ਘੱਟ ਗਿਣਤੀ ਮਾਮਲੇ ਮੰਤਰਾਲਾ

ਸਾਲ 2020 ਦੀਆਂ ਗਤੀਵਿਧੀਆਂ ਦੀ ਸਮੀਖਿਆ — ਘੱਟ ਗਿਣਤੀ ਮਾਮਲੇ ਮੰਤਰਾਲਾ


ਘੱਟ ਗਿਣਤੀ ਮਾਮਲੇ ਮੰਤਰਾਲੇ ਨੇ ਸਾਲ 2020 ਵਿੱਚ ਸੰਕਟ ਨੂੰ ਮੌਕਿਆਂ ਵਿੱਚ ਬਦਲਿਆ ਹੈ

Posted On: 31 DEC 2020 4:59PM by PIB Chandigarh

 

ਹੁਨਰ ਹਾਟ


ਘੱਟ ਗਿਣਤੀ ਮਾਮਲੇ ਮੰਤਰਾਲੇ ਨੇ ਕੋਰੋਨਾ ਚੁਣੌਤੀਆਂ ਦੇ ਸੰਕਟ ਨੂੰ ਮੌਕੇ ਵਿੱਚ ਤਬਦੀਲ ਕਰਦਿਆਂ ਇੱਕ ਭਰੋਸੇਯੋਗ ਬਰੈਂਡ *ਹੁਨਰ ਹਾਟ* , ਆਨਲਾਈਨ ਪੇਲਟਫਾਰਮ ਸਾਲ 2020 ਵਿੱਚ ਸ਼ੁਰੂ ਕੀਤਾ ਹੈ , ਤਾਂ ਜੋ ਕਾਰੀਗਰਾਂ ਅਤੇ ਦਸਤਕਾਰਾਂ ਨੂੰ ਬਾਜ਼ਾਰ ਅਤੇ ਮੌਕੇ ਮੁਹੱਈਆ ਕੀਤੇ ਜਾ ਸਕਣ । ਕਾਰੀਗਰਾਂ ਦੇ ਉਤਪਾਦ  http://hunarhaat.org.   ਤੇ ਉਪਲਬਧ ਹਨ । ਲੋਕ *ਹੁਨਰ ਹਾਟ* ਉਤਪਾਦਾਂ ਨੂੰ ਡਿਜੀਟਲ ਤੇ ਆਨਲਾਈਨ ਖ਼ਰੀਦ ਸਕਦੇ ਹਨ । ਆਨਲਾਈਨ ਪਲੇਟਫਾਰਮ ਉਸ ਵੇਲੇ ਲਾਂਚ ਕੀਤਾ ਗਿਆ ਸੀ , ਜਦ ਦਿੱਲੀ ਦੇ ਪੀਤਮਪੁਰਾ ਵਿੱਚ 11 ਤੋਂ 20 ਨਵੰਬਰ 2020 ਤੱਕ ਹੁਨਰ ਹਾਟ ਆਯੋਜਿਤ ਕੀਤਾ ਗਿਆ ਸੀ । ਸਾਲ 2020 ਵਿੱਚ ਮੰਤਰਾਲੇ ਨੇ *ਆਤਮਨਿਰਭਰ ਭਾਰਤ* ਅਤੇ *ਵੋਕਲ ਫਾਰ ਲੋਕਲ* ਦੇ ਵਿਸਿ਼ਆਂ ਤੇ ਸਾਰੇ ਹੁਨਰ ਹਾਟ ਆਯੋਜਿਤ ਕਰਨ ਦਾ ਫ਼ੈਸਲਾ ਕੀਤਾ ਸੀ , ਜਿਸ ਦੇ ਉਤਸ਼ਾਹਜਨਕ ਨਤੀਜੇ ਆਏ ਹਨ ।
ਕੋਰੋਨਾ ਮਹਾਮਾਰੀ ਕਾਰਨ 9 ਮਹੀਨਿਆਂ ਦੇ ਅੰਤਰਾਲ ਤੋਂ ਬਾਅਦ ਦਿੱਲੀ ਦੇ ਪੀਤਮ ਪੁਰਾ ਵਿੱਚ *ਹੁਨਰਹਾਟ* ਸ਼ੁਰੂ ਕੀਤਾ ਗਿਆ ਹੈ । ਇਹ 22ਵਾਂ *ਹੁਨਰਹਾਟ* ਸੀ । 23ਵਾਂ ਹੁਨਰ ਹਾਟ 18 ਤੋਂ 27 ਦਿਸੰਬਰ 2020 ਵਿੱਚ ਰਾਮਪੁਰ (ਯੂ ਪੀ) ਦੇ ਨੁਮਾਇਸ਼ ਗਰਾਉਂਡ ਵਿੱਚ ਆਯੋਜਿਤ ਕੀਤਾ ਗਿਆ ਸੀ , ਜੋ ਕਾਰੀਗਰਾਂ ਅਤੇ ਦਸਤਕਾਰਾਂ ਲਈ ਬਹੁਤ ਫਾਇਦੇਮੰਦ ਅਤੇ ਉਤਸ਼ਾਹਜਨਕ ਰਿਹਾ , ਕਿਉਂਕਿ ਰਾਮਪੁਰ ਅਤੇ ਇਸ ਦੇ ਨੇੜਲੇ ਜਿ਼ਲਿ੍ਆਂ ਦੇ 16 ਲੱਖ ਲੋਕਾਂ ਨੇ *ਹੁਨਰ ਹਾਟ* ਵੇਖਿਆ ਅਤੇ ਕਾਰੀਗਰਾਂ ਵੱਲੋਂ ਸਵਦੇਸ਼ੀ ਹੱਥਾਂ ਨਾਲ ਬਣਾਏ ਉਤਪਾਦਾਂ ਦੀ ਵੱਡੇ ਪੈਮਾਨੇ ਤੇ ਖ਼ਰੀਦ ਕੀਤੀ ।
ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਸ਼੍ਰੀ ਮੁਖ਼ਤਾਰ ਅੱਬਾਸ ਨਕਵੀ ਨੇ ਕਿਹਾ ਹੈ ਕਿ “ਮਾਸਟਰ ਕਾਰੀਗਰਾਂ ਦੇ ਸ਼ਾਨਦਾਰ ਸਵਦੇਸ਼ੀ ਉਤਪਾਦ *ਹੁਨਰ ਹਾਟ* ਦੀ *ਵਿਸ਼ਵੀ ਪ੍ਰਸ਼ੰਸਾ ਅਤੇ * *ਸਥਾਨਕ ਗੌਰਵ ਹਨ *  । “ ਦੇਸ਼ ਦੇ ਹਰ ਕੋਨੇ ਵਿੱਚ ਲੱਕੜ , ਪਿੱਤਲ , ਬਾਂਸ , ਸ਼ੀਸ਼ਾ ,  ਕੱਪੜਾ , ਪੇਪਰ , ਮਿੱਟੀ ਆਦਿ ਨਾਲ ਬਣੇ ਸਵਦੇਸ਼ੀ ਉਤਪਾਦਾਂ ਦੀ ਵਿਭਿੰਨਤਾ ਉਪਲਬਧ ਹੈ । *ਹੁਨਰ ਹਾਟ* ਉਨ੍ਹਾਂ ਕਾਰੀਗਰਾਂ ਅਤੇ ਦਸਤਕਾਰਾਂ ਨੂੰ ਬਾਜ਼ਾਰ ਅਤੇ ਮੌਕੇ ਮੁਹੱਈਆ ਕਰਨ ਲਈ ਵੱਡਾ ਪਲੇਟਫਾਰਮ ਹੈ , ਜੋ ਹੱਥ ਨਾਲ ਬਹੁਤ ਵਧੀਆ ਸਵਦੇਸ਼ੀ ਉਤਪਾਦ ਤਿਆਰ ਕਰਦੇ ਹਨ ।“
*ਹੁਨਰ ਹਾਟ* ਨੇ ਸਾਲ 2020 ਵਿੱਚ ਸਫ਼ਲਤਾ ਦੀਆਂ ਨਵੀਆਂ ਉਚਾਈਆਂ ਪ੍ਰਾਪਤ ਕੀਤੀਆਂ ਹਨ । 20ਵਾਂ *ਹੁਨਰ ਹਾਟ* ਜੋ ਨਵੀਂ ਦਿੱਲੀ ਦੇ ਰਾਜਪੱਥ , ਇੰਡੀਆ ਗੇਟ ਲਾਨਜ਼ ਵਿੱਚ 13 ਤੋਂ 23 ਫਰਵਰੀ 2020 ਤੱਕ ਆਯੋਜਿਤ ਕੀਤਾ ਗਿਆ ਸੀ , ਇਤਿਹਾਸਕ ਹੋ ਨਿੱਬੜਿਆ , ਕਿਉਂਕਿ ਭਾਰਤ ਦੇ ਉੱਪ ਰਾਸ਼ਟਰਪਤੀ ਸ਼੍ਰੀ ਵੈਂਕੱਈਆ ਨਾਇਡੂ , ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਨੇ *ਹੁਨਰ ਹਾਟ* ਦਾ ਦੌਰਾ ਕੀਤਾ ਅਤੇ ਕਾਰੀਗਰਾਂ ਤੇ ਦਸਤਕਾਰਾਂ ਨੂੰ ਉਤਸ਼ਾਹਤ ਕੀਤਾ । ਉੱਪ ਰਾਸ਼ਟਰਪਤੀ ਨੇ 20 ਫਰਵਰੀ ਨੂੰ ਇੰਡੀਆ ਗੇਟ ਲਾਨਜ਼ ਦੇ *ਹੁਨਰ ਹਾਟ* ਦਾ ਦੌਰਾ ਕੀਤਾ , ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 19 ਫਰਵਰੀ ਅਤੇ ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਨੇ 18 ਫਰਵਰੀ ਨੂੰ ਦੌਰਾ ਕੀਤਾ ਸੀ । ਇਨ੍ਹਾਂ ਸਾਰਿਆਂ ਨੇ ਕਾਰੀਗਰਾਂ ਅਤੇ ਦਸਤਕਾਰਾਂ ਨੂੰ ਉਤਸ਼ਾਹਿਤ ਕੀਤਾ ।

 


