ਰੱਖਿਆ ਮੰਤਰਾਲਾ

ਸਾਲ 2020 ਦੇ ਅੰਤ ਵਿੱਚ ਸਮੀਖਿਆ-ਰੱਖਿਆ ਮੰਤਰਾਲਾ

Posted On: 01 JAN 2021 7:57PM by PIB Chandigarh

ਸਾਲ 2020 ਦੀ ਸ਼ੁਰੂਆਤ ਭਾਰਤੀ ਰੱਖਿਆ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਫੈਸਲੇ ਨਾਲ ਹੋਈ ਫੌਜੀ ਮਾਮਲੇ ਵਿਭਾਗ ਦੀ ਸਥਾਪਨਾ ਕੀਤੀ ਗਈ ਅਤੇ ਚੀਫ ਆਫ ਡਿਫੈਂਸ ਸਟਾਫ (ਸੀ.ਡੀ.ਐਸ.) ਦਾ ਅਹੁੱਦਾ ਕਾਇਮ ਕੀਤਾ ਗਿਆ। ਜਨਰਲ ਬਿਪਿਨ ਰਾਵਤ ਨੇ ਇਕ ਜਨਵਰੀ 2020 ਤੋਂ ਸੀ.ਡੀ.ਐਸ. ਦਾ ਅਹੁੱਦਾ ਸੰਭਾਲਿਆ ਅਤੇ ਰੱਖਿਆ ਮੰਤਰੀ ਦੇ ਤਿੰਨਾ ਸੈਨਾਵਾਂ ਦੇ ਮਾਮਲਿਆਂ ਲਈ ਪ੍ਰਮੁੱਖ ਫੌਜੀ ਸਲਾਹਕਾਰ ਬਣ ਗਏ ।
ਭਾਰਤੀ ਫੌਜ ਨੇ ਕੰਟਰੋਲ ਰੇਖਾ (ਐਲ.ਸੀ.) ਅਤੇ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਉਪਰ ਸਖਤੀ ਨਾਲ ਮੁਕਾਬਲਾ ਕੀਤਾ ਅਤੇ ਨਿਰੰਤਰ ਇੰਨਸਰਜੰਸੀ ਖਿਲਾਫ, ਅੱਤਵਾਦ ਖਿਲਾਫ ਉਪਰੇਸ਼ਨਜ਼ ਕੀਤੇ ਹਨ । ਭਾਰਤ ਦੀ ਖੇਤਰੀ ਅਖੰਡਤਾ ਲਈ ਗਲਵਾਨ ਘਾਟੀ ਵਿੱਚ ਇਸ ਸਾਲ ਸਾਡੀਆਂ ਫੌਜਾਂ ਦੀ ਬਹਾਦਰੀ ਦੀ ਸੁਨਿਹਰੀ ਮਿਸਾਲ ਸਾਹਮਣੇ ਆਈ ਜਦ 20 ਬਹਾਦਰ ਭਾਰਤ ਦੇ ਸਿਪਾਹੀਆਂ ਨੇ ਸਰਬਉਤਮ ਕੁਰਬਾਨੀ ਦਿੱਤੀ । ਭਾਰਤ ਨੇ ਚੀਨ ਨੂੰ ਸਾਫ ਸਾਫ ਕਿਹਾ ਹੈ ਕਿ ਸਰਹੱਦ ਦੀ ਸਥਿਤੀ ਨੂੰ ਇੱਕਪਾਸੜ ਬਦਲਣ ਦੀ ਕੋਈ ਵੀ ਕੋਸ਼ਿਸ਼ ਸਤਿਕਾਰਤਯੋਗ ਨਹੀਂ ਹੈ ਅਤੇ ਭਾਰਤ ਆਪਣੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਰਾਖੀ ਲਈ ਵਚਨਬੱਧ ਹੈ ।
ਭਾਰਤੀ ਫੌਜ ਦੇ ਭਵਿਖ ਨੂੰ ਤਿਆਰ ਕਰਨ, ਸਮਰੱਥਾ ਦੇ ਵਿਕਾਸ ਅਤੇ ਹੋਰ ਜਰੂਰਤਾਂ ਨੂੰ ਪੂਰਾ ਕਰਨ ਲਈ ਬਜਟ ਦੀਆਂ ਕਮੀਆਂ ਦੂਰ ਕੀਤੀਆਂ ਗਈਆਂ ਹਨ ।
8 ਰਾਫੇਲ ਜਹਾਜਾਂ ਨੂੰ 20 ਸਤੰਬਰ 2020 ਨੂੰ ਸ਼ਾਮਲ ਕੀਤਾ ਗਿਆ ਅਤੇ ਇਹਨਾ ਦਾ ਸੰਚਾਲਨ ਕੀਤਾ ਗਿਆ ਜਿਸ ਨਾਲ ਇਕ ਸਖਤ ਸੰਦੇਸ਼ ਉਹਨਾ ਨੂੰ ਦਿੱਤਾ ਗਿਆ ਜੋ ਭਾਰਤ ਦੀ ਪ੍ਰਭੂਸੱਤਾ ਨੂੰ ਚੁਣੌਦੀ ਦਿੱਦੇ ਹਨ । ਰਾਫੇਲ ਜਹਾਜ ਆਪਣੀ ਵਿਸ਼ਵਪਧਰੀ ਸਮਰੱਥਾ ਨਾਲ ਦੇਸ਼ ਦੀ ਰਾਸ਼ਟਰ ਸੁਰੱਖਿਆ ਲਈ ਇਕ ਗੇਮ ਚੇਂਜਰ ਹੈ ।
ਸੁਪਰ ਸੋਨਿਕ ਬ੍ਰਹਮੋਸ ਏਅਰ ਮਿਜਾਈਲ ਦਾ ਏਅਰ ਸੰਸਕਰਣ ਐਸ.ਯੂ.-30 ਐਮ.ਕੇ.ਆਈ. ਨਾਲ ਏਕੀਕ੍ਰਿਤ ਕੀਤਾ ਗਿਆ ਹੈ ।
ਭਾਰਤੀ ਜਲ ਸੈਨਾ ਦੀ ਤਾਕਤ ਆਈ.ਐਨ.ਐੱਸ.ਕਾਵਰਤੀ (ਪੀ.31), ਪੂਰੀ ਤਰ੍ਹਾਂ ਲੜਾਈ ਲਈ ਤਿਆਰ ਐਂਟੀ ਪਣਡੁੱਬੀ ਵਾਰ ਫੇਅਰ (ਏ.ਐੱਸ.ਡਬਲਿਯੂ) ਸਟੀਲਥ ਕਾਰਬਿਟ ਅਤੇ ਆਈ.ਐਨੱ.ਐਲ.ਸੀ.ਯੂ. 1.57 ਵਿੱਚ ਜੰਗੀ ਸਮੁੰਦਰੀ ਜਹਾਜ ਨੂੰ ਖਤਮ ਕਰਨ ਲਈ ਅੱਗੇ ਲਿਆਂਦੀ ਗਈ ਹੈ ।
ਸਾਲ 2020 ਇਤਿਹਾਸ ਵਿੱਚ ਸਾਰੇ ਵਿਸ਼ਵ ਲਈ ਇੱਕ ਉਦਾਸੀ ਭਰੇ ਸਮੇਂ ਵਜੋਂ ਜਾਣਿਆ ਜਾਵੇਗਾ ਕਿਉਂਕਿ ਕੋਵਿਡ-19 ਮਹਾਮਾਰੀ ਨੇ ਆਮ ਮਨੁੱਖੀ ਗਤੀਵਿਧੀਆਂ ਨੂੰ ਰੋਕ ਕੇ ਅਰਥਚਾਰੇ ਨੂੰ ਅਧਮੋਇਆ ਕੀਤਾ ਸੀ । ਇਸ ਦੌਰਾਨ ਸਰਕਾਰ ਨੇ ਸੰਕਟ ਨੂੰ ਮੌਕੇ ਵਿੱਚ ਬਦਲਣ ਲਈ ਯਤਨ ਕੀਤੇ । ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਇਸ ਨੂੰ ਧਿਆਨ ਵਿੱਚ ਰੱਖਦਿਆਂ ਆਤਮਨਿਰਭਰ ਅਭਿਆਨ ਨਾਲ ਆਰਥਿਕਤਾ ਨੂੰ ਉੱਚੇ ਵਿਕਾਸ ਦੇ ਰਾਹ ਤੇ ਪਾਉਣ ਲਈ ਸੱਦਾ ਦਿੱਤਾ ।
ਆਤਮਨਿਰਭਰ ਭਾਰਤ ਦੀ ਦ੍ਰਿਸ਼ਟੀ ਅਨੁਸਾਰ ਰੱਖਿਆ ਖਰੀਦ ਵਿਧੀ 2020 ਜਾਰੀ ਕੀਤੀ ਗਈ ਇਸ ਦਾ ਉਦੇਸ਼ ਵਧ ਰਹੇ ਘਰੇਲੂ ਉਦਯੋਗ ਨੂੰ ਹੁਲਾਰਾ ਦੇਣਾ ਅਤੇ ਰੱਖਿਆ ਨਿਰਮਾਣ ਵਿੱਚ ਆਤਮਨਿਰਭਰਤਾ ਵਧਾਉਣਾ ਹੈ ।
ਰੱਖਿਆ ਆਪਸੈਟ ਦਿਸ਼ਾ ਨਿਰਦੇਸ਼ 2020 ਨੂੰ ਘਰੇਲੂ ਰੱਖਿਆ ਨਿਰਮਾਣ ਖੇਤਰ ਵਿਚ ਸਮਰੱਥਾ ਵਧਾਉਣ ਅਤੇ ''ਮੇਕ ਇੰਨ ਇੰਡੀਆ'' ਉਪਰਾਲੇ ਨੂੰ ਉਤਸ਼ਾਹਿਤ ਕਰਨ ਲਈ ਆਪਸੈੱਟ ਦਿਸ਼ਾ ਨਿਰਦੇਸ਼ਾਂ ਰਾਹੀਂ ਨਿਵੇਸ਼ ਅਤੇ ਤਕਨਾਲੋਜੀ ਨੂੰ ਆਕਰਸ਼ਿਤ ਕਰਨ ਲਈ ਪ੍ਰੇਰਤ ਕੀਤਾ ਗਿਆ ।
7 ਤੋਂ 14 ਅਗਸਤ 2020 ਤੱਕ ''ਆਤਮਨਿਰਭਰਤਾ'' ਹਫਤਾ ਮਨਾਇਆ ਗਿਆ ਤਾਂ ਜੋ ਰੱਖਿਆ ਨਿਰਮਾਣ ਵਿਚ ਸਵੈ ਨਿਰਭਰਤਾ ਪ੍ਰਾਪਤ ਕਰਨ ਲਈ ਸਮੱਗਰੀ ਅਤੇ ਉਪਕਰਨਾ ਦੇ ਸਵਦੇਸ਼ੀ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾ ਸਕੇ । ਰੱਖਿਆ ਪੀ.ਐਸ. ਯੂ ਅਤੇ ਆਰਡੀਨੈਂਸ ਫੈਕਟਰੀ ਬੋਰਡ ਵੱਲੋਂ ਨਵੇਂ ਬੁਨਿਆਦੀ ਢਾਂਚੇ ਦੀਆਂ ਆਧੁਨਿਕ ਅਤੇ ਅਪਗ੍ਰੇਡ ਸਹੂਲਤਾਂ ਦੀ ਸ਼ੁਰੂਆਤ ਕੀਤੀ ਗਈ ।
ਇੰਡੀਅਨ ਨੇਵੀ ਦੇ ਆਦੇਸ਼ਾਂ ਤੇ 43 ਸਮੁੰਦਰੀ ਜਹਾਜਾਂ ਵਿੱਚੋਂ 41 ਸਵਦੇਸ਼ੀ ਤੌਰ ਤੇ ਬਣਾਏ ਜਾ ਰਹੇ ਹਨ ਅਤੇ 44 ਜਹਾਜਾਂ ਅਤੇ ਪਣਡੁਬੀਆਂ ਦੇ ਨਿਰਮਾਣ ਲਈ ਸਵਦੇਸ਼ੀ ਤੌਰ ਤੇ ਏ.ਓ.ਐਨੱ.ਮੌਜੂਦ ਹਨ ।
ਆਰਡੀਨੈਂਸ ਫੈਕਟਰੀ ਬੋਰਡ ਦੀ ਸਥਾਪਨਾ ਨੇ ਕੁਸ਼ਲਤਾ ਤੇ ਜਵਾਬਦੇਹੀ ਵਧਾਉਣ ਦਾ ਅਗਾਜ ਕੀਤਾ ਹੈ ।
ਸਵੈਚਾਲਕ ਰੂਟ ਅਧੀਨ ਰੱਖਿਆ ਨਿਰਮਾਣ ਵਿੱਚ ਵਿਦੇਸ਼ੀ ਸਿੱਧਾ ਨਿਵੇਸ਼ ਦੀ ਸੀਮਾ 49% ਤੋਂ ਵਧਾ ਕੇ 74% ਕੀਤੀ ਗਈ ਹੈ ।
ਡੀ.ਆਰ.ਡੀ.ਓ. ਦੀ ਸਵੈ ਨਿਰਭਰਤਾ ਅਤੇ ਸਫਲ ਸਵਦੇਸ਼ੀ ਵਿਕਾਸ ਤੇ ਰਣਨੀਤਕ ਪ੍ਰਣਾਲ਼ੀਆਂ ਅਤੇ ਪਲੇਟਫਾਰਮਾ ਦੇ ਉਤਪਾਦਨ ਜਿਵੇਂ ਅਗਨੀ ਤੇ ਪ੍ਰਿਥਵੀ ਲੜੀਵਾਰ ਮਿਜ਼ਾਈਲ, ਲਾਈਟ ਲੜਾਕੂ ਜਹਾਜ ਤੇਜਸ, ਮਲਟੀ ਬੈਰਲ ਰਾਕਟ ਲਾਂਚਰ, ਪਿਨਾਕਾ, ਹਵਾਈ ਰੱਖਿਆ ਪ੍ਰਣਾਲੀ, ਆਕਾਸ਼; ਰਡਾਰ ਤੇ ਇਲੈਕਟਰਾਨਿਕ ਯੁੱਧ ਸਿਸਟਮ ਆਦਿ ਨੇ ਭਾਰਤ ਦੀ ਸੈਨਿਕ ਤਾਕਤ ਨੂੰ ਵੱਡਾ ਉਛਾਲ ਦਿੱਤਾ ਹੈ ।
