ਕਿਰਤ ਤੇ ਰੋਜ਼ਗਾਰ ਮੰਤਰਾਲਾ

ਸਰਕਾਰ ਨੇ ਨਿਰਮਾਣ ਖੇਤਰ, ਖਾਣਾ ਦੇ ਖੇਤਰ ਅਤੇ ਸੇਵਾ ਖੇਤਰ ਵਿੱਚ ਮਾਡਲ ਸਟੈਂਡਿੰਗ ਆਰਡਰ ਦਾ ਸਮੌਦਾ ਪ੍ਰਕਾਸ਼ਿਤ ਕੀਤਾ ਹੈ; ਇਸ ਸੰਬੰਧ ਵਿਚ ਹਿਸੇਦਾਰਾਂ ਤੋਂ 30 ਦਿਨਾ ਦੇ ਅੰਦਰ ਸੁਝਾਅ ਅਤੇ ਇਤਰਾਜਾਂ ਲਈ ਸੱਦਾ ਦਿੱਤਾ ਗਿਆ ਹੈ

Posted On: 02 JAN 2021 10:46AM by PIB Chandigarh

ਉਦਯੋਗਿਕ ਸੰਬੰਧਾਂ ਬਾਰੇ ਕੋਡ 2020 ਦੀ ਧਾਰਾ 29 ਦੇ ਅਨੁਸਾਰ ਕੇਂਦਰ ਸਰਕਾਰ ਨੇ ਨਿਰਮਾਣ ਖੇਤਰ, ਮਾਈਨਿੰਗ ਖੇਤਰ ਅਤੇ ਸੇਵਾ ਖੇਤਰ ਲਈ ਮਾਡਲ ਸਟੈਂਡਿੰਗ ਉਦੇਸ਼ਾਂ ਦਾ ਖਰੜਾ ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਿਤ ਕੀਤਾ ਹੈ ਅਤੇ ਹਿੱਸੇਦਾਰਾਂ ਨੂੰ ਇਸ ਬਾਰੇ 30 ਦਿਨਾ ਦੇ ਅੰਦਰ ਸੁਝਾਅ, ਇਤਰਾਜਾਂ ਲਈ ਸੱਦਾ ਦਿੱਤਾ ਹੈ । ਸੇਵਾ ਦੇ ਖੇਤਰ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰਖਦੇ ਹੋਏ ਸੇਵਾ ਖੇਤਰ ਲਈ ਇੱਕ ਵੱਖਰਾ ਮਾਡਲ ਸਟੈਂਡਿੰਗ ਆਦੇਸ਼ ਪਹਿਲੀ ਵਾਰ ਤਿਆਰ ਕੀਤਾ ਗਿਆ ਹੈ ।
ਇਹਨਾ ਮਾਡਲ ਸਟੈਂਡਿੰਗ ਆਦੇਸ਼ਾਂ ਦੀਆਂ ਪ੍ਰਮੁੱਖ ਵਿਸ਼ੇਸਤਾਵਾਂ ਹੇਠ ਲਿਖੇ ਅਨੁਸਾਰ ਹਨ:-
1. ਜਿਥੇ ਵੀ ਕੋਈ ਮਾਲਕ ਆਪਣੀ ਉਦਯੋਗਿਕ ਸੰਸਥਾ ਜਾਂ ਕੰਮਾਂ ਨਾਲ ਸੰਬੰਧਿਤ ਮਾਮਲਿਆਂ ਦੇ ਸੰਬੰਧ ਵਿੱਚ ਕੇਂਦਰ ਸਰਕਾਰ ਦੇ ਇਕ ਮਾਡਲ ਸਟੈਂਡਿੰਗ ਮਾਡਲ ਆਦੇਸ਼ਾਂ ਨੂੰ ਅਪਣਾਉਦਾ ਹੈ ਤਾਂ ਅਜਿਹੇ ਆਦੇਸ਼ਾਂ ਨੂੰ ਉਸ ਨਾਲ ਸੰਬੰਧਿਤ ਸਾਰੀਆਂ ਉਦਯੋਗਿਕ ਇਕਾਈਆਂ ਵਿੱਚ ਪ੍ਰਮਾਣਿਤ ਮੰਨਿਆ ਜਾਵੇਗਾ ।
2. ਉਦਯੋਗਿਕ ਸੰਸਥਾ ਦੇ ਸੰਬੰਧ ਵਿਚ ਅਪਣਾਏ ਗਏ ਮਾਡਲ ਸਟੈਂਡਰਡ ਆਦੇਸ਼ ਉਦਯੋਗਿਕ ਸੰਸਥਾਵਾਂ ਦੀਆਂ ਹੋਰ ਸਾਰੀਆਂ ਉਦਯੋਗਿਕ ਇਕਾਈਆਂ ਵਿੱਚ ਬਿਨਾ ਕਿਸੇ ਉਦਯੋਗਿਕ ਇਕਾਈ ਦੀ ਜਗ੍ਹਾ ਦਾ ਖਿਆਲ ਕਰਦਿਆਂ, ਲਾਗੂ ਹੋਣਗੇ ।
3. ਖੇਤਰ ਵਿਸ਼ੇਸ਼ ਸਹੂਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਕੁਝ ਲਚਕੀਲਾਪਣ ਪ੍ਰਦਾਨ ਕਰਦੇ ਹੋਏ ਸਾਰੇ ਤਿੰਨਾ ਮਾਡਲ ਸਟੈਂਡਿੰਗ ਆਰਡਰਜ਼ ਵਿਚ ਇਕਸੁਰਤਾ ਰੱਖੀ ਗਈ ਹੈ ।
