ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)

ਸਿਵਲ ਸੇਵਾਵਾਂ ਪ੍ਰੀਖਿਆ ਦਾ ਨਤੀਜਾ, 2019-ਰਿਜ਼ਰਵ ਸੂਚੀ

Posted On: 04 JAN 2021 5:50PM by PIB Chandigarh

ਸਿਵਲ ਸੇਵਾਵਾਂ (ਮੇਨ) ਇਮਤਿਹਾਨ, 2019 ਦਾ ਨਤੀਜਾ ਮਿਤੀ 04.08.2020 ਨੂੰ ਪ੍ਰੈਸ ਨੋਟ ਰਾਹੀਂ ਆਈਏਐੱਸ, ਆਈਐੱਫਐੱਸ, ਆਈਪੀਐੱਸ ਅਤੇ ਕੇਂਦਰੀ ਸੇਵਾਵਾਂ ਸਮੂਹ 'ਏ' ਅਤੇ ਗਰੁੱਪ 'ਬੀ' ਦੀਆਂ 927 ਖਾਲੀ ਅਸਾਮੀਆਂ ਦੇ ਮੁਕਾਬਲੇ 829 ਉਮੀਦਵਾਰਾਂ ਦੀ ਨਿਯੁਕਤੀ ਲਈ ਸਿਫਾਰਸ਼ ਕਰਦਿਆਂ ਘੋਸ਼ਿਤ ਕੀਤਾ ਗਿਆ।

 ਸਿਵਲ ਸੇਵਾਵਾਂ ਪ੍ਰੀਖਿਆ ਨਿਯਮਾਂ ਦੇ ਨਿਯਮ 16 (4) ਅਤੇ (5) ਦੇ ਅਨੁਸਾਰ ਕਮਿਸ਼ਨ, ਸਬੰਧਤ ਸ਼੍ਰੇਣੀਆਂ ਅਧੀਨ ਆਖ਼ਰੀ ਸਿਫਾਰਸ਼ ਕੀਤੇ ਗਏ ਉਮੀਦਵਾਰ ਤੋਂ ਹੇਠਲੀ ਮੈਰਿਟ ਦੇ ਅਨੁਸਾਰ ਇੱਕ ਸੰਗਠਿਤ ਰਿਜ਼ਰਵ ਸੂਚੀ ਵੀ ਬਰਕਰਾਰ ਰੱਖ ਰਿਹਾ ਹੈ।

 ਪ੍ਰਸੋਨਲ ਅਤੇ ਟ੍ਰੇਨਿੰਗ ਵਿਭਾਗ ਦੁਆਰਾ ਮੰਗੇ ਗਏ ਅਨੁਸਾਰ, ਕਮਿਸ਼ਨ ਨੇ ਹੁਣ ਸਿਵਲ ਸੇਵਾਵਾਂ ਪ੍ਰੀਖਿਆ, 2019 ਦੇ ਅਧਾਰ ‘ਤੇ ਬਾਕੀ ਅਸਾਮੀਆਂ ਨੂੰ ਭਰਨ ਲਈ 89 ਉਮੀਦਵਾਰਾਂ ਦੀ ਸਿਫਾਰਸ਼ ਕੀਤੀ ਹੈ ਜਿਨ੍ਹਾਂ ਵਿੱਚ 73 ਜਨਰਲ, 14 ਓਬੀਸੀ, 01 ਈਡਬਲਯੂਐੱਸ ਅਤੇ 01 ਐੱਸਸੀ ਉਮੀਦਵਾਰ ਸ਼ਾਮਲ ਹਨ। ਇਨ੍ਹਾਂ ਉਮੀਦਵਾਰਾਂ ਦੇ ਵੇਰਵੇ ਇਥੇ ਦਿੱਤੇ ਗਏ ਹਨ। ਇਸ ਲਈ ਸਿਫਾਰਸ਼ ਕੀਤੇ ਗਏ ਉਮੀਦਵਾਰਾਂ ਨੂੰ ਸਿੱਧਾ ਡੀਓਪੀ ਐਂਡ ਟੀ -DOP&T ਦੁਆਰਾ ਸੂਚਿਤ ਕੀਤਾ ਜਾਵੇਗਾ।

 ਹੇਠ ਲਿਖੇ ਰੋਲ ਨੰਬਰਾਂ 0404736, 0835241, 2100323 ਅਤੇ 6603686 ਵਾਲੇ 04 (ਚਾਰ) ਉਮੀਦਵਾਰਾਂ ਦੀ ਉਮੀਦਵਾਰੀ ਆਰਜ਼ੀ ਹੈ।

 ਇਕ ਉਮੀਦਵਾਰ ਦਾ ਨਤੀਜਾ ਰੋਕਿਆ ਗਿਆ ਹੈ।

 ਇਨ੍ਹਾਂ 89 ਉਮੀਦਵਾਰਾਂ ਦੀ ਸੂਚੀ ਯੂਪੀਐੱਸਸੀ ਦੀ ਵੈੱਬਸਾਈਟ ਯਾਨੀ ਕਿ  http//www.upsc.gov.in  ਉੱਤੇ ਵੀ ਉਪਲਬਧ ਹੈ।   
ਰੋਲ ਨੰਬਰ:- click here for full list
 
***
 ਐੱਸਐੱਨਸੀ

 



(Release ID: 1686120) Visitor Counter : 187