇ ਜਿਤਨੀ ਭਰੋਸੇਯੋਗ ਮੈਟਰੋਲੋਜੀ ਜਿਸ ਦੇਸ਼ ਦੀ ਹੋਵੇਗੀ, ਉਸ ਦੇਸ਼ ਦੀ ਭਰੋਸੇਯੋਗਤਾ ਦੁਨੀਆ ਵਿੱਚ ਉਤਨੀ ਹੀ ਜ਼ਿਆਦਾ ਹੋਵੇਗੀ। ਮੈਟਰੋਲੋਜੀ ਸਾਡੇ ਲਈ ਮਿਰਰ ਦੀ ਤਰ੍ਹਾਂ ਹੁੰਦੀ ਹੈ।
ਦੁਨੀਆ ਵਿੱਚ ਸਾਡੇ products ਕਿੱਥੇ stand ਕਰ ਰਹੇ ਹਨ, ਸਾਨੂੰ ਕੀ ਸੁਧਾਰ ਦੀ ਜ਼ਰੂਰਤ ਹੈ, ਇਹ ਪਹਿਚਾਣ, ਇਹ self-introspection ਮੈਟਰੋਲੋਜੀ ਨਾਲ ਹੀ ਤਾਂ ਸੰਭਵ ਹੁੰਦੀ ਹੈ। ਇਸ ਲਈ, ਅੱਜ ਜਦੋਂ ਦੇਸ਼ ਆਤਮਨਿਰਭਰ ਭਾਰਤ ਅਭਿਯਾਨ, ਇਸ ਦਾ ਸੰਕਲਪ ਲੈ ਕੇ ਅੱਗੇ ਵਧ ਰਿਹਾ ਹੈ, ਤਾਂ ਅਸੀਂ ਯਾਦ ਰੱਖਣਾ ਹੈ ਕਿ ਇਸ ਦਾ ਟੀਚਾ quantity ਵੀ ਹੈ, ਲੇਕਿਨ ਨਾਲ-ਨਾਲ quality ਵੀ ਉਤਨੀ ਹੀ ਮਹੱਤਵਪੂਰਨ ਹੈ। ਯਾਨੀ, scale ਵੀ ਵਧੇ, ਅਤੇ ਨਾਲ-ਨਾਲ Standard ਵੀ ਵਧੇ। ਅਸੀਂ ਦੁਨੀਆ ਨੂੰ ਕੇਵਲ ਭਾਰਤੀ ਉਤਪਾਦਾਂ ਨਾਲ ਭਰਨਾ ਨਹੀਂ ਹੈ, ਢੇਰ ਨਹੀ ਖੜ੍ਹੇ ਕਰਨੇ ਹਨ। ਸਾਨੂੰ ਭਾਰਤੀ ਉਤਪਾਦਾਂ ਨੂੰ ਖਰੀਦਣ ਵਾਲੇ ਹਰ ਇੱਕ ਕਸਟਮਰ ਦਾ ਦਿਲ ਵੀ ਜਿੱਤਣਾ ਹੈ ਅਤੇ ਦੁਨੀਆ ਦੇ ਹਰ ਕੋਨੇ ਵਿੱਚ ਦਿਲ ਜਿੱਤਣਾ ਹੈ। Made In India ਦੀ ਨਾ ਕੇਵਲ ਗਲੋਬਲ ਡਿਮਾਂਡ ਹੋਵੇ ਬਲਕਿ ਗਲੋਬਲ acceptance ਵੀ ਹੋਵੇ, ਅਸੀਂ ਇਹ ਸੁਨਿਸ਼ਚਿਤ ਕਰਨਾ ਹੈ। ਅਸੀਂ Brand India ਨੂੰ Quality, Credibility ਦੇ ਮਜ਼ਬੂਤ ਥੰਮ੍ਹਾਂ ‘ਤੇ ਹੋਰ ਮਜ਼ਬੂਤ ਬਣਾਉਣਾ ਹੈ।
ਸਾਥੀਓ,
ਮੈਨੂੰ ਖੁਸ਼ੀ ਹੈ ਕਿ ਭਾਰਤ ਹੁਣ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਅੱਜ ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚ ਹੈ ਜਿਨ੍ਹਾਂ ਦੇ ਪਾਸ ਆਪਣਾ ਨੈਵੀਗੇਸ਼ਨ ਸਿਸਟਮ ਹੈ। ਨਾਵਿਕ ਤੋਂ ਭਾਰਤ ਨੇ ਇਹ ਉਪਲਬਧੀ ਹਾਸਲ ਕਰਕੇ ਦਿਖਾਈ ਹੈ। ਅੱਜ ਇਸੇ ਵੱਲ ਇੱਕ ਹੋਰ ਵੱਡਾ ਕਦਮ ਵਧਿਆ ਹੈ। ਅੱਜ ਜਿਸ ਭਾਰਤੀਯ ਨਿਰਦੇਸ਼ਕ ਦ੍ਰਵਯ ਪ੍ਰਣਾਲੀ ਦਾ ਲੋਕਅਰਪਣ ਕੀਤਾ ਗਿਆ ਹੈ, ਇਹ ਸਾਡੇ ਉਦਯੋਗ ਜਗਤ ਨੂੰ Quality Products ਬਣਾਉਣ ਲਈ ਪ੍ਰੋਤਸਾਹਿਤ ਕਰੇਗਾ। ਹੁਣ food, edible oils, minerals, heavy metals, pesticides, pharma ਅਤੇ textiles ਜਿਹੇ ਅਨੇਕ ਖੇਤਰਾਂ ਵਿੱਚ ਆਪਣੇ ‘ਸਰਟੀਫਾਈਡ ਰੈਫੇਰੈਂਸ ਮੈਟੀਰੀਅਲ ਸਿਸਟਮ’ ਨੂੰ ਮਜ਼ਬੂਤ ਕਰਨ ਦੀ ਤਰਫ ਅਸੀਂ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ। ਹੁਣ ਅਸੀਂ ਉਸ ਸਥਿਤੀ ਦੀ ਤਰਫ ਵਧ ਰਹੇ ਹਾਂ ਜਿੱਥੇ ਇੰਡਸਟ੍ਰੀ Regulation Centric Approach ਦੀ ਬਜਾਏ Consumer Oriented ਅਪ੍ਰੋਚ ਦੀ ਤਰਫ ਵਧੇ।
ਇਨ੍ਹਾਂ ਨਵੇਂ ਮਿਆਰਾਂ ਨਾਲ ਦੇਸ਼ਭਰ ਦੇ ਜ਼ਿਲ੍ਹਿਆਂ ਵਿੱਚ ਉੱਥੋਂ ਦੇ ਲੋਕਲ ਪ੍ਰੋਡਕਟ ਨੂੰ ਗਲੋਬਲ ਪਹਿਚਾਣ ਦਿਵਾਉਣ ਦਾ ਅਭਿਯਾਨ ਹੈ, ਉਸ ਨੂੰ ਬਹੁਤ ਲਾਭ ਮਿਲੇਗਾ। ਇਸ ਨਾਲ ਸਾਡੇ MSMEs ਸੈਕਟਰ ਨੂੰ ਵਿਸ਼ੇਸ਼ ਲਾਭ ਹੋਵੇਗਾ। ਕਿਉਂਕਿ ਬਾਹਰ ਦੀਆਂ ਜੋ ਵੱਡੀਆਂ ਮੈਨੂਫੈਕਚਰਿੰਗ ਕੰਪਨੀਆਂ ਭਾਰਤ ਆ ਰਹੀਆਂ ਹਨ, ਉਨ੍ਹਾਂ ਨੂੰ ਇੱਥੇ ਹੀ International Standard ਦੀ ਲੋਕਲ ਸਪਲਾਈ ਚੇਨ ਮਿਲੇਗੀ। ਸਭ ਤੋਂ ਵੱਡੀ ਗੱਲ, ਨਵੇਂ ਮਿਆਰਾਂ ਨਾਲ Export ਅਤੇ Import, ਦੋਹਾਂ ਦੀ ਕੁਆਲਿਟੀ ਸੁਨਿਸ਼ਚਿਤ ਹੋਵੇਗੀ। ਇਸ ਨਾਲ ਭਾਰਤ ਦੇ ਆਮ ਉਪਭੋਗਤਾ ਨੂੰ ਵੀ ਅੱਛਾ ਸਮਾਨ ਮਿਲੇਗਾ, Exporter ਦੀ ਪਰੇਸ਼ਾਨੀ ਵੀ ਘੱਟ ਹੋਵੇਗੀ। ਯਾਨੀ, ਸਾਡਾ production, ਸਾਡੇ products, ਕੁਆਲਿਟੀ ਵਿੱਚ ਜਿਤਨਾ ਬਿਹਤਰ ਹੋਣਗੇ, ਉਤਨੀ ਹੀ ਤਾਕਤ ਦੇਸ਼ ਦੀ ਅਰਥਵਿਵਸਥਾ ਨੂੰ ਮਿਲੇਗੀ।
ਸਾਥੀਓ,
ਅਤੀਤ ਤੋਂ ਲੈ ਕੇ ਵਰਤਮਾਨ ਤੱਕ ਤੁਸੀਂ ਕਦੇ ਵੀ ਦੇਖੋ, ਜਿਸ ਦੇਸ਼ ਨੇ ਸਾਇੰਸ ਨੂੰ ਜਿਤਨਾ ਅੱਗੇ ਵਧਾਇਆ ਹੈ, ਉਹ ਦੇਸ਼ ਉਤਨਾ ਹੀ ਅੱਗੇ ਵਧਿਆ ਹੈ। ਇਹ Science, Technology ਅਤੇ Industry ਦਾ Value creation cycle ਹੈ। ਸਾਇੰਸ ਨਾਲ ਕੋਈ ਕਾਢ ਹੁੰਦੀ ਹੈ, ਤਾਂ ਉਸੇ ਦੇ ਪ੍ਰਕਾਸ਼ ਵਿੱਚ technology ਵਿਕਸਿਤ ਹੁੰਦੀ ਹੈ ਅਤੇ Technology ਨਾਲ ਇੰਡਸਟ੍ਰੀ ਖੜ੍ਹੀ ਹੁੰਦੀ ਹੈ, ਨਵੇਂ ਉਤਪਾਦ ਤਿਆਰ ਹੁੰਦੇ ਹਨ, ਨਵੇਂ ਆਈਟਮ ਨਿਕਲਦੇ ਸਨ, ਨਵੇਂ ਪ੍ਰੋਡਕਟ ਨਿਕਲਦੇ ਹਨ। ਇੰਡਸਟ੍ਰੀ ਫਿਰ ਨਵੇਂ ਰਿਸਰਚ ਲਈ ਸਾਇੰਸ ਵਿੱਚ ਇਨਵੈਸਟ ਕਰਦੀ ਹੈ। ਅਤੇ ਇਹ cycle ਨਵੀਆਂ ਸੰਭਾਵਨਾਵਾਂ ਦੀ ਦਿਸ਼ਾ ਵਿੱਚ ਅੱਗੇ ਵਧਦਾ ਜਾਂਦਾ ਹੈ। CSIR NPL ਨੇ ਭਾਰਤ ਦੇ ਇਸ ਵੈਲਿਊ ਸਾਈਕਲ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਅੱਜ ਜਦੋਂ ਦੇਸ਼ ਆਤਮਨਿਰਭਰ ਭਾਰਤ ਦੇ ਟੀਚੇ ਨੂੰ ਲੈ ਕੇ ਅੱਗੇ ਵਧ ਰਿਹਾ ਹੈ, ਉਦੋਂ ਸਾਇੰਸ ਤੋਂ ਮਾਸ ਮੈਨੂਫੈਕਚਰਿੰਗ ਦੀ ਇਸ ਵੈਲਿਊ ਕ੍ਰਿਏਸ਼ਨ ਸਾਈਕਲ ਦਾ ਮਹੱਤਵ ਹੋਰ ਵਧ ਜਾਂਦਾ ਹੈ। ਇਸ ਲਈ CSIR ਨੂੰ ਇਸ ਵਿੱਚ ਵਧਿਆ ਰੋਲ ਨਿਭਾਉਣਾ ਹੋਵੇਗਾ।
ਸਾਥੀਓ,
CSIR NPL ਨੇ ਅੱਜ ਜਿਸ National Atomic Timescale ਨੂੰ ਦੇਸ਼ ਨੂੰ ਸੌਂਪਿਆ ਹੈ, ਉਸ ਤੋਂ ਭਾਰਤ Nano Second ਯਾਨੀ ਇੱਕ ਸੈਕੰਡ ਦੇ 1 ਅਰਬ ਹਿੱਸੇ ਤੱਕ ਸਮੇਂ ਨੂੰ ਮਾਪਣ ਵਿੱਚ ਵੀ ਆਤਮਨਿਰਭਰ ਬਣ ਗਿਆ ਹੈ। 