4. ਸਾਰੇ ਤਿੰਨੇ ਸਟੈਂਡਿੰਗ ਆਦੇਸ਼ ਮਾਲਕ ਨੂੰ ਇਲੈਕਟਰਾਨਿਕ ਮਾਧਿਅਮ ਰਾਹੀਂ ਵਰਕਰਾਂ ਨੂੰ ਜਾਣਕਾਰੀ ਦੇ ਪ੍ਰਸਾਰ ਲਈ ਸੂਚਨਾ ਟੈਕਨਾਲੋਜੀ ਦੀ ਵਰਤੋਂ ਲਈ ਉਤਸ਼ਾਹਿਤ ਕਰਦੇ ਹਨ ।
ਆਈ.ਟੀ. ਉਦਯੋਗ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ''ਕਿਸੇ ਵੀ ਆਈ.ਟੀ. ਸਿਸਟਮ ਦੀ ਅਣਅਧਿਕਾਰਤ ਪਹੁੰਚ ਵਿੱਚ ਸ਼ਮੂਲੀਅਤ, ਮਾਲਕ/ ਗ੍ਰਾਹਕ/ਖਪਤਕਾਰ ਦੇ ਕੰਪਿਊਟਰ ਨੈੱਟਵਰਕ'' ਨੂੰ ਦੁਰਵਿਵਹਾਰ ਦੱਸਿਆ ਗਿਆ ਹੈ ।
5. ਸੇਵਾ ਖੇਤਰ ਲਈ ਮਾਡਲ ਸਟੈਂਡਿੰਗ ਆਦੇਸ਼ ਵਿਚ (ਘਰ ਤੋਂ ਕੰਮ) ਦੀ ਧਾਰਨਾ ਨੂੰ ਰਸਮੀ ਰੂਪ ਦਿੱਤਾ ਗਿਆ ਹੈ ।
6. ਸੇਵਾ ਖੇਤਰ ਵਿੱਚ ਮਾਡਲ ਸਟੈਂਡਿੰਗ ਆਰਡਰਜ਼ ਇਹ ਪ੍ਰਦਾਨ ਕਰਦੇ ਹਨ ਕਿ ਆਈ. ਟੀ. ਖੇਤਰ ਮਾਮਲੇ ਵਿੱਚ ਕੰਮ ਕਰਨ ਦਾ ਸਮਾਂ ਮਾਲਕ ਅਤੇ ਕਰਮਚਾਰੀਆਂ ਵਿਚਕਾਰ ਨਿਯੁਕਤੀ ਦੀਆਂ ਸ਼ਰਤਾਂ ਅਨੁਸਾਰ ਇਕਰਾਰਨਾਮੇ ਜਾਂ ਸ਼ਰਤਾਂ ਅਨੁਸਾਰ ਹੋਵੇਗਾ ।
7. ਅਨੁਸ਼ਾਸ਼ਨ ਦੇ ਸੰਬੰਧ ਵਿੱਚ ''ਆਦਤ'' ਦੀ ਪ੍ਰੀਭਾਸ਼ਾ ਦਿੱਤੀ ਗਈ ਹੈ  ਜੇ ਵਰਕਰ ਪਿਛਲੇ 12 ਮਹੀਨਿਆਂ ਵਿਚ ਤਿੰਨ ਜਾਂ ਵਧੇਰੇ ਵਾਰ ਕਿਸੇ ਮਿਸ ਕੰਡਕਟ ਦਾ ਦੋਸ਼ੀ ਪਾਇਆ ਜਾਂਦਾ ਹੈ ।
8. ਮਾਈਨਿੰਗ ਖੇਤਰ ਦੇ ਕਰਮਚਾਰੀਆਂ ਲਈ ਰੇਲ ਯਾਤਰਾ ਦੀ ਸਹੂਲਤ ਵਧਾ ਦਿਤੀ ਗਈ ਹੈ ਇਸ ਸਮੇਂ ਇਸ ਦਾ ਲਾਭ ਕੇਵਲ ਕੋਲਾਂ ਖਾਣਾ ਦੇ ਵਰਕਰਾਂ ਨੂੰ ਹੀ ਮਿਲ ਰਿਹਾ ਹੈ ਕਿਰਤ ਤੇ ਰੋਜਗਾਰ ਲਈ ਰਾਜ ਮੰਤਰੀ (ਸੁਤੰਤਰ ਚਾਰਜ) ਸ੍ਰੀ ਸੰਤੋਸ਼ ਕੁਮਾਰ ਗੰਗਵਾਰ ਨੇ ਕਿਹਾ ਹੈ ਕਿ,''ਇਹ ਮਾਡਲ ਸਟੈਂਡਿੰਗ ਆਦੇਸ਼ ਦੇਸ਼ ਵਿਚ ਉਦਯੋਗਿਕ ਸਦਭਾਵਨਾ ਲਈ ਰਾਹ ਪੱਧਰਾ ਕਰਨਗੇ ਕਿਉਂਕਿ ਇਸ ਦਾ ਉਦੇਸ਼ ਸੇਵਾ ਨਾਲ ਸੰਬੰਧਿਤ ਮਾਮਲਿਆਂ ਨੂੰ ਸੁਖਾਵੇ ਢੰਗ ਨਾਲ ਰਸਮੀ ਬਨਾਉਣਾ ਹੈ ।

ਐੱਸ.ਐੱਸ./ਆਈ.ਏ



(Release ID: 1685633) Visitor Counter : 214