ਰੇਲ ਮੰਤਰਾਲਾ
ਪੂਰਬੀ ਸਮਰਪਿਤ ਫ੍ਰਾਈਟ ਕੋਰੀਡੋਰ ਦੇ ਨਵਾਂ ਖੁਰਜਾ- ਨਵਾਂ ਭਾਉਪੁਰ ਸੈਕਸ਼ਨ ਦਾ ਉਦਘਾਟਨ ਕੀਤਾ ਗਿਆ, ਜਿਸ ਦੌਰਾਨ ਭਾੜਾ ਟ੍ਰੇਨਾਂ ਨੇ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ ਵੱਧ ਦੀ“ਗੇਮ ਚੇਂਜਿੰਗ” ਪ੍ਰਾਪਤੀ ਕੀਤੀ|
ਤੇਜ਼ ਰਫ਼ਤਾਰ ਨਾਲ ਵਸਤਾਂ ਦੀ ਤੇਜ਼ੀ ਨਾਲ ਡਿਲੀਵਰੀ ਹੋਵੇਗੀ ਅਤੇ ਤੇਜ਼ੀ ਨਾਲ ਢੋਆ ਢੁਆਈਮਾਲ ਭਾੜੇ ਨੂੰ ਘਟਾਏਗੀ
ਇਸ ਨਵੇਂ ਸੈਕਸ਼ਨ ’ਤੇ 03 ਜਨਵਰੀ, 2021 ਤੱਕ 53 ਮਾਲ ਗੱਡੀਆਂ ਚੱਲੀਆਂ ਹਨ
Posted On:
04 JAN 2021 4:42PM by PIB Chandigarh
ਇੱਕ ਵੱਡੀ ਪ੍ਰਾਪਤੀ ਵਜੋਂ, ਪੂਰਬੀ ਸਮਰਪਿਤ ਫ੍ਰਾਈਟ ਕੋਰੀਡੋਰ ਦੇ ਨਵਾਂ ਖੁਰਜਾ - ਨਵਾਂ ਭਾਉਪੁਰ ਸੈਕਸ਼ਨ ਵਿੱਚ ਭਾੜਾ ਟ੍ਰੇਨਾਂ ਨੇ90 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫ਼ਤਾਰ ਪ੍ਰਾਪਤ ਕਰਨਾ ਸ਼ੁਰੂ ਕਰ ਦਿੱਤਾ ਹੈ|ਤੇਜ਼ ਰਫ਼ਤਾਰ ਨਾਲ ਵਸਤਾਂ ਦੀ ਤੇਜ਼ੀ ਨਾਲ ਡਿਲੀਵਰੀ ਹੋਵੇਗੀ ਅਤੇ ਤੇਜ਼ੀ ਨਾਲ ਢੋਆ ਢੁਆਈ ਮਾਲ ਭਾੜੇ ਨੂੰ ਘਟਾਏਗੀ|
ਮਾਣਯੋਗ ਪ੍ਰਧਾਨਮੰਤਰੀ ਸ਼੍ਰੀਮਾਨ ਨਰੇਂਦਰ ਮੋਦੀਨੇ 29.12.2020 ਨੂੰ ਪੂਰਬੀ ਸਮਰਪਿਤ ਫ੍ਰਾਈਟ ਕੋਰੀਡੋਰ ਦੇ 351 ਕਿਲੋਮੀਟਰ ਨਵਾਂ ਖੁਰਜਾ - ਨਵਾਂ ਭਾਉਪੁਰ ਸੈਕਸ਼ਨ ਦਾ ਉਦਘਾਟਨ ਕੀਤਾ ਸੀ| ਉਦੇਸ਼ਾਂ ਦੀ ਪੂਰਤੀ ਕਰਦਿਆਂ, ਉਦਘਾਟਨ ਕੀਤੇ ਇਸ ਨਵੇਂ ਸੈਕਸ਼ਨਰਾਹੀਂ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਪ੍ਰਮੁੱਖ ਭਾੜੇ ਦੀਆਂ ਵਸਤਾਂ ਦੀ ਸਹਿਜ ਢੋਆ ਢੁਆਈ ਹੋ ਰਹੀ ਹੈ| ਇਸ ਨਵੇਂ ਸੈਕਸ਼ਨ ’ਤੇ 03 ਜਨਵਰੀ, 2021 ਤੱਕ 53 ਮਾਲ ਗੱਡੀਆਂ ਚੱਲੀਆਂ ਹਨ।