2.8 Nano-second ਦਾ ਇਹ ਐਕਿਊਰੇਸੀ ਲੈਵਲ ਹਾਸਲ ਕਰਨਾ, ਆਪਣੇ ਆਪ ਵਿੱਚ ਬਹੁਤ ਵੱਡੀ ਤਾਕਤ ਹੈ। ਹੁਣ International Standard Time ਨੂੰ ਸਾਡਾ Indian Standard Time 3 ਨੈਨੋਸੈਕੰਡ ਤੋਂ ਵੀ ਘੱਟ ਦੀ ਐਕਿਊਰੇਸੀ ਲੈਵਲ ਨਾਲ match ਕਰ ਰਿਹਾ ਹੈ। ਇਸ ਨਾਲ ISRO ਸਹਿਤ ਸਾਡੇ ਜਿਤਨੇ ਵੀ ਸੰਸਥਾਨ Cutting edge technology ਵਿੱਚ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਬਹੁਤ ਮਦਦ ਮਿਲਣ ਵਾਲੀ ਹੈ। ਇਸ ਨਾਲ ਬੈਂਕਿੰਗ, ਰੇਲਵੇ, ਡਿਫੈਂਸ, ਹੈਲਥ, ਟੈਲੀਕੌਮ, Weather Fore-cast, Disaster management, ਅਣਗਿਣਤ ਸੈਕਟਰਸ ਨਾਲ ਜੁੜੀ ਆਧੁਨਿਕ ਟੈਕਨੋਲੋਜੀ ਵਿੱਚ ਬਹੁਤ ਮਦਦ ਮਿਲੇਗੀ। ਇਤਨਾ ਹੀ ਨਹੀਂ ਅਸੀਂ ਜੋ industry Four Point Zero ਦੀ ਗੱਲ ਕਰਦੇ ਹਾਂ। ਉਸ industry Four Point Zero ਲਈ ਵੀ ਭਾਰਤ ਦੀ ਭੂਮਿਕਾ ਨੂੰ ਸਸ਼ਕਤ ਕਰੇਗਾ।
ਸਾਥੀਓ,
ਅੱਜ ਦਾ ਭਾਰਤ ਵਾਤਾਵਰਣ ਦੀ ਦਿਸ਼ਾ ਵਿੱਚ ਦੁਨੀਆ ਦੀ ਅਗਵਾਈ ਕਰਨ ਦੀ ਤਰਫ ਵਧ ਰਿਹਾ ਹੈ। ਲੇਕਿਨ Air quality ਅਤੇ Emission ਨੂੰ ਮਾਪਣ ਦੀ Technology ਤੋਂ ਲੈ ਕੇ Tools ਤੱਕ ਵਿੱਚ ਅਸੀਂ ਦੂਸਰਿਆਂ ‘ਤੇ ਨਿਰਭਰ ਰਹੇ ਹਾਂ। ਅੱਜ ਇਸ ਵਿੱਚ ਵੀ ਆਤਮਨਿਰਭਰਤਾ ਲਈ ਅਸੀਂ ਇੱਕ ਵੱਡਾ ਕਦਮ ਉਠਾਇਆ ਹੈ। ਇਸ ਨਾਲ ਭਾਰਤ ਵਿੱਚ ਪ੍ਰਦੂਸ਼ਣ ਨਾਲ ਨਜਿੱਠਣ ਲਈ ਜ਼ਿਆਦਾ ਸਸਤੇ ਅਤੇ ਪ੍ਰਭਾਵੀ ਸਿਸਟਮ ਤਾਂ ਵਿਕਸਿਤ ਹੋਣਗੇ ਹੀ, ਨਾਲ ਹੀ air quality ਅਤੇ ਐਮੀਸ਼ਨ ਨਾਲ ਜੁੜੀ Technology ਦੇ Global Market ਵਿੱਚ ਵੀ ਭਾਰਤ ਦੀ ਹਿੱਸੇਦਾਰੀ ਵਧ ਜਾਵੇਗੀ। ਸਾਡੇ ਵਿਗਿਆਨੀਆਂ ਦੇ ਹੀ ਨਿਰੰਤਰ ਯਤਨਾਂ ਨਾਲ ਭਾਰਤ ਅੱਜ ਇਹ ਉਪਲਬਧੀ ਹਾਸਲ ਕਰ ਰਿਹਾ ਹੈ।
