ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਿਹ ਮੰਤਰੀ ਸ੍ਰੀ ਅਮਿਤ ਸ਼ਾਹ ਨੇ “ਰਾਸ਼ਟਰੀ ਪੁਲਿਸ ਕੇ -9 ਜਰਨਲ” ਦਾ ਉਦਘਾਟਨੀ ਅੰਕ ਜਾਰੀ ਕੀਤਾ


ਸ੍ਰੀ ਸ਼ਾਹ ਨੇ ਕਿਹਾ, “ਇਹ ਇਕ ਵਿਲੱਖਣ ਪਹਿਲ ਹੈ ਜੋ ਦੇਸ਼ ਵਿਚ ਪੁਲਿਸ ਸਰਵਿਸ ਕੈਨਨ (ਕੇ -9) (ਪੀਐਸਕੇ) ਦੀਆਂ ਟੀਮਾਂ ਨਾਲ ਜੁੜੇ ਵਿਸ਼ਿਆਂ ਨੂੰ ਹੋਰ ਸੰਪਨ ਬਣਾਏਗੀ ”

"ਰਾਸ਼ਟਰੀ ਸੁਰੱਖਿਆ ਸਰਵੋਪਰੀ ਹੈ ਅਤੇ ਸਾਡੀ ਸਰਕਾਰ ਸੁਰੱਖਿਆ ਨਾਲ ਜੁੜੇ ਸਾਰੇ ਪਹਿਲੂਆਂ 'ਤੇ ਬਰਾਬਰ ਧਿਆਨ ਦੇਣ ਲਈ ਇਮਾਨਦਾਰੀ ਨਾਲ ਯਤਨ ਕਰ ਰਹੀ ਹੈ"

"ਪੁਲਿਸ ਦਾ ਡਾਗ ਸਕੁਐਡ ਸਮਾਜ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਮਲਟੀਪਲਾਇਰ ਫੋਰਸ ਵਜੋਂ ਕੰਮ ਕਰ ਸਕਦਾ ਹੈ"

"ਉਹਨਾਂ ਦੀ ਵਰਤੋਂ ਨਸ਼ੀਲੇ ਪਦਾਰਥਾਂ ਦਾ ਪਤਾ ਲਗਾਉਣ ਅਤੇ ਅੱਤਵਾਦੀਆਂ ਨਾਲ ਮੁਕਾਬਲਾ ਕਰਨ ਲਈ ਕੀਤੀ ਜਾ ਸਕਦੀ ਹੈ"

Posted On: 02 JAN 2021 7:06PM by PIB Chandigarh

ਕੇਂਦਰੀ ਗ੍ਰਿਹ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ “ਰਾਸ਼ਟਰੀ ਪੁਲਿਸ ਕੇ -9 ਜਰਨਲ” ਦਾ ਉਦਘਾਟਨ ਅੰਕ ਜਾਰੀ ਕੀਤਾ। ਪੁਲਿਸ ਸੇਵਾ ਕੇ 9 (ਪੀਐਸਕੇ) ਯਾਨੀ ਪੁਲਿਸ ਕੁੱਤਿਆਂ ਦੇ ਵਿਸ਼ੇ 'ਤੇ ਇਹ ਦੇਸ਼ ਵਿਚ ਪਹਿਲੀ ਪ੍ਰਕਾਸ਼ਨਾ ਹੈ। ਇਸ ਸਮਾਰੋਹ ਵਿੱਚ ਕੇਂਦਰੀ ਗ੍ਰਹਿ ਸਕੱਤਰ ਸ੍ਰੀ ਅਜੈ ਭੱਲਾ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐਫਜ਼) ਦੇ ਡਾਇਰੈਕਟਰ ਜਨਰਲ ਅਤੇ ਬਲਾਂ ਦੇ ਸੀਨੀਅਰ ਰੈਂਕਿੰਗ ਪੁਲਿਸ ਅਧਿਕਾਰੀ ਸ਼ਾਮਲ ਹੋਏ ਜਦਕਿ ਦੇਸ਼ ਭਰ ਤੋਂ ਸੀਏਪੀਐਫ ਦੇ ਕਰਮਚਾਰੀ ਵਰਚੁਅਲ ਕਾਨਫਰੰਸ ਰਾਹੀਂ ਸ਼ਾਮਲ ਹੋਏ।

C:\Users\dell\Desktop\image001PP3Y.jpg

ਸ੍ਰੀ ਅਮਿਤ ਸ਼ਾਹ ਨੇ ਕਿਹਾ, “ਇਹ ਇਕ ਵਿਲੱਖਣ ਪਹਿਲ ਹੈ ਜੋ ਦੇਸ਼ ਵਿਚ ਪੁਲਿਸ ਸੇਵਾ ਡੌਗ (ਕੇ -9) (ਪੀਐਸਕੇ) ਦੀਆਂ ਟੀਮਾਂ ਨਾਲ ਸਬੰਧਤ ਵਿਸ਼ਿਆਂ ਨੂੰ ਹੋਰ ਸੰਪੰਨ ਬਣਾਏਗੀ। ” ਕੇਂਦਰੀ ਗ੍ਰਿਹ ਮੰਤਰੀ ਨੇ ਕਿਹਾ, “ਰਾਸ਼ਟਰੀ ਸੁਰੱਖਿਆ ਸਰਵੋਪਰੀ ਹੈ ਅਤੇ ਸਾਡੀ ਸਰਕਾਰ ਸੁਰੱਖਿਆ ਨਾਲ ਜੁੜੇ ਸਾਰੇ ਪਹਿਲੂਆਂ ਉੱਤੇ ਬਰਾਬਰ ਧਿਆਨ ਦੇਣ ਲਈ ਇਮਾਨਦਾਰੀ ਨਾਲ ਯਤਨ ਕਰ ਰਹੀ ਹੈ। ਪੁਲਿਸ ਦਾ ਡਾਗ ਸਕੁਐਡ ਸਮਾਜ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਕ ਮਲਟੀਪਲਾਇਰ ਫੋਰਸ ਵਜੋਂ ਕੰਮ ਕਰ ਸਕਦਾ ਹੈ, ਜਿਵੇਂ ਕਿ ਦੇਸ਼ ਵਿਚ ਡਰੋਨ ਜਾਂ ਸੈਟੇਲਾਈਟ ਦੀ ਵਰਤੋਂ ਕੀਤੀ ਜਾ ਰਹੀ ਹੈ। ” ਸ੍ਰੀ ਅਮਿਤ ਸ਼ਾਹ ਨੇ ਅੱਗੇ ਕਿਹਾ ਕਿ “ਉਨ੍ਹਾਂ ਨੂੰ ਨਸ਼ੀਲੇ ਪਦਾਰਥਾਂ ਦਾ ਪਤਾ ਲਗਾਉਣ ਅਤੇ ਅੱਤਵਾਦ ਵਿਰੁੱਧ ਲੜਾਈ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ”।

C:\Users\dell\Desktop\image002E6IF.jpg ਦੇਸ਼ ਵਿੱਚ ਗ੍ਰਿਹ ਮੰਤਰਾਲੇ ਦੀ ਪੁਲਿਸ ਆਧੁਨਿਕੀਕਰਨ ਡਿਵੀਜ਼ਨ ਦੇ ਤਹਿਤ ਨਵੰਬਰ 2019 ਵਿੱਚ ਇੱਕ ਵਿਸ਼ੇਸ਼ ‘ਪੁਲਿਸ ਕੇ-9 ਸੈੱਲ’ ਸਥਾਪਤ ਕੀਤਾ ਗਿਆ ਸੀ, ਜਿਸ ਨਾਲ ਦੇਸ਼ ਭਰ ਵਿੱਚ ਪੁਲਿਸ ਸੇਵਾ ਕੇ- 9 ਨੂੰ ਉਤਸਾਹਿਤ ਕਰਨਾ ਅਤੇ ਉਸਨੂੰ ਮੁੱਖਧਾਰਾ ਵਿੱਚ ਲਿਆਉਣਾ ਸੀ। 'ਰਾਸ਼ਟਰੀ ਪੁਲਿਸ ਕੇ-9 ਜਰਨਲ ਦਾ ਪ੍ਰਕਾਸ਼ਨ ਦੇਸ਼ ਵਿਚ ਇਕ ਵਾਤਾਵਰਣ ਪ੍ਰਣਾਲੀ ਪੈਦਾ ਕਰਨ ਵੱਲ ਇਕ ਹੋਰ ਕਦਮ ਹੈ ਜੋ ਇਸ ਮਹੱਤਵਪੂਰਨ ਸਰੋਤ ਦੇ ਵਾਧੇ ਲਈ ਸਿੱਖਣ ਅਤੇ ਸਿਖਲਾਈ ਲਈ ਹੈ। ਪਤ੍ਰਿਕਾ ਵਿਚ ਹਿੰਦੀ ਅਤੇ ਅੰਗਰੇਜ਼ੀ ਦੇ ਵੱਖ-ਵੱਖ ਭਾਗ ਹਨ। ਫੋਰਸ ਦੇ ਜਵਾਨਾਂ ਤੋਂ ਇਲਾਵਾ, ਪ੍ਰਸਿੱਧ ਵਿਦੇਸ਼ੀ ਮਾਹਰਾਂ ਨੇ ਵੀ ਉਦਘਾਟਨੀ ਅੰਕ ਵਿਚ ਆਪਣੇ ਲੇਖਾਂ ਦਾ ਯੋਗਦਾਨ ਪਾਇਆ ਹੈ। ਇਹ ਪਤ੍ਰਿਕਾ ਹਰ ਸਾਲ ਦੋ ਬਾਰ ਅਪ੍ਰੈਲ ਤੇ ਅਕਤੂਬਰ ਮਹੀਨੇ ਵਿੱਚ ਪ੍ਰਕਾਸ਼ਤ ਅਤੇ ਜਾਰੀ ਕੀਤੀ ਜਾਵੇਗੀ। 

 -------------------------------------------------------------   

NW / RK / PK / AD / DDD


(Release ID: 1685724) Visitor Counter : 113