ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ 19 ਟੀਕਾ ਰੋਲ ਆਉਟ


ਦੇਸ਼ ਭਰ ਵਿੱਚ ਇੱਕ ਵੱਡੇ ਅਭਿਆਸ ਰਾਹੀਂ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 125 ਜਿ਼ਲਿ੍ਆਂ ਵਿੱਚ 286 ਸੈਸ਼ਨ ਜਗ੍ਹਾ ਤੇ ਕੋਵਿਡ 19 ਟੀਕਾ ਪ੍ਰਸ਼ਾਸਨ ਵੱਲੋਂ ਮੌਕ ਡਰਿੱਲ ਕੀਤੀ ਗਈ

14100 ਟੀਕਾ ਲਗਾਉਣ ਵਾਲਿਆਂ ਨੂੰ ਸਿਖਲਾਈ ਦਿੱਤੀ ਗਈ

75 ਹਜ਼ਾਰ ਤੋਂ ਜਿ਼ਆਦਾ ਲਾਭਪਾਤਰੀਆਂ ਨੇ ਕੋ—ਵਿਨ ਸਾਫਟਵੇਅਰ ਤੇ ਪੰਜੀਕਰਨ ਕੀਤਾ

ਟੀਕਾ ਪ੍ਰਸ਼ਾਸਨ ਨੇ ਬਰੀਕੀਆਂ ਬਾਰੇ ਜਾਣਿਆ

Posted On: 02 JAN 2021 9:21PM by PIB Chandigarh

ਕੋਵਿਡ 19 ਮਹਾਮਾਰੀ ਖਿ਼ਲਾਫ਼ ਲੜਾਈ ਵਿੱਚ ਭਾਰਤ ਕਈ ਸਿਖ਼ਰਾਂ ਨੂੰ ਲਗਾਤਾਰ ਛੂਹ ਰਿਹਾ ਹੈ । ਹੁਣ ਜਦਕਿ ਦੇਸ਼ ਕੋਵਿਡ 19 ਦੇ ਟੀਕੇ ਨੂੰ ਲਗਾਉਣ ਲਈ ਤਿਆਰ ਹੈ , ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਪਿਛਲੇ 2 ਮਹੀਨਿਆਂ ਤੋਂ ਇਸਦੇ ਰੋਲਆਉਟ ਦੀਆਂ ਤਿਆਰੀਆਂ ਵਿੱਚ ਸਰਗਰਮੀ ਨਾਲ ਰੁੱਝਿਆ ਹੋਇਆ ਹੈ , ਤਾਂਜੋ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਤੇ ਹਿੱਸੇਦਾਰਾਂ ਦੀ ਭਾਈਵਾਲੀ ਨਾਲ ਕੋਵਿਡ 19 ਟੀਕੇ ਦੇ ਰੋਲ ਆਉਟ ਲਈ ਤਿਆਰੀਆਂ ਨੂੰ ਯਕੀਨੀ ਬਣਾਇਆ ਜਾ ਸਕੇ । ਦੇਸ਼ ਵਿੱਚ ਅੱਜ ਇੱਕ ਵੱਡੇ ਅਭਿਆਸ ਵਿੱਚ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 125 ਜਿ਼ਲਿ੍ਆਂ ਦੀਆਂ 286 ਸੈਸ਼ਨ ਥਾਵਾਂ ਤੇ ਇੱਕ ਮੌਕ ਡਰਿੱਲ ਕੀਤੀ ਗਈ । ਹਰੇਕ ਜਿ਼ਲ੍ਹੇ ਵਿੱਚ 3 ਤੋਂ ਵੱਧ ਜਗ੍ਹਾ ਤੇ ਡਰਾਈ ਰਨ ਕੀਤਾ ਗਿਆ , ਜਿਸ ਵਿੱਚ 1 ਜਨਤਕ ਸਿਹਤ ਸਹੂਲਤ (ਜਿ਼ਲ੍ਹਾ ਹਸਪਤਾਲ / ਮੈਡੀਕਲ ਕਾਲਜ ) ਨਿੱਜੀ ਸਿਹਤ ਸਹੂਲਤ ਅਤੇ ਪੇਂਡੂ ਤੇ ਸ਼ਹਿਰੀ ਆਊਟ ਰੀਚ ਸਾਈਟਸ ਸ਼ਾਮਿਲ ਹਨ । ਸਾਰੇ ਸੂਬਿਆਂ ਅਤੇ ਜਿ਼ਲ੍ਹਾ ਅਧਿਕਾਰੀਆਂ ਨੂੰ ਡਰਾਈ ਰਨ ਲਈ ਸੰਚਾਲਨ ਨਿਰਦੇਸ਼ਾਂ ਦੀ ਸਿਖਲਾਈ ਦਿੱਤੀ ਗਈ ਸੀ । ਇਸ ਡਰਾਈ ਰਨ ਦਾ ਮੰਤਵ ਸਿਹਤ ਪ੍ਰਣਾਲੀ ਵਿੱਚ ਕੋਵਿਡ 19 ਟੀਕੇ ਨੂੰ ਰੋਲ ਆਉਟ ਕਰਨ ਦੇ ਢੰਗ ਤਰੀਕਿਆਂ ਨੂੰ ਇਨਵੈਸਟ ਕਰਨਾ ਅਤੇ ਸੂਬਾ ਤੇ ਜਿ਼ਲ੍ਹਾ ਤੇ ਬਲਾਕ ਪੱਧਰ ਤੇ ਰਿਪੋਰਟਿੰਗ , ਲਾਗੂ ਕਰਨਾ ਅਤੇ ਕੋ—ਵਿਨ ਐਪਲੀਕੇਸ਼ਨ ਦੀ ਜ਼ਮੀਨੀ ਵਾਤਾਵਰਨ ਲਈ ਯੋਜਨਾਬੰਦੀ ਦੀ ਸੰਚਾਲਨ ਵਿਵਹਾਰਕਤਾ ਦਾ ਮੁਲਾਂਕਣ ਕਰਨਾ ਹੈ । ਇਸ ਡਰਾਈ ਰਨ ਵਿੱਚ ਸੂਬਾ , ਜਿ਼ਲ੍ਹਾ , ਬਲਾਕ ਤੇ ਹਸਪਤਾਲ ਪੱਧਰ ਦੇ ਅਧਿਕਾਰੀਆਂ ਨੂੰ ਵੀ ਕੋਵਿਡ 19 ਰੋਲ ਆਉਟ ਦੇ ਸਾਰੇ ਪੱਖਾਂ ਤੋਂ ਜਾਣੂ ਕਰਵਾਇਆ ਗਿਆ ।  

ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਦੇਸ਼ ਭਰ ਵਿੱਚ ਇਹ ਡਰਾਈ ਰਨ ਸਵੇਰੇ 9 ਵਜੇ ਤੋਂ ਨਿਰਵਿਘਨ ਕੀਤਾ ਸੀ । ਕਈ ਗਤੀਵਿਧੀਆਂ ਜਿਵੇਂ ਲਾਭਪਾਤਰੀਆਂ ਦੇ ਡਾਟੇ ਨੂੰ ਅਪਲੋਡ ਕਰਨਾ , ਸੈਸ਼ਨ ਸਾਈਟ ਅਲਾਟ ਕਰਨਾ ਅਤੇ ਲਘੂ ਯੋਜਨਾਬੰਦੀ ਕਰਨਾ , ਟੀਕਾ ਅਲਾਟ ਕਰਨਾ , ਟੈਸਟ ਲਾਭਪਾਤਰੀਆਂ ਨਾਲ ਸੈਸ਼ਨ ਸਾਈਟ ਪ੍ਰਬੰਧਨ ਕਰਨਾ , ਢੰਗ ਤਰੀਕਿਆਂ ਬਾਰੇ ਰਿਪੋਰਟ ਕਰਨਾ ਆਦਿ ਇਹ ਸਾਰੇ ਇੱਕ ਦਿਨ ਦੇ ਡਰਾਈ ਰਨ ਵਿੱਚ ਕੀਤੇ ਗਏ ਤਾਂਜੋ ਅਸਲ ਦਿਨ ਵਾਸਤੇ ਤਿਆਰੀ ਕੀਤੀ ਜਾ ਸਕੇ । ਟੀਕਾਕਰਨ ਤੋਂ ਬਾਅਦ ਸਾਰੇ ਸੈਸ਼ਨ ਸਾਈਟ ਤੇ ਕਿਸੇ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਤਿਆਰੀ ਅਤੇ ਕਾਲ ਸੈਂਟਰਾਂ ਦੀ ਕਾਰਜਕੁਸ਼ਲਤਾ ਨੂੰ ਵੀ ਟੈਸਟ ਕੀਤਾ ਗਿਆ । ਡਰਾਈ ਰਨ ਦੀ ਨਿਗਰਾਨੀ ਜਿ਼ਲ੍ਹਾ ਕਲੈਕਟਰਾਂ ਨੇ ਕੀਤੀ । ਇਹ ਡਰਾਈ ਰਨ ਜਿ਼ਲ੍ਹਾ ਅਤੇ ਸੂਬਾ ਪੱਧਰ ਤੇ ਦਿਨ ਭਰ ਵਿੱਚ ਸਾਹਮਣੇ ਆਏ ਮੁੱਦਿਆਂ ਤੇ ਚੁਣੌਤੀਆਂ ਬਾਰੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਖਤਮ ਹੋ ਗਈ । ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦਿਨ ਭਰ ਸੂਬਿਆਂ ਦੇ ਸੰਪਰਕ ਵਿੱਚ ਰਿਹਾ , ਤਾਂਜੋ ਉਨ੍ਹਾਂ ਦੇ ਤਜ਼ਰਬਿਆਂ ਦੀ ਫੀਡ ਬੈਕ ਲਈ ਜਾ ਸਕੇ । ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਡਰਾਈ ਰਨ ਪਿੱਛੋਂ ਮਿਲੀ ਸਫ਼ਲਤਾ ਤੇ ਮੁਕੰਮਲ ਸੰਤੁਸ਼ਟੀ ਪ੍ਰਗਟ ਕੀਤੀ , ਜਿਸ ਵਿੱਚ ਸੰਚਾਲਨ ਪ੍ਰਕਿਰਿਆ ਅਤੇ ਕੋ—ਵਿਨ ਸਾਫਟਵੇਅਰ ਨਾਲ ਸੰਪਰਕ ਕੀਤੇ ਗਏ । 

