ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਵੱਲੋਂ ਬਠਿੰਡਾ, ਪੰਜਾਬ ਵਿੱਚ 1343 ਸੀਨੀਅਰ ਸਿਟੀਜ਼ਨਜ਼ ਅਤੇ 564 ਦਿਵਯਾਂਗਜਨ ਨੂੰ ਏਡਜ਼ ਅਤੇ ਸਹਾਇਕ ਉਪਕਰਣ ਪ੍ਰਦਾਨ ਕਰਨ ਲਈ ਡਿਸਟ੍ਰੀਬਿਊਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ

Posted On: 03 JAN 2021 12:26PM by PIB Chandigarh

 ਸ਼੍ਰੀ ਕ੍ਰਿਸ਼ਨ ਪਾਲ ਗੁਰਜਰ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਰਾਜ ਮੰਤਰੀ ਨੇ 2 ਜਨਵਰੀ, 2020 ਨੂੰ ਪੰਜਾਬ ਦੇ ਬਠਿੰਡਾ ਵਿਖੇ ਭਾਰਤ ਸਰਕਾਰ ਦੀ ਏਡੀਆਈਪੀ ਸਕੀਮ ਅਧੀਨ ਰਾਸ਼ਟਰੀ ਵਾਯੋਸ਼੍ਰੀ ਯੋਜਨਾ (ਆਰਵੀਵਾਈ) ਅਤੇ ਦਿਵਯਾਂਗਜਨ ਤਹਿਤ ਪਹਿਚਾਣੇ ਗਏ ਸੀਨੀਅਰ ਨਾਗਰਿਕਾਂ ਵਿੱਚ ਬਲਾਕ ਪੱਧਰ ‘ਤੇ ਏਡਜ਼ ਅਤੇ ਸਹਾਇਕ ਉਪਕਰਣਾਂ ਦੇ ਮੁਫਤ ਵਿਤਰਣ ਲਈ ਇੱਕ ਡਿਸਟ੍ਰੀਬਿਊਸ਼ਨ ਕੈਂਪ ਦਾ ਵੀਡੀਓ ਕਾਨਫਰੰਸ ਦੇ ਜ਼ਰੀਏ ਈ-ਉਦਘਾਟਨ ਕੀਤਾ। 

 

 ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਗੁੱਜਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਦਿਵਯਾਂਗਜਨ ਦੀ ਭਲਾਈ ਲਈ ਬਜਟ ਵਿੱਚ ਨਿਰੰਤਰ ਵਾਧਾ ਕੀਤਾ ਗਿਆ ਹੈ ਅਤੇ ਇਸ ਦੀ ਵਰਤੋਂ ਵੀ ਕੀਤੀ ਗਈ ਹੈ।  ਦਿਵਯਾਂਗਜਨ ਦਰਮਿਆਨ ਸਹਾਇਕ ਉਪਕਰਣਾਂ ਨੂੰ ਵੰਡਣ ਦਾ ਮੁੱਖ ਉਦੇਸ਼ ਉਨ੍ਹਾਂ ਨੂੰ ਸਸ਼ਕਤ ਕਰਨਾ ਅਤੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਲਿਆਉਣਾ ਹੈ। ਦਿਵਯਾਂਗਜਨ ਮਨੁੱਖੀ ਸਰੋਤ ਦਾ ਇੱਕ ਅਨਿੱਖੜਵਾਂ ਅੰਗ ਹਨ। ਅਜਿਹੇ ਵਿਤਰਣ ਕੈਂਪ ਲਗਾਉਣ ਦੀ ਲੋੜ ਬਾਰੇ ਬੋਲਦਿਆਂ ਮੰਤਰੀ ਨੇ ਕਿਹਾ ਕਿ ਅਜਿਹੇ ਕੈਂਪ ਲਗਾਉਣ ਨਾਲ ਦਿਵਯਾਂਗਜਨ ਲਈ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਕਲਯਾਣ ਸਕੀਮਾਂ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਮਦਦ ਮਿਲਦੀ ਹੈ।  ਇਸ ਤੋਂ ਇਲਾਵਾ, ਸ਼੍ਰੀ ਗੁਰਜਰ ਨੇ ਕਿਹਾ ਕਿ ਵਿਕਲਾਂਗ ਵਿਅਕਤੀਆਂ ਦੇ ਅਧਿਕਾਰ 2016, ਲਾਗੂ ਹੋਣ ਤੋਂ ਬਾਅਦ, ਅਪੰਗਤਾ ਦੀਆਂ ਸ਼੍ਰੇਣੀਆਂ 7 ਤੋਂ 21 ਹੋ ਗਈਆਂ ਹਨ ਅਤੇ ਸਰਕਾਰੀ ਨੌਕਰੀਆਂ ਵਿੱਚ ਦਿਵਯਾਂਗਜਨ ਲਈ ਰਾਖਵਾਂਕਰਨ 3% ਤੋਂ ਵਧਾ ਕੇ 4% ਕੀਤਾ ਗਿਆ ਹੈ ਅਤੇ ਉੱਚ ਸਿੱਖਿਆ ਵਿੱਚ ਵੀ ਰਾਖਵਾਂਕਰਨ ਹੁਣ 5% ਤੱਕ ਵਧਾ ਦਿੱਤਾ ਗਿਆ ਹੈ। 

 ਉਨ੍ਹਾਂ ਅੱਗੇ ਦੱਸਿਆ ਕਿ, ਬੋਲ਼ੇ ਅਤੇ ਬੋਲ ਨਹੀਂ ਸਕਦੇ ਬੱਚਿਆਂ ਲਈ ਕੋਚਲੀਅਰ ਯੰਤਰ ਲਗਾਉਣ ਦੀ ਯੋਜਨਾ ਮੰਤਰਾਲੇ ਦੁਆਰਾ ਅਜਿਹੇ ਹਰੇਕ ਬੱਚੇ ਲਈ 6 ਲੱਖ ਰੁਪਏ ਦੀ ਵਿਵਸਥਾ ਨਾਲ ਲਾਗੂ ਕੀਤੀ ਗਈ ਹੈ।

 

 ਸੁਸ਼੍ਰੀ ਉਪਮਾ ਸ਼੍ਰੀਵਾਸਤਵ, ਅਡੀਸ਼ਨਲ ਸਕੱਤਰ, ਸਮਾਜਿਕ ਨਿਆਂ ਅਤੇ ਮਸ਼ਕਤੀਕਰਨ ਮੰਤਰਾਲੇ, ਨੇ ਇਸ ਸਮਾਗਮ ਵਿੱਚ ਵਰਚੁਅਲੀ ਸ਼ਿਰਕਤ ਕੀਤੀ ਅਤੇ ਬਠਿੰਡਾ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀ ਸਰੀਰਕ ਤੌਰ 'ਤੇ ਇਸ ਸਮਾਗਮ ਵਿੱਚ ਮੌਜੂਦ ਸਨ। ਲੈਫਟੀਨੈਂਟ ਕਰਨਲ ਪੀ ਕੇ ਦੁਬੇ, ਜੀਐੱਮ, ਨੇ ਏਲੀਮਕੋ ਦੀ ਪ੍ਰਤੀਨਿਧਤਾ ਕੀਤੀ ਅਤੇ ਕਾਨਪੁਰ ਵਿੱਚ ਅਲੀਮਕੋ ਦੇ ਮੁੱਖ ਦਫਤਰ ਤੋਂ ਸਮਾਗਮ ਵਿੱਚ ਵਰਚੁਅਲੀ ਸ਼ਾਮਲ ਹੋਏ।

 

 ਬਠਿੰਡਾ ਜ਼ਿਲ੍ਹੇ ਦੇ ਕੁੱਲ 1907 ਲਾਭਾਰਥੀਆਂ ਨੂੰ ਵਿਭਿੰਨ ਸ਼੍ਰੇਣੀਆਂ ਦੇ 4590 ਸਹਾਇਕ ਉਪਕਰਣ ਪ੍ਰਦਾਨ ਕੀਤੇ ਜਾਣਗੇ, ਜਿਨ੍ਹਾਂ ਦੀ ਕੀਮਤ 162.47 ਲੱਖ ਰੁਪਏ ਹੈ। ਇਹ ਸਹਾਇਕ ਉਪਕਰਣ ਬਲਾਕ ਪੱਧਰ 'ਤੇ ਵਿਤਰਣ ਕੈਂਪਾਂ ਦੀਆਂ ਲੜੀਆਂ ਵਿੱਚ ਲਾਭਾਰਥੀਆਂ ਵਿਚ ਵੰਡੇ ਜਾਣਗੇ।  ਕੁਲ ਲਾਭਾਰਥੀਆਂ ਵਿਚੋਂ 564 ਦਿਵਯਾਂਗਜਨ ਏਡੀਆਈਪੀ ਸਕੀਮ ਅਧੀਨ ਹਨ ਅਤੇ ਰਾਸ਼ਟਰੀ ਵਾਯੋਸ਼੍ਰੀ ਯੋਜਨਾ ਅਧੀਨ 1343 ਸੀਨੀਅਰ ਸਿਟੀਜ਼ਨ ਲਾਭਾਰਥੀ ਹਨ। ਸੀਨੀਅਰ ਸਿਟੀਜ਼ਨ ਲਾਭਾਰਥੀਆਂ ਦੀ ਪਹਿਚਾਣ ਅਤੇ ਰਜਿਸਟਰੇਸ਼ਨ ਜਨਵਰੀ, 2018 ਵਿੱਚ ਕੀਤੀ ਗਈ ਸੀ ਅਤੇ ਦਿਵਯਾਂਗਜਨ ਲਈ ਮੁਲਾਂਕਣ ਕੈਂਪ ਪਿਛਲੇ ਸਾਲ ਜਨਵਰੀ ਮਹੀਨੇ ਵਿੱਚ ਅਲੀਮਕੋ ਦੁਆਰਾ ਲਗਾਏ ਗਏ ਸਨ।

 

  ਵਿਭਿੰਨ ਬਲਾਕਾਂ ਵਿੱਚ ਵੰਡੇ ਜਾਣ ਵਾਲੇ ਕੁੱਲ ਏਡਜ਼ ਅਤੇ ਉਪਕਰਣਾਂ ਵਿੱਚ 138 ਟ੍ਰਾਈਸਾਈਕਲ, 734 ਪਹੀਏਦਾਰ ਕੁਰਸੀਆਂ, 15 ਸੀ ਪੀ ਚੇਅਰ, 199 ਕ੍ਰੈਚ, 1305 ਵਾਕਿੰਗ ਸਟਿਕਸ, 15 ਰੋਲਟਰ, 18 ਸਮਾਰਟ ਕੇਨ, 7 ਸਮਾਰਟ ਫੋਨ, 6 ਡੇਜ਼ੀ ਪਲੇਅਰ, ਦ੍ਰਿਸ਼ਟੀ ਬਾਧਿਤ ਬ੍ਰੇਲ ਕਿੱਟਾਂ, 1843 ਹੀਅਰਿੰਗ ਏਡਜ਼, ਬੌਧਿਕ ਤੌਰ ‘ਤੇ ਵਿਕਲਾਂਗ ਲਈ 45 ਐੱਮਐੱਸਆਈਈਡੀ ਕਿੱਟ ਅਤੇ ਟੇਟਰਾਪੌਡ / ਟ੍ਰਾਈਪੋਡ ਅਤੇ 106 ਨਕਲੀ ਅੰਗਾਂ ਅਤੇ ਕੈਲੀਪਰਜ਼ ਸ਼ਾਮਲ ਹਨ।

 

  ਕੈਂਪ ਦਾ ਆਯੋਜਨ ਏਲਿਮਕੋ, ਕਾਨਪੁਰ ਦੁਆਰਾ ਕੀਤਾ ਗਿਆ ਸੀ ਜਿਸ ਵਿੱਚ ਵਿਕਲਾਂਗ ਵਿਅਕਤੀਆਂ ਦੇ ਸਸ਼ਕਤੀਕਰਨ ਵਿਭਾਗ (ਡੀਈਪੀਡਬਲਯੂਡੀ), ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ, ਸਮਾਜ ਕਲਯਾਣ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ, ਬਠਿੰਡਾ ਦੇ ਸਹਿਯੋਗ ਨਾਲ ਕੀਤਾ ਗਿਆ ਸੀ। ਕੋਵਿਡ 19 ਮਹਾਮਾਰੀ ਦੇ ਮੱਦੇਨਜ਼ਰ ਮੰਤਰਾਲੇ ਦੁਆਰਾ ਜਾਰੀ ਨਵੀਂ ਪ੍ਰਵਾਨਿਤ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐੱਸਓਪੀ) ਦੇ ਅਨੁਸਾਰ ਕੈਂਪ ਲਗਾਏ ਜਾ ਰਹੇ ਹਨ। ਕੋਵਿਡ 19 ਦੇ ਫੈਲਣ ਦੀ ਕਿਸੇ ਸੰਭਾਵਨਾ ਨੂੰ ਧਿਆਨ ਵਿੱਚ ਰਖਦਿਆਂ ਭਾਰਤ ਸਰਕਾਰ ਦੁਆਰਾ ਸਮਾਜਿਕ ਦੂਰੀ, ਹਰੇਕ ਵਿਅਕਤੀ ਲਈ ਥਰਮਲ ਸਕ੍ਰੀਨਿੰਗ ਦੇ ਪ੍ਰਬੰਧ, ਚਿਹਰੇ ਨੂੰ ਢੁੱਕਵਾਂ ਢੱਕਣ, ਲਾਭਾਰਥੀਆਂ ਤੱਕ ਪਹੁੰਚਣ ਵਾਲੇ ਪੇਸ਼ੇਵਰਾਂ ਦੁਆਰਾ ਪੀਪੀਈ ਕਿੱਟਾਂ ਦੀ ਰੋਗਾਣੂ-ਮੁਕਤ ਵਰਤੋਂ ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਏਡਜ਼ ਅਤੇ ਸਹਾਇਕ ਉਪਕਰਣਾਂ ਦੀ ਵੰਡ ਬਾਰੇ ਇਹ ਵਿਤਰਣ ਸਮਾਰੋਹ ਕੀਤਾ ਗਿਆ।

 

*********


 ਐੱਨਬੀ / ਐੱਸਕੇ / ਐਮਓਐੱਸਜੇ ਅਤੇ ਈ / 02.01.2021



(Release ID: 1686046) Visitor Counter : 149