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 19 ਫਰਵਰੀ ਨੂੰ  *ਹੁਨਰ ਹਾਟ* ਦੇ ਅਚਨਚੇਤ ਦੌਰੇ ਨੇ ਲੋਕਾਂ ਵਿੱਚ ਸਵਦੇਸ਼ੀ ਉਤਪਾਦਾਂ ਲਈ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਹੈ । 23 ਫਰਵਰੀ 2020 ਨੂੰ “ਮਨ ਕੀ ਬਾਤ ਦੌਰਾਨ” ਪ੍ਰਧਾਨ ਮੰਤਰੀ ਨੇ *ਹੁਨਰ ਹਾਟ* ਤੇ ਕਾਰੀਗਰਾਂ , ਦਸਤਕਾਰਾਂ ਅਤੇ ਉਨ੍ਹਾਂ ਵੱਲੋਂ ਹੱਥ ਨਾਲ ਬਣਾਏ ਸ਼ਾਨਦਾਰ ਸਵਦੇਸ਼ੀ ਉਤਪਾਦਾਂ ਦੀ ਪ੍ਰਸ਼ੰਸਾ ਕੀਤੀ । *ਹੁਨਰ ਹਾਟ* ਬਾਰੇ “ਮਨ ਕੀ ਬਾਤ” ਵਿੱਚ ਜਿ਼ਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਆਪਣੀਆਂ ਸਵਦੇਸ਼ੀ ਕਲਾ ਅਤੇ ਕਲਾਵਾਂ ਦੀ ਸ਼ਾਨਦਾਰ ਵਿਰਾਸਤ ਨੂੰ ਉਤਸ਼ਾਹਿਤ ਕੀਤਾ ਸੀ । ਉਨ੍ਹਾਂ ਦੇ ਇਸ ਦੌਰੇ ਨੇ ਭਾਰਤੀ ਕਾਰੀਗਰਾਂ ਅਤੇ ਕਾਰੀਗਰਾਂ ਦੀ ਪ੍ਰਤਿਭਾ ਨੂੰ ਜ਼ਬਰਦਸਤ ਹੁਲਾਰਾ ਅਤੇ ਵਿਸ਼ਵ ਵਿਆਪੀ ਮਾਨਤਾ ਦਿੱਤੀ। ਸ਼੍ਰੀ ਮੋਦੀ ਨੇ “ਕੁੱਲੜ ਕੀ ਚਾਏ” ਅਤੇ ਬਿਹਾਰ ਦੀ ਸਵਾਦਿਸ਼ਟ “ਲਿੱਟੀ ਚੋਖਾ” ਦਾ ਇੱਕ ਖੱਟ ਤੇ ਇੱਕ ਆਮ ਆਦਮੀ ਵਾਂਗ ਬੈਠ ਕੇ ਅਨੰਦ ਲਿਆ ਸੀ । *ਹੁਨਰ ਹਾਟ* ਵਿਖੇ ਤਕਰੀਬਨ 1 ਘੰਟਾ ਲੰਬੀ ਹਾਜ਼ਰੀ ਦੌਰਾਨ ਪ੍ਰਧਾਨ ਮੰਤਰੀ ਨੇ ਕਈ ਸਟਾਲਾਂ ਦਾ ਦੌਰਾ ਕੀਤਾ ਅਤੇ ਕਾਰੀਗਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਦੇਸੀ ਉਤਪਾਦਾਂ ਬਾਰੇ ਵੀ ਜਾਣਕਾਰੀ ਲਈ ।
ਪ੍ਰਧਾਨ ਮੰਤਰੀ ਦੀ ਫੇਰੀ ਨਾਲ *ਹੁਨਰ ਹਾਟ* ਨੂੰ ਜ਼ਬਰਦਸਤ ਮਸ਼ਹੂਰੀ ਮਿਲੀ ਸੀ ਅਤੇ ਕਿਉਂਕਿ ਸ਼੍ਰੀ ਮੋਦੀ ਦੇ ਦੌਰੇ ਤੋਂ ਬਾਅਦ 60 ਪ੍ਰਤੀਸ਼ਤ ਤੋਂ ਜਿ਼ਆਦਾ ਦਰਸ਼ਕਾਂ ਦੀ ਗਿਣਤੀ ਵਧੀ ਸੀ । ਇਨ੍ਹਾਂ 11 ਦਿਨਾਂ ਵਿੱਚ ਰਾਜਪੱਥ ਇੰਡੀਆ ਗੇਟ ਲਾਨਜ਼ ਵਿੱਚ ਲਗਾਏ ਗਏ *ਹੁਨਰ ਹਾਟ* ਨੂੰ ਕਈ ਲੱਖ ਲੋਕਾਂ ਨੇ ਵੇਖਿਆ , ਜਿਸ ਵਿੱਚ ਸਵਦੇਸ਼ੀ ਅਤੇ ਅੰਤਰਰਾਸ਼ਟਰੀ ਦਰਸ਼ਕ ਸ਼ਾਮਿਲ ਸਨ ।
ਇੰਡੀਆ ਗੇਟ ਲਾਨਜ਼ ਵਿਖੇ *ਹੁਨਰ ਹਾਟ* ਦਾ ਉਦਘਾਟਨ ਰੇਲਵੇ , ਵਣਜ ਅਤੇ ਉਦਯੋਗ ਬਾਰੇ ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ , ਕੇਂਦਰੀ ਸ਼ਹਿਰੀ ਵਿਕਾਸ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਹਰਦੀਪ ਸਿੰਘ ਪੁਰੀ ਅਤੇ ਆਈ ਸੀ ਸੀ ਆਰ ਦੇ ਪ੍ਰਧਾਨ ਡਾਕਟਰ ਵਿਨੇ ਸਹਿਸਰਾਬੁੱਧੇ ਨੇ 13 ਫਰਵਰੀ 2020 ਨੂੰ ਕੀਤਾ ਸੀ । “ਕੌਸ਼ਲ ਕੋ ਕਾਮ” ਦੇ ਵਿਸ਼ੇ ਬਾਰੇ ਆਯੋਜਿਤ ਕੀਤੇ ਗਏ *ਹੁਨਰ ਹਾਟ* ਵਿੱਚ ਕਈ ਕੇਂਦਰੀ ਮੰਤਰੀ , ਸੰਸਦ ਮੈਂਬਰ , ਸੀਨੀਅਰ ਸਰਕਾਰੀ ਅਧਿਕਾਰੀ , ਵੱਖ ਵੱਖ ਦੇਸ਼ਾਂ ਦੇ ਸੀਨੀਅਰ ਰਾਜਦੂਤਾਂ ਅਤੇ ਭਾਰਤ ਅਤੇ ਵਿਦੇਸ਼ ਤੋਂ ਹੋਰ ਪਤਵੰਤੇ ਸੱਜਣਾਂ ਨੇ ਸੁਸ਼ੋਭਿਤ ਹਾਜ਼ਰੀ ਭਰੀ ।ਇਨ੍ਹਾਂ ਪਤਵੰਤੇ ਸੱਜਣਾਂ ਨੇ ਕਾਰੀਗਰਾਂ ਅਤੇ ਦਸਤਕਾਰਾਂ ਤੇ ਉਨ੍ਹਾਂ ਵੱਲੋਂ ਹੱਥੀਂ ਬਣਾਏ ਸਵਦੇਸ਼ੀ ਉਤਪਾਦਾਂ ਨੂੰ ਉਤਸ਼ਾਹਿਤ ਕੀਤਾ । ਉਨ੍ਹਾਂ ਨੇ ਸਵਦੇਸ਼ੀ ਉਤਪਾਦਾਂ ਨੂੰ ਵੀ ਖ਼ਰੀਦਿਆ ।