ਕੋ—ਵਿਨ ਸਾਫਟਵੇਅਰ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਟੀਕਾ ਭੰਡਾਰ ਦੀ ਰੀਅਲ ਟਾਈਮ ਨਾਲ ਜਾਣਕਾਰੀ , ਭੰਡਾਰ ਟੈਂਪਰੇਚਰ ਅਤੇ ਕੋਵਿਡ 19 ਟੀਕੇ ਦੇ ਲਾਭਪਾਤਰੀਆਂ ਨੂੰ ਵਿਅਕਤੀਗਤ ਤੌਰ ਤੇ ਲੱਭਣ ਲਈ ਵਿਕਸਿਤ ਕੀਤਾ ਗਿਆ ਹੈ । ਸਾਫਟਵੇਅਰ ਸਾਰੇ ਪੱਧਰਾਂ ਤੇ ਪ੍ਰੋਗਰਾਮ ਮੈਨੇਜਰਾਂ ਨੂੰ ਸਹਿਯੋਗ ਦੇਵੇਗਾ ਤੇ ਇਹ ਸਹਿਯੋਗ ਪੂਰਵ ਪੰਜੀਕ੍ਰਿਤ ਲਾਭਪਾਤਰੀਆਂ ਲਈ ਆਟੋਮੈਟਿਕ ਸੈਸ਼ਨ ਅਲਾਟ ਕਰਨ , ਉਨ੍ਹਾਂ ਦੀ ਪ੍ਰਮਾਣਿਕਤਾ ਅਤੇ ਵੈਕਸੀਨ ਸੂਚੀ ਅਨੁਸਾਰ ਮੁਕੰਮਲ ਸਫ਼ਲਤਾ ਪਿਛੋਂ ਡਿਜੀਟਲ ਸਰਟੀਫਿਕੇਟ ਜਨਰੇਟ ਕਰਨ ਰਾਹੀਂ ਦਿੱਤਾ ਜਾਵੇਗਾ । ਅੱਜ ਦੀ ਤਰੀਕ ਤੱਕ 75 ਲੱਖ ਤੋਂ ਜਿ਼ਆਦਾ ਲਾਭਪਾਤਰੀਆਂ ਨੇ ਕੋ—ਵਿਨ ਸਾਫਟਵੇਅਰ ਤੇ ਪੰਜੀਕ੍ਰਿਤ ਕੀਤਾ ਹੈ । ਦੇਸ਼ ਭਰ ਵਿੱਚ ਕੋਵਿਡ 19 ਟੀਕੇ ਨੂੰ ਤਾਪਮਾਨ ਕੰਟਰੋਲ ਵਾਤਾਵਰਨ ਵਿੱਚ ਸਪੁਰਦਗੀ ਨੂੰ ਯਕੀਨੀ ਬਣਾਉਣ ਲਈ ਕੋਲਡ ਚੇਨ ਬੁਨਿਆਦੀ ਢਾਂਚਾ ਕਾਫੀ ਹੈ । ਕੋਵਿਡ 19 ਟੀਕਾਕਰਨ ਮੁਹਿੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਚਿਤ ਮਾਤਰਾ ਵਿੱਚ ਸਰਿੰਜਾਂ ਦੀ ਸਪਲਾਈ ਅਤੇ ਹੋਰ ਲਾਜਿਸਟਿਕ ਨੂੰ ਯਕੀਨੀ ਬਣਾਇਆ ਗਿਆ ਹੈ । ਟੀਕਾਕਰਨ ਜਗ੍ਹਾ ਉੱਤੇ ਪ੍ਰਕਿਰਿਆ ਦਾ ਪਾਲਣ ਕਰਨ ਲਈ ਤਕਰੀਬਨ 114100 ਟੀਕਾ ਲਗਾਉਣ ਵਾਲਿਆਂ ਨੂੰ ਸਿਖਲਾਈ ਦਿੱਤੀ ਗਈ ਹੈ । ਇਸ ਸਿਖਲਾਈ ਵਿੱਚ ਲਾਭਪਾਤਰੀ ਦੀ ਪ੍ਰਮਾਣਿਕਤਾ , ਟੀਕਾਕਰਨ , ਕੋਲਡ ਚੇਨ ਤੇ ਲਾਜਿਸਟਿਕ ਪ੍ਰਬੰਧਨ , ਬਾਇਓਮੈਡੀਕਲ ਵੇਸਟ ਮੈਨੇਜਮੈਂਟ , ਏ ਈ ਐੱਫ ਆਈ ਪ੍ਰਬੰਧਨ ਅਤੇ ਕੋਵਿਨ ਸਾਫਟਵੇਅਰ ਉੱਪਰ ਜਾਣਕਾਰੀ ਅਪਲੋਡ ਕਰਨਾ ਸ਼ਾਮਲ ਹੈ । 28 ਅਤੇ 29 ਦਸੰਬਰ 2020 ਨੂੰ 4 ਸੂਬਿਆਂ ਆਂਧਰ ਪ੍ਰਦੇਸ਼ , ਆਸਾਮ , ਪੰਜਾਬ ਅਤੇ ਗੁਜਰਾਤ ਵਿੱਚ ਪੂਰੀ ਸੰਚਾਲਨ ਯੋਜਨਾਬੰਦੀ ਅਤੇ ਆਈ ਟੀ ਪਲੇਟਫਾਰਮ ਨੂੰ ਜ਼ਮੀਨੀ ਪੱਧਰ ਤੇ ਟੈਸਟ ਕੀਤਾ ਗਿਆ ਹੈ ਅਤੇ ਇਸ ਤੋਂ ਪ੍ਰਾਪਤ ਹੋਈ ਫੀਡਬੈਕ ਦੇ ਅਧਾਰ ਤੇ ਆਈ ਟੀ ਸਿਸਟਮ ਵਿੱਚ ਮਾਮੂਲੀ ਵਾਧੇ ਕੀਤੇ ਗਏ ਹਨ । 

