ਸੂਚਨਾ ਤੇ ਪ੍ਰਸਾਰਣ ਮੰਤਰਾਲਾ

51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਨੇ ਉੱਘੇ ਫਿਲਮ ਨਿਰਮਾਤਾਵਾਂ ਦੀ ਸ਼ਮੂਲੀਅਤ ਵਾਲੀ ਅੰਤਰਰਾਸ਼ਟਰੀ ਜਿਊਰੀ ਦਾ ਐਲਾਨ ਕੀਤਾ

Posted On: 04 JAN 2021 5:06PM by PIB Chandigarh

ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ 51ਵੇਂ ਸੰਸਕਰਣ ਨੇ ਦੁਨੀਆ ਦੇ ਉੱਘੇ ਫਿਲਮ ਨਿਰਮਾਤਾਵਾਂ ਦੀ ਸ਼ਮੂਲੀਅਤ ਵਾਲੀ ਅੰਤਰਰਾਸ਼ਟਰੀ ਜਿਊਰੀ ਦਾ ਐਲਾਨ ਕਰ ਦਿੱਤਾ ਹੈ। ਜਿਊਰੀ ਵਿੱਚ ਚੇਅਰਮੈਨ ਦੇ ਰੂਪ ਵਿੱਚ ਪਾਬਲੋ ਸੇਸਰ (ਅਰਜਨਟੀਨਾ), ਪ੍ਰਸੰਨਾ ਵੀਥਾਨੇਜ (ਸ੍ਰੀਲੰਕਾ), ਅੱਬੂ ਬਕਰ ਸ਼ਾਕੀ (ਆਸਟ੍ਰੀਆ), ਪ੍ਰਿਯਦਰਸ਼ਨ (ਭਾਰਤ) ਅਤੇ ਕੁਮਾਰੀ ਰੁਬੈਯਤ ਹੁਸੈਨ (ਬੰਗਲਾਦੇਸ਼) ਸ਼ਾਮਲ ਹੋਣਗੇ।

 

ਜਿਊਰੀ ਦੇ ਉੱਘੇ ਮੈਂਬਰਾਂ ਦਾ ਸੰਖੇਪ ਵਿਵਰਣ:

 

ਪਾਬਲੋ ਸੇਸਰ ਅਰਜਨਟੀਨਾ ਦੇ ਫਿਲਮ ਨਿਰਮਾਤਾ ਹਨ। ਉਨ੍ਹਾਂ ਨੇ ਗੰਭੀਰਤਾ ਨਾਲ ਪ੍ਰਸੰਸਾ ਹਾਸਲ ਕਰਨ ਵਾਲੀਆਂ ਫਿਲਮਾਂ ‘ੲਕਿਵਨੌਕਸ’, ‘ਦ ਗਾਰਡਨ ਆਵ੍ ਰੋਸੇਸ’, ‘ਲਾਸ ਡਾਇਓਸੇਸ ਡਿ ਅਗਵਾ ਐਂਡ ਐਫਰੋਡਾਈਟ’, ‘ਦ ਗਾਰਡਨ ਆਵ੍ ਦ ਪਰਫਿਊਮਸ’ ਦਾ ਨਿਰਮਾਣ ਕਰਕੇ ਅਫ਼ਰੀਕੀ ਸਿਨਮਾ ਵਿੱਚ ਖਾਸਾ ਯੋਗਦਾਨ ਪਾਇਆ ਹੈ।

 

ਪ੍ਰਸੰਨਾ ਵੀਥਾਨੇਜ ਸ੍ਰੀਲੰਕਾ ਦੇ ਇੱਕ ਫਿਲਮ ਨਿਰਮਾਤਾ ਹਨ। ਉਨ੍ਹਾਂ ਨੂੰ ਸ੍ਰੀਲੰਕਾ ਦੇ ਸਿਨਮਾ ਜਗਤ ਦੀ ਤੀਜੀ ਪੀੜ੍ਹੀ ਦੇ ਅਗਰਦੂਤਾਂ ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ ਨੇ ‘ਫੁੱਲ ਮੂਨ ਡੇ’ (1977), ‘ਅਗਸਤ ਸਨ’ (2003), ‘ਫਲਾਵਰਸ ਆਵ੍ ਦ ਸਕਾਈ’ (2008) ਅਤੇ ‘ਵਿਦ ਯੂ’, ਵਿਦਆਊਟ ਯੂ’ (2012) ਸਮੇਤ ਅੱਠ ਫੀਚਰ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਕਈ ਉੱਘੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਹਾਸਲ ਕੀਤੇ ਹਨ ਅਤੇ ਉਹ ਸ੍ਰੀਲੰਕਾ ਵਿੱਚ ਕਾਰੋਬਾਰੀ ਰੂਪ ਨਾਲ ਸਫਲ ਵੀ ਰਹੇ ਹਨ। ਆਪਣੇ ਸ਼ੁਰੂਆਤੀ ਥੀਏਟਰ ਕਾਰਜ ਵਿੱਚ ਉਨ੍ਹਾਂ ਨੇ ਅੰਤਰਰਾਸ਼ਟਰੀ ਲੇਖਕਾਂ ਦੇ ਨਾਟਕਾਂ ਦਾ ਅਨੁਵਾਦ ਕੀਤਾ ਅਤੇ ਨਿਰਮਾਣ ਕੀਤਾ। ਫਿਲਮਾਂ ਲਈ ਵਿਸ਼ਵ ਸਾਹਿਤ ਨਾਲ ਜੁੜੇ ਕਾਰਜਾਂ ਨੂੰ ਅਪਣਾਇਆ। ਉਨ੍ਹਾਂ ਨੇ ਸ੍ਰੀਲੰਕਾ ਵਿੱਚ ਸੈਂਸਰਸ਼ਿਪ ਖ਼ਿਲਾਫ਼ ਸੰਘਰਸ਼ ਕੀਤਾ ਅਤੇ ਸਿਨਮਾ ਦੇ ਅਧਿਆਪਕ ਦੇ ਰੂਪ ਵਿੱਚ ਕੰਮ ਕੀਤਾ। ਉਨ੍ਹਾਂ ਨੇ ਨੌਜਵਾਨ ਫਿਲਮ ਨਿਰਮਾਤਾਵਾਂ ਅਤੇ ਉਤਸ਼ਾਹੀ ਲੋਕਾਂ ਲਈ ਉਪ ਮਹਾਦੀਪ ਵਿੱਚ ਕਈ ਮਾਸਟਰ ਕਲਾਸਾਂ ਚਲਾਈਆਂ।