ਸਾਥੀਓ,
ਕਿਸੇ ਵੀ ਪ੍ਰਗਤੀਸ਼ੀਲ ਸਮਾਜ ਵਿੱਚ ਰਿਸਰਚ ਜੀਵਨ ਦਾ ਇੱਕ ਸਹਿਜ ਸੁਭਾਅ ਵੀ ਹੁੰਦਾ ਹੈ, ਅਤੇ ਸਹਿਜ ਪ੍ਰਕਿਰਿਆ ਵੀ ਹੁੰਦੀ ਹੈ। ਰਿਸਰਚ ਦੇ ਪ੍ਰਭਾਵ commercial ਵੀ ਹੁੰਦੇ ਹਨ, ਸੋਸ਼ਲ ਵੀ ਹੁੰਦੇ ਹਨ ਅਤੇ ਰਿਸਰਚ ਸਾਡੇ ਗਿਆਨ ਨੂੰ, ਸਾਡੀ ਸਮਝ ਨੂੰ ਵਿਸਤਾਰ ਦੇਣ ਲਈ ਵੀ ਕੰਮ ਆਉਂਦੀ ਹੈ। ਕਈ ਵਾਰ ਰਿਸਰਚ ਕਰਦੇ ਸਮੇਂ ਇਹ ਅੰਦਾਜ਼ਾ ਨਹੀਂ ਹੁੰਦਾ ਹੈ। ਕਿ Final Goal ਦੇ ਇਲਾਵਾ ਵੀ ਉਹ ਹੋਰ ਕਿਸ ਦਿਸ਼ਾ ਵਿੱਚ ਜਾਵੇਗੀ, ਭਵਿੱਖ ਵਿੱਚ ਉਹ ਹੋਰ ਕਿਸ ਕੰਮ ਆਵੇਗੀ। ਲੇਕਿਨ ਇਤਨਾ ਤੈਅ ਹੈ ਕਿ ਰਿਸਰਚ, ਗਿਆਨ ਦਾ ਨਵਾਂ ਅਧਿਆਇ ਕਦੇ ਵੀ ਬੇਅਰਥ ਨਹੀਂ ਜਾਂਦਾ ਹੈ। ਸਾਡੇ ਇੱਥੇ ਸ਼ਾਸਤਰਾਂ ਵਿੱਚ ਜਿਵੇਂ ਕਿਹਾ ਹੈ ਨਾ ਆਤਮਾ ਕਦੇ ਮਰਦੀ ਨਹੀਂ ਹੈ। ਮੈਂ ਮੰਨਦਾ ਹਾਂ ਰਿਸਰਚ ਵੀ ਕਦੇ ਮਰਦੀ ਨਹੀਂ ਹੈ।
ਇਤਿਹਾਸ ਵਿੱਚ ਅਜਿਹੇ ਕਿਤਨੇ ਹੀ ਉਦਾਹਰਣ ਹਨ, Father of genetics ਮੈਂਡਲ ਦੇ ਕੰਮ ਨੂੰ ਪਹਿਚਾਣ ਕਦੋਂ ਮਿਲੀ? ਉਨ੍ਹਾਂ ਦੇ ਜਾਣ ਦੇ ਬਾਅਦ ਮਿਲੀ। ਨਿਕੋਲਾ ਟੇਸਲਾ ਦੇ ਕੰਮ ਦਾ potential ਵੀ ਕਾਫ਼ੀ ਬਾਅਦ ਵਿੱਚ ਦੁਨੀਆ ਪੂਰੀ ਤਰ੍ਹਾਂ ਸਮਝੀ। ਕਈ ਰਿਸਰਚ ਅਸੀਂ ਜਿਸ ਦਿਸ਼ਾ ਵਿੱਚ, ਜਿਸ ਉਦੇਸ਼ ਲਈ ਕਰ ਰਹੇ ਹੁੰਦੇ ਹਾਂ, ਉਹ ਪੂਰਾ ਨਹੀਂ ਹੁੰਦਾ। ਲੇਕਿਨ ਉਹੀ ਰਿਸਰਚ ਕਿਸੇ ਦੂਜੇ sector ਵਿੱਚ path-breaking ਹੋ ਜਾਂਦੀ ਹੈ। ਉਦਾਹਰਣ ਦੇ ਤੌਰ ‘ਤੇ ਦੇਖੋ, ਜਗਦੀਸ਼ ਚੰਦਰ ਬੋਸ ਜੀ ਨੇ ਕੋਲਕਾਤਾ ਦੇ ਪ੍ਰੈਜ਼ੀਡੈਂਸੀ ਕਾਲਜ ਵਿੱਚ ਮਾਇਕ੍ਰੋਵੇਵ ਦੇ ਸਿਧਾਂਤ ਨੂੰ ਪੇਸ਼ ਕੀਤਾ, ਸਰ ਬੋਸ ਉਸ ਦੇ commercial ਇਸਤੇਮਾਲ ਦੀ ਦਿਸ਼ਾ ਵਿੱਚ ਨਹੀਂ ਵਧੇ, ਲੇਕਿਨ ਅੱਜ radio communication system ਉਸੇ ਸਿਧਾਂਤ ‘ਤੇ ਖੜ੍ਹਾ ਹੈ।