03.01.21 ਤੱਕ, ਕੁੱਲ ਟ੍ਰੇਨਾਂ ਚੱਲੀਆਂ = 53
- ਨਵਾਂ ਖੁਰਜਾ - ਨਵਾਂ ਭਾਉਪੁਰ (ਹੇਠਾਂ ਦਿਸ਼ਾ) ਦੇ ਵਿਚਕਾਰ = 32
ਬਿਹਤਰੀਨ ਰਫ਼ਤਾਰ ਪ੍ਰਾਪਤ ਕੀਤੀ = 93.70 ਕਿਲੋਮੀਟਰ ਪ੍ਰਤੀ ਘੰਟਾ
- ਨਵਾਂ ਭਾਉਪੁਰ - ਨਵਾਂ ਖੁਰਜਾ (ਉੱਪਰ ਦਿਸ਼ਾ) ਦੇ ਵਿਚਕਾਰ = 21
ਬਿਹਤਰੀਨ ਰਫ਼ਤਾਰਪ੍ਰਾਪਤ ਕੀਤੀ = 85.98 ਕਿਲੋਮੀਟਰ ਪ੍ਰਤੀ ਘੰਟਾ
ਇਸ ਨਵੇਂ ਸੈਕਸ਼ਨ ਦੇ ਚਾਲੂ ਹੋਣ ਤੋਂ ਬਾਅਦ ਐੱਨਸੀਆਰ, ਪੰਜਾਬ ਅਤੇ ਹਰਿਆਣਾ ਖੇਤਰ ਵੱਲ ਕੋਲਾ, ਜੂਟ, ਪੈਟਰੋਲੀਅਮ, ਕੰਨਟੇਨਰ, ਲੋਹਾ ਅਤੇ ਸਟੀਲ ਅਤੇ ਹੋਰ ਖਣਿਜ ਆਦਿ ਆਉਣ ਵਾਲੀਆਂ ਮੁੱਢਲੀਆਂ ਵਸਤੂਆਂ ਹਨ| ਜਦੋਂਕਿ ਪੰਜਾਬ ਅਤੇ ਹਰਿਆਣਾ ਖੇਤਰ ਤੋਂ ਜਾਣ ਵਾਲੀਆਂ ਵਸਤਾਂ ਵਿੱਚ ਚੌਲ, ਕਣਕ ਅਤੇ ਹੋਰ ਅਨਾਜ ਜਾਣ ਸ਼ਾਮਲ ਹਨ, ਇਸਤੋਂ ਇਲਾਵਾ ਖਾਦ, ਸਟੀਲ, ਕੋਲਾ ਭਰਨ ਵਾਲੇ ਖਾਲੀ ਡੱਬਿਆਂ ਆਦਿ ਦੀ ਆਵਾਜਾਈ ਪੂਰਬੀ ਭਾਰਤ ਵੱਲ ਹੋਵੇਗੀ|
ਇਹ ਵਰਣਨਯੋਗ ਹੈ ਕਿ ਉਦਘਾਟਨੀ ਦੌੜ ਵਿੱਚ, ਦੋ ਮਾਲ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ, ਜਿਸ ਵਿੱਚ 1.5 ਕਿਲੋਮੀਟਰ ਲੰਬੀ ਅਤੇ ਪੰਜਾਬ ਦੇ ਲੁਧਿਆਣਾ ਦੇ ਮੁੱਲਾਂਪੁਰ ਅਤੇ ਫ਼ਰੀਦਕੋਟ ਤੋਂ ਅਨਾਜ ਨਾਲ ਭਰੀ 9400ਕੁੱਲ ਟਨ ਭਾਰ ਵਾਲੀ ਟ੍ਰੇਨ ਨੂੰ ਨਵਾਂ ਖੁਰਜਾ ਅਤੇ ਨਵਾਂ ਭਾਉਪੁਰ ਦੇ ਵਿਚਕਾਰਰਵਾਨਾ ਕੀਤਾ ਗਿਆ ਅਤੇ 1.5 ਕਿਲੋਮੀਟਰ ਲੰਬੀ ਅਤੇ ਝਾਰਖੰਡ ਦੇ ਰਾਂਚੀ ਦੇ ਚਰੂਰੀ ਸਾਈਡਿੰਗ ਰੇਅਤੇ ਮੱਧ ਪ੍ਰਦੇਸ਼ ਦੇ ਸਿੰਗਰੌਲੀ ਦੇ ਦੁਧੀਚੁਆ ਵਾਰਫ਼ ਸਾਈਡਿੰਗਤੋਂ ਪਾਵਰ ਹਾਊਸ ਦੇ ਕੋਲੇ ਨਾਲ ਭਰੀ10420ਕੁੱਲ ਟਨ ਭਾਰ ਵਾਲੀ ਟ੍ਰੇਨ ਨੂੰਡੀਐੱਫ਼ਸੀ ਨੈੱਟਵਰਕ ਦੇ ਨਵਾਂ ਭਾਉਪੁਰ ਅਤੇ ਨਵਾਂ ਖੁਰਜਾ ਦੇ ਵਿਚਕਾਰ ਰਵਾਨਾ ਕੀਤਾ ਗਿਆ|ਢੁਆਈ ਤੋਂ ਬਾਅਦ ਵਾਪਸੀ ਦੀ ਯਾਤਰਾ ’ਤੇ, ਉਪਰੋਕਤ ਰੇਕ ਨੇ ਡੀਐੱਫ਼ਸੀ ’ਤੇ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਪ੍ਰਾਪਤ ਕੀਤੀ|
ਪਹਿਲੇ ਪੜਾਅ ਵਿੱਚ, ਡੀਐੱਫ਼ਸੀਸੀਆਈਐੱਲ ਪੱਛਮੀ ਡੀਐੱਫ਼ਸੀ (1504 ਰੂਟ ਕਿਲੋਮੀਟਰ) ਅਤੇ ਪੂਰਬੀ ਡੀਐੱਫ਼ਸੀ (1856 ਰੂਟ ਕਿਲੋਮੀਟਰ) ਦਾ ਨਿਰਮਾਣ ਕਰ ਰਹੀ ਹੈ ਜਿਸ ਵਿੱਚ ਸੋਨਨਗਰ –ਦਾਨਕੁਨੀ ਸੈਕਸ਼ਨ ਦੇ ਪੀਪੀਪੀ ਸੈਕਸ਼ਨ ਸ਼ਾਮਲ ਹਨ। ਲੁਧਿਆਣਾ (ਪੰਜਾਬ) ਦੇ ਨੇੜੇ ਸਾਹਨੇਵਾਲ ਤੋਂ ਸ਼ੁਰੂ ਹੋਣ ਵਾਲਾ ਈਡੀਐੱਫ਼ਸੀ, ਪੰਜਾਬ,ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਦੇ ਰਾਜਾਂ ਵਿੱਚੋਂ ਲੰਘਦਾ ਹੋਇਆ ਪੱਛਮੀ ਬੰਗਾਲ ਦੇ ਦਾਨਕੁਨੀ ਵਿਖੇ ਸਮਾਪਤ ਹੋਵੇਗਾ।ਉੱਤਰੀ ਪ੍ਰਦੇਸ਼ ਦੇ ਦਾਦਰੀ ਨੂੰ ਮੁੰਬਈ ਦੀ ਜਵਾਹਰ ਲਾਲ ਨਹਿਰੂ ਬੰਦਰਗਾਹ (ਜੇਐੱਨਪੀਟੀ) ਨਾਲ ਜੋੜਨ ਵਾਲਾ ਪੱਛਮੀ ਕੋਰੀਡੋਰ ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ, ਗੁਜਰਾਤ ਅਤੇ ਮਹਾਰਾਸ਼ਟਰ ਦੇ ਰਾਜਾਂ ਵਿੱਚੋਂ ਲੰਘੇਗਾ। ਡਬਲਯੂਡੀਐੱਫ਼ਸੀ ਅਤੇ ਈਡੀਐੱਫ਼ਸੀ (ਸੋਨਨਗਰ - ਦਾਨਕੁਨੀ ਪੀਪੀਪੀ ਸੈਕਸ਼ਨ ਨੂੰ ਛੱਡ ਕੇ) ਭਾਵ 2800 ਰੂਟ ਕਿਲੋਮੀਟਰ ਜੂਨ 2022ਤੱਕ ਮੁਕੰਮਲ ਹੋ ਜਾਣਗੇ|
***
ਡੀਜੇਐੱਨ/ ਐੱਮਕੇਵੀ
(Release ID: 1686094)
Visitor Counter : 193