ਸਾਲ 2020 ਵਿੱਚ ਕੁੱਲ 7 *ਹੁਨਰ ਹਾਟ* — ਲਖਨਊ , ਹੈਦਰਾਬਾਦ , ਇੰਦੌਰ , ਇੰਡੀਆ ਗੇਟ ਨਵੀਂ ਦਿੱਲੀ , ਰਾਂਚੀ , ਪੀਤਮਪੁਰਾ ਦਿੱਲੀ ਅਤੇ ਰਾਮਪੁਰ ਵਿੱਚ ਆਯੋਜਿਤ ਕੀਤੇ ਗਏ । ਅਗਲਾ *ਹੁਨਰ ਹਾਟ* ਯੂ ਪੀ ਦੇ ਲਖਨਊ ਦੇ ਸਿ਼ਲਪ ਗਰਾਉਂਡ ਵਿੱਚ 13 ਜਨਵਰੀ ਤੋਂ 31 ਜਨਵਰੀ 2021 ਤੱਕ ਆਯੋਜਿਤ ਕੀਤਾ ਜਾਵੇਗਾ । ਆਉਂਦੇ ਦਿਨਾਂ ਵਿੱਚ *ਹੁਨਰ ਹਾਟ* ਜੈਪੁਰ , ਚੰਡੀਗੜ੍ਹ , ਇੰਦੌਰ , ਮੁੰਬਈ , ਹੈਦਰਾਬਦ , ਇੰਡੀਆ ਗੇਟ , ਨਵੀਂ ਦਿੱਲੀ , ਰਾਂਚੀ , ਕੋਟਾ , ਸੂਰਤ / ਅਹਿਮਦਾਬਾਦ , ਕੋਚੀ , ਤੇ ਹੋਰ ਜਗ੍ਹਾ ਤੇ ਵੀ ਆਯੋਜਿਤ ਕੀਤੇ ਜਾਣਗੇ ।
ਭਾਰਤ ਪੂਰੀ ਹੱਜ ਪ੍ਰਕਿਰਿਆ ਨੂੰ 100 ਫ਼ੀਸਦ ਡਿਜੀਟਲ ਕਰਨ ਵਾਲਾ ਪਹਿਲਾ ਮੁਲਕ ਬਣ ਗਿਆ ਹੈ ।
https://ci3.googleusercontent.com/proxy/MtYxFbCvV_eyHCEYKwdK4FQuhtSWLDONpv5mSVrCa1U07f-0VMJYbJ2rKTkxF_xknRZNyp1vgpR8ocL6GN_z7L-0xG2fgaLgpcVmYpiYJ5urF5mqfdCXNaKJ=s0-d-e1-ft#http://static.pib.gov.in/WriteReadData/userfiles/image/image002L1ED.jpghttps://ci4.googleusercontent.com/proxy/JWQXJKrJSpkIUn2m_YSxEIyE1lyBftiemKy7drzSpVNWELyUT0GTfKnN1dA3Fe3j3Kz425nmtveu4A-YNUKlCqTkp2JfLaZ2y09bdjtDl5Lk9kJ21A36iK3u=s0-d-e1-ft#http://static.pib.gov.in/WriteReadData/userfiles/image/image003QO2T.jpg 

 
ਕੋਰੋਨਾ ਮਹਾਮਾਰੀ ਕਾਰਨ ਹੱਜ 2020 ਨਹੀਂ ਹੋ ਸਕਿਆ ਸੀ । 2021 ਲਈ ਸਾਰੀ ਹੱਜ ਯਾਤਰਾ ਪ੍ਰਕਿਰਿਆ ਨੂੰ ਮਹਾਮਾਰੀ ਦੇ ਮੱਦੇਨਜ਼ਰ ਮਹੱਤਵਪੂਰਨ ਤਬਦੀਲੀਆਂ ਨਾਲ ਬਣਾਇਆ ਗਿਆ ਹੈ । ਇਨ੍ਹਾਂ  ਵਿੱਚ ਰਿਹਾਇਸ਼ , ਸ਼ਰਧਾਲੂਆਂ ਦੇ ਰਹਿਣ ਦਾ ਸਮਾਂ , ਆਵਾਜਾਈ , ਸਿਹਤ ਅਤੇ ਹੋਰ ਸਹੂਲਤਾਂ ਦੋਨਾਂ ਥਾਂਵਾਂ ਤੇ ਯਾਨਿ ਕੇ ਭਾਰਤ ਅਤੇ ਸਾਉਦੀ ਅਰਬ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ। ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਸ਼੍ਰੀ ਮੁਖ਼ਤਾਰ ਅੱਬਾਸ ਨਕਵੀ ਨੇ ਦਸੰਬਰ 2020 ਨੂੰ ਮੁੰਬਈ ਵਿੱਚ ਭਾਰਤੀ ਹੱਜ ਕਮੇਟੀ ਦੀ ਮੀਟਿੰਗ ਵਿੱਚ ਐਲਾਨਿਆ ਸੀ ਕਿ ਹੱਜ 2021 ਲਈ ਅਰਜ਼ੀ ਫਾਰਮਾਂ ਦੀ ਅੰਤਿਮ ਤਰੀਕ ਵਧਾ ਕੇ 10 ਜਨਵਰੀ 2021 ਕੀਤੀ ਗਈ ਹੈ । ਇਸ ਤੋਂ ਪਹਿਲਾਂ ਹੱਜ 2021 ਲਈ ਅਰਜ਼ੀ ਫਾਰਮ ਦੇਣ ਦੀ ਆਖ਼ਰੀ ਤਰੀਕ 10 ਦਸੰਬਰ 2020 ਸੀ । ਹੱਜ 2021 ਲਈ ਹਰੇਕ ਸ਼ਰਧਾਲੂ ਤੇ ਹੋਣ ਵਾਲੇ ਸੰਭਾਵਿਤ ਖਰਚੇ ਨੂੰ ਵੀ ਘੱਟ ਕੀਤਾ ਗਿਆ ਹੈ ।
ਹੱਜ 2021 ਲਈ ਕਰੀਬ 50 ਹਜ਼ਾਰ ਅਰਜ਼ੀਆਂ ਪ੍ਰਾਪਤ ਹੋਈਆਂ ਹਨ , ਜਿਨ੍ਹਾਂ ਵਿੱਚ 680 ਤੋਂ ਜਿ਼ਆਦਾ ਅਰਜ਼ੀਆਂ ਔਰਤਾਂ ਜੋ “ਮਹਿਰਮ” ਤੋਂ ਬਗ਼ੈਰ (ਮਰਦ ਸਾਥੀ) ਸ਼੍ਰੇਣੀ ਵਿੱਚ ਪ੍ਰਾਪਤ ਹੋਈਆਂ ਹਨ । ਹੱਜ 2020 ਲਈ 2100 ਤੋਂ ਜਿ਼ਆਦਾ ਔਰਤਾਂ ਨੇ ਬਗ਼ੈਰ ਮਹਿਰਮ ਸ਼੍ਰੇਣੀ ਅਧੀਨ ਅਰਜ਼ੀਆਂ ਦਿੱਤੀਆਂ ਸਨ । ਇਹ ਔਰਤਾਂ ਹੱਜ 2021 ਲਈ ਜਾ ਸਕਣਗੀਆਂ ਕਿਉਂਕਿ ਹੱਜ 2020 ਲਈ ਦਿੱਤੀਆਂ ਗਈਆਂ ਅਰਜ਼ੀਆਂ ਹੱਜ 2021 ਲਈ ਵੀ ਵੈਲਿਡ ਹਨ । ਇਸ ਤੋਂ ਇਲਾਵਾ ਉਨ੍ਹਾਂ ਮਹਿਲਾਵਾਂ ਦੇ ਨਵੇਂ ਫਾਰਮ ਵੀ ਮਨਜ਼ੂਰ ਕੀਤੇ ਗਏ ਹਨ , ਜੋ “ਮਹਿਰਮ” ਤੋਂ ਬਿਨ੍ਹਾਂ ਹੱਜ 2021 ਲਈ ਜਾਣਾ ਚਹੁੰਦੀਆਂ ਨੇ । “ਮਹਿਰਮ” ਤੋਂ ਬਿਨ੍ਹਾਂ ਸ਼੍ਰੇਣੀ ਅਧੀਨ ਸਾਰੀਆਂ ਔਰਤਾਂ ਨੂੰ ਲਾਟਰੀ ਸਿਸਟਮ ਤੋਂ ਛੋਟ ਦਿੱਤੀ ਜਾਵੇਗੀ । ਏਅਰ ਇੰਡੀਆ ਅਤੇ ਹੋਰ ਏਜੰਸੀਆਂ ਵੱਲੋਂ ਪ੍ਰਾਪਤ ਕੀਤੀ ਗਈ ਫੀਡ ਬੈਕ ਅਤੇ ਮਹਾਮਾਰੀ ਦੀ ਸਥਿਤੀ ਦੇ ਮੱਦੇਨਜ਼ਰ ਹੱਜ 2021 ਲਈ ਯਾਤਰਾ ਸ਼ੁਰੂ ਕਰਨ ਵਾਲੀਆਂ ਥਾਂਵਾਂ ਨੂੰ ਘਟਾ ਕੇ 10 ਕਰ ਦਿੱਤਾ ਗਿਆ ਹੈ । ਪਹਿਲਾਂ ਦੇਸ਼ ਭਰ ਵਿੱਚ ਯਾਤਰਾ ਲਈ ਜਾਣ ਲਈ 21 ਥਾਵਾਂ ਸਨ । ਹੁਣ ਹੱਜ ਯਾਤਰੀ ਅਹਿਮਦਾਬਾਦ , ਬੈਂਗਲੁਰੂ , ਕੋਚੀਨ , ਦਿੱਲੀ , ਗੁਹਾਟੀ , ਹੈਦਰਾਬਾਦ , ਕੋਲਕੱਤਾ , ਲਖਨਊ , ਮੁੰਬਈ ਅਤੇ ਸ਼੍ਰੀਨਗਰ ਤੋਂ ਹੱਜ ਯਾਤਰਾ ਸ਼ੁਰੂ ਕਰ ਸਕਣਗੇ । ਹੱਜ 2021 ਜੂਨ —ਜੁਲਾਈ 2021 ਲਈ ਸੂਚੀਬੱਧ ਕੀਤਾ ਗਿਆ ਹੈ ।
ਸਾਲ 2020 ਵਿੱਚ ਭਾਰਤ ਵਿਸ਼ਵ ਵਿੱਚ ਪਹਿਲਾ ਮੁਲਕ ਬਣ ਗਿਆ ਹੈ , ਜਿਸ ਨੇ ਪੂਰੀ ਹੱਜ ਪ੍ਰਕਿਰਿਆ 100 ਪ੍ਰਤੀਸ਼ਤ ਡਿਜੀਟਲ ਕਰ ਦਿੱਤੀ ਹੈ । ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਸ਼੍ਰੀ ਮੁਖ਼ਤਾਰ ਅੱਬਾਸ ਨਕਵੀ ਨੇ ਕਿਹਾ ਹੈ ਕਿ “100 ਪ੍ਰਤੀਸ਼ਤ ਡਿਜੀਟਲ /ਆਨਲਾਈਨ ਹੱਜ ਪ੍ਰਕਿਰਿਆ ਨੇ ਭਾਰਤੀ ਮੁਸਲਮਾਨਾਂ ਲਈ *ਈਜ਼ ਆਫ਼ ਡੂਈਂਗ ਹੱਜ* ਦੇ ਸੁਪਨੇ ਨੂੰ ਪੂਰਾ ਕੀਤਾ ਹੈ । ਪੂਰੀ ਹੱਜ ਪ੍ਰਕਿਰਿਆ ਨੂੰ ਡਿਜੀਟਲ /ਆਨਲਾਈਨ ਕਰਨ ਨਾਲ ਵਿਚੋਲਿਆਂ ਨੂੰ ਹਟਾ ਕੇ ਹੱਜ ਯਾਤਰਾ ਪਿਛਲੇ ਕਈ ਦਹਾਕਿਆਂ ਦੇ ਮੁਕਾਬਲੇ ਕਫਾਇਤੀ ਕਰਨ ਨੂੰ ਯਕੀਨੀ ਬਣਾਇਆ ਗਿਆ ਹੈ । ਹੱਜ ਸਬਸਿਡੀ ਖਤਮ ਕਰਨ ਦੇ ਬਾਵਜੂਦ ਸ਼ਰਧਾਲੂਆਂ ਉੱਪਰ ਕੋਈ ਵਧੀਕ ਵਿੱਤੀ ਬੋਝ ਨਹੀਂ ਪਾਇਆ ਗਿਆ ।“
ਪਹਿਲਾ “ਮੁਸਲਿਮ ਮਹਿਲਾ ਅਧਿਕਾਰ ਦਿਵਸ” ਮਨਾਇਆ ਗਿਆ ।
https://ci4.googleusercontent.com/proxy/-Yw_2Ot_YERXHRsilYXCe_qk_0Zfq4Pv4AGQ_IZCrNU2ry9jWPfXg6a8x3kkFwZkknXnU2YX86yicnWJAb7LXLT2FufrgRQknZrCuejrZi3MdA1jqEFQp47o=s0-d-e1-ft#http://static.pib.gov.in/WriteReadData/userfiles/image/image0045CRJ.jpghttps://ci5.googleusercontent.com/proxy/QtsaQP5b4RcslYsnXLRq3R8fe4AS69NWEZCw7NHXiooZ2jRMSE3_FUY3NQoilcWJYTrnRNvEMZUFH5c0dhK7oA0zSn6F6G2YzKX_AOa8320ISIhwyjgq5wQX=s0-d-e1-ft#http://static.pib.gov.in/WriteReadData/userfiles/image/image00567WF.jpg  
ਸਾਲ  2020 ਮੁਸਲਿਮ ਔਰਤਾਂ ਦੇ ਹੱਕਾਂ ਦੇ ਸਬੰਧ ਵਿੱਚ ਮੀਲਪੱਥਰ ਸਾਬਿਤ ਹੋਇਆ ਹੈ , ਕਿਉਂਕਿ “ਤੀਨ ਤਲਾਕ” ਖਿ਼ਲਾਫ਼ ਬਣੇ ਕਾਨੂੰਨ ਦੇ ਇੱਕ ਸਾਲ ਮੁਕੰਮਲ ਹੋਣ ਤੇ “ਪਹਿਲਾ ਮੁਸਲਿਮ ਮਹਿਲਾ ਅਧਿਕਾਰ ਦਿਵਸ” ਮਨਾਇਆ ਗਿਆ ਹੈ । ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਸ਼੍ਰੀ ਮੁਖ਼ਤਾਰ ਅੱਬਾਸ ਨਕਵੀ ਨੇ ਕੇਂਦਰੀ ਕਾਨੂੰਨ ਮੰਤਰੀ ਸ਼੍ਰੀ ਰਵੀਸ਼ੰਕਰ ਪ੍ਰਸਾਦ ਅਤੇ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਇਰਾਨੀ ਨਾਲ ਦੇਸ਼ ਭਰ ਦੀਆਂ ਹਜ਼ਾਰਾਂ ਮੁਸਲਿਮ ਮਹਿਲਾਵਾਂ ਨੂੰ 31  ਜੁਲਾਈ 2020 ਨੂੰ ਇੱਕ ਵਰਚੁਅਲ ਸੰਮੇਲਨ ਦੌਰਾਨ ਸੰਬੋਧਨ ਕੀਤਾ । ਇਹ ਸੰਮੇਲਨ 1 ਅਗਸਤ ਨੂੰ “ਮੁਸਲਿਮ ਮਹਿਲਾ ਅਧਿਕਾਰ ਦਿਵਸ” ਵਜੋਂ ਮਨਾਇਆ ਗਿਆ ਸੀ।
ਸ਼੍ਰੀ ਨਕਵੀ ਨੇ ਕਿਹਾ ਕਿ ਸਰਕਾਰ ਨੇ ਲਿੰਗ ਬਰਾਬਰੀ ਨੂੰ ਯਕੀਨੀ ਬਣਾਇਆ ਹੈ ਅਤੇ *ਤੀਨ ਤਲਾਕ * ਵਰਗੀ ਸਮਾਜਿਕ ਬੁਰਾਈ ਖਿ਼ਲਾਫ਼ ਕਾਨੂੰਨ ਬਣਾ ਕੇ ਮੁਸਲਿਮ ਮਹਿਲਾਵਾਂ ਦੇ ਸੰਵਿਧਾਨਿਕ , ਮੌਲਿਕ ਅਤੇ ਲੋਕਤਾਂਤਰਿਕ ਅਧਿਕਾਰਾਂ ਨੂੰ ਮਜ਼ਬੂਤ ਕੀਤਾ ਹੈ । *ਤੀਨ ਤਲਾਕ* ਖਿ਼ਲਾਫ਼ ਕਾਨੂੰਨ ਨੂੰ ਲਾਗੂ ਕਰਨ ਤੋਂ ਬਾਅਦ *ਤੀਨ ਤਲਾਕ* ਕੇਸਾਂ ਵਿੱਚ ਮਹੱਤਵਪੂਰਨ ਕਮੀ ਆਈ ਹੈ । ਅਗਰ ਕੋਈ ਕੇਸ ਦਰਜ ਕੀਤਾ ਗਿਆ ਹੈ ਤਾਂ ਕਾਨੂੰਨ ਨੇ ਇਸ ਖਿ਼ਲਾਫ਼ ਕਾਰਵਾਈ ਕੀਤੀ ਹੈ ।