ਵਿਸ਼ਵ ਯੁੱਧ ਦੇ ਸਮੇਂ ਜੋ research ਯੁੱਧ ਲਈ ਸੀ ਜਾਂ ਸੈਨਿਕਾਂ ਨੂੰ ਬਚਾਉਣ ਲਈ ਹੋਈ, ਬਾਅਦ ਵਿੱਚ ਉਨ੍ਹਾਂ ਨੇ ਹੀ ਅਲੱਗ-ਅਲੱਗ sectors ਨੂੰ revolutionize ਕਰ ਦਿੱਤਾ। ਡ੍ਰੋਨਸ ਵੀ ਪਹਿਲਾਂ ਯੁੱਧ ਲਈ ਹੀ ਬਣਾਏ ਗਏ ਸਨ। ਲੇਕਿਨ ਅੱਜ ਡ੍ਰੋਨਸ ਨਾਲ ਫੋਟੋਸ਼ੂਟ ਵੀ ਹੋ ਰਿਹਾ ਹੈ, ਅਤੇ ਸਮਾਨ ਦੀ delivery ਵੀ ਹੋ ਰਹੀ ਹੈ। ਇਸ ਲਈ, ਅੱਜ ਇਹ ਜ਼ਰੂਰੀ ਹੈ ਕਿ ਸਾਡੇ ਵਿਗਿਆਨੀ, ਅਤੇ ਖਾਸ ਕਰਕੇ ਯੁਵਾ ਵਿਗਿਆਨੀ, research ਦੇ cross utilization ਦੀ ਹਰ ਸੰਭਾਵਨਾ ਨੂੰ Explore ਕਰਨ। ਉਨ੍ਹਾਂ ਦੇ sector ਤੋਂ ਬਾਹਰ ਉਨ੍ਹਾਂ ਦੀ ਰਿਸਰਚ ਦਾ ਕਿਵੇਂ ਪ੍ਰਯੋਗ ਹੋ ਸਕਦਾ ਹੈ, ਇਹ ਸੋਚ ਹਮੇਸ਼ਾ ਰਹਿਣੀ ਚਾਹੀਦੀ ਹੈ।
ਸਾਥੀਓ,
ਤੁਹਾਡੀ ਛੋਟੀ ਜਿਹੀ ਰਿਸਰਚ ਕਿਵੇਂ ਦੁਨੀਆ ਦਾ ਭਵਿੱਖ ਬਦਲ ਸਕਦੀ ਹੈ, ਕਈ ਉਦਾਹਰਣਾਂ ਹਨ ਦੁਨੀਆ ਵਿੱਚ ਜੇਕਰ ਬਿਜਲੀ ਦਾ ਹੀ ਉਦਾਹਰਣ ਲੈ ਲਵੋ। ਅੱਜ ਜੀਵਨ ਦਾ ਕੋਈ ਅਜਿਹਾ ਹਿੱਸਾ ਨਹੀਂ ਹੈ, ਕੋਈ ਪਹਿਲੂ ਨਹੀਂ ਹੈ। ਜਿੱਥੇ ਬਿਜਲੀ ਦੇ ਬਿਨਾ ਗੁਜਾਰਾ ਹੋ ਸਕੇ। transportation ਹੋਵੇ, communication ਹੋਵੇ, industry ਹੋਵੇ, ਜਾਂ ਫਿਰ ਰੋਜ਼ਮੱਰਾ ਦਾ ਜੀਵਨ, ਸਭ ਕੁਝ ਬਿਜਲੀ ਨਾਲ ਜੁੜਿਆ ਹੋਇਆ ਹੈ। ਇੱਕ ਸੈਮੀ ਕੰਡਕਟਰ ਦੀ ਖੋਜ ਨਾਲ ਦੁਨੀਆ ਇਤਨੀ ਬਦਲ ਗਈ ਹੈ। ਇੱਕ ਡਿਜੀਟਲ ਕ੍ਰਾਂਤੀ ਨੇ ਸਾਡੇ ਜੀਵਨ ਨੂੰ ਕਿਤਨਾ ਐਨਰਿਚ ਕਰ ਦਿੱਤਾ ਹੈ। ਅਜਿਹੀਆਂ ਕਿਤਨੀਆਂ ਹੀ ਸੰਭਾਵਨਾਵਾਂ ਇਸ ਨਵੇਂ ਭਵਿੱਖ ਵਿੱਚ ਸਾਡੇ ਯੁਵਾ researchers ਦੇ ਸਾਹਮਣੇ ਪਈਆਂ ਹਨ। ਆਉਣ ਵਾਲਾ ਭਵਿੱਖ ਅੱਜ ਤੋਂ ਬਿਲਕੁਲ ਅਲੱਗ ਹੋਵੇਗਾ। ਅਤੇ ਇਸ ਦਿਸ਼ਾ ਵਿੱਚ ਉਹ ਇੱਕ research, ਉਹ ਇੱਕ ਖੋਜ ਤੁਹਾਨੂੰ ਹੀ ਕਰਨੀ ਹੈ।