ਜਿ਼ਲ੍ਹਾ ਅਤੇ ਜਗ੍ਹਾ ਜਿੱਥੇ ਡ੍ਰਾਈ ਰਨ ਕੀਤਾ ਗਿਆ , ਦਾ ਵਿਸਥਾਰ ਹੇਠਾਂ ਦਿੱਤਾ ਗਿਆ ਹੈ । 


 

Locations for Dry Run scheduled on 2nd January 2021

S. No.

State

No of Districts

No of session Sites

District

No. of Session Sites

1

Andaman & Nicobar Islands

1

2

South Andaman

2

2

Andhra Pradesh

13

39

Srikakulam

3

       

Vizianagaram

3

       

Visakhapatnam

3

       

East Godavari

3

       

West Godavari

3

       

Krishna

3

       

Guntur

3

       

Prakasam

3

       

Nellore

3

       

Chittor

3

       

Kadapa

3

       

Ananthpur

3

       

Kurnool

3

3

Arunachal Pradesh

1

2

Itanagar

2

4

Assam

3

3

Guwahati

1

       

Kamrup

1

       

Khanapara

1

5

Bihar

3

9

Patna

3

       

Jamui

3

       

West Champaran

3

6

Chandigarh

1

3

Chandigarh

3

7

Chhattisgarh

7

21

Bilaspur

3

       

Gourella-Pendra-Marvahi

3

       

Raipur

3

       

Surguja

3

       

Bastar

3

       

Rajnandgaon

3

       

Durg

3

8

Dadra & Nagar Haveli and Daman & Diu

1

3

DNH

3

9

Delhi

3

3

Central District

1

       

Shahdara

1

       

South West

1

10

Goa

1

3

Goa

3

11

Gujarat

4

12

Dahod

3

       

Bhavnagar Corporation

3

       

Valsad

3

       

Anand

3

12

Haryana

1

4

Panchkula

4

13

Himachal Pradesh

1

3

Shimla

3

14

Jammu & Kashmir

3

9

Shrinagar

3

       

Jammu

3

       

Kulgam

3

15

Jharkhand

6

13

Ranchi

3

       

Simdega

2

       

East Singhbhum

2

       

Pakur

2

       

Chatra

2

       

Palamu

2

16

Karnataka

5

16

Shivmoga

3

       

Bengaluru

4

       

Belgavi

3

       

Mysuru

3

       

Kalburgi

3

17

Kerala

4

6

Thiruvanthpuram

3

       

Idukki

1

       

Palakkad

1

       

Wayanad

1

18

Ladakh

1

3

Ladakh

3

19

Lakshadweep

1

1

Kavarati

1

20

Madhya Pradesh

1

3

Bhopal

3

21

Maharashtra

4

12

Pune

3

       

Nagpur

3

       

Jalna

3

       

Nandurbar

3

22

Manipur

2

10

Imphal West

5

 

     

Thoubal

5

23

Meghalaya

2

5

East Khasi Hills

4

 

 

   

West Garo Hills

1

24

Mizoram

1

2

Aizwal

2

25

Nagaland

1

3

Dimapur

3

26

Odisha

31

31

31 Districts

31

27

Puducherry

4

9

Puducherry

4

       

Karaikal

3

       

Mahe

1

       

Yanam

1

28

Punjab

1

3

Patiala

3

29

Rajasthan

7

19

Bhilwara

2

       

Jaipur

4

       

Karauli

2

       

Ajmer

2

       

Banswara

4

       

Jodhpur

2

       

Bikaner

3

30

Sikkim

1

1

Gangtok

1

31

Tamil Nadu

4

11

Chennai

3

       

Nilgiri

3

       

Tiruneveli

3

       

Poonamallei HUD

2

32

Telanagana

2

7

Hyderabad

4

       

Mahabubnagar

3

33

Tripura

1

3

Agartala (West Tripura)

3

34

Uttar Pradesh

1

6

Lucknow

6

35

Uttarakhand

1

3

Dehradun

3

36

West Bengal

1

3

24 Parganas

3

 

TOTAL

125

286

 

286

 ਐਮ ਵੀ 


(Release ID: 1685820) Visitor Counter : 255