ਪਿਛਲੇ ਸਾਲਾਂ ਦੌਰਾਨ ਮਹਿਲਾਵਾਂ ਦੀ ਭਾਗੇਦਾਰੀ ਵਧ ਰਹੀ ਹੈ ਤੇ ਸਰਕਾਰ ਤਰਜੀਹ ਦੇ ਅਧਾਰ ਤੇ ਉਹਨਾ ਦੀ ਭੂਮਿਕਾ ਨੂੰ ਹੋਰ ਵਧਾ ਰਹੀ ਹੈ । ਸ਼ਾਰਟ ਸਰਵਿਸ ਕਮਿਸ਼ਨਡ (ਐਸ.ਐਸ.ਸੀ.) ਪਹਿਲਾ ਅਧਿਕਾਰੀਆਂ ਨੇ ਭਾਰਤੀ ਫੌਜ ਦੀਆਂ ਸਾਰੀਆਂ ਦਸ ਇਕਾਈਆਂ ਵਿੱਚ ਸਥਾਈ ਕਮਿਸ਼ਨ ਦੀ ਮਨਜੂਰੀ ਦਿੱਤੀ ਹੈ । ਇੰਡੀਅਨ ਨੇਵੀ ਦੇ ਸਮੁੰਦਰੀ ਜਹਾਜਾਂ ਤੇ ਵੀ ਚਾਰ ਮਹਿਲਾ ਅਧਿਕਾਰੀ ਨਿਯੁਕਤ ਕੀਤੇ ਗਏ ਹਨ । ਕਪਤਾਨ ਤਾਨੀਆ ਸ਼ੇਰਗਿਲ ਨੇ ਗਣਤੰਤਰ ਦਿਵਸ ਪਰੇਡ 2020 ਵਿੱਚ ਇੱਕ ਸਾਰੇ ਮਹਿਲਾ ਸਮੂਹ ਦੀ ਅਗਵਾਈ ਕੀਤੀ ਸੀ ।
ਬਾਰਡਰ ਰੋਡਜ਼ ਸੰਸਥਾ ਰਣਨੀਤਕ ਮਹੱਤਵ ਦੇ ਕੰਮਾ ਲਈ ਲਗਾਤਾਰ ਕੰਮ ਕਰ ਰਹੀ ਹੈ ਜਿਵੇਂ ਮੁੱਖ ਪੁੱਲਾਂ ਦਾ ਨਿਰਮਾਣ, ਸੜਕਾਂ,ਸੁਰੰਗਾਂ ਅਤੇ ਬਰਫ ਨੂੰ ਹਟਾਉਣ ਲਈ ਰਣਨੀਤਕ ਪਹਾੜੀ ਰਸਤਿਆਂ, ਪਹਾੜੀ ਰਾਹ ਖੋਲਣਾ, ਇਹ ਕੰਮ ਉਹਨਾ ਨੇ ਕੋਵਿਡ-19 ਦੇ ਖਤਰੇ ਦੀ ਬਿਨਾ ਪ੍ਰਵਾਹ ਤੋਂ ਕੀਤੇ ਹਨ । ਵਿਸ਼ਵ ਦੀ ਸਭ ਤੋਂ ਲੰਬੀ ਹਾਈਵੇ ਸੁਰੰਗ ਅਟੱਲ ਸੁਰੰਗ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਨੂੰ 3 ਅਕਤੂਬਰ 2020 ਨੂੰ ਸਮਰਪਿਤ ਕੀਤਾ ਸੀ ।
ਧਾਰਚੁਲਾ (ਉਤਰਾਖੰਡ) 80 ਕਿਲੋਮੀਟਰ ਲੰਬੀ ਸੜਕ ਲਿੰਕ ਨੂੰ ਲਿਪੂਲੇਖ (ਚੀਨ ਬਾਰਡਰ) ਤੱਕ ਬਣਾਈ ਗਈ, ਦਾ ਉਦਘਾਟਨ 20 ਮਈ 2020 ਨੂੰ ਕੀਤਾ ਗਿਆ ।
7 ਰਾਜਾਂ ਤੇ ਕੇਂਦਰ ਸ਼ਾਸ਼ਤ ਪ੍ਰਦੇਸਾਂ ਦੇ ਪੱਛਮੀ, ਉਤਰੀ ਤੇ ਉਤਰ ਪੂਰਬੀ ਸਰਹੱਦਾਂ ਤੇ ਨੇੜੇ ਸੰਵੇਦਨਸ਼ੀਲ ਖੇਤਰਾਂ ਵਿੱਚ ਰਣਨੀਤਕ ਮਹੱਤਵ ਦੇ 14 ਪੁੱਲ 12 ਅਕਤੂਬਰ ਨੂੰ ਖੋਲੇ ਗਏ ।
ਭਾਰਤ ਦੀ 2 ਸਾਲਾ ਫੌਜੀ ਪ੍ਰਦਰਸਨੀ ਉਤਰ ਪ੍ਰਦੇਸ਼ ਦੇ ਲਖਨਊ ਵਿਚ ਆਯੋਜਤ ਕੀਤੀ ਗਈ ਜਿਸ ਵਿਚ ਇਕ ਵਿਸ਼ਵ ਵਿਆਪੀ ਰੱਖਿਆ ਨਿਰਮਾਣ ਕੇਂਦਰ ਵਜੋਂ ਦੇਸ਼ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਗਿਆ ਇਸ ਐਕਸਪੋ ਵਿਚ ਵਿਸ਼ਵ ਭਰ ਦੇ 1000 ਤੋਂ ਵੱਧ ਰੱਖਿਆ ਨਿਰਮਾਣ ਕਰਤਾ ਅਤੇ 150 ਕੰਪਨੀਆਂ ਨੇ ਹਿੱਸਾ ਲਿਆ ।
ਐਨ ਕਰੋਨਾ ਵਾਇਰਸ (ਕੋਵਿਡ-19) ਦਾ ਸਾਹਮਣਾ ਕਰਦਿਆਂ ਲੋਕਾਂ ਦੀਆਂ ਮੁਸੀਬਤਾਂ ਨੂੰ ਦੂਰ ਕਰਨ ਲਈ ਹਥਿਆਰਬੰਦ ਸੈਨਾਵਾਂ ਨੇ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ । ਕੋਵਿਡ-19 ਪ੍ਰਭਾਵਿਤ ਇਲਾਕਿਆਂ ਜਿਵੇਂ ਚੀਨ, ਇਰਾਨ, ਇਟਲੀ, ਮਲੇਸ਼ੀਆ ਆਦਿ ਵਿੱਚ ਫਸੇ ਭਾਰਤੀਆਂ ਨੂੰ ਦੇਸ਼ ਭਰ ਤੋਂ ਰਾਹਤ ਸਮੱਗਰੀ ਮੁਹੱਈਆ ਕਰਾਉਣ ਲਈ ਆਪਣੇ ਸਾਰੇ ਮੈਡੀਕਲ ਅਤੇ ਮਨੁੱਖੀ ਸ੍ਰੋਤ ਲਗਾਏ ਹਨ ਹਥਿਆਰਬੰਦ ਫੌਜਾਂ ਦੇ ਹਸਪਤਾਲ ਅਤੇ ਮੈਡੀਕਲ ਸਹੂਲਤਾਂ ਕੋਵਿਡ-19 ਦੇ ਮਰੀਜਾਂ ਦੇ ਇਲਾਜ ਲਈ ਸਮਰਪਿਤ ਕੀਤੀਆਂ ਗਈਆਂ ਹਨ ਤੇ ਇਸ ਦੇ ਕੁਝ ਬੇਸਾਂ ਨੂੰ ਕਵਾਰੇਂਟਾਇਨ ਖੇਤਰਾਂ ਵਿਚ ਵੀ ਬਦਲਿਆ ਗਿਆ ਹੈ । ਹਥਿਆਰਬੰਦ ਫੌਜਾਂ ਦੇ ਵਧੀਆ ਯਤਨਾ ਤੋਂ ਇਲਾਵਾ ਇਸ ਦੀਆਂ ਵਖ ਵਖ ਸੰਸਥਾਵਾਂ ਜਿਵੇਂ ਆਰਮਡ ਫੋਰਸਿਸ ਮੈਡੀਕਲ ਸਰਵਿਸਿਜ਼, ਰੱਖਿਆ ਖੋਜ ਵਿਕਾਸ ਸੰਸਥਾ, ਰੱਖਿਆ ਜਨਤਕ ਖੇਤਰ ਅੰਡਰਟੇਕਿੰਗ, ਆਰਡੀਨੈਸ ਫੈਕਟਰੀ ਬੋਰਡ, ਭਾਰਤੀ ਤੱਟੀ ਗਾਰਡ, ਛਾਉਣੀ ਬੋਰਡਾਂ, ਐਨ.ਸੀ.ਸੀ. ਨੇ ਵੀ ਮਹਾਮਾਰੀ ਖਿਲਾਫ ਲੜਨ ਲਈ ਆਪੋ ਆਪਣੇ ਢੰਗਾਂ ਨਾਲ ਯੋਗਦਾਨ ਪਾਇਆ ਹੈ ।
                                    ਭਾਰਤੀ ਫੌਜ
ਐਲ.ਸੀ ਅਤੇ ਐਲ.ਏ.ਸੀ. ਤੇ ਵਿਰੋਧੀਆਂ ਦੇ ਮੁਕਾਬਲੇ
1. ਭਾਰਤੀ ਫੌਜ ਨੇ ਕੰਟਰੋਲ ਰੇਖਾ (ਐਲ.ਸੀ.) ਅਤੇ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਤੇ ਡਟ ਕੇ ਮੁਕਾਬਲਾ ਕੀਤਾ ਹੈ ਅਤੇ ਨਿਰੰਤਰ ਇੰਸਰਜੰਸੀ ਤੇ ਅੱਤਵਾਦ ਖਿਲਾਫ ਅਪਰੇਸ਼ਨ ਕੀਤੇ ਹਨ । ਉਚ ਸਿਖਲਾਈ ਦੇ ਮਿਆਰ ਨੂੰ ਕਾਇਮ ਰਖਦੇ ਹੋਏ ਇਸ ਸਾਲ ਦੇ ਦੌਰਾਨ ਕੋਵਿਡ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਮੋਹਰੀ ਰਹੀ ਹੈ । ਐਲ.ਸੀ., ਐਲ.ਏ.ਸੀ. ਪਹਾੜੀ ਪ੍ਰਦੇਸ ਅਤੇ ਸੈਨਿਕ ਅਦਾਰਿਆਂ ਦੀ ਸੁਰੱਖਿਆ ਦੇ ਨਾਲ ਉਪਰੇਸ਼ਨਲ ਤਿਆਰੀ ਵਿਚ ਕੋਈ ਕਮੀ ਨਹੀਂ ਛੱਡੀ ਗਈ । ਭਾਰਤੀ ਫੌਜ ਨੇ ਨਾ ਕੇਵਲ ਫੌਜ ਦੀ ਸ਼ਕਤੀ ਦੀ ਸੰਭਾਲ ਨੂੰ ਯਕੀਨੀ ਬਣਾਇਆ ਹੈ ਬਲਕਿ ਇਹ ਵੀ ਯਕੀਨੀ ਬਣਾਇਆ ਹੈ ਕਿ ਰਾਸ਼ਟਰ ਦੀਆਂ ਸਰਹੱਦਾਂ ਦੀ ਰਾਖੀ ਲਈ ਉਪਰੇਸ਼ਨਲ ਤਿਆਰੀਆਂ ਤੇ ਕੋਈ ਪ੍ਰਭਾਵ ਨਾ ਪਵੇ ।
ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਦੇ ਇਕ ਤੋਂ ਵਧ ਖੇਤਰਾਂ ਵਿਚ ਚੀਨ ਦੁਆਰਾ ਸਥਿਤੀ ਨੂੰ ਕਾਇਮ ਰੱਖਣ ਲਈ ਇਕਪਾਸੜ ਤੇ ਭੜਕਾਊ ਕਾਰਵਾਈਆਂ ਦਾ ਦ੍ਰਿੜਤਾ ਨਾਲ ਜਵਾਬ ਦੇਂਦਿਆਂ ਉਤਰੀ ਲੱਦਾਖ ਵਿਚ ਆਪਣੇ ਦਾਅਵਿਆਂ ਦੀ ਪਵਿਤਰਤਾ ਨੂੰ ਵੀ ਯਕੀਨੀ ਬਣਾਇਆ ਗਿਆ । ਭਾਰਤੀ ਫੌਜ ਨੇ ਦੋਹਾਂ ਦੇਸ਼ਾਂ ਦਰਮਿਆਨ ਸਾਰੇ ਪ੍ਰੋਟੋਕਲ ਤੇ ਸਮਝੌਤੇ ਕਾਇਮ ਰੱਖੇ ਹਨ ਜਦਕਿ ਪੀ.ਐਲ.ਏ. ਨੇ ਗੈਰ ਰਸਮੀ ਹਥਿਆਰਾਂ ਦੀ ਵਰਤੋਂ ਕਰਕੇ ਤੇ ਵੱਡੀ ਗਿਣਤੀ ਵਿਚ ਫੌਜਾਂ ਇਕੱਤਰ ਕਰਕੇ ਸਥਿਤੀ ਨੂੰ ਭੜਕਾਊ ਕਰ ਦਿੱਤਾ। ਭਾਰਤੀ ਫੌਜ ਨੇ ਆਈ.ਏ.ਐਫ ਦੀ ਸਹਾਇਤਾ ਨਾਲ ਬਹੁਤ ਹੀ ਥੋਹੜੇ ਸਮੇਂ ਵਿੱਚ ਫੌਜ ਨੂੰ ਲਾਮਬੰਦ ਕੀਤਾ ਜਿਸ ਵਿੱਚ ਭਾਰੀ ਉਪਕਰਣ ਜਿਵੇਂ ਬੰਦੂਕ, ਟੈਂਕ, ਬਾਰੂਦ, ਰਾਸ਼ਨ ਤੇ ਕਪੜੇ ਆਦਿ ਸ਼ਾਮਲ ਹਨ । ਆਪਣੇ ਇੰਜੀਨੀਅਰਾਂ ਨੇ ਸੈਨਿਕਾਂ ਦੀ ਸਹਾਇਤਾ ਲਈ ਸੜਕਾਂ, ਰਿਹਾਇਸ਼ੀ ਆਸਰੇ ਤੇ ਪੁਲਾਂ ਦੀ ਉਸਾਰੀ ਕੀਤੀ । ਗਲਵਾਨ ਘਾਟੀ ਵਿੱਚ ਇਕੱ ਵੱਡੀ ਝੜਪ ਤਹਿਤ ਪੀ.ਐਲ.ਏ. ਦੇ ਸੈਨਿਕਾਂ ਨੂੰ ਸਾਡੇ ਖੇਤਰਾ ਵਿਚ ਘੁਸਪੈਠ ਕਰਨ ਤੋਂ ਰੋਕਦੇ ਹੋਏ 20 ਬਹਾਦਰ ਭਾਰਤੀ ਫੌਜੀਆਂ ਨੇ ਆਪਣੀਆਂ ਜਾਨਾ ਗਵਾ ਦਿੱਤੀਆਂ । ਚੀਨੀ ਲੋਕਾਂ ਨੂੰ ਵੀ ਕਾਫੀ ਜਾਨੀ ਨੁਕਸਾਨ ਹੋਇਆ । ਭਾਰਤੀ ਫੌਜ ਪੈਨਗੌਂਗ ਤੱਸੋ ਦੇ ਦੱਖਣੀ ਤੱਟ ਦੇ ਨਾਲ ਨਾਲ ਪਹਿਲਾਂ ਤੋਂ ਖਾਲੀ ਚੀਨ ਦੇ ਵਿਸਤਾਰਵਾਦੀ ਡਿਜਾਈਨ ਦੇ ਮੱਦੇਨਜਰ ਪੂਰੀ ਤਰ੍ਹਾਂ ਤੈਨਾਤ ਹੈ ਅਤੇ ਚੀਨੀ ਫੌਜਾਂ ਦੁਆਰਾ ਕਿਸੇ ਵੀ ਪਰੇਸ਼ਾਨੀ ਦਾ ਮੁਕਾਬਲਾ ਕਰਨ ਲਈ ਫੌਜੀ ਡਟੇ ਹੋਏ ਹਨ । 
ਸਿਵਲ ਪ੍ਰਸ਼ਾਸ਼ਨ ਨੂੰ ਸਹਾਇਤਾ:- ਕੋਵਿਡ 19 ਖਿਲਾਫ ਲੜਾਈ ਵਿਚ ਇਕ ਸਫਲ ਰਾਸ਼ਟਰੀ ਪ੍ਰਤੀਕ੍ਰਿਆ ਪ੍ਰਦਾਨ ਕਰਦਿਆਂ ਬੇਮਿਸਾਲ ਸਹਾਇਤਾ ਕੀਤੀ ਹੈ । ਕੁੱਲ 113 ਹਸਪਤਾਲਾਂ ਨੂੰ 12 ਹਜਾਰ ਮਰੀਜਾਂ ਦੇ ਇਲਾਜ ਲਈ ਦੇਸ਼ ਭਰ ਵਿੱਚ ਰੱਖਿਆ ਗਿਆ ਹੈ । ਕੋਵਿਡ ਪ੍ਰਬੰਧਨ ਵਿਚ ਸਹਾਇਤਾ ਲਈ ਦੇਸ਼ ਭਰ ਵਿਚ ਕੋਵਿਡ ਟੈਸਟਾਂ ਲਈ 17 ਪ੍ਰਯੋਗਸ਼ਾਲਾਵਾਂ ਰੱਖੀਆਂ ਗਈਆਂ ਹਨ I ਇਸ ਤੋਂ ਇਲਾਵਾ ਕੁਆਰੰਟੀਨ ਸਹੂਲਤਾਂ ਨੂੰ ਲਗਭਗ 4000 ਵਿਦੇਸ਼ਾਂ ਤੋਂ ਪਰਤੇ ਵਿਅੱਕਤੀਆਂ ਲਈ ਵਧਾ ਦਿੱਤਾ ਗਿਆ ਹੈ ।
ਕੋਵਿਡ-19 ਦੇ ਭਾਰਤੀ ਫੌਜ ਨੇ ਦੋਸਤ ਵਿਦੇਸ਼ੀ ਦੇਸ਼ਾਂ ਤੱਕ ਵੀ ਪਹੁੰਚ ਕਰਨ ਵਿਚ ਸਹਾਇਤਾ ਕਰਨ ਦਾ ਇਕ ਮੌਕਾ ਪ੍ਰਦਾਨ ਕੀਤਾ ਜਿਸ ਵਿਚ ਨਾ ਸਿਰਫ ਮਾਹਿਰ ਮਨੁੱਖੀ ਸ਼ਕਤੀ ਅਤੇ ਦਵਾਈਆਂ ਹੀ ਪ੍ਰਦਾਨ ਕੀਤੀਆਂ ਗਈਆਂ ਬਲਕਿ ਕੋਵਿਡ ਪ੍ਰਬੰਧਨ ਦੀਆਂ ਤਕਨੀਕਾਂ ਵਿਚ ਵੀ ਸਹਾਇਤਾ ਦਿੱਤੀ ਗਈ ।
ਫੌਜ ਨੇ ਕੁੰਭ ਮੇਲੇ ਦੌਰਾਨ ਸਹਾਇਤਾ, ਅਸਾਮ ਵਿਚ ਤੇਲ ਦੇ ਖੂਹ ਨੂੰ ਅੱਗ ਲਗਣ ਦੌਰਾਨ ਮਾਹਿਰ ਕਰਮਚਾਰੀਆਂ ਵਜੋਂ ਕੰਮ ਕਰਨ ਵਾਲੇ, ਮੱਧ ਪ੍ਰਦੇਸ਼ ਵਿਚ ਹੜਾਂ ਤੋਂ ਪ੍ਰਭਾਵਿਤ ਵਿਅੱਕਤੀਆਂ ਨੂੰ ਸਹਾਇਤਾ ਦੇਣ ਅਤੇ ਆਫਤ ਰਾਹਤ ਕਾਰਜਾਂ ਲਈ ਵੀ ਸਿਵਲ ਪ੍ਰਸ਼ਾਸ਼ਨ ਦੀ ਸਰਗਰਮੀ ਨਾਲ ਸਹਾਇਤਾ ਕੀਤੀ ਹੈ ।
ਆਤਮਨਿਰਭਰ:- ''ਮੇਕ ਇੰਨ ਇੰਡੀਆ'' ਆਤਮਨਿਰਭਰ ਭਾਰਤ ਨੇ ਭਾਰਤੀ ਫੌਜ ਲਈ ਉਪਕਰਣਾ ਦੀ ਯੋਜਨਾਬੰਦੀ ਤੇ ਖਰੀਦਦਾਰੀ ਨੂੰ ਇੱਕ ਵੱਡਾ ਹੁਲਾਰਾ ਦਿੱਤਾ ਹੈ ਜਿਸ ਰਾਹੀਂ ਦੇਸ਼ ਵਿਚ ਉਭਰ ਰਹੇ ਰੱਖਿਆ ਉਦਯੋਗ ਨੂੰ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।
ਭਾਰਤੀ ਫੌਜ ਵਿਚ ਔਰਤਾਂ:- ਬਰਾਬਰ ਮੌਕੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਭਾਰਤੀ ਫੌਜ ਨੇ ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਦਾ ਵਾਧਾ ਕੀਤਾ ਹੈ । ਕਪਤਾਨ ਤਾਨੀਆ ਸ਼ੇਰਗਿਲ ਨੇ ਗਣਤੰਤਰ ਦਿਵਸ ਪ੍ਰੇਡ 2020 ਵਿਚ ਸਾਰੇ ਪੁਰਸ਼ ਸਮੂਹ ਦੀ ਅਗਵਾਈ ਕੀਤੀ ਸੀ ।
ਭਾਰਤੀ ਨੇਵੀ
ਉਪਰੇਸ਼ਨਲ ਤੈਨਾਤੀਆਂ
1. ਉਪਰੇਸ਼ਨ ਸੰਕਲਪ:- ਖਾੜੀ ਖੇਤਰ ਵਿਚ ਵਧ ਰਹੇ ਅਮਰੀਕਾ ਇਰਾਨ ਤਨਾਅ ਵਿਚਾਲੇ ਜੂਨ 2019 ਤੋਂ ਭਾਰਤੀ ਨੇਵੀ ਨੇ ਖਾੜੀ ਖੇਤਰ ਵਿਚ ਸਮੁੰਦਰੀ ਸੁਰੱਖਿਆ ਉਪਰੇਸ਼ਨ ਕੋਡ ਨਾਮੀ ਓ.ਪੀ. ਸੰਕਲਪ ਦਾ ਆਯੋਜਨ ਕੀਤਾ ਹੈ ਤਾਂ ਜੋ ਹਰਮੂਜ਼ ਘਾਟੀ ਵਿਚੋਂ ਲੰਘਣ ਵਾਲੇ ਭਾਰਤੀ ਫਲੈਗ ਵਾਲੇ ਵਪਾਰਕ ਜਹਾਜਾਂ ਦੇ ਸੁਰੱਖਿਅਤ ਲੰਘਣ ਨੂੰ ਯਕੀਨੀ ਬਣਾਇਆ ਜਾ ਸਕੇ ।
2. ਸੰਯੁਕਤ ਰਾਸ਼ਟਰ ਵਿਸ਼ਵ ਫੂਡ ਪ੍ਰੋਗਰਾਮ (ਯੂ.ਐਨ.ਡਬਲਿਯੂ.ਐਫ.ਪੀ.) ਐਸਕਾਰਟ ਮਿਸ਼ਨ:- ਭਾਰਤੀ ਨੇਵੀ ਪੂਰਬੀ ਅਫਰੀਕਾ ਦੇ ਦੇਸ਼ਾਂ ਨੂੰ ਭੋਜਨ ਪਹੁੰਚਾਉਣ ਵਾਲੇ ਸਮੁੰਦਰੀ ਜਹਾਜਾਂ ਨੂੰ ਸੁਰੱਖਿਆ ਪ੍ਰਦਾਨ ਕਰਕੇ ਯੂ.ਐਨ.ਡਬਲਿਯੂ.ਐਫ.ਪੀ. ਦੇ ਯਤਨਾਂ ਵਿਚ ਯੋਗਦਾਨ ਪਾ ਰਹੀ ਹੈ । ਆਈ.ਐਨ.ਐਸ.ਅਰਾਵਤ ਸੰਯੁਕਤ ਰਾਸ਼ਟਰ ਡਬਲਿਯੂ ਐਫ ਪੀ ਚਾਰਟਰ ਜਹਾਜ ਐਮ.ਵੀ. ਜੂਇਸਟ ਨੂੰ ਚੁਣੌਤੀ ਪੂਰਨ ਸਮੁੰਦਰੀ/ਮੌਸਮ ਦੀ ਸਥਿਤੀ ਵਿਚ 5 ਤੋਂ 14 ਜੂਨ 2020 ਦੌਰਾਨ ਸੁਮਾਲੀਆ ਵਿਚ ਬਰਬੇਰਾ ਤੋਂ ਮੋਗਾਦਿਸ਼ੂ ਲਈ ਰਾਹਤ ਭੋਜਨ ਲੈ ਕੇ ਗਏ ਪਿਛਲੇ ਤਿੰਨ ਸਾਲਾਂ ਵਿਚ ਇਹ ਤੀਜਾ ਡਬਲਿਯੂ ਐਫ ਪੀ ਐਸਕਾਰਟ ਮਿਸ਼ਨ ਸੀ ।
3 ਅਪਰੇਸ਼ਨ ਸਮੁੰਦਰ ਸੇਤੂ ਵਿੱਚ ਜਹਾਜ ਜਲਸ਼ਾਵਾ, ਸ਼ਰਦੂਲ, ਆਰਾਵਤ ਅਤੇ ਮਗਰ ਅਪਰੇਸ਼ਨ ਲਈ ਮਈ ਤੋਂ ਜੁਲਾਈ 2020 ਤੱਕ ਤੈਨਾਤ ਕੀਤੇ ਗਏ ਸਨ । ਸਮੁੰਦਰ ਸੇਤੂ ਇਰਾਨ,ਮਾਲਦੀਵ ਅਤੇ ਸ੍ਰੀਲੰਕਾ ਤੱਕ ਕੋਵਿਡ-19 ਦੇ ਮੱਦੇਨਜਰ ਫਸੇ ਭਾਰਤੀ ਨਾਗਰਿਕਾਂ ਦੀ ਵਾਪਸੀ ਕਰਨ ਲਈ ਓ.ਪੀ.ਸਮੁੰਦਰ ਸੇਤੂ ਤੈਨਾਤ ਕੀਤਾ ਗਿਆ ਜਿਸ ਨਾਲ 3551 ਪੁਰਸ਼, 387 ਮਹਿਲਾਵਾਂ ਅਤੇ 54 ਬੱਚਿਆਂ ਸਮੇਤ 3992 ਭਾਰਤੀਆਂ ਨੂੰ ਬਾਹਰ ਕੱਢਿਆ ਗਿਆ ।
4. ਮਹਿਲਾ ਸਸ਼ਕਤੀਕਰਣ:- ਭਾਰਤੀ ਨੇਵੀ ਦੁਆਰਾ ਮਹਿਲਾ ਅਫਸਰਾਂ ਨੂੰ ਬੇਹਤਰ ਮੌਕੇ ਪ੍ਰਦਾਨ ਕਰਨ ਲਈ ਹੇਠ ਲਿਖੀਆਂ ਕਾਰਵਾਈਆਂ ਕੀਤੀਆਂ ਗਈਆਂ ਹਨ:-
1. ਸਮੁੰਦਰੀ ਜਹਾਜਾਂ ਵਿਚ ਚਾਰ ਮਹਿਲਾ ਅਧਿਕਾਰੀ ਨਿਯੁਕਤ ਕੀਤੇ ਗਏ ਹਨ ।
ਸਤੰਬਰ 2020 ਵਿਚ ਪਹਿਲੀ ਵਾਰ ਦੋ ਮਹਿਲਾ ਅਬਜ਼ਰਵਰ ਅਧਿਕਾਰੀਆਂ ਨੂੰ ਸੀਕਿੰਗ ਸਟਰੀਮ ਵਿੱਚ ਭੇਜਿਆ ਗਿਆ ।
ਇਕ ਮਹਿਲਾ ਅਧਿਕਾਰੀ ਨੂੰ ਪਹਿਲੀ ਵਾਰ ਆਰ.ਪੀ.ਏ.ਸਟਰੀਮ ਵਿਚ ਸ਼ਾਮਲ ਕੀਤਾ ਗਿਆ ।
ਇਕ ਮਹਿਲਾ ਅਬਜ਼ਰਵਰ ਅਧਿਕਾਰੀ ਨੂੰ ਮਾਲਦੀਵ ਵਿਚ ਇਕ ਸਾਲ ਲਈ ਡੌਰਨੀਅਰ ਏਅਰ ਕ੍ਰਿਊ ਦੇ ਹਿਸੇ ਵਜੋਂ ਵਿਦੇਸ਼ ਵਿਚ ਨਿਯੁਕਤ ਕੀਤਾ ਗਿਆ । ਪਹਿਲੀ ਮਹਿਲਾ ਅਧਿਕਾਰੀ ਨੂੰ ਪ੍ਰੋਵੋਸਟ ਸਪੈਸ਼ਲਾਈਜੇਸ਼ਨ ਵਿਚ ਸ਼ਾਮਲ ਕੀਤਾ ਗਿਆ ਅਤੇ 20 ਜੁਲਾਈ ਨੂੰ ਏਟ ਆਰਮਜ਼ ਕੋਰਸ ਲਈ ਤੈਨਾਤ ਕੀਤਾ ਗਿਆ ।
ਪਹਿਲੀ ਵਾਰ ਮਾਸਕੋ ਲਈ ਇਕ ਮਹਿਲਾ ਅਧਿਕਾਰੀ ਨੂੰ ਏ.ਡੀ.ਏ. ਨਿਯੁਕਤ ਕੀਤਾ ਗਿਆ ।
ਭਾਰਤੀ ਹਵਾਈ ਸੈਨਾ ਪ੍ਰਾਪਤੀਆਂ:-
ਏਅਰ ਫੀਲਡ ਬੁਨਿਆਦੀ ਢਾਂਚੇ ਦਾ ਆਧੁਨਿਕੀ ਕਰਨ (ਐਮ.ਏ.ਐਫ.ਆਈ.) 8 ਮਈ 2020 ਨੂੰ ਐਮ.ਏ.ਐਫ.ਆਈ. ਪੜਾਅ ਦੋ ਦੇ 37 ਹਵਾਈ ਖੇਤਰਾਂ ਲਈ ਐਮ.ਓ.ਡੀ. ਦੌਰਾਨ ਟਾਟਾ ਪਾਵਰ ਐਸ.ਈ.ਡੀ.(ਟੀ.ਪੀ.ਐਸ.ਈ.) ਨਾਲ 1189.44 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਪ੍ਰੋਜੈਕਟ ਤੇ ਦਸਤਖਤ ਕੀਤੇ ਗਏ ਸਨ I ਇਸ ਪ੍ਰੋਜੈਕਟ ਦੇ ਤਹਿਤ ਨੇਵੀਗੇਸ਼ਨ ਏਡਜ਼ ਅਤੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਦਿਆਂ ਏਅਰ ਸਪੇਸ ਸੇਫਟੀ ਨੂੰ ਵਧਾਉਂਦੇ ਹੋਏ ਮਾੜੇ ਮੌਸਮ ਵਿਚ ਵੀ ਸੈਨਿਕ ਅਤੇ ਸਿਵਲ ਜਹਾਜਾਂ ਦੇ ਹਵਾਈ ਕਾਰਜਾਂ ਦੀ ਸਹੂਲਤ ਦੀ ਕਾਰਜਸ਼ੀਲ ਸਮਰੱਥਾ ਨੂੰ ਵਧਾਉਣਾ ਹੈ । ਐਮ.ਏ.ਐਫ.ਆਈ. ਪੜਾਅ ਇਕ 15 ਦਸੰਬਰ 2019 ਨੂੰ ਪੂਰਾ ਹੋਇਆ ਸੀ ਜਿਸ ਤਹਿਤ ਭਾਰਤੀ ਹਵਾਈ ਸੈਨਾ ਨੇ 23 ਹਵਾਈ ਖੇਤਰਾਂ ਦਾ ਆਧੁਨਿਕੀਕਰਣ ਕੀਤਾ । ਐਮ.ਏ.ਐਫ.ਆਈ. ਪੜਾਅ ਦੋ ਦੇ 37 ਹਵਾਈ ਖੇਤਰਾਂ ਵਿਚ ਭਾਰਤੀ ਹਵਾਈ ਸੈਨਾ ਦੀ 24, ਭਾਰਤੀ ਜਲ ਸੈਨਾ ਦੀ 9 ਅਤੇ ਚਾਰ ਹੋਰ ਸੇਵਾਵਾਂ ਸ਼ਾਮਲ ਹਨ ।
2 ਰਾਫੇਲ:- 8 ਰਾਫੇਲ ਜਹਾਜਾਂ ਨੂੰ ਫਰਾਂਸ ਤੋਂ ਭਾਰਤ ਲਿਆਦਾ ਗਿਆ ਹੈ ਅਤੇ ਇਹ ਪੂਰੀ ਤਰ੍ਹਾਂ ਸੰਚਾਲਤ ਹਨ । ਰਾਫੇਲ ਦੀ ਪਹਿਲੀ ਖੇਪ 20 ਸਤੰਬਰ ਨੂੰ ਜਰੂਰੀ ਸੰਪਤੀਆਂ ਅਤੇ ਬੁਨਿਆਦੀ ਢਾਂਚੇ ਵਿਚ ਸਫਲਤਾਪੂਰਵਕ ਸ਼ਾਮਲ ਕੀਤੀ ਗਈ ।
ਬ੍ਰਹਮੋਸ ਏਅਰ ਦੀ ਸਫਲਤਾਪੂਰਵਕ ਏਕੀਕਰਣ ਨੇ ਐਸ.ਯੂ.30 ਐਮ.ਕੇ.ਆਈ ਏਅਰ ਕਰਾਫਟ ਤੇ ਮਿਜਾਈਲ ਦੀ ਸ਼ੁਰੂਆਤ ਕੀਤੀ :-
ਭਾਰਤੀ ਹਵਾਈ ਸੈਨਾ ਨੇ ਬ੍ਰਹਮੋਸ ਏਅਰ ਵਰਜਨ ਮਿਜਾਈਲ ਨੂੰ ਸਫਲਤਾਪੂਰਵਕ ਐਸ.ਯੂ. 30 ਐਮ.ਕੇ.ਆਈ. ਦੇ ਜਹਾਜ ਨਾਲ ਏਕੀਕ੍ਰਿਤ ਕੀਤਾ ਹੈ । ਬ੍ਰਹਮੋਸ ਮਿਜਾਈਲ ਭਾਰਤੀ ਹਵਾਈ ਫੌਜ ਨੂੰ ਇਕ ਵੱਡੀ ਲੋੜੀਂਦੀ ਸਮਰੱਥਾ ਪ੍ਰਦਾਨ ਕਰਦੀ ਹੈ ਅਤੇ ਉਹ ਦਿਨ ਰਾਤ ਸਮੁੱਚੇ ਮੌਸਮ ਦੇ ਹਾਲਾਤ ਵਿਚ ਸਮੁੰਦਰ ਦੇ ਕਿਸੇ ਵੀ ਨਿਸ਼ਾਨੇ ਉਤੇ ਜਾਂ ਜ਼ਮੀਨ ਤੇ ਨਿਸ਼ਾਨਾ ਲਗਾਉਣ ਲਈ ਵੱਡੇ ਸਟੈਂਡ ਆਫ ਰੇਜਾਂ ਤੋਂ ਹਮਲਾ ਕਰ ਸਕਦੀ ਹੈ ।
ਇੰਡੀਅਨ ਕੋਸਟ ਗਾਰਡ:- ਇੰਡੀਅਨ ਕੋਸਟ ਗਾਰਡ ਨਾਲ ਸਮੁੰਦਰੀ ਨਿਗਰਾਨੀ ਨੂੰ ਲੋੜੀਂਦਾ ਉਤਸ਼ਾਹ ਮਿਲਿਆ ਹੈ । ਆਈ.ਸੀ.ਜੀ. ਜਹਾਜ ਅਤੇ ਜਹਾਜਾਂ ਨੂੰ ਨਿਗਰਾਨੀ ਦੇ ਯਤਨਾ ਲਈ ਸਾਰਾ ਸਾਲ ਦਿਨ ਰਾਤ ਤੈਨਾਤ ਕੀਤਾ ਜਾਂਦਾ ਹੈ ।
ਡੀ.ਡੀ.ਪੀ. ਨੇ ਰੱਖਿਆ ਨਿਰਮਾਣ ਵਿਚ ਸਵੈ ਨਿਰਭਰਤਾ ਪ੍ਰਾਪਤ ਕਰਨ ਲਈ ਸਮੱਗਰੀ ਅਤੇ ਉਪਕਰਨਾ ਦੇ ਸਵਦੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ 7 ਤੋਂ 14 ਅਗਸਤ 2020 ਤੱਕ ਆਤਮ ਨਿਰਭਰਤਾ ਹਫਤਾ ਮਨਾਇਆ I ਹਫਤੇ ਦੇ ਦੌਰਾਨ ਮਾਨਯੋਗ ਰਕਸ਼ਾ ਮੰਤਰੀ ਨੇ ਡੀ.ਪੀ.ਐਸ.ਯੂ. ਅਤੇ ਓ.ਐਫ.ਬੀ. ਵਿਚ ਸਹੂਲਤਾਂ ਦੇ ਆਧੁਨਿਕੀਕਰਨ-ਅਪਗ੍ਰੇਡਿੰਗ ਅਤੇ ਨਵੇਂ ਬੁਨਿਆਦੀ ਢਾਂਚੇ ਦੇ ਨਿਰਮਾਣ ਦਾ ਉਦਘਾਟਨ ਕੀਤਾ I ਇਸ ਦੀਆਂ ਗਤੀ ਵਿਧੀਆਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:ੑ-

 

Org

Equipment/ Products

Facilities

MoU/ EoI/ RFP

 

DDP

 

 

Launch of SRIJAN Indigenisation portal

 

OFB

(i) Nag Missile Carrier (NAMICA)

(ii) 14.5 mm Anti Material Rifle

(iii) 8.6x70 mm Sniper

(iv) Upgraded Commander‘s Thermal Imager Cum day Sight for T90

(i) Modernisation of E-24 building at OLF, Dehradun

(ii) Pinaka Rocket Complex at Ordnance Factory Chanda

(iii) Assembly and testing facility for SRCG 12.7 mm at OF, Trichy

 

HAL

(i) 150th Do-228 manufactured aircraft

(ii) HAL-IISc Skill Development Centre

Handing over of 500th Al-31FP overhauled engine, HAL

Indigenisation of 46 items under Make-II having total value of Rs. 100 Cr

BEL

(i) Linear Variable Differential Transducer (LVDT)

(ii) 1kW Transmitter Aerial Switching Rack

Launch of Maareech Integration Facility

Indigenisation of 5 items having total value of Rs. 31 Cr

BEML

(i) Dump Truck - 150 TON

(ii) Super Giant Hydro Electric Excavator – 180 Ton

(iii) Medium Bullet Proof Vehicle (MBPV) -MK-II

(iv) Heliportable 100 HP DOZER

Industrial Design Centre at Bengaluru

(i) MoU on development of UAVs with IIT, Kanpur

(ii) MoU on development of AI products with NASSCOM, Bengaluru.

BDL

Konkurs Missile & Launcher Test Equipment (Version-II)

(i) Seeker Facility Center (SFC) – IIR & RF at kanchanbagh

(ii)Warheads Production Facility at Bhanur

Indigenisation of 11 items under Make-II having total value of 15 Cr.

GRSE

Portable Assault Bridge

Capability Enhancement at Raja Bagh Dockyard

 

GSL

Indigenized Gear Boxes for OPVs

Inauguration of new State of the art Steel Preparation Shop

MoU with IIT Goa for AI, IoT-CFD &other technology related fields

MDL

Underwater Remote Operated Vehicle

 

MoU for indigenous refurbishment and development of main motor of SSK Class Submarines with Medha Servo Drives Pvt Ltd

MIDHANI

 

Launching of Center of excellence

 

https://ci3.googleusercontent.com/proxy/JF2cR8xEUB6TMtJhlakPWOkPTtaRTkT1DxpnIfZfiEeACxg41UhLMYQKbjhwg5F_WuRgQBLzUs8Rt4XfDJsTRduVN6G00wtDOsrAHQ16xyGzQJ3JQD3yiaZEHg=s0-d-e1-ft#https://static.pib.gov.in/WriteReadData/userfiles/image/image015KBG9.jpg

https://ci6.googleusercontent.com/proxy/Blbm4at0tqa4646yGYphxGMZOiqxW1Rfju7V36V0qFjHMsfK_Zo6QhTVxGDT8f811e0Lo-B2vc9S91XOy1lZwvG_DMKrpi0ym5CYLQ7z_98iMm_18iheradlsA=s0-d-e1-ft#https://static.pib.gov.in/WriteReadData/userfiles/image/image016TM8T.jpg

https://ci3.googleusercontent.com/proxy/R-Fuarxq-0iG5GbGftk9R7nBtf2R8Bloc9beRCCg-sM-iwGCcV7smWCRLeYh66fikwa7JkfHgF-ZIqltrzfakX8TwspwJ3eP4q4v9QSQ3u3P7oH1hjRAJKEo-Q=s0-d-e1-ft#https://static.pib.gov.in/WriteReadData/userfiles/image/image017MDGZ.jpg

https://ci4.googleusercontent.com/proxy/e9JobAYsx0R11OSThQ0tNu_83KGQ7hdUrL6jyA2dlMM1jWCJTUWhKux_2dT146dJw5RMsVkglzOmzdD8L-C7P7H3y3SO9iMHxW_fRL5CioF7e3fQj75IKBdYeQ=s0-d-e1-ft#https://static.pib.gov.in/WriteReadData/userfiles/image/image018FP36.jpg

https://ci3.googleusercontent.com/proxy/68X3ubdxAe8rvNf4hutYEeNLUOWZCRCxmaeEbCPeSKvRwoK6Focv1kUbgtssOgsEbIPXZK4SrHAMj2njyXbZSqLtDCZxwwKbSYqtgbrMi5HFldQztAOq20cEyg=s0-d-e1-ft#https://static.pib.gov.in/WriteReadData/userfiles/image/image019SX8N.jpg

https://ci6.googleusercontent.com/proxy/4McUAK9QFjRTMNpcfC3Dws-KXq4ZUEA1RjzhMYfUxnEbNbalG63u5jBgEm4cVXteu0upK8TSJsaxztupHe3p0Pj15GefcJaeLUkwocaH9oMymbbQdV0q6UfmxA=s0-d-e1-ft#https://static.pib.gov.in/WriteReadData/userfiles/image/image020COWT.jpg

 

ਏ.ਬੀ.ਬੀ./ਐਨ.ਏ.ਐਮ.ਪੀ.ਆਈ./ਕੇ.ਏ./ਏ.ਏ/ਵੀ.ਐਮ/ਆਈ.ਐਨ/ਡੀ.ਡੀ.



(Release ID: 1685638) Visitor Counter : 300