ਪਿਛਲੇ ਛੇ ਸਾਲਾਂ ਵਿੱਚ ਦੇਸ਼ ਨੇ ਇਸ ਦੇ ਲਈ ਨਵੇਂ ਸਿਰੇ ਤੋਂ future ready eco-system ਬਣਾਉਣ ਦੀ ਦਿਸ਼ਾ ਵਿੱਚ ਕੰਮ ਕੀਤਾ ਹੈ। ਅੱਜ ਭਾਰਤ ਗਲੋਬਲ ਇਨੋਵੇਸ਼ਨ ਰੈਂਕਿੰਗ ਵਿੱਚ ਦੁਨੀਆ ਦੇ ਟੌਪ 50 ਦੇਸ਼ਾਂ ਵਿੱਚ ਪਹੁੰਚ ਗਿਆ ਹੈ। ਦੇਸ਼ ਵਿੱਚ ਅੱਜ ਬੇਸਿਕ ਰਿਸਰਚ ‘ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਪੀਅਰ-reviewed science and engineering publications ਦੀ ਸੰਖਿਆ ਵਿੱਚ ਭਾਰਤ ਦੁਨੀਆ ਦੇ ਟੌਪ 3 ਦੇਸ਼ਾਂ ਵਿੱਚ ਹੈ। ਅੱਜ ਭਾਰਤ ਵਿੱਚ industry ਅਤੇ institutions ਦੇ ਦਰਮਿਆਨ collaboration ਵੀ ਮਜ਼ਬੂਤ ਕੀਤੀ ਜਾ ਰਹੀ ਹੈ। ਦੁਨੀਆ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਵੀ ਭਾਰਤ ਵਿੱਚ ਆਪਣੇ ਰਿਸਰਚ ਸੈਂਟਰ ਅਤੇ facilities ਸਥਾਪਿਤ ਕਰ ਰਹੀਆਂ ਹਨ। ਬੀਤੇ ਵਰ੍ਹਿਆਂ ਵਿੱਚ ਇਨ੍ਹਾਂ facilities ਦੀ ਸੰਖਿਆ ਵੀ ਬਹੁਤ ਜ਼ਿਆਦਾ ਵਧੀ ਹੈ।
ਇਸ ਲਈ ਸਾਥੀਓ,
ਅੱਜ ਭਾਰਤ ਦੇ ਨੌਜਵਾਨਾਂ ਦੇ ਪਾਸ ਰਿਸਰਚ ਅਤੇ ਇਨੋਵੇਸ਼ਨ ਵਿੱਚ ਅਸੀਮ ਸੰਭਾਵਨਾਵਾਂ ਹਨ। ਲੇਕਿਨ ਅੱਜ ਸਾਡੇ ਲਈ ਜਿਤਨਾ ਇਨੋਵੇਸ਼ਨ ਕ੍ਰਿਟੀਕਲ ਹੈ, ਉਤਨਾ ਹੀ ਮਹੱਤਵਪੂਰਨ ਹੈ innovation ਨੂੰ institutionalize ਕਰਨਾ। ਇਹ ਕਿਵੇਂ ਹੋਵੇ, intellectual property ਦੀ ਸੁਰੱਖਿਆ ਕਿਵੇਂ ਹੋਵੇ, ਇਹ ਵੀ ਅੱਜ ਸਾਡੇ ਨੌਜਵਾਨਾਂ ਨੂੰ ਸਿੱਖਣਾ ਹੈ। ਸਾਨੂੰ ਇਹ ਯਾਦ ਰੱਖਣਾ ਹੈ ਕਿ ਸਾਡੇ ਜਿਤਨੇ patents ਹੋਣਗੇ, ਉਤਨੀ utility ਸਾਡੇ ਇਨ੍ਹਾਂ patents (ਪੇਟੈਂਟਸ) ਦੀ ਹੋਵੇਗੀ, ਸਾਡੀਆਂ research ਜਿਤਨੇ sectors ਵਿੱਚ lead ਕਰਨਗੀਆਂ, ਉਤਨੀ ਹੀ ਤੁਹਾਡੀ ਪਹਿਚਾਣ ਮਜ਼ਬੂਤ ਹੋਵੇਗੀ। ਉਤਨਾ ਹੀ ਬ੍ਰਾਂਡ ਇੰਡੀਆ ਮਜ਼ਬੂਤ ਹੋਵੇਗਾ। ਸਾਨੂੰ ਸਾਰਿਆ ਨੂੰ 'कर्मण्ये-वाधिकारस्ते मा फलेषु कदाचन' (‘ਕਰਮਣਯੇ-ਵਾਧਿਕਾਰਸਤੇ ਮਾ ਫਲੇਸ਼ੁ ਕਦਾਚਨ’) ਦੇ ਮੰਤਰ ਤੋਂ ਊਰਜਾ ਲੈ ਕੇ ਕਰਮ ਵਿੱਚ ਜੁਟੇ ਰਹਿਣਾ ਹੈ।
ਅਤੇ ਸ਼ਾਇਦ ਇਸ ਮੰਤਰ ਨੂੰ ਜੀਵਨ ਵਿੱਚ ਅਗਰ ਕਿਸੇ ਨੇ ਉਤਾਰਿਆ ਹੈ। ਤਾਂ ਮੈਨੂੰ ਹਮੇਸ਼ਾ ਲਗਦਾ ਹੈ ਸਾਇੰਟਿਸਟਾਂ ਨੇ ਉਤਾਰਿਆ ਹੋਇਆ ਹੈ। ਉਨ੍ਹਾਂ ਦਾ ਇਹੀ ਮਨ ਰਹਿੰਦਾ ਹੈ ਉਹ Laboratory ਵਿੱਚ ਇੱਕ ਰਿਸ਼ੀ ਦੀ ਤਰ੍ਹਾਂ ਤਪਸਿਆ ਕਰਦੇ ਰਹਿੰਦੇ ਹਨ। 'कर्मण्ये-वाधिकारस्ते मा फलेषु कदाचन' (‘ਕਰਮਣਯੇ-ਵਾਧਿਕਾਰਸਤੇ ਮਾ ਫਲੇਸ਼ੁ ਕਦਾਚਨ’) ਕਰਮ ਕਰਦੇ ਰਹੋ ਫਲ ਮਿਲੇ ਜਾਂ ਨਾ ਮਿਲੇ ਉਹ ਲਗਿਆ ਰਹਿੰਦਾ ਹੈ। ਤੁਸੀਂ ਸਿਰਫ ਭਾਰਤ ਦੀ ਸਾਇੰਸ ਅਤੇ ਟੈਕਨੋਲੋਜੀ ਦੇ ਹੀ ਕਰਮਯੋਗੀ ਨਹੀਂ ਹੋ, ਬਲਕਿ ਤੁਸੀਂ 130 ਕਰੋੜ ਤੋਂ ਜ਼ਿਆਦਾ ਭਾਰਤੀਆਂ ਦੀਆਂ ਆਸ਼ਾਵਾਂ ਅਤੇ ਉਮੀਦਾਂ ਦੀ ਪੂਰਤੀ ਦੇ ਵੀ ਸਾਧਕ ਹੋ। ਤੁਸੀਂ ਸਫ਼ਲ ਹੁੰਦੇ ਰਹੋ, ਇਸੇ ਕਾਮਨਾ ਨਾਲ ਤੁਹਾਨੂੰ ਨਵੇਂ ਸਾਲ ਦੀਆਂ ਫਿਰ ਤੋਂ ਬਹੁਤ– ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਬਹੁਤ-ਬਹੁਤ ਧੰਨਵਾਦ!
******
ਡੀਐੱਸ/ਐੱਸਐੱਚ/ਡੀਕੇ
(Release ID: 1686153)
Visitor Counter : 157
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam