ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਿਗਿਆਨਕ ਸਮੁਦਾਇ ਨੂੰ ਵਿਗਿਆਨ, ਟੈਕਨੋਲੋਜੀ ਅਤੇ ਉਦਯੋਗ ਵਿੰਚ ਵੈਲਿਊ ਕ੍ਰਿਏਸ਼ਨ ਸਾਈਕਲ ਨੂੰ ਮਜ਼ਬੂਤ ਬਣਾਉਣ ਦਾ ਸੱਦਾ ਦਿੱਤਾ
ਦ੍ਰਵਯ ਸਿਰਜਣ ਲਈ ਵਿਗਿਆਨ ਦਾ ਵੈਲਿਊ ਕ੍ਰਿਏਸ਼ਨ ਸਾਈਕਲ ਆਤਮਨਿਰਭਰ ਭਾਰਤ ਲਈ ਬਹੁਤ ਮਹੱਤਵਪੂਰਨ ਹੈ
Posted On:
04 JAN 2021 2:07PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦ੍ਰਵਯ ਸਿਰਜਣ ਲਈ ਵਿਗਿਆਨ ਦੇ ਵੈਲਿਊ ਕ੍ਰਿਏਸ਼ਨ ਸਾਈਕਲ ਨੂੰ ਪ੍ਰੋਤਸਾਹਨ ਦੇਣ ਲਈ ਅੱਜ ਵਿਗਿਆਨਕ ਸਮੁਦਾਇ ਨੂੰ ਉਤਸ਼ਾਹਿਤ ਕੀਤਾ। ਪ੍ਰਧਾਨ ਮੰਤਰੀ ਨੈਸ਼ਨਲ ਮੈਟਰੋਲੋਜੀ ਕਨਕਲੇਵ 2021 ਦੇ ਮੌਕੇ ’ਤੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਅੱਜ ਵੀਡਿਓ ਕਾਨਫਰੰਸਿੰਗ ਜ਼ਰੀਏ ਨੈਸ਼ਨਲ ਐਟੌਮਿਕ ਟਾਈਮਸਕੇਲ ਅਤੇ ਭਾਰਤੀਯ ਨਿਰਦੇਸ਼ਕ ਦ੍ਰਵਯ ਪ੍ਰਣਾਲੀ ਰਾਸ਼ਟਰ ਨੂੰ ਸਮਰਪਿਤ ਕੀਤੀ ਅਤੇ ਰਾਸ਼ਟਰੀ ਵਾਤਾਵਰਣ ਮਿਆਰ ਪ੍ਰਯੋਗਸ਼ਾਲ ਦਾ ਨੀਂਹ ਪੱਥਰ ਵੀ ਰੱਖਿਆ।
ਪ੍ਰਧਾਨ ਮੰਤਰੀ ਨੇ ਕਹਾ ਕਿ ਇਤਿਹਾਸਿਕ ਰੂਪ ਨਾਲ ਕਿਸੇ ਵੀ ਦੇਸ਼ ਨੇ ਵਿਗਿਆਨ ਨੂੰ ਪ੍ਰੋਤਸਾਹਨ ਦੇਣ ਦੇ ਆਪਣੇ ਯਤਨ ਵਿੱਚ ਪ੍ਰਤੱਖ ਸਹਿ ਸਬੰਧਾਂ ਵਿੱਚ ਹੀ ਪ੍ਰਗਤੀ ਕੀਤੀ ਹੈ। ਉਨ੍ਹਾਂ ਨੇ ਇਸ ਨੂੰ ਵਿਗਿਆਨ, ਟੈਕਨੋਲੋਜੀ ਅਤੇ ਉਦਯੋਗ ਦੇ ‘ਵੈਲਿਊ ਕ੍ਰਿਏਸ਼ਨ ਸਾਈਕਲ’ ਦਾ ਨਾਮ ਦਿੱਤਾ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਇੱਕ ਵਿਗਿਆਨਕ ਕਾਢ ਟੈਕਨੋਲੋਜੀ ਦਾ ਨਿਰਮਾਣ ਕਰਦੀ ਹੈ ਅਤੇ ਟੈਕਨੋਲੋਜੀ ਨਾਲ ਉਦਯੋਗਿਕ ਵਿਕਾਸ ਨੂੰ ਪ੍ਰੋਤਸਾਹਨ ਮਿਲਦਾ ਹੈ। ਇਸ ਦੇ ਬਦਲੇ ਵਿੱਚ ਉਦਯੋਗ ਨਵੀਆਂ ਖੋਜਾਂ ਲਈ ਵਿਗਿਆਨ ਵਿੱਚ ਹੋਰ ਨਿਵੇਸ਼ ਕਰਦਾ ਹੈ। ਇਹ ਚੱਕਰ ਸਾਨੂੰ ਨਵੀਆਂ ਸੰਭਾਵਨਾਵਾਂ ਦੀ ਦਿਸ਼ਾ ਵੱਲ ਲੈ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੀਐੱਸਆਈਆਰ-ਐੱਨਪੀਐੱਲ ਨੇ ਇਸ ਮੁੱਲ ਚੱਕਰ ਨੂੰ ਅੱਗੇ ਵਧਾਉਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਹੈ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਦ੍ਰਵਯ ਸਿਰਜਣ ਲਈ ਵਿਗਿਆਨ ਦਾ ਵੈਲਿਊ ਕ੍ਰਿਏਸ਼ਨ ਸਾਈਕਲ ਅੱਜ ਦੀ ਦੁਨੀਆ ਵਿੱਚ ਜ਼ਿਆਦਾ ਮਹੱਤਵਪੂਰਨ ਹੋ ਗਿਆ ਹੈ, ਜਦੋਂ ਦੇਸ਼ ਆਤਮਨਿਰਭਰ ਭਾਰਤ ਦੇ ਟੀਚੇ ਨਾਲ ਅੱਗੇ ਵਧ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਸੀਐੱਸਆਈਆਰ-ਐੱਨਪੀਐੱਲ ਨੈਸ਼ਨਲ ਐਟੌਮਿਕ ਟਾਈਮਸਕੇਲ ਬਾਰੇ ਪ੍ਰਸੰਨਤਾ ਪ੍ਰਗਟਾਉਂਦੇ ਉਸ ਨੂੰ ਅੱਜ ਮਨੁੱਖਤਾ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਸਮੇਂ ਨੂੰ ਨੈਨੋ ਸੈਕਿੰਡ ਦੇ ਦਾਇਰੇ ਵਿੱਚ ਮਾਪਣ ਲਈ ਆਤਮਨਿਰਭਰ ਹੋ ਗਿਆ ਹੈ। 2.8 ਨੈਨੋ ਸੈਕਿੰਡ ਦੇ ਸਟੀਕ ਪੱਧਰ ਨੂੰ ਪ੍ਰਾਪਤ ਕਰਨਾ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਸਮਰੱਥਾ ਹੈ। ਹੁਣ ਭਾਰਤੀ ਮਿਆਰੀ ਸਮਾਂ 3 ਨੈਨੋ ਸੈਕਿੰਡ ਤੋਂ ਵੀ ਘੱਟ ਸਟੀਕ ਦੇ ਪੱਧਰ ਨਾਲ ਅੰਤਰਰਾਸ਼ਟਰੀ ਮਿਆਰੀ ਸਮੇਂ ਅਨੁਸਾਰ ਹੋ ਗਿਆ ਹੈ। ਇਸ ਨਾਲ ਇਸਰੋ ਜਿਹੇ ਸੰਗਠਨਾਂ ਨੂੰ ਬਹੁਤ ਮਦਦ ਮਿਲੇਗੀ ਜੋ ਅਤਿਆਧੁਨਿਕ ਟੈਕਨੋਲੋਜੀ ਨਾਲ ਕੰਮ ਕਰ ਰਿਹਾ ਹੈ। ਬੈਂਕਿੰਗ, ਰੇਲਵੇ, ਰੱਖਿਆ, ਸਿਹਤ, ਦੂਰਸੰਚਾਰ, ਮੌਸਮ ਭਵਿੱਖਬਾਣੀ, ਆਫ਼ਤ ਪ੍ਰਬੰਧਨ ਅਤੇ ਇਸੀ ਪ੍ਰਕਾਰ ਦੇ ਅਨੇਕ ਖੇਤਰਾਂ ਨਾਲ ਸਬੰਧਿਤ ਆਧੁਨਿਕ ਟੈਕਨੋਲੋਜੀ ਨੂੰ ਇਸ ਉਪਲੱਬਧੀ ਤੋਂ ਬਹੁਤ ਫਾਇਦਾ ਹੋਵੇਗਾ।
ਪ੍ਰਧਾਨ ਮੰਤਰੀ ਨੇ ਉਦਯੋਗ 4.0 ਵਿੱਚ ਭਾਰਤ ਦੀ ਭੂਮਿਕਾ ਨੂੰ ਮਜ਼ਬੂਤ ਬਣਾਉਣ ਵਿੱਚ ਟਾਈਮ ਸਕੇਲ ਦੀ ਭੂਮਿਕਾ ਬਾਰੇ ਵੀ ਧਿਆਨ ਕੇਂਦ੍ਰਿਤ ਕੀਤਾ। ਭਾਰਤ ਵਾਤਾਵਰਣ ਦੇ ਖੇਤਰ ਵਿੱਚ ਮੋਹਰੀ ਸਥਿਤੀ ਵੱਲ ਵਧ ਰਿਹਾ ਹੈ। ਅਜੇ ਵੀ ਹਵਾ ਦੀ ਗੁਣਵੱਤਾ ਅਤੇ ਨਿਕਾਸੀ ਨੂੰ ਮਾਪਣ ਲਈ ਜ਼ਰੂਰੀ ਟੈਕਨੋਲੋਜੀ ਅਤੇ ਉਪਕਰਨਾਂ ਬਾਰੇ ਭਾਰਤ ਦੂਜਿਆਂ ’ਤੇ ਨਿਰਭਰ ਹੈ। ਇਸ ਉਪਲੱਬਧੀ ਨਾਲ ਇਸ ਖੇਤਰ ਵਿੱਚ ਆਤਮਨਿਰਭਰਤਾ ਅਤੇ ਪ੍ਰਦੂਸ਼ਣ ਕੰਟਰੋਲ ਲਈ ਜ਼ਿਆਦਾ ਪ੍ਰਭਾਵੀ ਅਤੇ ਸਸਤੇ ਉਪਕਰਨਾਂ ਦੇ ਨਿਰਮਾਣ ਨੂੰ ਵੀ ਪ੍ਰੋਤਸਾਹਨ ਮਿਲੇਗਾ। ਇਸ ਨਾਲ ਵਾਯੂ ਗੁਣਵੱਤਾ ਅਤੇ ਨਿਕਾਸੀ ਟੈਕਨੋਲੋਜੀ ਨਾਲ ਸਬੰਧਿਤ ਟੈਕਨੋਲੋਜੀਆਂ ਲਈ ਆਲਮੀ ਬਜ਼ਾਰ ਵਿੱਚ ਭਾਰਤ ਦੀ ਹਿੱਸੇਦਾਰੀ ਵੀ ਵਧੇਗੀ। ਅਸੀਂ ਇਹ ਉਪਲੱਬਧੀ ਆਪਣੇ ਵਿਗਿਆਨਕਾਂ ਦੇ ਨਿਰੰਤਰ ਯਤਨਾਂ ਤੋਂ ਹਾਸਲ ਕੀਤੀ ਹੈ।
***
ਡੀਐੱਸ
(Release ID: 1686065)
Visitor Counter : 212
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam