ਖੇਤੀਬਾੜੀ ਮੰਤਰਾਲਾ

ਸਰਕਾਰ ਅਤੇ ਕਿਸਾਨ ਯੂਨੀਅਨਾਂ ਦੇ ਦਰਮਿਆਨ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਸੱਤਵੇਂ ਦੌਰ ਦੀ ਬੈਠਕ ਹੋਈ


8 ਜਨਵਰੀ 2021 ਨੂੰ ਅਗਲੇ ਦੌਰ ਦੀ ਗੱਲਬਾਤ ਹੋਵੇਗੀ

ਕਿਸੇ ਸਮਾਧਾਨ ਤੱਕ ਪਹੁੰਚਣ ਦੇ ਲਈ ਦੋਹਾਂ ਧਿਰਾਂ ਨੂੰ ਕਦਮ ਵਧਾਉਣ ਦੀ ਜ਼ਰੂਰਤ ਹੈ: ਨਰੇਂਦਰ ਸਿੰਘ ਤੋਮਰ

Posted On: 04 JAN 2021 8:10PM by PIB Chandigarh

ਮਾਣਯੋਗ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ, ਕੇਂਦਰੀ ਰੇਲਵੇ, ਵਣਜ ਤੇ ਉਦਯੋਗ ਅਤੇ ਉਪਭੋਗਤਾ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਕੇਂਦਰੀ ਵਣਜ ਤੇ ਉਦਯੋਗ ਰਾਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਨੇ 4 ਜਨਵਰੀ, 2021 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ 41 ਕਿਸਾਨ ਯੂਨੀਅਨਾਂ ਦੇ ਪ੍ਰਤੀਨਿਧੀਆਂ ਨਾਲ 7ਵੇਂ ਦੌਰ ਦੀ ਗੱਲਬਾਤ ਕੀਤੀ ਮਾਣਯੋਗ ਮੰਤਰੀਆਂ ਨੇ ਕਿਸਾਨ ਅੰਦੋਲਨ ਦੇ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪ੍ਰਤੀ ਦੁਖ ਵਿਅਕਤ ਕੀਤਾ ਅੱਗੇ ਉਨ੍ਹਾਂ ਨੇ ਕਿਸਾਨ ਸੰਗਠਨਾਂ ਦੇ ਪ੍ਰਤੀਨਿਧੀਆਂ ਦਾ ਸੁਆਗਤ ਕੀਤਾ ਅਤੇ ਨਵੇਂ ਸਾਲ ਦੀਆਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਸਾਨ ਪ੍ਰਤੀਨਿਧੀਆਂ ਨੂੰ ਕਿਸਾਨ ਕਲਿਆਣ ਨਾਲ ਸਬੰਧਿਤ ਮੁੱਦਿਆਂ ’ਤੇ ਚਰਚਾ ਕਰਨ ਲਈ ਬੇਨਤੀ ਕੀਤੀ

 

 

 

ਖੇਤੀਬਾੜੀ ਮੰਤਰੀ ਨੇ ਕਿਹਾ ਕਿ 30 ਦਸੰਬਰ 2020 ਨੂੰ ਆਯੋਜਿਤ ਪਿਛਲੀ ਬੈਠਕ ਦੌਰਾਨ ਚਰਚਾ ਹੋਈ ਸੀ ਕਿ ਉਨ੍ਹਾਂ ਦੀਆਂ ਪਰੇਸ਼ਾਨੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਕਿਸਾਨਾਂ ਦੇ ਮੁੱਦਿਆਂ ’ਤੇ ਸਮਾਧਾਨ ਕਰਨ ਲਈ ਹਰ ਸੰਭਵ ਯਤਨ ਕਰਨ ਦੇ ਲਈ ਤਤਪਰ ਹੈ। ਨਾਲ ਹੀ ਸਰਕਾਰ ਕਿਸਾਨ ਪ੍ਰਤੀਨਿਧੀਆਂ ਦੇ ਨਾਲ ਖੁੱਲ੍ਹੇ ਮਨ ਨਾਲ ਚਰਚਾ ਕਰਕੇ ਸਮਾਧਾਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਦੋਹਾਂ ਧਿਰਾਂ ਨੂੰ ਸਮਾਧਾਨ ਲੱਭਣ ਲਈ ਕਦਮ ਅੱਗੇ ਵਧਾਉਣ ਦੀ ਜ਼ਰੂਰਤ ਹੈ। ਸਰਕਾਰ ਸਾਰੇ ਸਕਾਰਾਤਮਕ ਵਿਕਲਪਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਚਾਰ ਕਰਨ ਦੇ ਲਈ ਤਿਆਰ ਹੈ ਇਸ ’ਤੇ ਮਾਣਯੋਗ ਮੰਤਰੀ ਜੀ ਨੇ ਕਿਹਾ ਕਿ ਕਿਸਾਨਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਖੇਤੀਬਾੜੀ ਸੁਧਾਰ ਕਾਨੂੰਨਾਂ ਨਾਲ ਸਬੰਧਿਤ ਮੁੱਦਿਆਂ ’ਤੇ ਹੋਰ ਰਾਜਾਂ ਦੇ ਕਿਸਾਨ ਸੰਗਠਨਾਂ ਦੇ ਪ੍ਰਤੀਨਿਧੀਆਂ ਦੇ ਨਾਲ ਵੀ ਗੱਲ ਕੀਤੀ ਜਾਵੇਗੀ। ਖੇਤੀਬਾੜੀ ਮੰਤਰੀ ਨੇ ਇਹ ਵੀ ਕਿਹਾ ਕਿ ਅਸੀਂ ਇਨ੍ਹਾਂ ਤਿੰਨ ਕਾਨੂੰਨਾਂ ’ਤੇ ਬਿੰਦੂਵਾਰ ਗੱਲ ਕਰਾਂਗੇ ਅਤੇ ਜਿਨ੍ਹਾਂ-ਜਿਨ੍ਹਾਂ ਬਿੰਦੂਆਂ ’ਤੇ ਤੁਹਾਨੂੰ ਇਤਰਾਜ਼ ਹੋਵੇ, ਉਨ੍ਹਾਂ ਬਿੰਦੂਆਂ ’ਤੇ ਅਸੀਂ ਵਿਚਾਰ ਕਰਕੇ ਜ਼ਰੂਰਤ ਅਨੁਸਾਰ ਸੰਸ਼ੋਧਨ ਕਰਨ ਦੇ ਲਈ ਤਿਆਰ ਹਾਂ

 

ਅੱਜ ਦੀ ਬੈਠਕ ਵਿੱਚ ਸਰਕਾਰ ਅਤੇ ਕਿਸਾਨ ਨੇਤਾਵਾਂ ਵਿੱਚ ਆਪਸੀ ਸਹਿਮਤੀ ਨਾਲ ਇਹ ਤੈਅ ਕੀਤਾ ਗਿਆ ਕਿ ਅੱਗੇ ਵੀ ਚਰਚਾ ਜਾਰੀ ਰਹੇਗੀ ਅਗਲੀ ਬੈਠਕ 8 ਜਨਵਰੀ, 2021 ਨੂੰ ਹੋਵੇਗੀ।

 

*****

ਏਪੀਐੱਸ



(Release ID: 1686118) Visitor Counter : 221