 

ਅਬੂ ਬਕਰ ਸ਼ਾਕੀ ਜਾਂ ‘ਏ ਬੀ’ ਸ਼ਾਕੀ ਮਿਸਰ-ਆਸਟ੍ਰੀਆਈ ਲੇਖਕ ਅਤੇ ਨਿਰਦੇਸ਼ਕ ਹਨ। ਉਨ੍ਹਾਂ ਦੀ ਪਹਿਲੀ ਫੀਚਰ ਫਿਲਮ ‘ਯੋਮੇਦੀਨ’ ਨੂੰ 2018 ਦੇ ਕਾਨਸ ਫਿਲਮ ਫੈਸਟੀਵਲ ਵਿੱਚ ਸ਼ਾਮਲ ਹੋਣ ਲਈ ਚੁਣਿਆ ਗਿਆ ਸੀ ਅਤੇ ਇਸ ਨੂੰ ਮੁੱਖ ਮੁਕਾਬਲਾ ਭਾਗ ਵਿੱਚ ਦਿਖਾਇਆ ਜਾਵੇਗਾ ਅਤੇ ਉਹ ਪਾਲਮੇ ਡਿਓਰ ਨਾਲ ਮੁਕਾਬਲਾ ਕਰੇਗੀ।

 

ਰੁਬੈਯਤ ਹੁਸੈਨ ਬੰਗਲਾਦੇਸ਼ ਦੀ ਫਿਲਮ ਨਿਰਦੇਸ਼ਕ, ਲੇਖਕ ਅਤੇ ਨਿਰਮਾਤਾ ਹੈ। ਉਹ ‘ਮਿਹਰਜਾਨ’, ‘ਅੰਡਰ ਕੰਸਟ੍ਰਕਸ਼ਨ’ ਅਤੇ ‘ਮੇਡ ਇਨ ਬੰਗਲਾਦੇਸ਼’ ਜਿਹੀਆਂ ਫਿਲਮਾਂ ਲਈ ਪ੍ਰਸਿੱਧ ਹੈ।

 

ਪ੍ਰਿਯਦਰਸ਼ਨ ਇੱਕ ਭਾਰਤੀ ਫਿਲਮ ਨਿਰਦੇਸ਼ਕ, ਪਟਕਥਾ ਲੇਖਕ ਅਤੇ ਨਿਰਮਾਤਾ ਹੈ। ਤਿੰਨ ਦਹਾਕੇ ਲੰਬੇ ਕਰੀਅਰ ਵਿੱਚ ਉਨ੍ਹਾਂ ਨੇ ਵਿਸ਼ੇਸ਼ ਰੂਪ ਨਾਲ ਮਲਿਆਲਮ ਅਤੇ ਹਿੰਦੀ ਸਮੇਤ ਵਿਭਿੰਨ ਭਾਰਤੀ ਭਾਸ਼ਾਵਾਂ ਦੀਆਂ 95 ਤੋਂ ਜ਼ਿਆਦਾ ਫਿਲਮਾਂ ਨੂੰ ਨਿਰਦੇਸ਼ਤ ਕੀਤਾ ਹੈ, ਨਾਲ ਹੀ ਤਮਿਲ ਵਿੱਚ ਛੇ ਅਤੇ ਤੇਲੁਗੂ ਵਿੱਚ ਦੋ ਫਿਲਮਾਂ ਕੀਤੀਆਂ ਹਨ।

 

*****

 

ਸੌਰਭ ਸਿੰਘ (Release ID: 1686100) Visitor Counter : 57