*ਨਈ ਉਡਾਣ* ਸਕੀਮ ਦੀ ਸਹਾਇਤਾ ਨਾਲ ਸਿਵਲ ਸੇਵਾਵਾਂ ਲਈ 22 ਨੌਜਵਾਨ ਚੁਣੇ ਗਏ ਹਨ ।
https://ci5.googleusercontent.com/proxy/iKwRkNtncCLly5GRiCDMT2kNs5DCfbkuqW_mM1g7-NxUM5S9-AN8I6lyV2QmnjZ-oCMmUEViY6vcJFvzBQoSWmBz5tl1rhlw_miZLJOsuAsS3hboddMaY8L6=s0-d-e1-ft#http://static.pib.gov.in/WriteReadData/userfiles/image/image0072ABZ.jpghttps://ci6.googleusercontent.com/proxy/sxZhPwJs-jhiuNbBFYkrya21ujhUguSFh4rLYeP2Dbvp2nyNYnW2mW4feBei_bBjWapLsHCzpbgJubmgSVI3HkU_Vi-3ghnstPt79mXfGpc_ty2DxP_xt6JX=s0-d-e1-ft#http://static.pib.gov.in/WriteReadData/userfiles/image/image008UQ15.jpg  
ਲੋੜਵੰਦ , ਹੋਣਹਾਰ ਨੌਜਵਾਨਾਂ ਦੀ ਤਰੱਕੀ ਲਈ ਸਰਕਾਰ ਦੇ ਪ੍ਰਭਾਵਸ਼ਾਲੀ ਯਤਨਾਂ ਦੇ ਨਤੀਜੇ ਵਜੋਂ ਘੱਟ ਗਿਣਤੀ ਭਾਈਚਾਰੇ ਦੇ ਗ਼ਰੀਬ , ਕਮਜ਼ੋਰ , ਵਾਂਝੇ ਵਰਗਾਂ ਵਿੱਚੋਂ 22 ਨੌਜਵਾਨਾਂ ਦੀ ਚੋਣ ਵੱਕਾਰੀ ਸਿਵਲ ਸੇਵਾਵਾਂ 2019 ਦੇ ਨਤੀਜਿਆਂ ਵਿੱਚ ਹੋਈ ਹੈ , ਜਿਨ੍ਹਾਂ ਦੇ ਨਤੀਜੇ ਸਾਲ 2020 ਵਿੱਚ ਐਲਾਨੇ ਗਏ ਸਨ । ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲੇ ਦੁਆਰਾ ਚਲਾਈ ਜਾ ਰਹੀ *ਨਈ ਉਡਾਣ* ਸਕੀਮ ਤਹਿਤ ਮੁਫ਼ਤ ਕੋਚਿੰਗ ਦਿੱਤੀ ਜਾਂਦੀ ਹੈ ।
18 ਅਗਸਤ 2020 ਨੂੰ ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਸ਼੍ਰੀ ਮੁਖ਼ਤਾਰ ਅੱਬਾਸ ਨਕਵੀ , ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਉੱਤਰ ਪੂਰਬੀ ਖੇਤਰ ਦੇ ਵਿਕਾਸ ਲਈ ਮੰਤਰੀ ਅਤੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ ਡਾਕਟਰ ਜਿਤੇਂਦਰ ਸਿੰਘ ਤੇ ਕੇਂਦਰੀ ਰਾਜ ਮੰਤਰੀ ਸੁਤੰਤਰ ਚਾਰਜ ਤੇ ਯੁਵਾ ਮਾਮਲਿਆਂ ਤੇ ਖੇਡਾਂ ਅਤੇ ਰਾਜ ਮੰਤਰੀ , ਘੱਟ ਗਿਣਤੀ ਮਾਮਲੇ ਸ਼੍ਰੀ ਕਿਰੇਨ ਰਿਜਿਜੂ ਨੇ ਇਨ੍ਹਾਂ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਮਾਣੑ ਸਨਮਾਨ ਦਿੱਤਾ ਸੀ ।
*ਪ੍ਰਧਾਨ ਮੰਤਰੀ ਜਨ ਵਿਕਾਸ ਕਾਰਯਕ੍ਰਮ * (ਪੀ ਐੱਮ ਜੇ ਵੀ ਕੇ)
ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਸ਼੍ਰੀ ਮੁਖ਼ਤਾਰ ਅੱਬਾਸ ਨਕਵੀ ਨੇ 6 ਅਕਤੂਬਰ 2020 ਨੂੰ ਕਿਹਾ ਸੀ ਕਿ ਕੇਂਦਰੀ ਸਿੱਖਿਆ ਮੰਤਰਾਲਾ ਇਤਿਹਾਸ ਵਿੱਚ ਪਹਿਲੀ ਵਾਰ ਦੇਸ਼ ਭਰ ਦੇ ਪੱਛੜੇ , ਕਮਜ਼ੋਰ ਅਤੇ ਘੱਟ ਗਿਣਤੀ ਵਸੋਂ ਵਾਲੇ ਖੇਤਰਾਂ ਵਿੱਚ 99 ਜਵਾਹਰ ਨਵੋਦਿਆ ਵਿੱਦਿਆਲਿਆ ਦਾ ਨਿਰਮਾਣ ਕਰ ਰਿਹਾ ਹੈ ਅਤੇ ਕਈ ਹੋਰ ਜਵਾਹਰ ਨਵੋਦਿਆ ਵਿੱਦਿਆਲਿਆ ਸਾਂਝੇ ਤੌਰ ਤੇ ਕੇਂਦਰੀ ਸਿੱਖਿਆ ਮੰਤਰਾਲਾ ਅਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲਾ ਨਿਰਮਾਣ ਕਰ ਰਿਹਾ ਹੈ । ਸ਼੍ਰੀ ਨਕਵੀ ਤੇ ਕੇਂਦਰੀ ਸਿੱਖਿਆ ਮੰਤਰੀ ਡਾਕਟਰ ਰਮੇਸ਼ ਪੋਖਰਿਯਾਲ “ਨਿਸ਼ੰਕ” ਨੇ ਮਿਲ ਕੇ ਝਾਰਖੰਡ ਦੇ ਪੁਕਰਿਨ ਵਿੱਚ ਇੱਕ ਨਵੇਂ ਜਵਾਹਰ ਨਵੋਦਿਆ ਵਿੱਦਿਆਲੇ ਦਾ ਨੀਂਹ ਪੱਥਰ ਵੀਡੀਓ ਕਾਨਫਰੰਸਿੰਗ ਰਾਹੀਂ ਰੱਖਿਆ ਸੀ । ਇਸ ਸਕੂਲ ਦਾ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲਾ , *ਪ੍ਰਧਾਨ ਮੰਤਰੀ ਜਨ ਵਿਕਾਸ ਕਾਰਯਕ੍ਰਮ* ਤਹਿਤ ਨਿਰਮਾਣ ਕਰ ਰਿਹਾ ਹੈ ।
ਸ਼੍ਰੀ ਨਕਵੀ ਨੇ ਕਿਹਾ ਕਿ ਕੇਂਦਰੀ ਸਿੱਖਿਆ ਮੰਤਰਾਲਾ ਅਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲਾ ਮਿਲ ਕੇ 4 ਜਵਾਹਰ ਨਵੋਦਿਆ ਵਿੱਦਿਆਲਿਆਂ ਦਾ ਨਿਰਮਾਣ ਕਰ ਰਹੇ ਹਨ। ਇਹ ਜਵਾਹਰ ਨਵੋਦਿਆ ਵਿੱਦਿਆਲਿਆ ਪੱਛਮ ਬੰਗਾਲ ਦੇ ਉੱਤਰ ਦਿਨਾਜਪੁਰ ਤੇ ਹਾਵੜਾ , ਅਰੁਣਾਚਲ ਪ੍ਰਦੇਸ਼ ਦੇ ਪੱਛਮ ਕਮਾਂਗ , ਮਨੀਪੁਰ ਦੇ ਮਮਿਤ ਵਿੱਚ ਬਣਾਏ ਜਾ ਰਹੇ ਹਨ । ਇਨ੍ਹਾਂ ਨੂੰ ਬਣਾਉਣ ਲਈ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲਾ 244 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇ ਰਿਹਾ ਹੈ । ਇਸ ਤੋਂ ਇਲਾਵਾ ਘੱਟ ਗਿਣਤੀ ਮੰਤਰਾਲਾ ਸਿੱਖਿਆ ਮੰਤਰਾਲੇ ਨਾਲ ਮਿਲ ਕੇ ਹੋਰ ਥਾਵਾਂ ਤੇ ਵੀ ਜਵਾਹਰ ਨਵੋਦਿਆ ਵਿੱਦਿਆਲਿਆਂ ਦਾ ਨਿਰਮਾਣ ਕਰੇਗਾ ।
ਸ਼੍ਰੀ ਨਕਵੀ ਨੇ ਕਿਹਾ ਕਿ ਘੱਟ ਗਿਣਤੀ ਮੰਤਰਾਲੇ ਨੇ ਦੇਸ਼ ਦੇ ਘੱਟ ਗਿਣਤੀ ਵਾਲੇ ਵਸੋਂ ਦੇ ਖੇਤਰਾਂ ਅਤੇ ਪੱਛੜਿਆਂ ਇਲਾਕਿਆਂ ਵਿੱਚ ਜਵਾਹਰ ਨਵੋਦਿਆ ਵਿੱਦਿਆਲਿਆਂ ਵਿੱਚ 1173 ਸਮਾਰਟ ਕਲਾਸ ਰੂਮ ਬਣਾਉਣ ਲਈ 36 ਕਰੋੜ ਰੁਪਏ ਮੁਹੱਈਆ ਕੀਤੇ ਹਨ ।
     
    ਜੰਮੂ ਕਸ਼ਮੀਰ ਅਤੇ ਲੇਹ ਕਾਰਗਿਲ ਵਿੱਚ ਵਕਫ ਬੋਰਡਾਂ ਨੂੰ ਸਥਾਪਿਤ ਕਰਨ ਦੀ ਪ੍ਰਕਿਰਿਆ ਦਾ ਐਲਾਨ ਕੀਤਾ ਗਿਆ ।
https://ci3.googleusercontent.com/proxy/m3I6sZ8pVA3ueuVfTqiYA_sjBNmjn_DLd6a2hLWygERgo0I1_nRQp0MksMSOqI7HJO4_mEsLl01QaSUpszDQlDD3SitXe8JK1eh9HUAN5Jxs-vwLQo1y_r_t=s0-d-e1-ft#http://static.pib.gov.in/WriteReadData/userfiles/image/image009G5N4.jpghttps://ci4.googleusercontent.com/proxy/IxGcdNq2NnVMJ7ECmos5XB__aXpTbMeYByuywO0RoKDFlvT9zXCR_FvXyzJD0mAMj-gkUo8IrLJLxlwQSSDLfljyIe2m49fVLrfIX4JSLlUbQbO07xP7gnTV=s0-d-e1-ft#http://static.pib.gov.in/WriteReadData/userfiles/image/image010WBL7.jpg  
  4 ਦਸੰਬਰ 2020 ਨੂੰ ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਸ਼੍ਰੀ ਮੁਖ਼ਤਾਰ ਅੱਬਾਸ ਨਕਵੀ ਨੇ ਐਲਾਨ ਕੀਤਾ ਸੀ ਕਿ ਜਲਦੀ ਹੀ ਜੰਮੂ ਕਸ਼ਮੀਰ ਅਤੇ ਲੇਹ ਕਾਰਗਿਲ ਵਿੱਚ ਵਕਫ ਬੋਰਡ ਸਥਾਪਿਤ ਕੀਤੇ ਜਾਣਗੇ ਅਤੇ ਵਕਫ ਬੋਰਡ ਸਥਾਪਿਤ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ । ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਜੰਮੂ ਕਸ਼ਮੀਰ ਤੇ ਲੇਹ ਕਾਰਗਿਲ ਵਿੱਚ ਵਕਫ ਬੋਰਡ ਸਥਾਪਿਤ ਕੀਤੇ ਜਾਣਗੇ ਅਤੇ ਇਹ ਧਾਰਾ 370 ਖਤਮ ਕਰਨ ਤੋਂ ਬਾਅਦ ਹੀ ਹੋ ਸਕਿਆ ਹੈ ।
ਸ਼੍ਰੀ ਨਕਵੀ ਨੇ ਕਿਹਾ , * ਵਕਫ ਬੋਰਡ ਜੰਮੂ ਅਤੇ ਲੇਹ ਕਾਰਗਿਲ ਵਿੱਚ ਸਮਾਜ ਦੀ ਭਲਾਈ ਲਈ ਵਕਫ ਸੰਪਤੀਆਂ ਦੀ ਉਚਿਤ ਵਰਤੋਂ ਯਕੀਨੀ ਬਣਾਉਣਗੇ । ਕੇਂਦਰ ਸਰਕਾਰ ਜੰਮੂ ਕਸ਼ਮੀਰ ਅਤੇ ਲੇਹ ਕਾਰਗਿਲ ਵਿੱਚ ਵਕਫ ਸੰਪਤੀਆਂ ਦੀਆਂ ਸਮਾਜਿਕ , ਆਰਥਿਕ ਅਤੇ ਸਿੱਖਿਆ ਗਤੀਵਿਧੀਆਂ ਲਈ ਬੁਨਿਆਦੀ ਢਾਂਚਾ ਬਣਾਉਣ ਲਈ ਕਾਫੀ ਵਿੱਤੀ ਸਹਾਇਤਾ ਦੇਵੇਗੀ । ਇਹ ਸਹਾਇਤਾ *ਪ੍ਰਧਾਨ ਮੰਤਰੀ ਜਨ ਵਿਕਾਸ ਕਾਰਯਕ੍ਰਮ * ਤਹਿਤ ਦਿੱਤੀ ਜਾਵੇਗੀ ।*
ਦੇਸ਼ ਭਰ ਵਿੱਚ 6 ਲੱਖ 64 ਹਜ਼ਾਰ ਪੰਜੀਕ੍ਰਿਤ ਵਕਫ ਸੰਪਤੀਆਂ ਹਨ। ਸਾਰੇ ਸੂਬਾ ਵਕਫ ਬੋਰਡਾਂ ਵਿੱਚ ਡਿਜੀਟਾਈਜੇਸ਼ਨ ਨੂੰ ਮੁਕੰਮਲ ਕਰ ਲਿਆ ਗਿਆ ਹੈ । ਵਕਫ ਸੰਪਤੀਆਂ ਦੀ ਜੀਓ ਟੈਗਿੰਗ / ਜੀ ਪੀ ਐੱਸ ਮੈਪਿੰਗ ਜੰਗੀ ਪੱਧਰ ਤੇ ਕੀਤੀ ਜਾ ਰਹੀ ਹੈ । ਸਾਲ 2020 ਵਿੱਚ ਸਾਰੇ ਸੂਬਾ ਵਕਫ ਬੋਰਡਾਂ ਨੂੰ ਵੀਡੀਓ ਕਾਨਫਰੰਸਿੰਗ ਦੀਆਂ ਸਹੂਲਤਾਂ ਮੁਹੱਈਆ ਕੀਤੀਆਂ ਗਈਆਂ ਹਨ ।
ਕੋਵਿਡ—19 ਸੰਭਾਲ
ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਸ਼੍ਰੀ ਮੁਖ਼ਤਾਰ ਅੱਬਾਸ ਨਕਵੀ ਨੇ 17 ਅਗਸਤ 2020 ਨੂੰ ਕਿਹਾ ਸੀ ਕਿ ਮਹਾਮਾਰੀ ਸੰਕਟ ਭਾਰਤੀਆਂ ਲਈ *ਸੰਭਾਲ , ਵਚਨਬੱਧਤਾ ਅਤੇ ਵਿਸ਼ਵਾਸ* ਲਈ ਸਕਾਰਾਤਮਕ ਸਮਾਂ ਸਿੱਧ ਹੋਇਆ ਹੈ , ਜਿਸ ਨੇ ਵਿਸ਼ਵ ਵਿੱਚ ਪੂਰੀ ਮਨੁੱਖਤਾ ਲਈ ਇੱਕ ਉਦਾਹਰਨ ਕਾਇਮ ਕੀਤੀ ਹੈ । ਉਨ੍ਹਾਂ ਨੇ ਇੱਕ ਮੋਬਾਇਲ ਕਲੀਨਿਕ ਜੋ ਆਧੁਨਿਕ ਸਿਹਤ ਸਹੂਲਤਾਂ ਨਾਲ ਲੈਸ ਹੈ , ਨੂੰ ਹਰੀ ਝੰਡੀ ਦਿੱਤੀ ਸੀ । ਇਹ ਸਹੂਲਤ ਘੱਟ ਗਿਣਤੀ ਮੰਤਰਾਲੇ ਵੱਲੋਂ ਨਵੀਂ ਦਿੱਲੀ ਦੇ ਹੋਲੀ ਫੈਮਿਲੀ ਹਸਪਤਾਲ ਨੂੰ ਦਿੱਤੀ ਗਈ ਸੀ । ਇਹ ਕਮਜ਼ੋਰ ਵਰਗਾਂ ਅਤੇ ਗ਼ਰੀਬ ਲੋਕਾਂ ਨੂੰ ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਦੀ ਹੈ । ਇਹ ਐਮਰਜੈਂਸੀ ਮਲਟੀਪੈਰਾ ਮਾਨੀਟਰ , ਆਕਸੀਜਨ ਸਹੂਲਤ ਅਤੇ ਆਟੋਲੋਡਿੰਗ ਸਟੈਚਰ ਨਾਲ ਲੈਸ ਹੈ , ਜੋ ਕਿਸੇ ਵੀ ਐਮਰਜੈਂਸੀ ਰੋਗੀ ਲਈ ਜ਼ਰੂਰੀ ਅਤੇ ਜਿ਼ੰਦਗੀ ਬਚਾਓ ਸਹੂਲਤਾਂ ਹਨ ।
https://ci6.googleusercontent.com/proxy/Xbgz0HQfp0bQ4YZDdaupwcyjgrIwepSpvjnGE_VRZsVeva8M_v-Q2yjBt_YCbyrtvQEFRkqC_a7862fqNU1PRAG-93QF6BIWoGzPM9W9sv_i9wyNnRIL4fE1=s0-d-e1-ft#http://static.pib.gov.in/WriteReadData/userfiles/image/image011A0HT.jpghttps://ci5.googleusercontent.com/proxy/zs5ApF1gC4btSB5QFpAnkClN3t3satrUtS0RlpoKFZ3XTM3AWKh6J5pHLPneyaYm3T6_SNx4YvXDf1KhtogMSmz9tFYz_yUUakzues252Uc9h6izFmBI4wV8=s0-d-e1-ft#http://static.pib.gov.in/WriteReadData/userfiles/image/image012Q545.jpg  
ਸ਼੍ਰੀ ਨਕਵੀ ਨੇ ਕਿਹਾ ਕਿ ਐੱਨ ਐੱਮ ਡੀ ਐੱਫ ਸੀ ਨੇ ਪੈਰਾ ਪਲੈਜਿਕ ਮੁੜ ਵਸਾਊ ਕੇਂਦਰ ਮੋਹਾਲੀ , ਜੋ ਰੱਖਿਆ ਮੰਤਰਾਲੇ ਦਾ ਹੈ , ਨੂੰ ਵੀ ਮੋਡੀਫਾਈ ਸਕੂਟਰਜ਼ , ਫੀਜਿਓਥੈਰੇਪੀ ਉਪਕਰਨ ਅਤੇ ਲੜਾਈ ਦੌਰਾਨ ਡਿਸੇਬਲ ਸੈਨਿਕਾਂ ਦੇ ਇਲਾਜ ਲਈ ਹੋਰ ਲੋੜੀਂਦੇ ਸਾਧਨ ਤੇ ਉਪਕਰਨ ਮੁਹੱਈਆ ਕਰਨ ਲਈ ਸਹਾਇਤਾ ਦਿੱਤੀ ਹੈ । ਇਹ ਉਪਕਰਨ ਸੈਨਿਕਾਂ ਨੂੰ ਆਮ ਜਿ਼ੰਦਗੀ ਜਿਊਣ ਵਿੱਚ ਸਹਾਇਤਾ ਕਰ ਰਹੇ ਹਨ । ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਨੇ ਕੁਸ਼ਲ ਵਿਕਾਸ ਪ੍ਰੋਗਰਾਮ ਤਹਿਤ ਸਿਖਲਾਈ ਪ੍ਰਾਪਤ ਕਰ ਚੁੱਕੇ 1500 ਤੋਂ ਵੱਧ ਸਿਹਤ ਸੰਭਾਲ ਸਹਾਇਕ , ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਅਤੇ ਤੰਦਰੁਸਤੀ ਲਈ ਸਹਾਇਤਾ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਸਿਹਤ ਸੰਭਾਲ ਸਹਾਇਕਾਂ ਵਿੱਚ 50 % ਲੜਕੀਆਂ ਸ਼ਾਮਲ ਹਨ , ਜੋ ਦੇਸ਼ ਭਰ ਦੇ ਵੱਖ ਵੱਖ ਹਸਪਤਾਲਾਂ ਅਤੇ ਸਿਹਤ ਸੰਭਾਲ ਕੇਂਦਰਾਂ ਵਿੱਚ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਸਹਾਇਤਾ ਕਰ ਰਹੀਆਂ ਹਨ । ਇਸ ਸਾਲ ਵਿੱਚ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ 2000 ਤੋਂ ਵੱਧ ਸਿਹਤ ਸੰਭਾਲ ਸਹਾਇਕਾਂ ਨੂੰ ਸਿਖਲਾਈ ਦਿੱਤੀ ਗਈ ਸੀ । ਮੰਤਰਾਲੇ ਨੇ ਵੱਖ ਵੱਖ ਸਿਹਤ ਸੰਸਥਾਵਾਂ ਅਤੇ ਦੇਸ਼ ਦੇ ਨਾਮਵਰ ਹਸਪਤਾਲਾਂ ਰਾਹੀਂ ਸਿਹਤ ਸੰਭਾਲ ਸਹਾਇਕਾਂ ਨੂੰ 1 ਸਾਲ ਦੀ ਸਿਖਲਾਈ ਮੁਹੱਈਆ ਕੀਤੀ ਹੈ ।
ਸ਼੍ਰੀ ਨਕਵੀ ਨੇ ਕਿਹਾ ਕਿ ਦੇਸ਼ ਦੇ ਵੱਖ ਵੱਖ ਵਕਫ ਬੋਰਡਾਂ ਨੇ ਪੀ ਐੱਮ ਅਤੇ ਸੀ ਐੱਮ ਰਾਹਤ ਫੰਡਾਂ ਵਿੱਚ 51 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਹੈ । ਇਹ ਫੰਡ ਕੋਰੋਨਾ ਮਹਾਮਾਰੀ ਲਈ ਵੱਖ ਵੱਖ ਧਾਰਮਿਕ , ਸਮਾਜਿਕ ਅਤੇ ਸਿੱਖਿਆ ਸੰਸਥਾਵਾਂ ਲਈ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਇਨ੍ਹਾਂ ਵਕਫ ਬੋਰਡਾਂ ਨੇ ਲੋੜਵੰਦ ਲੋਕਾਂ ਨੂੰ ਭੋਜਨ ਤੇ ਜ਼ਰੂਰੀ ਵਸਤਾਂ ਵੀ ਵੰਡੀਆਂ ਹਨ ।
ਸ਼੍ਰੀ ਨਕਵੀ ਨੇ ਕਿਹਾ ਕਿ ਦੇਸ਼ ਭਰ ਵਿੱਚ 16 ਹੱਜ ਘਰ ਸੂਬਾ ਸਰਕਾਰਾਂ ਨੂੰ ਕੋਰੋਨਾ ਪ੍ਰਭਾਵਿਤ ਲੋਕਾਂ ਲਈ ਕੁਆਰਨਟਾਈਨ ਅਤੇ ਏਕਾਂਤਵਾਸ ਲਈ ਦਿੱਤੇ ਗਏ ਹਨ । ਸੂਬਾ ਸਰਕਾਰਾਂ ਇਨ੍ਹਾਂ ਹੱਜ ਘਰਾਂ ਨੂੰ ਆਪਣੀਆਂ ਲੋੜਾਂ ਅਨੁਸਾਰ ਵਰਤ ਰਹੀਆਂ ਹਨ ।
ਸ਼੍ਰੀ ਨਕਵੀ ਨੇ ਜਾਣਕਾਰੀ ਦਿੱਤੀ ਕਿ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੇ 1.40 ਕਰੋੜ ਰੁਪਏ ਪੀ ਐੱਮ ਕੇਅਰ ਫੰਡ ਵਿੱਚ ਯੋਗਦਾਨ ਦਿੱਤਾ ਹੈ । ਏ ਐੱਮ ਯੂ ਮੈਡੀਕਲ ਕਾਲਜ ਨੇ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ 100 ਬਿਸਤਰਿਆਂ ਦਾ ਪ੍ਰਬੰਧ ਕੀਤਾ ਹੈ । ਏ ਐੱਮ ਯੂ ਨੇ ਕੋਰੋਨਾ ਟੈਸਟਾਂ ਦਾ ਵੀ ਪ੍ਰਬੰਧ ਕੀਤਾ ਹੈ ਤੇ ਹੁਣ ਤੱਕ 9000 ਤੋਂ ਵੀ ਜਿ਼ਆਦਾ ਟੈਸਟ ਕੀਤੇ ਗਏ ਹਨ।
ਸ਼੍ਰੀ ਨਕਵੀ ਨੇ ਹੋਰ ਕਿਹਾ ਕਿ ਕੋਰੋਨਾ ਪ੍ਰਭਾਵਿਤ ਲੋਕਾਂ ਲਈ ਅਜਮੇਰ ਸ਼ਰੀਫ਼ ਦਰਗਾਹ ਵਿਖੇ ਕਾਇਦ ਵਿਸ਼ਰਾਮ ਸਥਲੀ ਅਤੇ ਖਵਾਜ਼ਾ ਮਾਡਲ ਸਕੂਲ ਵਿੱਚ ਕੁਆਰਨਟਾਈਨ ਅਤੇ ਇਕਾਂਤਵਾਸ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ । ਦੇਸ਼ ਭਰ ਦੇ 4500 ਤੋਂ ਜਿ਼ਆਦਾ ਸਾਰੇ ਧਰਮਾਂ ਨਾਲ ਸਬੰਧਤ ਜਾਰੀਨ ਨੂੰ ਲਾਕਡਾਉਨ ਦੌਰਾਨ ਭੋਜਨ , ਰਿਹਾਇਸ਼ ਅਤੇ ਸਿਹਤ ਸਹੂਲਤਾਂ ਦਿੱਤੀਆਂ ਗਈਆਂ । ਇਨ੍ਹਾਂ ਸਹੂਲਤਾਂ ਦਾ ਪ੍ਰਬੰਧ ਦਰਗਾਹ ਕਮੇਟੀ , ਦਰਗਾਹ ਖ਼ਾਦਿਮਸ ਅਤੇ ਸਜਦਾ ਨਸ਼ੀਨ ਵੱਲੋਂ ਕੀਤਾ ਗਿਆ । ਦਰਗਾਹ ਕਮੇਟੀ ਅਤੇ ਇਸ ਨਾਲ ਸਬੰਧਤ ਸੰਸਥਾਵਾਂ ਨੇ ਕਰੀਬ 1 ਕਰੋੜ ਦੀਆਂ ਸਹੂਲਤਾਂ ਮੁਹੱਈਆ ਕੀਤੀਆਂ , ਜਿਸ ਨਾਲ ਲੋਕਾਂ ਨੂੰ ਉਨ੍ਹਾਂ ਦੇ ਆਪਣੇ ਸੂਬਿਆਂ ਵਿੱਚ ਭੇਜਣ ਲਈ ਪ੍ਰਬੰਧ ਕਰਨ ਸ਼ਾਮਿਲ ਹੈ ।
ਸ਼੍ਰੀ ਨਕਵੀ ਨੇ ਕਿਹਾ ਕਿ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਦੇ ਕੁਸ਼ਲ ਵਿਕਾਸ ਪ੍ਰੋਗਰਾਮ , ਸੀਖੋ ਔਰ ਕਮਾਓ ਤਹਿਤ ਵੱਡੀ ਪੱਧਰ ਤੇ ਮੂੰਹ ਲਈ ਮਾਸਕ ਤਿਆਰ ਕੀਤੇ ਗਏ ਹਨ । ਇਨ੍ਹਾਂ ਮਾਸਕਾਂ ਨੂੰ ਲੋੜਵੰਦਾਂ ਵਿੱਚ ਵੰਡਿਆ ਜਾ ਰਿਹਾ ਹੈ । ਘੱਟ ਗਿਣਤੀ ਮੰਤਰਾਲੇ ਨੇ *ਜਾਨ ਵੀ , ਜਹਾਨ ਵੀ* ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ ਤਾਂ ਜੋ ਲੋਕਾਂ ਨੂੰ ਕੋਰੋਨਾ ਤੋਂ ਸੁਰੱਖਿਅਤ ਰੱਖਣ ਲਈ ਸਮਾਜਿਕ ਦੂਰੀ ਅਤੇ ਹੋਰ ਦਿਸ਼ਾ ਨਿਰਦੇਸ਼ਾਂ ਬਾਰੇ ਜਾਗਰੂਕ ਕਰਾਇਆ ਜਾ ਸਕੇ ।

 

ਐੱਨ ਬੀ / ਕੇ ਜੀ ਐੱਸ / (ਐੱਮ ਓ ਐੱਮ ਏ ਇਨਪੁਟਸ)



(Release ID: 1685904) Visitor Counter : 139